ਪੰਨਾ:ਗ਼ਦਰ ਪਾਰਟੀ ਲਹਿਰ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਪਰ ਹੋ ਗਿਆ ਅਤੇ ਕਈ ਚੇਤਾਵਨੀਆਂ ਦੇ ਬਾਵਜੂਦ ਕੈਨੇਡਾ ਦੀ ਸਰਕਾਰ ਨੇ ਕੋਈ ਤਸੱਲੀ ਬਖਸ਼ ਫੇਸਲਾ ਨਾ ਕੀਤਾ,* ਤਾਂ ਕੈਨੇਡਾ ਦੇ ਹਿੰਦੀਆਂ ਦੀ ਵੈਨਕੋਵਰ ਦੇ ਡੋਮੀਨੀਅਨ ਹਾਲ ਵਿਚ ਹੋਈ ਇਕ ਮੀਟਿੰਗ ਨੇ ਫੈਸਲਾ ਕੀਤਾ ਕਿ ਬਰਤਾਨਵੀ ਅਤੇ ਹਿੰਦ ਸਰਕਾਰਾਂ ਪਾਸ ਡੈਪੂਟੇਸ਼ਨ ਭੇਜਿਆ ਜਾਏ । ਇਸ ਡੈਪੂਟੇਸ਼ਨ ਦੇ ਮੈਂਬਰ ਸ੍ਰੀ ਬਲਵੰਤ ਸਿੰਘ ‘ਗਰੰਬੀ, ਨਰੈਣ ਸਿੰਘ ਅਤੇ ਸ੍ਰੀ ਨੰਦ ਸਿੰਘ ‘ਸਿਹਰਾ ਸਨ, ਅਤੇ ਇਹ ੧੪ ਮਾਰਚ ੧੯੧੩ ਨੂੰ ਮੌਟਰੀਅਲ ਅਤੇ ਸੇਂਟ ਜੌਨ ਦੇ ਰਸਤੇ ਇੰਗਲੈਂਡ ਲਈ ਰਵਾਨਾ ਹੋ ਗਿਆ । ਇੰਗਲੈਂਡ ਪੁਜਦਿਆਂ ਹੀ ਡੈਪੂਟੇਸ਼ਨ ਨੇ ਨੌਆਬਾਦੀਆਂ ਦੇ ਵਜ਼ੀਰ ਮਿਸਟਰ ਲੀਉਸ ਹਾਰਕੋਰਟ ਨਾਲ ਮੁਲਾਕਾਤ ਲਈ ਬੇਨਤੀ ਕੀਤੀ, ਪਰ ਉਸ ਨੇ ਡੈਪੂਟੇਸ਼ਨ ਨੂੰ ਮਿਲਣੋਂ ਨਾਂਹ ਕਰ ਦਿੱਤੀ§ । ਇੰਗਲੈਂਡ ਵਿਚ ਡੈਪੂਟੇਸ਼ਨ ਨੇ ਸਰ ਵਿਲੀਅਮ ਵੈਡਰਬਰਨ, ਸਰ ਹੈਨਰੀ ਕਾਟਨ, ਸਰ ਮਨਛਰ ਜੀ ਭਾਵਨਗਰੀ, ਸਰ ਕੇ. ਜੀ. ਗੁਪਤਾ, ਨੌਆਬਾਦੀਆਂ ਦੇ ਛੋਟੇ ਵਜ਼ੀਰ ਅਤੇ ਪਾਰਲੀਮੈਂਟ ਦੇ ਕਈ ਮੈਂਬਰਾਂ ਨਾਲ ਮੁਲਾਕਾਤ ਕੀਤੀ||। ਇਕ ਕੈਮਬਰਿਜ ਅਤੇ ਇਕ ਕਾਖਸਨ ਹਾਲ ਲੰਡਨ ਵਿਚ ਮੀਟਿੰਗ ਕੀਤੀ ਗਈ, ਜਿਸ ਦੇ ਪ੍ਰਧਾਨ ਸਰ ਮਨਛਰ ਜੀ ਭਾਵਨਗਰੀ ਸਨ । ਮੀਟਿੰਗ ਵਿਚ ਮਤੇ ਪਾਸ ਕਰਕੇ ਅਖਬਾਰਾਂ ਨੂੰ ਭੇਜੇ ਗਏ । ਇਸ ਤੋਂ ਉਪਰੰਤ ਡੈਪੂਟੇਸ਼ਨ ਮਿਸਟਰ ਗੋਖਲੇ ਨੂੰ ਮਿਲ ਕੇ ਹਿੰਦ ਲਈ ਰਵਾਨਾ ਹੋ ਗਿਆ । | ਮਦਰਾਸ ਵਿਚ ਡੈਪੂਟੇਸ਼ਨ ਮਿਸਟਰ ਨੈਟਸਨ ਨੂੰ ਮਿਲਿਆ ਅਤੇ ਬੰਬਈ ਵਿਚ ਸਰ ਫੀਰੋਜ਼ ਸ਼ਾਹ ਮਹਿਤਾ ਅਤੇ ਮਿਸਟਰ ਵਾਸ਼ਾ ਨੂੰ, ਜਿਨਾਂ ਨੇ ਪੰਜਾਬ ਵਿਚ ਜਾ ਕੇ ਕੋਸ਼ਸ਼ ਕਰਨ ਦੀ ਸਲਾਹ ਦਿੱਤੀ। ਲਾਹੌਰ ਭਾਰਤ ਬਿਲਡਿੰਗ ਵਿਚ ਮੀਟਿੰਗ ਕੀਤੀ ਗਈ, ਜਿਥੇ ਕੈਨੇਡਾ ਦਾ ਸਵਾਲ ਹੱਥ ਵਿਚ ਲੈਣ ਲਈ ਸ੍ਰੀ ਮੇਹਰ ਸਿੰਘ ਚਾਵਲਾ, ਮੀਆਂ ਜਲਾਲ ਦੀਨ ਅਤੇ ਚੌਧਰੀ ਰਾਮ ਭਜ ਦੱਤ ਦੀ ਕਮੇਟੀ ਬਣਾਈ ਗਈ । ਸ੍ਰੀ ਬਘੇਲ ਸਿੰਘ ‘ਕੁਲਾ ਦੀ ਪ੍ਰਧਾਨਗੀ ਹੇਠ ਬੈਡਲਾ ਹਾਲ ਵਿਚ ਮੀਟਿੰਗ ਕੀਤੀ ਗਈ ਅਤੇ ਇਕ ਦੋ ਥਾਂ ਹੋਰ ਵੀ ਮੀਟਿੰਗਾਂ ਕੀਤੀਆਂ । ਫਿਰ ਡੈਪੂਟੇਸ਼ਨ ਲੈਫਟੀਨੈਂਟ ਗਵਰਨਰ, ਪੰਜਾਬ, ਸਰ ਮਾਈਕਲ ਓਡਵਾਇਰ ਨੂੰ ਮਿਲਿਆ । ਇਸ ਤੋਂ ਪਿਛੋਂ ਡੈਪੂਟੇਸ਼ਨ ਸਰ ਕੰਵਰ ਹਰਨਾਮ ਸਿੰਘ, ਆਨੇਬਲ ਕੰਵਰ ਦਲਜੀਤ ਸਿੰਘ, ਸਰਦਾਰ ਜੋਗਿੰਦਰ ਸਿੰਘ, ਪੰਡਤ ਮਾਲਵੀਆ, ਬੈਨਰ ਜੀ ਅਤੇ ਵਾਇਸਰਾਏ ਦੀ ਕੌਂਸਲ ਦੇ ਹੋਰ ਕਈ ਮੈਂਬਰਾਂ ਨੂੰ ਮਿਲਿਆ*। ਡੈਪੂਟੇਸ਼ਨ ਨੇ ਵਾਇਸਰਾਏ ਨਾਲ ਵੀ ਮੁਲਾਕਾਤ ਕੀਤੀ ਅਤੇ ਕਾਂਗਰਸ ਦੇ ਕਰਾਚੀ ਸਮਾਗਮ ਉੱਤੇ ਵੀ ਹਾਜ਼ਰ ਹੋਇਆ, ਜਿਥੇ ਕੈਨੇਡਾ ਦੇ ਦਿੰਦੀਆਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਵਾਇਸਰਾਏ ਨੂੰ ਭੇਜਿਆ ਗਿਆ। ਮੁਸਲਮ ਲੀਗ ਨੇ ਵੀ ਅਜਿਹਾ ਮਤਾ ਪਾਸ ਕੀਤਾ । ਅਖਬਾਰਾਂ, ਰਸਾਲਿਆਂ ਅਤੇ ਮੀਟਿੰਗਾਂ ਰਾਹੀਂ ਡੈਪੂਟੇਸ਼ਨ ਨੇ ਹਿੰਦ ਦੀ ਜਨਤਾ ਦੇ ਸਾਹਮਣੇ ਵੀ ਕੈਨੇਡਾ ਦੇ ਹਿੰਦੀਆਂ ਦੇ ਦੁਖੜੇ ਰੋਏ । ਪਰ ਇਸ ਸਾਰੀ ਭਜ ਦੌੜ ਦਾ ਅੰਗਰੇਜ਼ੀ ਸਾਮਰਾਜ ਦੀ ਮਸ਼ੀਨਰੀ ਉੱਤੇ ਕੋਈ ਖਾਸ ਅਸਰ ਨਾ ਹੋਇਆ, ਅਤੇ ਡੈਪੂਟੇਸ਼ਨ ਬਿਲਕੁਲ ਨਿਰਾਸ ਹੋਕੇ ੯ ਅਪ੍ਰੈਲ ੧੯੧੪ ਨੂੰ ਹਾਂਗ ਕਾਂਗ ਪਰਤ ਆਇਆ । ਅੰਗਰੇਜ਼ੀ ਸਾਮਰਾਜ ਦੀ ਇਹ ਨੀਤੀ ਰਹੀ ਹੈ ਕਿ ਆਪਣੇ ਬੁਨਿਆਦੀ ਹਿੱਤਾਂ ਨੂੰ ਸੁਰੱਖਿਅਤ ਰਖ ਕੇ ਧੀਰੇ ਧੀਰੇ ਛੋਟੀਆਂ ਛੋਟੀਆਂ ਰਿਆਇਤਾਂ ਦੇਈ ਜਾਣੀਆਂ ਤਾਕਿ ਅਧੀਨ ਜਨਤਾ ‘ਤੰਗ ਆਮਦ ਬਜੰਗ ਆਮਦ' ਦੀ ਹੱਦ ਤਕ ਨਾ ਪੁਜੇ । ਪਰ ਕੈਨੇਡਾ ਵਿਚ ਇਸ ਪਾਲਸੀ ਦੇ ਉਲਟ ਵਰਤੋਂ ਕੀਤੀ ਗਈ। ਜਾਂ ਤਾਂ ਹੁੰਦੀਆਂ ਨੂੰ ਕੈਨੇਡਾ ਵਿੱਚ ਨਾ ਰਹਿਣ ਦੇਣਾ ਬਰਤਾਨਵੀਂ ਸਾਮਰਾਜ ਦੇ ਬੁਨਿਆਦੀ ਹਿਤਾਂ ਵਿਚੋਂ ਸੀ, ਜਾਂ ਉਸ ਦਾ ਵੀਚਾਰ ਸੀ ਕਿ ਕੈਨੇਡਾ ਦੇ ਮੁਠੀ ਭਰ ਦਿੰਦੀਆਂ ਨਾਲ ਕੁਝ ਵੀ ਸਲੂਕ ਕੀਤਾ ਜਾਏ ਓਹ ਉਸਦਾ ਕੁਝ ਨਹੀਂ ਵਿਗਾੜ ਸੱਕਦੇ । ਜਾਂ ਕੈਨੇਡਾ ਦੇ ਸਰਕਾਰੀ ਕਰਮਚਾਰੀ ਅਤੇ ਉਥੋਂ ਦੀ ਪਬਲਕ ਨਸਲੀ ਤਅੱਸਬ ਦੇ ਜੋਸ਼ ਵਿਚ ਬਰਤਾਨਵੀ ਸਾਮਰਾਜ ਦੇ ਵਡੇ ਲਾਭਾਂ ਤੋਂ ਲਾਪਰਵਾਹ ਅਤੇ ਬੇ-ਕਾਬੂ ਹੋ ਗਈ ਸੀ। ਜੈਨਰਲ ਸਵੈਮ ਦੀ ਮੁਲਾਕਾਤ (ਜਿਸ ਦਾ ਪਿਛੇ ਜ਼ਿਕਰ ਆ ਚੁਕਾ ਹੈ) ਤੋਂ ਤਾਂ ਇਹ ਜਾਪਦਾ ਹੈ ਕਿ ਬਰਤਾਨਵੀ ਸਾਮਰਾਜ ਦੀ ਇਹ ਤਾਂ ਤੀਬਰ ਇੱਛਿਆ ਸੀ ਕਿ ਹਿੰਦੀ ਕੈਨੇਡਾ ਵਿਚੋਂ ਚਲੇ ਜਾਣ, ਪਰ ਉਹ ਹਿੰਦ ਵਿਚ ਸਿੱਖ ਪਲਟਣਾਂ ਦੀ ਬਗਾਵਤ ਦੇ ਡਰ ਤੋਂ ਕੈਨੇਡਾ ਦੇ ਹਿੰਦੀਆਂ ਨੂੰ ਉਥੋਂ ਜ਼ਬਰਦਸਤੀ ਨਹੀਂ ਸੀ ਕਢਣਾ ਚਾਹੁੰਦਾ । ਕਾਰਨ ਕੁਝ ਵੀ ਹੋਵੇ, ਇਸ ਹਕੀਕਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੈਨੇਡਾ, ਇੰਗਲੈਂਡ ਅਤੇ ਹਿੰਦ ਵਿਚ ਹਿੰਦੀਆਂ ਵਲੋਂ ਕੀਤੀ ਉਸਰਦਾਰੀ ਦੀ ਸੁਣਵਾਈ ਕਰਨ ਦੀ ਬਜਾਏ ਵਿੰਗ ਟੇਢੇ ਨੀਮ ਸਰਕਾਰੀ ਅਤੇ ਭਾਈਚਾਰਕ ਦਬਾਉ ਵਰਤ ਕੇ ਬਹੁਤ ਸਾਰੇ ਹਿੰਦੀਆਂ ਨੂੰ ਕੈਨੇਡਾ ਛਡ ਕੇ ਹੋਰ ਮੁਲਕਾਂ ਨੂੰ ਜਾਣ ਵਾਸਤੇ ਮਜਬੂਰ ਕੀਤਾ ਗਿਆ । ਇਸ ਦਾ ਇਕ ਹੀ ਸਬੂਤ ਕਾਫੀ ਹੈ ਕਿ ੧੯੧੯ ਵਿਚ ਹਿੰਦੀਆਂ ਦੀ ਕੈਨੇਡਾ ਵਿਚ ਗਿਣਤੀ ਘਟਕ ਕੇਵਲ ਚੌਥਾ ਹਿਸਾ ਅਰਥਾਤ ੧੨੦੦ ਰਹਿ ਗਈ* । ਨੀਂਮ ਸਰਕਾਰੀ ਅਤੇ ਭਾਈਚਾਰਕ ਦਬਾਓ ਕਿਤਨਾਂ ਸਖਤ ਹੋਵੇਗਾ, ਉਸਦਾ ਅੰਦਾਜ਼ਾ ਇਸੇ ਗਲ ਤੋਂ ਪਤਾ ਲਗ ਸਕਦਾ ਹੈ ਕਿ ਕੈਨੇਡਾ ਦੇ ਹਿੰਦੀਆਂ ਲਈ ਹਜ਼ਾਰਾਂ ਦੀਆਂ ਜਾਇਦਾਦਾਂ ਅਤੇ ਚੰਗੀ ਕਮਾਈ ਦਾ ਅਵਸਰ ਛੱਡਕੇ ਜਾਣਾ ਕੋਈ ਖੁਸ਼ੀ ਅਤੇ ਮਨ ਮਰਜ਼ੀ ਦੀ ਗੱਲ ਨਹੀਂ ਸੀ ਹੋ ਸਕਦੀ। | ਨੀਮ-ਸਰਕਾਰੀ ਦਬਾਉ ਦੇ ਹੱਥ ਕੰਡੇ ਵਰਤਣ ਦਾ ਸਭ ਤੋਂ ਵੱਡਾ ਮੋਹਰਾ ਇਮੀਗਰੇਸ਼ਨ ਮਹਿਕਮੇ ਦਾ ਇਕ ਅਫਸਰ ਮਿਸਟਰ ਹੋਪਕਿਨਜ਼ ( ਜਾਂ ਹਾਪਕਿਨਸਨ ) ਸੀ । ਇਹ ਆਦਮੀ ਕੈਨੇਡਾ ਵਿਚ ਕਿਸਤਰਾਂ ਅਤੇ ਕਦੋਂ ਗੱਟ ਹੋਇਆ, ਇਸ ਦਾ ਪਤਾ ਨਹੀਂ । ਕੈਨੇਡਾ ਦੇ ਹਿੰਦੀਆਂ ਨੂੰ ਪੱਕਾ ਸ਼ੱਕ ਸੀ ਕਿ ਮਿਸਟਰ ਹੌਪਕਿਨਜ਼ ਹਿੰਦ ਜਾਂ ਬਰਤਾਨਵੀ ਸਰਕਾਰ ਵਲੋਂ ਉਥੇ ਭੇਜਿਆ ਗਿਆ, ਕਿਉਂਕਿ ਉਹ ਹਿੰਦੁਸਤਾਨੀ ਜ਼ਬਾਨ ਚੰਗੀ ਤਰ੍ਹਾਂ ਬੋਲ ਸਕਦਾ ਸੀ ਅਤੇ ਕੈਨੇਡਾ ਦੇ ਹਿੰਦੀਆਂ ਨੂੰ ਆਪਸ ਵਿਚ ਪਾੜਨ ਅਤੇ ਉਨ੍ਹਾਂ ਬਾਰੇ ਜਾਸੂਸੀ ਕਰਨ ਵਿਚ ਖਾਸ ਦਿਲਚਸਪੀ ਲੈਂਦਾ ਸੀ। ਤੀਸਰੇ ਸਾਜ਼ਸ਼ ਕੇਸ ਵਿਚ ਬੇਲਾ ਸਿੰਘ ਸਰਕਾਰੀ ਗਵਾਹ ਆਪ ਮੰਨਿਆ ਕਿ ਉਹ ਸੰਨ ੧੯ot ਤੋਂ ਇਮੀਗਰੇਸ਼ਨ ਦੇ ਮਹਿਕਮੇ ਨੂੰ ਖਬਰਾਂ ਦਿੰਦਾ ਹੁੰਦਾ ਸੀ ਉਹ (ਬੇਲਾ ਸਿੰਘ ਮਿਸਟਰ ਪੌਪ ਕਿਨਸਨ ਨੂੰ ਦੱਸਦਾ ਹੁੰਦਾ ਸੀ ਅਤੇ ਹਿੰਦੀ ਉਸ ਉਤੇ ਇਸ ਬਾਰੇ ਸ਼ੱਕ ਕਰਦੇ ਸਨ। ਇਸੇ ਮੁਕਦੱਮੇ ਵਿਚ ਇਕ ਹੋਰ ਸਰਕਾਰੀ ਗਵਾਹ ਮੰਗਲ ਸਿੰਘ ਵੀ ਇਹ ਮੰਨਿਆ ਕਿ ਉਹ ਮਿਸਟਰ ਹੌਪਕਿਨਜ਼ ਪਾਸ ਮੁਖਬਰੀ ਕਰਦਾ ਹੁੰਦਾ ਸੀ, ਉਸ ਨੂੰ *Indians Abroad, P. 673. + Third Case, Evidence, PP. 24 & 25; Third Case, Judgement, PP. 31 and 39. ੩੫ • Modern Review, August-1913, P. 147. + Third Case, Judgement, P. 33. Third Case, Evidence, P. 232 lndians Abroad, P. 662. || Third Case, Evidence, P. 232. hird Case, Judgement, p. 33. Digled by Digital Library www. n o