ਪੰਨਾ:ਗ਼ਦਰ ਪਾਰਟੀ ਲਹਿਰ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਹਿਦੂਦ ਸੀ। ਅਮਰੀਕਾ ਗਏ ਪਹਿਲੇ ਹਿੰਦੀ ਮਜ਼ਦੂਰਾਂ ਵਿਚੋਂ ਬਹੁ ਪੱਛਮੀ ਪੈਸੇਫਿਕ ਰੇਲਵੇ ਲਾਈਨ (Western Pacifie Railway) ਬਨਾਉਣ ਉੱਤੇ ਲੱਗੇ। ਪਿੱਛੋਂ ਕੁਝ ਓਕਲੈਂ (Oakland) ਲੋਹੇ ਦੇ ਕਾਰਖਾਨੇ ਵਿਚ ਮਜ਼ਦੂਰੀ ਕਰਨ ਲਗੇ ਪਏ । ਪਰ ਕਿਉਂਕਿ ਹਿੰਦੀ ਮਜ਼ਦੂਰ ਤਕਰੀਬਨ ਸਭ ਕਿਸਾਨ ਤੱਬਕੇ ਦੇ ਸਨ, ਇਸ ਵਾਸਤੇ ਉਨ੍ਹਾਂ ਨੇ ਖੇਤਾਂ ਵਿਚ ਕੰਮ ਦੀ ਭਾਲ ਕੀਤੀ। ਸਭ ਤੋਂ ਪਹਿਲੋਂ ਕੈਲੇਫੋਰਨੀਆਂ ਵਿਚ ਸਟਾਕਟਨ ਦੇ ਨੇੜੇ ਵਡਲੈਂਡ ਆਈਲੈਂਡ ਨਾਮੇ ਫਾਰਮ ਨੇ ਹਿੰਦੁਸਤਾਨੀ ਮਜ਼ਦੂਰਾਂ ਨੂੰ ਐਸਪੈਰੇਸ ਘਾਹ ਅਤੇ ਸ਼ਕਰਕੰਦੀ ਦਿਆਂ ਖੇਡਾਂ ਵਿਚ ਲਾਇਆ। ਇਸ ਕਿਸਮ ਦੇ ਕੰਮ ਵਿਚ ਉਨ੍ਹਾਂ ਦੀ ਕਾਮਯਾਬੀ ਨੇ ਜਲਦੀ ਹੀ ਖੇਤਾਂ ਦੇ ਮਾਲਕਾਂ ਦਾ ਪੰਜਾਬੀ ਮਜ਼ਦੂਰਾਂ ਵਲ ਧਿਆਨ ਖਿੱਚ ਲਿਆ ਅਤੇ ਹੋਰਨਾਂ ਦੀ ਬਜਾਏ ਉਹ ਪੰਜਾਬੀ ਕਾਮਿਆਂ ਨੂੰ ਤਰਜੀਹ ਦੇਣ ਲਗ ਗਏ । ਪੰਜਾਬੀ ਮਜ਼ਦੂਰ ਹੁਣ ਕੰਮ ਸਾਰਨ ਜੋਗੀ ਅੰਗ੍ਰੇਜ਼ੀ ਬੋਲੀ ਤੋਂ ਜਾਣੂ ਹੋ ਗਏ ਅਤੇ ਉਨ੍ਹਾਂ ਵਿਚੋਂ ਕਈਆਂ ਨੇ ਪਟੇ ਉਤੇ ਜ਼ਮੀਨ ਲੇਕੇ ਆਪਣੀ ਵਾਹੀ ਸ਼ੁਰੂ ਕਰ ਦਿਤੀ। ਕਈ ਹੋਰ ਦੁਖੱਣ ਵੱਲ ਇਮਪੀਰੀਅਲ ਵੈਲੀ ( Inverial valley) ਵਿਚ ਚਲੇ ਗਏ, ਅਤੇ ਕਈ ਉੱਤਰ ਵੱਲ ਸੈਕਰੋਮੈਂਟੋ ਦੀ ਵਾਦੀ ਵਿਚ ਕਪਾਹ ਅਤੇ ਧਾਨ ਦੀ ਖੇਤੀ ਕਾਮਯਾਬੀ ਨਾਲ ਕਰਨ ਲੱਗ ਪਏ । ਇਸ ਤਰ੍ਹਾਂ ਅਮਰੀਕਾ ਅਤੇ ਕੈਨੇਡਾ ਵਿਚ ਹਿੰਦੀ ਕਾਮਿਆਂ ਦੀ ਵਧੇਰੇ ਗਿਣਤੀ ਜ਼ਮੀਨ ਅਤੇ ਖੇਤੀਬਾੜੀ ਨਾਲ ਸੰਬੰਧਤ ਕੰਮਾਂ ਵਿਚ, ਜਾਂ ਔਰੇਗਨ, ਵਾਸ਼ਿੰਗਟਨ ਅਤੇ ਬਰਿਟਸ਼ ਕੋਲੰਬੀਆ ਆਦਿ ਇਲਾਕਿਆਂ ਦੇ ਲਕੜੀ ਦੇ ਕਾਰਖਾਨਿਆਂ ਵਿਚ, ਮਜ਼ਦੂਰੀ ਕਰਨ ਵਿਚ, ਰ ਗਈ। ਅਮਰੀਕਾ, ਕੈਨੇਡਾ ਗਏ ਹਿੰਦੀ ਵਿਚ ਸਭ ਤੋਂ ਪਹਿਲੀ । ਤਬਦੀਲੀ ਉਸ ਦੀ ਪੁਸ਼ਾਕ ਵਿਚ ਆਉਂਦੀ। ਸਿਖਾਂ ਦੀਆਂ ਪੱਗਾਂ ਤੋਂ ਸਵਾਏ ਉਨ੍ਹਾਂ ਦਾ ਸਾਰਾ ਪਹਿਰਾਵਾ ਯੂਰਪੀਨ ਹੋ ਜਾਂਦਾ। ਪਹਿਲਾਂ ਪਹਿਲਾਂ ਹਿੰਦੀਆਂ ਦੀਆਂ ਜੋ ਟੋਲੀਆਂ ਕੈਨੇਡਾ ਗਈਆਂ, ਉਨਾਂ ਦੇ ਪਹਿਰਾਵੇ ਬਾਰੇ ਕੈਨੇਡਾ ਦੇ ਅਖਬਾਰਾਂ ਨੇ ਬੜਾ ਮਖੌਲ ਉਡਾਇਆ । ਇਸ ਵਾਸਤੇ ਹਿੰਦੀ ਚੰਗੀ ਯੂਰਪੀਨ ਪੁਸ਼ਾਕ ਪਾਉਣੀ ਕੌਮੀ ਇਜ਼ਤ ਦਾ ਸਵਾਲ ਸਮਝਣ ਲੱਗ ਪਏ । ਇਸ ਗੱਲ ਦਾ ਇਤਨਾ ਖਿਆਲ ਰਖਿਆ ਜਾਂਦਾ ਕਿ ਅਮਰੀਕਾ ਪੁੱਜਣ ਵਾਲੇ ਹਿੰਦੀਆਂ ਨੂੰ ਜਹਾਜ਼ਾਂ ਉਤਰਨ ਤੋਂ ਪਹਿਲੋਂ ਅਮਰੀਕਾ ਵਾਸੀ ਹਿੰਦੀਆਂ ਵਲੋਂ ਕੋਟ, ਪਤਲੂਣ ਅਤੇ ਬੂਟ ਆਦਿ ਪਹਿਨਾਏ ਜਾਂਦੇ । ਸ੍ਰੀ ਨੰਦ ਸਿੰਘ ‘ਸਿਹਰਾ’ ਨੇ ਕੁਝ ਫੋਟੋ ਦੇ ਕੇ ਦਾਅਵਾ ਕੀਤਾ ਹੈ ਕਿ ਅਮਰੀਕਾ ਅਤੇ ਕੈਨੇਡਾ ਦੇ ਸ਼ਹਿਰਾਂ ਵਿਚ ਵਧੀਆ ਪੋਸ਼ਾਕ ਵਾਲੇ ਅਕਸਰ ਹਿੰਦੀ ਹੁੰਦੇ ਨੇਂ। | ਅਮਰੀਕਾ ਕੈਨੇਡਾ ਗਏ ਹਿੰਦੀ ਕਾਮੇ ਬਹੁਤੇ ਪੜੇ ਲਿਖੇ ਨਾ ਹੋਣ ਕਰਕੇ ਵਧੀਆ ਅੰਗਰੇਜ਼ੀ ਨਹੀਂ ਸੀ ਸਿਖ ਸਕਦੇ, ਪਰ ਇਹੋ ਹਾਲ ਦੁਸਰੇ ਨਵੇਂ ਗਏ ਗੈਰ-ਅੰਗਰੇਜ਼ੀ ਯੂਰਪੀਨ ਅਨਸਰਾਂ ਦਾ ਸੀ। ਓਹ ਅਮੂਮਨ ਕੰਮ ਸਾਰੁ ਗੋਰੇਸ਼ਾਹੀ ਅੰਗਰੇਜ਼ੀ ਬੋਲੀ ਬੋਲਦੇ । ਉਨ੍ਹਾਂ ਨੇ ਉਥੋਂ ਦੀਆਂ ਇਸਤਰੀਆਂ ਨਾਲ ਵਿਆਹ ਸ਼ਾਦੀਆਂ ਨਾ ਕੀਤੀਆਂ, ਕਿਉਂਕਿ ਉਹ ਆਪਣੀ ਅਮਰੀਕਨ ਫੇਰੀ ਨੂੰ ਆਰਜ਼ੀ ਰਿਹਾਇਸ਼ ਸਮਝਦੇ ਸਨ। ਪੈਸਾ ਕਮਾਕੇ ਉਨਾਂ ਦਾ ਧਿਆਨ ਆਪਣੇ ਦੇਸ਼ ਪਰਤ ਆਉਣ ਵੱਲ ਲੱਗਾ ।

  • Modern Review, Angust, 1913, pp. j0|49. ਇਹ ਦਾਹਵਾ ਕੁਝ ਵਾਧਾਕੇ ਕੀਤਾ ਗਿਆ ਜਾਪਦਾ ਹੈ, ਪਰ ਇਹ ਜ਼ਾਹਰ ਕਰਦਾ ਹੈ ਕਿ ਹਿੰਦੀ ਕਾਮਿਆਂ ਦੀ ਦੂਸਰੇ ਕਾਮਿਆਂ . ਦੇ ਮੁਕਾਬਲੇ ਖੂਬਾਥ ਮਾੜੀ ਨਹੀਂ ਸੀ।

ਰਹਿੰਦਾ । ਉਹ ਛੋਟੀਆਂ ਛੋਟੀਆਂ ਟੋਲੀਆਂ ਵਿਚ ਅਕੱਠੇ ਰਹਿੰਦੇ, ਅਤੇ ਰਾਸ਼ਨ ਬਾਜ਼ਾਰੋਂ ਖੁੱਦ ਕੇ ਆਪਣੀ ਰੋਟੀ ਆਪ ਤਿਆਰ ਕਰਦੇ । ਟੋਲੀ ਵਿਚੋਂ ਇਕ ਨੂੰ ਲਾਂਗਰੀ ਦਾ ਕੰਮ ਸੌਂਪਿਆ ਜਾਂਦਾ, ਜਾਂ ਇਹ ਕੰਮ ਵਾਰੋ ਵਾਰੀ ਕੀਤਾ ਜਾਂਦਾ। ਗਿਣਤੀ ਦੇ ਆਦਮੀਆਂ ਨੇ ਵਸੋਂ ਲਈ ਆਪਣੇ ਮਕਾਨ ਖਰੀਦ ਲਏ, ਪਰ ਅਮੂਮਨ ਰਿਹਾਇਸ਼ ਲਈ ਮਕਾਨ ਕਾਰਖਾਨਿਆਂ ਜਾਂ ਖੇਤਾਂ ਦੇ ਮਾਲਕ ਦਿੰਦੇ, ਅਤੇ ' ਇਹ ਮਕਾਨ ਵਧੀਆ ਕਿਸਮ ਦੇ ਨਾ ਹੁੰਦੇ । ਅਮਰੀਕਾ ਵਿਚ ਅਨਪੜ੍ਹਤਾ ਨੂੰ ਬਹੁਤ ਬੁਰਾ ਮਨਾਇਆ ਜਾਂਦਾ ਹੈ, ਇਸ ਵਾਸਤੇ ਕੁਝ ਹਿੰਦੀਆਂ ਨੇ ਆਪਣਾ ਵਿਹਲਾ ਵਕਤ ਪੜਾਈ ਕਰਨ ਵਿਚ ਲਾਉਣਾ ਸ਼ੁਰੂ ਕਰ ਦਿਤਾ। ਪਰ ਬਹੁਤੇ ਅਜਿਹਾ ਵਕਤ ਆਪਸ ਵਿਚ ਗੱਪਾਂ ਮਾਰਨ ਵਿਚ ਗਵਾ ਦਿੰਦੇ । ਕਈ ਹਿੰਦੀ ਸ਼ਰਾਬ ਵਿਚ ਮਦਹੋਸ਼ ਹੋਕੇ ਸਾਰੇ ਹਿੰਦੀਆਂ ਲਈ ਬਦਨਾਮੀ ਦਾ ਕਾਰਨ ਵੀ ਬਣਦੇ, ਪਰ ਅਜਿਹੀਆਂ ਮਿਸਾਲਾਂ ਆਮ ਨਹੀਂ ਸਨ । ਇਹ ਇਸ ਤੋਂ ਪੁੱਗਣ ਹੁੰਦਾ ਹੈ ਕਿ ਮਿਹਨਤ, ਈਮਾਨਦਾਰੀ ਅਤੇ ਹੇਜ਼ਗਾਰੀ ਦੇ ਕਾਰਨ ਹਿੰਦੀ ਕਾਮਿਆਂ ਦੀ ਬਹੁਤੀ ਮਾਂਗ ਸੀ। ਤੁਰੇ ਜਾਂਦੇ ਸਿਖ ਨੂੰ ਗੋਰੇ ਜ਼ਿਮੀਂਦਾਰ ਆਵਾਜ਼ ਮਾਰ ਕੇ ਕੰਮ ਕਾਰ ਦੇਣ ਦੀ ਪੇਸ਼ਕਸ਼ ਕਰਦੇ* । ਲਾਲਾ ਲਾਜਪਤ ਰਾਏ ਨੇ ਅਮਰੀਕਾ ਦੇ ਹਿੰਦੀ ਕਾਮਿਆਂ ਬਾਰੇ ਲਿਖਿਆ ਹੈ ਕਿ “ਮੇਰੇ ਦਿਲ ਵਿਚ ਉਨ੍ਹਾਂ ਲਈ ਇਜ਼ਤ ਤੋਂ ਸਵਾਏ ਹੋਰ ਕੁਝ ਨਹੀਂ। ਆਮ ਕਰਕੇ ਓਹ ਨਿੱਘੇ ਸੁਭਾ ਵਾਲੇ, ਮਹਿਮਾਨ-ਨਿਵਾਜ਼, ਮਿਲਣਸਾਰ, ਅਤੇ ਖੁਲ੍ਹੇ ਦਿਲ ਵਾਲੇ ਦੇਸ਼ ਭਗਤ ਹਨ I..............ਸ਼ਾਂਤ ਮਹਾਂਸਾਗਰ ਦੇ ਪੱਛਮੀ ਕੰਵੇ ਦੇ ਹਿੰਦੂ ਕਾਮੇਂ (ਜਿਨ੍ਹਾਂ ਵਿਚ ਹਿੰਦੂ ਮੁਸਲਮਾਨ ਸ਼ਾਮਲ ਹਨ) ਸਮੁੱਚੇ ਤੌਰ ਉੱਤੇ ਸੁੰਦਰ, ਸਖਤ ਮਿਹਨਤੀ, ਸਾਦਾ ਤਬੀਅਤ, ਈਮਾਨਦਾਰ ਅਤੇ ਨਿੱਘੇ ਸੁਭਾ ਵਾਲੇ ਆਦਮੀ ਹਨ, ਅਤੇ ਮੇਰੇ ਦਿਲ ਵਿਚ ਉਨ੍ਹਾਂ ਲਈ ਪਿਆਰ , ਅਤੇ ਹਮਦਰਦੀ ਉਪਜਦੀ ਹੈ*। | ਪਰ ਇਨ੍ਹਾਂ ਸਿਫਤਾਂ ਦੇ ਬਾਵਜੂਦ ਇਸ ਵਿਚ ਸ਼ੱਕ ਨਹੀਂ ਕਿ ਹਿੰਦੀ ਕਾਮੇਂ ਅਮਰੀਕਨ ਭਾਈਚਾਰੇ ਵਿਚ ਰਚੇ ਮਚੇ ਨਹੀਂ ਸਨ । ਕਾਰ ਵਿਹਾਰ ਤੋਂ ਬਿਨਾਂ ਅਮਰੀਕਨ ਸੁਸਾਇਟੀ ਨਾਲ ਉਨਾਂ ਦਾ ਬਹੁਤ ਹੀ ਘੱਟ ਵਾਹ ਪੈਂਦਾ । ਵਿਸ਼ਾਲ ਅਮਰੀਕਨ ਅਤੇ ਕੈਨੇਡੀਅਨ ਭਾਈਚਾਰੇ ਵਿਚ ਇਕਤਰ੍ਹਾਂ ਓਹ ਆਪਣੇ ਦਾਇਰੇ ਅੰਦਰ ਮਹਿਦੂਦ ਹਿੰਦੀ ਭਾਈਚਾਰੇ ਦੀਆਂ ਬਹੁਤ ਹੀ ਛੋਟੀਆਂ ਛੋਟੀਆਂ ਟਿਮਕਣੀਆਂ ਸਨ । ਇਸ ਦਾ ਕੁਝ ਕਾਰਨ, ਯੂਰਪੀਨ ਅਤੇ ਹਿੰਦੀ ਸਭਿਆਚਾਰਾਂ ਦੇ ਵਖੇਵਿਆਂ ਦੇ ਕਾਰਨ, ਹਿੰਦੀ ਕਾਮਿਆਂ ਦੀ ਨਿਵੇਕਲਾ ਰਹਿਣ ਦੀ ਆਪਣੀ ਰੁਚੀ ਹੋ ਸਕਦੀ ਹੈ, ਪਰ ਵੱਡਾ ਸਬੱਬ ਉਹ ਨਸਲੀ ਵਿਤਕਰੇ ਦਾ ਰਵੱਈਆ ਸੀ ਜੋ ਅਮਰੀਕਨ ਅਤੇ ਕੈਨੇਡਾ ਦੇ ਲੋਕ ਹੁੰਦੀਆਂ ਵੱਲ ਰੱਖਦੇ, ਜਿਸ ਦਾ ਜ਼ਿਕਰ ਅਗਲੇ ਕਾਂਡ ਵਿਚ ਕੀਤਾ ਸਾਵੇਗਾ । | ਸ਼ੁਰੂ ਸ਼ੁਰੂ ਵਿਚ ਅਮਰੀਕਾ ਗਏ ਹਿੰਦੀ ਕਾਮਿਆਂ ਨਾਲੋਂ ਕੈਨੇਡਾ ਦੇ ਹਿੰਦੀ ਕਾਮਿਆਂ ਨੇ ਭਾਈਚਾਰਕ ਜਥੇਬੰਦੀ ਦੇ ਲਿਹਾਜ਼ ਨਾਲ ਵਧੇਰੇ ਤਰੱਕੀ ਕੀਤੀ । ਇਸ ਦਾ ਸਿਹਰਾ ਪ੍ਰੋਫੈਸਰ ਤੇਜਾ ਸਿੰਘ, ਐਮ. ਏ., ਐਲ. ਐਲ. ਬੀ., (ਜੋ ਖਾਲਸਾ ਕਾਲਜ, ਅੰਮ੍ਰਿਤਸਰ, ਪ੍ਰੋਫੈਸਰ ਰਹਿ ਚੁਕੇ ਸਨ ਅਤੇ ਅੱਜ ਕਲ ਮਸਤੁਆਣੇ ਵਾਲੇ ਸੰਤ ਤੇਜਾ ਸਿੰਘ ਜੀ ਕਰਕੇ ਮਸ਼ਹੂਰ ਹਨ। Modern Review, July, 1911, pp. 1-11; Lajpat Rai, p. 461. ਉਨਾਂ ਦੇ ਪਹਿਰਾਵੇ ਬਾਰ ਬਲਤੇ ਹਿੰਦੀ ਚੰਗੇ ਪਏ । ਇਸ Lajpat Rai, pp. 466 and 468. Digitized by Panjat Digital Library www.punjabigborg