ਪੰਨਾ:ਗ਼ਦਰ ਪਾਰਟੀ ਲਹਿਰ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਮੀਗਰੇਸ਼ਨ ਮਹਿਕਮੇਂ ਦੇ ਅਫ਼ਸਰਾਂ ਦੇਸ ਵਾਪਸ ਭੇਜਿਆ; ਅਤੇ ਮਿਸਟਰ ਹੌਪਕਿਨਜ਼ ਨੇ ਉਸ (ਮੰਗਲ ਸਿੰਘ ਨੂੰ ਆਖਿਆ ਕਿ ਉਹ (ਮੰਗਲ ਸਿੰਘ) ਸ੍ਰੀ ਭਗਵਾਨ ਸਿੰਘ ਨੂੰ ਜੇ ਜਾਪਾਨ ਵਿਚ ਮਿਲੇ ਤਾਂ ਉਸ (ਮਿਸਟਰ ਹੌਪਕਿਨਜ਼) ਨੂੰ ਪਤਾ ਦੇਵੇ ਕਿ ਸ੍ਰੀ ਭਗਵਾਨ ਸਿੰਘ ਉਥੇ ਕੀ ਕਰਦਾ ਹੈ। ਇਸਤੋਂ ਇਹ ਪਤਾ ਚਲਦਾ ਹੈ ਕਿ ਮਿਸਟਰ ਹੌਪਕਿਨਜ਼ ਅਤੇ ਉਸ ਦੀ ਪਿਠ ਉਤੇ ਤਾਕਤਾਂ ਦੀ ਦਿਲਚਸਪੀ ਸਿਰਫ ਕੈਨੇਡਾ ਤੱਕ ਮਹਿਦੂਦ ਨਹੀਂ ਸੀ । | ਇਸ ਤਰਾਂ ਕੈਨੇਡਾ ਦੇ ਹਿੰਦੀਆਂ ਨੂੰ ਜਦੋ ਜਹਿਦ ਦਾ ਨਿਯਮਕ ਰਾਹ ਛੱਡਣ ਲਈ ਇਕ ਤਰ੍ਹਾਂ ਮਜਬੂਰ ਕੀਤਾ ਗਿਆ, ਕਿਉਂਕਿ ਕੈਨੇਡਾ ਇੰਗਲੈਂਡ ਅਤੇ ਹਿੰਦ ਵਿਚ ਡੈਪੂਟੇਸ਼ਨ ਭੇਜ ਕੇ, ਅਤੇ ਕੈਨੇਡਾ ਦੇ ਹਿੰਦੀਆਂ ਦੇ ਪਰਵਾਰਾਂ ਨੂੰ ਕੈਨੇਡਾ ਵਿਚ ਲਿਆਉਣ ਲਈ ਮੁਕਦਮੇਂ ਲੜਨ ਉਤੇ ਹਜਾਰਾਂ ਡਾਲਰ ਖਰਚਕੇ, ਉਨ੍ਹਾਂ ਵੇਖ ਲਿਆ ਕਿ ਨਿਯਮਕ ਉਜਰਦਾਰੀ ਦਾ ਕੀ ਅਸਰ ਹੋਇਆ । ਉਨ੍ਹਾਂ ਵਾਸਤੇ ਅੰਗਰੇਜ਼ੀ ਸਾਮਰਾਜ ਦੀ ਨੀਯਤ ਅਤੇ ਇਨਸਾਫ ਦੀਆਂ ਡੰਗਾਂ ਦਾ ਪਾਜ ਉਘੜ ਗਿਆ। ਕੈਨੇਡਾ ਦੇ ਹਿੰਦੀਆਂ ਦੀ ਇਹ ਮਾਨਸਕ ਅਵੱਸਥਾ ਸੀ ਜਿਸ ਵੇਲੇ ਸ੍ਰੀ ਭਗਵਾਨ ਸਿੰਘ ਸੰਨ ੧੯੧੨ ਦੇ ਅਖੀਰ ਜਾਂ ੧੯੧੩ ਦੇ ਸ਼ੁਰੂ ਵਿਚ ਕੈਨੇਡਾ ਆਏ । ਸ੍ਰੀ ਭਗਵਾਨ ਸਿੰਘ ਪੀਨਾਂਗ ਅਤੇ ਹਾਂਗ ਕਾਂਗ ਗਰੰਥੀ ਰਹਿ ਚੁੱਕੇ ਸਨ ਅਤੇ ਤਕਰੀਰ ਦੇ ਧਨੀ ਸਨ। ਉਨਾਂ ਦੇ ਆਉਣ ਉਤੇ ਵੈਨਕੋਵਰ ਦੇ ਗੁਰਦਾਰੇ ਵਿਚ ਹਰ ਹਫ਼ਤੇ ਮੀਟਿੰਗਾਂ ਹੁੰਦੀਆਂ, ਜਿਨਾਂ ਵਿਚ ਹਿੰਦੀਆਂ ਨੂੰ ਦਸਿਆ ਜਾਂਦਾ ਕਿ ਉਹ ਇਕ ਦੂਜੇ ਨੂੰ ਮਿਲਣ ਉਤੇ ਬੰਦੇ ਮਾਮ ਆਖਣ; ਅਤੇ ਮੰਗਾਂ ਮੰਗਣ ਦਾ ਵਕਤ ਚਲਾ ਗਿਆ ਹੈ ਅਤੇ ਆਪਣੇ ਹੱਕ ਲੈਣ ਲਈ ਤਲਵਾਰ ਫੜਨ ਦਾ ਵੇਲਾ ਆ ਗਿਆ ਹੈ*। ਪਹਿਲੇ ਸਾਜ਼ਸ਼ ਕੇਸ ਦੇ ਲਫਜਾਂ ਵਿਚ, ਇਕ ਮਸ਼ਹੂਰ ਬਾਗੀ ਭਗਵਾਨ ਸਿੰਘ ਸੰਨ ੧੯੧੨ ਦੇ ਅਖੀਰ ਜਾਂ ਸੰਨ ੧੯੧੩ ਦੇ ਸ਼ੁਰੂ ਵਿਚ ਆਇਆ ਅਤੇ ਉਸ ਹਿੰਦੁਸਤਾਨ ਦੀ ਅੰਗਰੇਜ਼ੀ ਸਰਕਾਰ ਵਿਰੁਧ ਲੈਕਚਰਾਂ ਦਾ ਇਕ ਸਿਲਸਲਾ ਸ਼ੁਰੂ ਕਰ ਦਿੱਤਾ। ਉਸ ਨੇ ਵੈਨਕੋਵਰ ਹਾਲ ਵਿਚ ਵੀ ਲੈਕਚਰ ਆਰੰਭ ਕਰ ਦਿਤੇ। ਉਹ ਉਥੇ ਤਿਨ ਮਹਿਨੇ ਰਿਹਾ ਅਤੇ ਉਸ ਨੇ ਆਪਣੇ ਸੂਤਾ-ਗਨਾਂ ਵਿਚ ਇਨਕਲਾਬੀ ਖਿਆਲ ਭਰ ਦਿਤੇ । ਭਗਵਾਨ ਸਿੰਘ ਨੂੰ ਅਖੀਰ ਜਲਾਵਤਨ ਕੀਤਾ ਗਿਆ, ਪਰ ਇਸ ਤੋਂ ਪਹਿਲੋਂ ਵੈਨਕੋਵਰ ਦੇ ਹਿੰਦੀਆਂ ਵਿਚ ਫਤੂਰ ਦੇ ਬੀਜ ਬੀਜੇ ਜਾ ਚੁਕੇ ਸਨ। ਕੈਨੇਡਾ ਦੇ ਹਿੰਦੀਆਂ ਦੇ ਉਸ ਸਮੇਂ ਦੇ ਜੋਸ਼ ਬਾਰੇ ਕੁਝ ਅਨੁਮਾਨ ਇਸ ਤੋਂ ਲਗ ਸਕਦਾ ਹੈ ਕਿ ਜਦ ਉਨ੍ਹਾਂ ਨੂੰ ਪਤਾ ਲਗਾ ਕਿ ਸ੍ਰੀ ਭਗਵਾਨ ਸਿੰਘ ਨੂੰ ਜਲਾਵਤਨ ਕਰਨ ਲਈ ਪੁਲਸ ਫੜ ਕੇ ਲੈ ਗਈ ਹੈ, ਤਾਂ ਉਨ੍ਹਾਂ ਨੇ ਸ੍ਰੀ ਭਗਵਾਨ ਸਿੰਘ ਨੂੰ ਪੁਲਸ ਕੋਲੋਂ ਜ਼ਬਰਦਸਤੀ ਛੁਡਾਉਣ ਦੀ ਵਿਉਂਤ ਕੀਤੀ, ਜੋ ਇਸ ਕਰਕੇ ਸਿਰੇ ਨਾ ਚੜੀ ਕਿ ਇਹ ਪਤਾ ਨਾ ਲਗ ਸਕਿਆ ਕਿ ਸ੍ਰੀ ਭਗਵਾਨ ਸਿੰਘ ਨੂੰ ਕਿਥੇ ਰਖਿਆ ਗਿਆ ਸੀ। ਇਹ ਜੋਸ਼ ਆਰਜ਼ੀ ਨਹੀਂ ਸੀ ਬਲਕਿ ਡੂੰਘਾ ਸੀ, ਕਿਉਂਕਿ ਕੈਨੇਡਾ ਦੇ ਹਿੰਦੀਆਂ ਦੀ ਜਦੋ ਜਹਿਦ ਦਾ ਤਾਅ ਦਿਨੋ ਦਿਨ ਗਰਮ ਹੁੰਦਾ ਗਿਆ। ਇਹ ਹਕੀਕਤ ਉਨ੍ਹਾਂ ਵਾਕਿਆਤ ਤੋਂ ਜ਼ਾਹਰ ਹੁੰਦੀ ਹੈ ਜੋ ‘ਕੌਮਾ ਗਾਟਾ ਮਾਰੂ ਜਹਾਜ ਦੇ ਵੈਨਕੋਵਰ Tbird Case, Evidence, P. 27. * Third Case Evidence P. 24. + First Case, The beginning of the Conspirecy & War, P. 1

  • Third Case, Judgement, p. 33.

ਪੁਜਣ ਉਤੇ ਹੋਏ;* ਜਾਂ ਇਸ ਦੇ ਪਿਛੋਂ ਸ੍ਰੀ ਭਾਗ ਸਿੰਘ ਅਤੇ ਸ੍ਰੀ ਮੇਵਾ ਸਿੰਘ ਦੀ ਸ਼ਹੀਦੀ ਅਤੇ ਮਿਸਟਰ ਹੌਪਕਿਨਜ਼ ਦੇ ਕਤਲ ਦੇ ਹਾਲਾਤ ਤੋਂ; ਜਾਂ ਪਹਿਲਾਂ ਸੰਸਾਰ ਯੁੱਧ ਛਿੜਨ ਸਮੇਂ ਕੈਨੇਡਾ ਵਾਸੀ ਹਿੰਦੀਆਂ ਨੇ ਜੋ ਅਤੇ ਜਿਸ ਜੋਸ਼ ਨਾਲ “ਗਦਰ ਪਾਰਟੀ ਲਹਿਰ ਵਿਚ ਹਿੱਸਾ ਪਾਇਆ ਉਸ ਤੋਂ। ਅਰਥਾਤ, ਕਮਅਜ਼ਕਮ ਸ੍ਰੀ ਭਾਗਵਾਨ ਸਿੰਘ ਦੀ ਵੈਨਕੋਵਰ ਵਿਚ ਫੇਰੀ ਦੇ ਵੇਲੇ ਤੋਂ, ਕੈਨੇਡਾ ਦੇ ਦਿੰਦੀਆਂ ਦੀ ਜਦੋਜਹਿਦ ਹੰਗਾਮੀ ਰਾਹ ਫੜ ਚੁਕੀ ਸੀ । ਇਸ ਹੰਗਾਮੀ ਜਦੋਜਹਿਦ ਨੂੰ ਉਨਾਂ ਵੰਗਾਰਿਆ ਨਹੀਂ ਸੀ, ਬਲਕਿ ਇਹ ਉਨ੍ਹਾਂ ਉੱਤੇ ਠੋਸੀ ਗਈ। ਕੈਨੇਡਾ ਦੇ ਕਰਮਚਾਰੀਆਂ ਦੀ ਗਾਲਬਨ ਇਹ ਸੋਚੀ ਸਮਝੀ ਪਾਲਸੀ ਸੀ, ਕਿਉਂਕਿ ਹਰ ਇਕ ਹੰਗਾਮੀ ਘਟਨਾ ਹੋਣ ਉੱਤੇ ਉਨ੍ਹਾਂ ਨੂੰ ਹਿੰਦੀਆਂ ਉੱਤੇ ਸਿੱਧਾ ਵਾਰ ਕਰਨ ਦਾ ਮੌਕਿਆ ਮਿਲਦਾ ਸੀ। ਕੈਨੇਡਾ ਦੇ ਹਿੰਦੀ ਵੇ ਉਥੋਂ ਦੇ ਸਰਕਾਰੀ ਕਰਮਚਾਰੀਆਂ ਦੀ ਇਸ ਪਾਲਸੀ ਨੂੰ ਸ਼ਾਇਦ ਸਮਝਦੇ ਹੋਣ, ਪਰ ਓਹ ਮਜਬੂਰ ਸਨ; ਕੁਝ ਆਪਣੇ ਪੰਜਾਬੀ ਸੁਭਾਉ ਕਰਕੇ ਕਿਉਂਕਿ ਓਹ ਐਸੀ ਮਿਟੀ ਦੇ ਬਣੇ ਹੋਏ ਸਨ; ਕੁਝ ਇਸ ਕਰਕੇ ਕਿ ਉਨਾਂ ਲਈ, ਸਵਾਏ ਆਪਣੇ ਆਪ ਕੈਨੇਡਾ ਛਡ ਜਾਣ ਦੇ, ਹੋਰ ਕੋਈ ਨਿਯਮਕ ਰਾਹ ਨਹੀਂ ਸੀ ਰਿਹਾ । ਅਤੇ ਬਗੈਰ ਕਰੜੀ ਜਦੋਜਿਹਦ ਦੇ ਓਹ ਕੈਨੇਡਾ ਛਡਣਾ ਨਹੀਂ ਸੀ ਚਾਹੁੰਦੇ, ਕਿਉਂਕਿ ਉਨ੍ਹਾਂ ਦਾ ਕੌਮੀ ਸੈਮਾਨ ਅਤੇ ਜ਼ਾਤੀ ਆਰਥਕ ਲਾਭ ਦੋਵੇਂ ਇਸ ਗਲ ਦੀ ਮੰਗ ਕਰਦੇ ਸਨ। ਗਦਰ ਪਾਰਟੀ ਦੀ ਕਾਇਮੀ ਅਤੇ ਗਦਰ ਪਾਰਟੀ ਲਹਿਰ ਦੇ ਸਿਲਸਿਲੇ ਵਾਰ ਵਿਕਾਸ ਨੂੰ ਸਮਝਣ ਲਈ ਇਨ੍ਹਾਂ ਰੇਲਾਂ ਵਲ ਵਿਸ਼ੇਸ਼ ਧਿਆਨ ਦਵਾਉਣਾ ਜ਼ਰੂਰੀ ਹੈ ਕਿ ਸ੍ਰੀ ਭਗਵਾਨ ਸਿੰਘ ਗਦਰ ਪਾਰਟੀ ਬਣਨ ਤੋਂ ਪਹਿਲੋਂ (ਗਦਰ ਪਾਰਟੀ ਮਈ ੧੯੧੩ ਵਿਚ ਕਾਇਮ ਹੋਈ) ਸੰਨ ੧੯੧੨ ਦੇ ਅਖੀਰ ਜਾਂ ੧੯੧੩ ਦੇ ਸ਼ੁਰੂ ਵਿਚ ਵੈਨਕੋਵਰ (ਕੈਨੇਡਾ) ਆਏ । ਉਨ੍ਹਾਂ ਨੇ ਹਿੰਦੀਆਂ ਨੂੰ ਉਸੇ ਕਿਸਮ ਦਾ ਇਨਕਲਾਬੀ ਨਾਅਰਾ ਦਿਤਾ ਜੋ ਪਿਛੋਂ ਲਾਲਾ ਹਰਦਿਆਲ ਨੇ ਅਮਰੀਕਾ ਦੇ ਦਿੰਦੀਆਂ ਨੂੰ ਦਿੱਤਾ । ਸ਼੍ਰੀ ਭਗਵਾਨ ਸਿੰਘ ਦੇ ਕੈਨੇਡਾ ਦੇ, ਅਤੇ ਲਾਲ ਹਰਦਿਆਲ ਦੇ ਅਮਰੀਕਾ ਦੇ, ਹਿੰਦੀਆਂ ਨੂੰ ਬਹੁਤ ਜਲਦੀ ਆਪਣੇ ਵਲ ਖਿੱਚ ਲੈਣ ਦਾ ਵੱਡਾ ਰਾਜ਼ ਇਹ ਸੀ ਕਿ ਉਥੋਂ ਦੇ ਹਾਲਾਤ ਦੇ ਕਾਰਨ ਹੁੰਦੀਆਂ ਵਿਚ ਅੰਗਰੇਜ਼ੀ ਸਾਮਰਾਜ ਵਿਰੁਧ ਜਜ਼ਖਾ ਪੈਦਾ ਹੋ ਚੁਕਾ ਸੀ, ਅਤੇ ਜੋ ਇਨਕਲਾਬੀ ਨਾਅਰਾ ਦਿਤਾ ਗਿਆ ਉਹ ਉਥੇ ਗਏ ਪੰਜਾਬੀ ਕਿਸਾਨ ਅਨਸਰ ਦੇ ਸੁਭਾਉ ਅਤੇ ਰੁਚੀਆਂ ਦੇ ਅਨਕੂਲ ਸੀ। ਤੀਸਰੇ ਸਾਜ਼ਸ਼ ਕੇਸ ਦੇ ਫੈਸਲੇ ਵਿਚ ਸਿਲਸਿਲੇ ਵਾਰ ਦਸਿਆ ਗਿਆ ਹੈ ਕਿ ਕਿਵੇਂ ਸੰਨ ੧੯ot ਤੋਂ ਲੈਕੇ ਕੈਨੇਡਾ ਵਿਚ ਅੰਗਰੇਜ਼ ਵਿਰੋਧੀ ਲਹਿਰ ਦਾ ਉਭਾਰ ਉਠਿਆ*। ਸੰਨ ੧੯੧੧ ਵਿਚ ਹੀ ਸ਼੍ਰੀ ਭਾਗ ਸਿੰਘ, ਸ੍ਰੀ ਸੋਹਨ ਲਾਲ “ਪਾਬਕ, ਸ੍ਰੀ ਕਰਤਾਰ ਸਿੰਘ ‘ਚੰਨá' ਅਤੇ ਹੋਰਨਾਂ ਨੇ ਤਕਰੀਰਾਂ ਕੀਤੀਆਂ ਕਿ ਜੇ ਉਨ੍ਹਾਂ ਦੇ ਪਰਵਾਰਾਂ ਤੇ ਬਚਿਅ ਨੂੰ ਕੈਨੇਡਾ ਵਿਚ ਨਾ ਉਤਰਨ ਦਿਤਾ ਗਿਆ, ਤਾਂ ਉਹ

  • ਕਾਮਾ ਗਾਟਾ ਮਾਰੂ' ਦੇ ਸਿਰਲੇਖ ਵਾਲਾ ਕਾਂਡ ।

ਕੈਨੇਡਾ ਦੇ ਹਿੰਦੀਆਂ ਦੀ ਜਦੋਜਹਿਦ ਦੇ ਇਹ ਬੜੇ ਹੰਗਾਮੀ ਵਾਕਿਆਤ ਹਨ ਪਰ ਕਿਉਂਕਿ ਇਹ ਗਦਰ ਪਾਰਟੀ ਬਣਨ ਤੋਂ ਪਿਛੋਂ ਹੋਏ ਇਸ ਵਾਸਤੇ ਇਨ੍ਹਾਂ ਦਾ ਜ਼ਿਕਰ ਯਾਰਵੇਂ ਕਾਂਡ ਵਿਚ ਕੀਤਾ ਜਾਵੇਗਾ।

  1. Third Cnse, Judgement, p. 38. •Third Case, Judgement, pp. 31-40.

Digitized by Parja Digital Library www.panjabdigiborg