ਪੰਨਾ:ਗ਼ਦਰ ਪਾਰਟੀ ਲਹਿਰ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਚੈਨ ਦੀ ਜ਼ਿੰਦਗੀ ਦੇ ਕਾਰਨ ਹਿੰਦ ਵਾਸੀਆਂ ਦੀਆਂ, ਟਪਰੀਵਾਸ ਫਿਰਤੂ ਕਬੀਲਿਆਂ ਦੇ ਮੁਕਾਬਲੇ, ਲੜਾਕੂ ਸਿਫਤਾਂ ਵਿਚ ਜ਼ਰੂਰ ਕੁਝ ਫਰਕ ਪਿਆ ਹੋਵੇਗਾ ਜਿਸ ਦੇ ਕਾਰਨ ਫਿਰਤੂ ਕਬੀਲੇ ਭਾਰਤ ਵਾਸੀਆਂ ਉਤੇ ਗਲਬਾ ਪਾਉਂਦੇ ਰਹੇ। ਕੇਵਲ ਭਾਰਤ ਵਿਚ ਹੀ ਨਹੀਂ, ਦੁਨੀਆਂ ਦੇ ਇਤਹਾਸ ਵਿਚ ਇਸੇ ਤਰ੍ਹਾਂ ਹੁੰਦਾ ਰਿਹਾ ਹੈ। ਇਕ ਥਾਂ ਬੈਠ ਕੇ ਖੇਤੀ ਬਾੜੀ ਕਰਨ ਵਾਲਿਆਂ ਦੇ ਮੁਕਾਬਲੇ ਫਿਰਤੂ ਟਪਰੀ-ਵਾਸ ਜਾਤੀਆਂ ਦੀ ਰਹਿਣੀ ਬਹਿਣੀ ਵਧਰੇ ਆਜ਼ਾਦ ਅਤੇ ਖਤਰੇ ਵਾਲੀ ਹੁੰਦੀ। ਉਨਾਂ ਦੀ ਗੈਰ-ਘਰੇਲੁ ਸਖਤ ਜ਼ਿੰਦਗੀ ਵਿਚ ਕਮਜ਼ੋਰ ਆਦਮੀ ਵਾਸਤੇ ਥਾਂ ਨਹੀਂ ਸੀ ਹੋ ਸਕਦੀ। ਡੰਗਰ ਚਾਰਨ ਵਾਲੀਆਂ ਚਰਾਗਾਹਾ ਖਾਤਰ ਉਨਾਂ ਵਿਚਕਾਰ ਲਗਾਤਾਰ ਲੜਾਈਆਂ ਹੁੰਦੀਆਂ ਰਹਿੰਦੀਆਂ। ਇਸ ਦੇ ਉਲਟ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਭਯ ਅਮਨ ਚੈਨ ਦੀ ਜ਼ਿੰਦਗੀ ਗੁਜ਼ਾਰਨ ਵਾਲੇ, ਟਪਰੀ-ਵਾਸ ਫਿਰਤੂਆਂ ਦੇ ਮੁਕਾਬਲੇ, ਘਟ ਲੜਾਕੂ ਹੁੰਦੇ ਜਾਂਦੇ। ਫਿਰਤੂ ਜਾਤੀਆਂ ਅਤੇ ਸਭਯ ਜਾਤੀਆਂ ਵਿਚ ਹਮੇਸ਼ਾਂ ਝੜਪਾਂ ਹੁੰਦੀਆਂ ਰਹਿੰਦੀਆਂ, ਪਰ ਅਮੂੰਮਨ ਫਿਰਤੁ ਕਬੀਲੇ ਗੈਰ-ਜਥੇਬੰਦ ਅਤੇ ਘਟ ਗਿਣਤੀ ਵਿਚ ਹੋਣ ਕਰਕੇ ਸਭਯ ਜਾਤੀਆਂ ਉਤੇ ਗਲਬਾ ਨਾ ਪਾ ਸਕਦੇ। ਪਰ ਜਦ ਕਦੀ ਫਿਰਤੂ ਜਾਤੀਆਂ ਨੂੰ ਕੋਈ ਲੀਡਰ ਜਥੇਬੰਦ ਕਰ ਲੈਂਦਾ ਤਾਂ ਫਿਰਤੂ ਜਾਤੀਆਂ ਲਾਗੇ ਬੰਨੇ ਦੀਆਂ ਸਭਯ ਕੌਮਾਂ ਉੱਤੇ ਛਾਅ ਜਾਂਦੀਆਂ। ਪਿਛਲੀਆਂ ਸਤਾਰਾਂ ਸਦੀਆਂ ਜਾਂ ਇਸ ਤੋਂ ਵੀ ਵਧ ਸਮੇਂ ਦੇ ਇਤਹਾਸ ਦੀ ਇਹ ਇਕ ਵਡੀ ਵਾਰਤਾ ਬਣੀ ਰਹੀ ਹੈ*। $ਅਜਿਹੇ ਟਪਰੀ-ਵਾਸ ਫਿਰਤੁ ਕਬੀਲਿਆਂ ਦੇ ਹੜਾਂ ਦੀਆਂ ਇਕ ਦੂਜੇ ਪਿਛੋਂ ਅਨੇਕਾਂ ਸਦੀਆਂ ਤਕ ਲਗਾਤਾਰ ਆਉਣ ਵਾਲੀਆਂ ਲਹਿਰਾਂ ਪੰਜਾਬ ਵਿਚ ਤਾਜ਼ਾ ਦਮ ਨਰੋਆ ਅਤੇ ਸਖਤ-ਜਾਨ ਤੱਤ ਦਾਖਲ ਕਰਦੀਆਂ ਰਹੀਆਂ,।

(ਅ) ਇਨਾਂ ਕਬਾਇਲੀ ਹੜਾਂ ਦੇ ਕਾਰਨ, ਬਾਕੀ ਹਿੰਦ ਦੇ ਮੁਕਾਬਲੇ, ਪੰਜਾਬ ਦੇ ਪੇਂਡੂ ਮਾਲਕ-ਕਿਸਾਨਾਂ ਦੇ ਭਾਈ ਚਾਰੇ ਦੀ ਬਣਤਰ ਵਧੇਰੇ ਕਬਾਇਲੀ ਨਮੂਨੇ ਦੀ ਰਹੀ ਹੈ ਜਿਸ ਦੇ ਸਮਾਜਕ, ਅਰਥਕ ਅਤੇ ਰਾਜਸੀ ਨਜ਼ਰੀਏ ਤੋਂ ਡੂੰਘੇ ਅਤੇ ਦੇਰ ਤਕ ਰਹਿਣ ਵਾਲੇ ਅਸਰ ਹੋਏ ਹਨ।

(ੲ) ਇਨਾਂ ਕਬਾਇਲੀ ਹੜਾਂ ਦੇ ਕਾਰਨ ਗੰਗਾ ਦੇ ਮੈਦਾਨ ਵਿੱਚ ਪੈਦਾ ਹੋਏ ਪੁਰਾਤਨ ਸਭਿਆਚਾਰ ਤੋਂ ਪੰਜਾਬ ਕਾਫੀ ਹੱਦ ਤਕ ਨਿਖੜਿਆ ਰਿਹਾ ਹੈ*, ਜਿਸਦੇ ਕਈ ਮਾੜੇ ਸਿੱਟੇ ਵੀ ਨਿਕਲੇ ਹਨ ਪਰ ਕੁਝ ਚੰਗੇ ਵੀ।

ਪੰਜਾਬ ਦੀ ਮਾਲਕ-ਕਿਸਾਨ ਆਬਾਦੀ ਦਾ ਅਜ ਕਲ ਸਭ ਤੋਂ ਵੱਧ ਅਤੇ ਵਧੀਆ ਹਿੱਸਾ ਜੱਟ ਜਾਂ ਜਾਟ ਹਨ। ਜੱਟਾਂ ਜਾਂ ਜਾਟਾਂ ਦੇ ਮੁਢ ਬਾਰੇ ਇਤਹਾਸਕਾਰ ਸਹਿਮਤ ਨਹੀਂ, ਜਿਸ ਦੇ ਦੋ ਵੱਡੇ ਕਾਰਨ ਜਾਪਦੇ ਹਨ। ਇੱਕ ਤਾਂ ਪੰਜਾਬ ਤੋਂ ਇਲਾਵਾ ਸਿੰਧ, ਰਾਜਪੂਤਾਨਾ ਅਤੇ ਯੂ. ਪੀ. ਦੇ ਮੇਰਠ ਡਵੀਜ਼ਨ ਦੀ ਅਜ ਕਲ ਦੀ ਕਾਸ਼ਤਕਾਰ ਆਬਾਦੀ ਦਾ ਵੱਡਾ ਹਿੱਸਾ ਜੱਟ ਜਾਂ ਜਾਟ ਹਨ ਜਿਥੇ ਜੱਟ ਅਤੇ ਗੈਰ-ਜੱਟ ਖੁਨ ਦੀ ਵਧੇਰੇ ਮਿਲਾਵਟ ਹੁੰਦੀ ਰਹੀ ਹੈ । ਇਸੇ ਤਰਾਂ ਪਛਮੀ ਪੰਜਾਬ (ਪਾਕਸਤਾਨ ਬਣਨ ਤੋਂ ਪਹਿਲਾਂ ਦੇ ਪੰਜਾਬ ਦੇ ਰਾਵਲਪਿੰਡੀ ਡਵੀਜ਼ਨ) ਦੇ ਜੱਟ ਕੇਂਦਰੀ ਅਤੇ ਪੂਰਬੀ ਪੰਜਾਬ ਦੇ ਜੱਟਾਂ ਨਾਲੋਂ ਨਸਲ ਦੇ ਲਿਹਾਜ਼

ਨਾਲ ਘਟ ਸ਼ੁਧ ਸਮਝੇ ਜਾਂਦੇ ਹਨ ਕਿਉਂਕਿ ਉਥੇ ਭਿਨ ਭਿਨ ਜਾਤਾਂ ਦੇ ਮਿਲਾਪ ਤੋਂ ਪੈਦਾ ਹੋਏ ਮਿਲਗੋਭਾ ਅਨਸਰ ਨੂੰ ਜੱਟ ਦਾ ਨਾਮ ਦਿਤਾ ਜਾਂਦਾ ਹੈ*। ਇਸ ਕਰਕੇ ਹਰ ਇਕ ਇਲਾਕੇ ਦੇ ਜੱਟਾਂ ਨੂੰ ਨਸਲੀ ਲਿਹਾਜ਼ ਨਾਲ ਇਕੋ ਜਿਹੀ ਤੁਲਣਾ ਨਹੀਂ ਦਿਤੀ ਜਾ ਸਕਦੀ। ਪੰਜਾਬ ਦੇ ਜੱਟ ਦਸਰ ਸਬਿਆਂ ਦੇ ਜੱਟਾਂ ਨਾਲੋਂ ਸਪੱਸ਼ਟ ਤੌਰ ਉੱਤੇ ਵਖਰੇ ਹਨ । ਦੂਸਰਾ ਕਾਰਨ ਇਹ ਹੈ ਕਿ ਜੱਟਾਂ ਜਾਂ ਜਾਟਾਂ ਦੇ ਮੁਢ ਨੂੰ ਕਈਆਂ ਲਿਖਾਰੀਆਂ ਵਲੋਂ ਕੇਵਲ ਰਵਾਇਤਾਂ ਦੇ ਆਧਾਰ ਉੱਤੇ ਹੋਰ ਜਾਤੀਆਂ ਨਾਲ ਮੇਲਣ ਦਾ ਯਤਨ ਕੀਤਾ ਗਿਆ ਹੈ। ਹਿੰਦਸਤਾਨ ਦੇ ਮਾਹੌਲ ਵਿਚ (ਜਿਥੇ ਕੁਲ ਅਥਵਾ ਜਾਤੀ ਦੇ ਦਰਜੇ ਨੂੰ ਬਹੁਤ ਵਧਾ ਕੇ ਮਹਾਨਤਾ ਦਿਤੀ ਜਾਂਦੀ ਰਹੀ ਹੈ ਅਤੇ ਇਸ ਕਰਕੇ ਰਵਾਇਤਾਂ ਨੂੰ ਲੋੜ ਅਨੁਸਾਰ ਘੜਿਆ ਅਤੇ ਮਰੋੜਿਆ ਜਾਂਦਾ ਰਿਹਾ ਹੈ) ਕੇਵਲ ਰਵਾਇਤਾਂ ਦੀ ਸ਼ਹਾਦਤ ਕਿਸੇ ਯਕੀਨੀ ਸਿੱਟੇ ਉੱਤੇ ਪੁਜਣ ਵਾਸਤੇ ਕਾਫੀ ਨਹੀਂ। ਭਰੋਸੇ ਯੋਗ ਸ਼ਹਾਦਤਾਂ ਸਰੀਰਕ ਨੁਹਾਰਾਂ ਦੀ ਸਾਇੰਸ (Anthropology), ਬੋਲੀ ਦੀ ਬਣਤਰ ਅਤੇ ਦੇਰ ਤਕ ਪ੍ਚੱਲਤ ਭਾਈਚਾਰਕ ਰਸਮੋਰਿਵਾਜ ਹਨ। ਪਰ ਮੁਸ਼ਕਲ ਇਹ ਹੈ ਕਿ ਇਸ ਆਧਾਰ ਉੱਤੇ ਵੀ ਮਾਹਿਰਾਂ ਦੀ ਇੱਕ ਪੁਖਤਾ ਰਾਏ ਨਹੀਂ ਬਣ ਸਕੀ, ਭਾਵੇਂ ਸਮੁਚੇ ਤੌਰ ਉੱਤੇ ਵਧੇਰੇ ਪਰਮਾਣੀਕ ਵੀਚਾਰ ਇਹੋ ਹੈ ਕਿ ਪੰਜਾਬ, ਖਾਸ ਕਰ ਕੇਂਦਰੀ ਪੰਜਾਬ, ਦੇ ਜੱਟ ਸਿਥੀਅਨ ਨਸਲ ਦੇ ਹਨ, ਜਾਂ ਸਿਥੀਅਨ ਅਤੇ ਇਨ੍ਹਾਂ ਨਾਲ ਮਿਲਵੀਆਂ ਨਸਲਾਂ ਅਤੇ ਵੇਦਕ ਜ਼ਮਾਨੇ ਦੇ ਪੰਜਾਬ ਵਿੱਚ ਰਹਿ ਗਏ ਆਰੀਆ ਦੇ ਖੁਨ ਦੀ ਮਿਲਾਵਟ ਦਾ ਸਿੱਟਾ*। ਇਨਾਂ, ਜਾਂ ਇਸੇ ਕਿਸਮ ਦੀਆਂ ਹੋਰ, ਵੀਚਾਰਾਂ ਵਿਚੋਂ ਕੋਈ ਵੀ ਠੀਕ ਹੋਵੇ, ਪੰਜਾਬੀ ਕਿਸਾਨ ਆਬ ਦੀ ਉੱਤੇ ਕਬਾਇਲੀ ਹੜਾਂ ਦੇ ਉਪਰ ਦਸੇ ਹੋਏ ਮੋਟੇ ਤਿੰਨ ਅਸਰਾਂ ਦੇ ਨਜ਼ਰੀਏ ਤੋਂ ਕੋਈ ਖਾਸ ਫਰਕ ਨਹੀਂ ਪੈਂਦਾ। ਕਿਉਂਕਿ ਪੰਜਾਬੀ ਕਿਸਾਨ ਦੀ ਨਸਲੀ ਤਹਿ ਭਾਵੇਂ ਕੁਝ ਵੀ ਹੋਵੇ, ਇਸ ਬਾਰੇ ਸਭ ਇਤਹਾਸਕਾਰ ਸਹਿਮਤ ਹਨ ਕਿ ਲਗ ਭਰਾ ਭਗ ਛੇਵੀਂ ਸਦੀ ਤਕ ਪੰਜਾਬ ਦੀ ਕਿਸਾਨ ਆਬਾਦੀ ਵਿੱਚ ਨਰੋਏ ਅਤੇ ਸਖਤ-ਜਾਨ ਬਾਹਰੋਂ ਆਏ ਨਵੇਂ ਕਬਾਇਲੀ ਅਨਸਰਾਂ ਦੀ ਮਿਲਾਵਟ ਹੁੰਦੀ ਰਹੀ; ਅੰਗਰੇਜ਼ਾਂ ਦਾ ਰਾਜ ਸ਼ੁਰੂ ਹੋਣ ਤਕ ਪੰਜਾਬੀ ਮਾਲਕ ਕਿਸਾਨਾਂ ਨੇ ਆਪਣੇ ਭਾਈਚਾਰੇ ਦੀ ਬਣਤਰ ਨੂੰ ਕਬਾਇਲੀ ਨਮੂਨੇ ਦੀ ਕਾਇਮ ਰਖਿਆ; ਅਤੇ ਪੰਜਾਬੀ ਕਿਸਾਨ ਕਾਫੀ ਦੇਰ ਤਕ ਅਤੇ ਕਾਫੀ ਹੱਦ ਤਕ ਗੰਗਾ ਦੇ ਮੈਦਾਨ ਵਿੱਚ ਬਾਹਮਣ ਪੁਜਾਰੀ ਵਾਦ ਦੇ ਅਸਰ ਹੇਠ ਪੈਦਾ ਹੋਏ ਸਭਿਆਚਾਰ ਤੋਂ ਨਿਖੜਿਆ ਰਿਹਾ। ਇਸ ਸਿਲਸਲੇ ਵਿੱਚ ਇਥੇ ਉਸ ਸ਼ਹਾਦਤ ਵਲ ਕੇਵਲ ਇਸ਼ਾਰਾ ਕਰ ਦੇਣਾ ਹੀ ਕਾਫੀ ਹੈ ਕਿ ਪੰਜਾਬ ਵਿਚ ਰਹਿ ਗਏ ਵੇਦਕ ਜ਼ਮਾਨੇ ਦੇ ਆਰੀਆ ਨੇ ਵੀ ਗੰਗਾ ਦੇ ਮੈਦਾਨ ਵਿੱਚ ਬਾਹਮਣ ਪੁਜਾਰੀ ਵਾਦ ਦੇ ਅਸਰ ਹੇਠ ਪੈਦਾ ਹੋਏ ਸਭਿਆਚਾਰ ਵਲ ਤਕਰੀਬਨ ਉਸੇ ਤਰਾਂ ਦਾ ਰਵੱਈਆ ਧਾਰਨ ਕੀਤਾ। ਜੋ ਪੰਜਾਬ ਵਸੇ ਸਿਥੀਅਨਾਂ ਆਦਿ ਨੇ। ਗਾਲਬਨ ਇਸੇ ਕਾਰਨ ਪੰਜਾਬੀ ਆਰੀਆ ਅਤੇ ਸਿਥੀਅਨਾਂ ਦੇ ਮੇਲ ਤੋਂ ਪੰਜਾਬ ਦੇ ਮਾਲਕ-ਕਿਸਾਨਾਂ ਦੇ ਭਾਈਚਾਰੇ ਦੀ ਇੱਕ ਸੁਰ ਬਣਤਰ ਬਣਨ ਵਿੱਚ ਸਹੂਲਤ ਮਿਲੀ।

  • Census Report, Para 428.

The Land systems of British India. B.H. Baden,Powell, i, p. 141 ( foot note ).

  • The outline of History H. G. wells, pp. 161-...
  • Cambridge History, i, p. 60. +Census Report, Para 4:24.

Baden-Powell, pp. 94-99. Ibid, p. 80. Digited by Digital Library www. m a rg