ਪੰਨਾ:ਗ਼ਦਰ ਪਾਰਟੀ ਲਹਿਰ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਥੇ ਪਰਸਪਰ ਵਿਰੋਧੀ ਰੁਚੀਆਂ ਦਾ ਜ਼ੋਰ, ਉਨਾਂ ਵਿਚਕਾਰ ਵਿੱਥ, ਅਤੇ ਇਕ ਦੂਜੇ ਨਾਲ ਪੂਤਿਕਰਮ ਸਾਧਾਰਨ ਨਾਲੋਂ ਬਹੁਤ ਵੱਧ ਸੀ । ਪਰ ਇਸ ਦਿੱਕਤ ਦੇ ਬਾਵਜੂਦ, “ਗਦਰ ਪਾਰਟੀ ਲਹਿਰ ਦਾ ਖਾਸਾ ਸਮਝਣ ਖਾਤਰ ਇਹ ਜ਼ਰੂਰੀ ਹੈ ਕਿ ਅਮਰੀਕਾ ਦੇ ਉਸ ਸਮੇਂ ਦੇ ਹਾਲਾਤ ਅਤੇ ਰੁੱਚੀਆਂ, ਜਿਨ੍ਹਾਂ ਦਾ ਹਿੰਦੀਆਂ ਉੱਤੇ ਅਸਰ ਪਿਆ, ਬਾਰੇ ਕੁਝ ਨਾ ਕੁਝ ਮੁਖ ਰੂਪ ਵਿਚ ਜਾਣਿਆ ਜਾਏ । | ਰੂਸ ਵਿਚ ਬਾਲਸ਼ਵਿਕ ਇਨਕਲਾਬ ਨੇ ਅਗੇ-ਵਧੂ ਕੀਮਤਾਂ ਨੂੰ ਪਰਖਣ ਦੀ ਕਸਵੱਟੀ ਨੂੰ ਬਦਲ ਦਿੱਤਾ ਹੈ, ਪਰ ਇਸ ਤੋਂ ਪਹਿਲੋਂ ਅਮਰੀਕਾ ਦੁਨੀਆ ਵਿਚੋਂ ਸਿਰਕੱਢ ਅਸ਼ੇ-ਵਧੂ ਰਚੀਆਂ ਰੱਖਣ ਵਾਲਾ ਦੇਸ ਸਮਝਿਆ ਜਾਂਦਾ ਸੀ । ਸੋਲਵੀਂ ਸਤਾਰਵੀਂ ਸਦੀਆਂ ਅੰਦਰ ਯੂਰਪ ਵਿਚ ਪੁਰਾਤਨ ਅਤੇ ਸੁਧਾਰਕ ਰਾਜਸੀ ਅਤੇ ਧਾਰਮਕ ਵੀਚਾਰਾਂ ਵਿਚਕਾਰ ਪਰਸਪਰ ਕੱਸ਼ਮਕੱਸ਼ ਬਹੁਤ ਤੇਜ਼ ਸੀ, ਅਤੇ ਜਿਹੜੇ ਆਜ਼ਾਦ ਖਿਆਲ ਲੋਕ ਪੁਰਾਤਨ ਰਾਜਸੀ ਜਾਂ ਧਾਰਮਕ ਵੀਚਾਰਾਂ ਦਾ ਦਬਾਉ ਮੰਨ ਕੇ ਆਪਣੀ ਜ਼ਮੀਰ ਨਾਲ ਸਮਝੌਤਾ ਕਰਨਾ ਬਰਦਾਸ਼ਤ ਨਾ ਕਰਦੇ, ਓਹ ਅਕਸਰ ਅਮਰੀਕਾ, ਖਾਸ ਚ ਇਸ ਦੇ ਉੱਤਰ ਪੂਰਬੀ ਹਿੱਸੇ, ਵਿਚ ਆ ਪਨਾਹ ਲੈਂਦੇ । ਸੰਨ ੧੬੨੦ ਵਿਚ ਜੌਨ ਰੋਬਿਨਸਨ ਦੀ ਅਗਵਾਈ ਹੇਠ ਆਏ ਪਿਲਗਰਮ ਫਾਦਰਜ਼ (The Pilgrim Fathers), ਸੰਨ ੧੬੮੧ ਵਿਚ ਵਿਲੀਅਮ ਪੈਨ ਦੀ ਅਗਵਾਈ ਹੇਠ ਆਏ ਕੁਏਕਰਜ਼ (Quakers), ਅਤੇ ਇਸ ਤੋਂ ਪਿੱਛੋਂ ਆਏ ਹੀਉਜਨੌਟਸ (Euguenote) ਪ੍ਰਸਿੱਧ ਮਿਸਾਲਾਂ ਹਨ। ਵੈਸੇ ਵੀ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਯੂਰਪ ਤੋਂ ਅਮਰੀਕਾ ਆਏ ਆਬਾਦਕਾਰਾਂ ਵਿਚ ਵੱਡੀ ਗਿਣਤੀ ਸੁਧਾਰਕ ਵੀਚਾਰਾਂ ਵਾਲੇ ਬੰਦਿਆਂ ਦੀ ਸੀ, ਜਿਸ ਕਰਕੇ ਤਰੱਕੀ ਪਸੰਦ ਅਤੇ ‘ਜ਼ਮੀਰ ਦੀ ਆਜ਼ਾਦੀ’ ਵਾਲੇ ਵੀਚਾਰ ਅਮਰੀਕਨ ਭਾਈਚਾਰੇ ਦੇ ਤਾਣੇ ਪੇਟੇ ਵਿਚ ਬਹੁਤ ਸ਼ਾਮਲ ਸਨ । ਇਸ ਸਿਰਟ ਦਾ ਕੁਝ ਅੰਦਾਜ਼ਾ ਇਸ ਤੋਂ ਲੱਗ ਸਕਦਾ ਹੈ ਕਿ ਇਕ ਲੱਖ ਦੇ ਕਰੀਬ ਆਬਾਦਕਾਰਾਂ ਨੇ ਐਸੀਆਂ ਬਸਤੀਆਂ ਵਿਚ ਹਿੱਸਾ ਲਿਆ, ਜਿਨ੍ਹਾਂ ਵਿਚ ਧਾਰਮਕ ਭਾਵਾਂ ਦੇ ਅਸਰ ਹੇਠ ਸਾਂਝੀਵਾਲਤਾ (Communism) ਦੇ ਆਦਰੱਸ਼ ਨੂੰ ਅਮਲੀ ਵਰਤੋਂ ਵਿਚ ਲਿਆਉਣ ਦੀ ਕੋਸ਼ਸ਼ ਕੀਤੀ ਗਈ। ਅਮਰੀਕਾ ਦੇ ਉੱਤਰੀ ਹਿੱਸੇ ਦੇ ਆਰਥਕ ਅਤੇ ਕਈ ਹੋਰ ਹਾਲਾਤ ਵੀ ਉਪ੍ਰੋਕਤ ਅਗੇ-ਵਧੂ ਰੁਚੀਆਂ ਦੇ ਵਾਧੇ ਲਈ ਮੁਆਫਕ ਸਨ। ਸ਼ੁਰੂ ਸ਼ੁਰੂ ਵਿਚ ਖੇਤੀ ਬਾੜੀ ਹੇਠ ਲਿਆਈ ਜਾ ਸੱਕਣ ਵਾਲੀ ਚੋਂ ਦਾ ਹੱਦ ਬੰਨਾ ਨਹੀਂ ਸੀ, ਜਿਸ ਕਰਕੇ ਕਿਸੇ ਦੀ ਰਾਜਸੀ, ਸਮਾਜਕ ਜਾਂ ਆਰਥਕ ਧੱਸ ਸਹਿਣ ਦੀ ਮਜਬੂਰੀ ਨਹੀਂ ਸੀ । ਜੋ ਵੀ ਚਾਹੁੰਦਾ ਨਵੀਂ ਜ਼ਮੀਨ ਆਸਾਨੀ ਨਾਲ ਲੈਕੇ ਆਪਣਾ ਅੱਡਰਾ ਅੱਡਾ ਕਾਇਮ ਕਰ ਸੱਕਦਾ । ਇਸ ਕਰਕੇ ਪਰਾਣੇ ਵੀਚਾਰਾਂ ਦੇ ਅਸਰਾਂ ਹੇਠ ਬਣੀਆਂ ਧਾਰਮਕ ਅਤੇ ਸਮਾਜਕ ਬਣਤਰਾਂ (institutions) ਟੁੱਟ ਰਹੀਆਂ ਸਨ। ਯੂਰਪ ਤੋਂ ਅਮਰੀਕਾ ਆਉਣ ਵਾਲਿਆਂ ਦੀ ਬਹੁਤੀ . ਗਿਣਤੀ ਛੋਟੇ ਕਿਸਾਨਾਂ, ਜਾਂ ਖੇਤਾਂ ਵਿਚ ਕੰਮ ਕਰਨ ਵਾਲਿਆਂ, ਜਾਂ ਆਮ ਮਜ਼ਦੂਰਾਂ ਦੀ ਸੀ, ਅਤੇ ਅਮਰੀਕਾ ਦੇ ਉੱਤਰ ਪੂਰਬੀ ਹਿੱਸੇ ਦੀ ਤੋਂ ਇਸ ਕਿਸਮ ਦੀ ਨਹੀਂ ਸੀ ਜਿਸ ਵਿਚ ਬਹੁਤਾ ਸਰਮਾਇਆ ਲਾਕੇ ਗੁਲਾਮਾਂ ਦੀ ਮਦਦ ਨਾਲ ਕਪਾਹ ਤਮਾਕੂ ਆਦਿ ਦੂਰ ਦੁਰਾਡੇ ਵਿੱਕ ਸਕਣ ਵਾਲੀਆਂ ਚੀਜਾਂ ਦੀ ਵਡੇ ਪੈਮਾਨੇ ਉੱਤੇ

  • Caldwell, i, p. 44. 11bid, p. 129. . #Ibid, pp. 46,86 and 338.

ਖੇਤੀ ਬਾੜੀ ਹੋ ਸਕਦੀ। ਇਨਾਂ ਅਤੇ ਕਈ ਹੋਰ ਕਾਰਨਾਂ ਦਾ ਸਿੱਟਾ ਇਹ ਨਿਕਲਿਆ ਕਿ ਅਮਰੀਕਾ ਦਾ ਉੱਤਰ ਪੂਰਬੀ ਹਿੱਸਾ, ਧਾਰਮਿਕ ਅਤੇ ਸਮਾਜਕ ਆਜ਼ਾਦ ਖਿਆਲੀ ਅਤੇ ਸ਼ਖਸੀ ਆਜ਼ਾਦੀ ਦੇ ਵੀਚਾਰਾਂ ਦਾ ਅੱਡਾ ਬਣ ਗਿਆ । ਧਾਰਮਕ ਅਤੇ ਸਮਾਜਕ ਤਰੱਕੀ-ਪਸੰਦ ਪਿੱਰਟ ਦਾ ਰਾਜਸੀ ਪੱਧਰ ਉੱਤੇ ਅਸਰ ਪੈਣਾ ਵੀ ਲਾਜ਼ਮੀ ਸੀ। ਰਾਜਸੀ ਆਜ਼ਾਦੀ ਅਤੇ ਪੰਚਾਇਤੀ ਸਪੱਰਟ, ਜੋ ਅਮਰੀਕਾ ਦੇ ਉੱਤਰ ਪੂਰਬੀ ਹਿੱਸੇ ਤੋਂ ਸ਼ੁਰੂ ਹੋਈ ਸੀ, ਨੇ ਵੱਧ ਕੇ ਅਮਰੀਕਾ ਦੀ ਰਾਜਸੀ ਆਜ਼ਾਦੀ ਦੀ ਲਹਿਰ ਦੀ ਸ਼ਕਲ ਫੜ ਲਈ ਅਤੇ ਇਸ ਦਾ ਗਲਬਾ ਸਾਰੇ ਦੇਸ ਉੱਤੇ ਪੈ ਗਿਆ । ਅਮਰੀਕਨ ਆਜ਼ਾਦੀ ਦਾ ੪ ਜੁਲਾਈ, ਸੰਨ ੧੭੭੬ ਵਾਲਾ ਮਸ਼ਹੂਰ ਐਲਾਨ ਕਿ, “ਸਾਰੇ ਆਦਮੀ ਬਰਾਬਰ ਪੈਦਾ ਕੀਤੇ ਗਏ ਹਨ ਅਤੇ ਹਰ ਇਕ ਨੂੰ ਆਪਣੀ ਜ਼ਿੰਦਗੀ, ਆਜ਼ਾਦੀ ਅਤੇ ਖੁਸ਼ੀ ਮਾਨਣ ਦਾ ਪੂਰਾ ਪੈਦਾਇਸ਼ੀ ਹੱਕ ਹੈ, ਕੇਵਲ ਫੋਕਾ ਪਾਪੇਗੰਡਾ ਨਹੀਂ ਸੀ। ਬਲਕਿ ਇਹ ਉਪ੍ਰੋਕਤ ਤਰੱਕੀ ਪਸੰਦ ਅਮਰੀਕਨ ਪਿੱਰਟ ਦਾ ਇਕ ਚਿਨ੍ਹ (Synabol ਸੀ ਜਿਸ ਨੇ ਉਸ ਸਮੇਂ ਦੁਨੀਆ ਵਿਚ ਬੜਾ ਅਸਰ ਕੀਤਾ । ਅਮਰੀਕਾ ਦੀਆਂ ਅਗੇ-ਵਧੂ ਰੁਚੀਆਂ ਦਾ ਇਸ ਤੋਂ ਵੀ ਵੱਧ ਡੂੰਘਾ ਅਸਰ ਦੁਨੀਆ ਵਿੱਚ ਓਦੋਂ ਹੋਇਆ, ਜਦੋਂ ਐਬਰਾਹਮ ਲਿਨਕਨ ਦੀ ਅਗਵਾਈ ਹੇਠ, ਹਬਸ਼ੀ ਗੁਲਾਮਾਂ ਨੂੰ ਆਜ਼ਾਦ ਕਰਾਉਣ ਹਿੱਤ, ਉੱਤਰੀ ਅਮਰੀਕਾ ਦੇ ਹਿੱਸੇ ਨੇ ਦੱਖਣੀ ਅਮਰੀਕਾ ਦੇ ਹਿੱਸੇ ਨਾਲ ਨਾ ਕੇਵਲ ਲੜਾਈ ਲੜੀ, ਬਲਕਿ ਹਬਸ਼ੀ ਗੁਲਾਮਾਂ ਨੂੰ ਗੋਰਿਆਂ ਦੇ ਬਰਾਬਰ ਜ਼ਬਰਦਸਤੀ ਰਾਜਸੀ ਅਧਿਕਾਰ ਦਿਵਾਏ । ਇਹ ਠੀਕ ਹੈ ਕਿ ਹਬਸ਼ੀ ਗੁਲਾਮਾਂ ਨੂੰ ਆਜ਼ਾਦ ਕਰਾਉਣ ਦੀ ਤਹਿ ਵਿਚ ਅਮਰੀਕਾ ਦੇ ਉੱਤਰੀ ਹਿੱਸੇ ਦੇ ਛੋਟੇ ਕਿਸਾਨ ਮਾਲਕਾਂ ਅਤੇ ਮਜ਼ਦੂਰਾਂ ਦੇ ਆਪਣੇ ਆਰਥਕ ਹਿੱਤ ਵੀ ਕੰਮ ਕਰਦੇ ਸਨ; ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਧਰੇ ਗੁਲਾਮ ਰੱਖਣ ਦਾ ਪਰਬੰਧ ਅਮਰੀਕਾ ਦੇ ਹੋਰ ਹਿੱਸਿਆਂ ਵਿਚ ਛਾ ਕੇ ਉਨ੍ਹਾਂ ਦੇ ਆਰਥਕ ਅਤੇ ਰਾਜਸੀ ਹਿੱਤਾਂ ਨੂੰ ਠੇਸ ਨਾ ਲਾਏ* ਪਰ ਇਸ ਦੇ ਬਾਵਜੂਦ ਹਬਸ਼ੀ ਗੁਲਾਮਾਂ ਨੂੰ ਆਜ਼ਾਦ ਕਰਾਉਣਾ ਉਸ ਜ਼ਮਾਨੇ ਦੀ ਚਾਲ ਮੁਤਾਬਕ ਇਕ ਇਨਕਲਾਬੀ ਕਦਮ ਸੀ। ਇਸ ਦੇ ਉਲਟ ਅਮਰੀਕਾ ਵਿਚ ਸਾਮਰਾਜੀ ਰੁਚੀਆਂ ਵੀ ਇਤਨੀਆਂ ਸ਼ਪੱਸ਼ਟ ਸਨ ਕਿ ਉਨ੍ਹਾਂ ਨੂੰ ਪੁੱਗਟਾਉਣ ਲਈ ਵਧੇਰੇ ਖੋਲਕੇ ਲਿਖਣ ਦੀ ਵੀ ਲੋੜ ਨਹੀਂ। ਅਮਰੀਕਾ ਦੇ ਦੱਖਣੀ ਹਿੱਸੇ ਵਿਚ ਸ਼ੁਰੂ ਤੋਂ ਸਰਮਾਏ ਅਤੇ ਹਬਸ਼ੀ ਗੁਲਾਮਾਂ ਦੀ ਵਰਤੋਂ ਨਾਲ ਵਡੇ ਪੈਮਾਨੇ ਉੱਤੇ ਖੇਤੀ ਕਰਾਉਣ ਵਾਲੇ ਨੀਮ-ਜਾਗੀਰਦਾਰ ਅਨਸਰਾਂ ਦਾ ਜ਼ੋਰ ਸੀ । ਸਰਮਾਏਦਾਰੀ ਪਰਬੰਧ ਦੇ ਕਾਰਨ ਉੱਤਰੀ ਹਿੱਸੇ ਵਿੱਚ ਵੀ ਆਰਥਕ ਅਤੇ ਸਮਾਜਕ ਵਖੇਵੇਂ ਦਿਨ ਬਦਿਨ ਵਧਦੇ ਗਏ । ਅਮਰੀਕਨ ਸਰਮਾਇਆ ਵੱਧਕੇ ਆਂਢ ਗੁਆਂਢ ਦੇ ਮੁਲਕਾਂ ਵਿਚ ਖੰਭ ਖਿਲਾਰਨ ਲੱਗ ਪਿਆ ਅਤੇ ਇਸ ਨੇ ਸਰਮਾਇਕ ਸਾਮਰਾਜ (Dollar Imperialism) ਦੀ ਸ਼ਕਲ ਧਾਰਨ ਕਰ ਲਈ । ਇਥੇ ਹੀ ਬੱਸ ਨਹੀਂ ਹੋਈ । ਸਰਮਾਇਕ ਸਾਮਰਾਜ ਅਤੇ ਸੀਨਾ-ਜ਼ੋਰ ਕੌਮੀਅਤ ਦੀਆਂ ਲੋੜਾਂ ਨੇ ਅਮਰੀਕਨ ਸਰਕਾਰ ਨੂੰ ਰਾਜਨੀਤਕ ਸਾਮਰਾਜ ਵੱਲ ਵੀ ਧੱਕਿਆ, ਜਿਸ ਦੀਆਂ ਪੋਰਟ ਰੀਕੋ, ਹਵਾਈ ਟਾਪੂਆਂ, ਕੀਊਬਾ, ਫਿਲਪਾਈਨ, ਪੈਨਾਮਾ ਅਤੇ ਹਯਾਤੀ ਸੰਬੰਧੀ ਅਮਰੀਕਾ ਵਲੋਂ ਧਾਰਨ ਕੀਤੀਆਂ ਨੀਤੀਆਂ ਉਘੜਵੀਆਂ ਮਿਸਾਲਾਂ ਹਨ । | ਅਮਰੀਕਾ ਵਿਚ ਪ੍ਰਚੱਲਤ ਤਰੱਕੀ-ਪਸੰਦ ਅਤੇ ਸਾਮਰਾਜੀ ਇਕ ਦੂਜੇ ਤੋਂ ਵਿਰੋਧੀ ਰੁਚੀਆਂ ਦੇ ਮੁਕਾਬਲਤੇ ਜ਼ੋਰ ਅਤੇ ਪਰਸਪਰ

  • Caldwell, i, p. 427.

੧੯ Digitised by Panjab Digital Library www.carjdigilib.org