ਪੰਨਾ:ਗ਼ਦਰ ਪਾਰਟੀ ਲਹਿਰ.pdf/196

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੰਤਕਾ ਨੰਬਰ ੧ ਗਦਰ ਪਾਰਟੀ ਦੇ ਉਹਦੇਦਾਰ ਇਨਕਲਾਬੀਆਂ ਨੇ ਆਪਣੀ ਲਗਨ ਦੀ ਮਸਤੀ ਵਿਚ ਆਪਣੀ ਹਉਮੈ ਅਤੇ ਸ਼ਖਸੀਅਤ ਸੱਤੀ ਨੂੰ ਕਿਸ ਹੱਦ ਤਕ ਭੁਲਾਇਆ ਹੋਇਆ ਸੀ । ‘ਸੰਤ’ ਰੰਧੀਰ ਸਿੰਘ ਹੀ ਨਹੀਂ, ਹੋਰ ਇਨਕਲਾਬੀ ਵੀ ਸ਼ੀ ਕਰਤਾਰ ਸਿੰਘ, ਜੋ ਸਭ ਤੋਂ ਛੋਟੀ ਉਮਰ ਦੇ ਸਨ, ਦੀ ਕਮਾਨ ਹੇਠ ਕੰਮ ਕਰਦੇ ਰਹੇ*। ਗਦਰ ਪਾਰਟੀ ਲਹਿਰ ਦੀ ਉਪ੍ਰੋਕਤ ਆਪਾ-ਭੁਲਾਉ ਸਿਰਟ ਅਤੇ ਇਨਕਲਾਬੀ ਲਗਨ ਦੇ ਮੇਲ ਦਾ ਇਕ ਚੋਣਵਾਂ ਨਮੂਨਾ ‘ਸੰਤ’ ਵਸਾਖਾ ਸਿੰਘ, ਪ੍ਰਧਾਨ, ਦੇਸ਼ ਭਗਤ ਪ੍ਰਵਾਰ ਸਹਾਇਕ ਕਮੇਟੀ, ਹਨ । ਧਾਰਮਕ ਭਾਵਾਂ ਦੇ ਅਸਰ ਹੇਠ ਇਹ ਸਾਲਾਂ ਪੁਯੰਤ ‘ਹੀਆਓ ਨਾ ਵਾਹੀਂ ਕਹੀ ਦਾ’ ਦੇ ਆਦਰੱਸ਼ ਉਤੇ ਚਲਣ ਦਾ ਯਤਨ ਕਰਦੇ ਰਹੇ। ਗਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਕਰਕੇ ਇਨ੍ਹਾਂ ਕੋਮਲ ਭਾਵਾਂ ਨਾਲ ਇਨਕਲਾਬੀ ਸਪਿੱਰਟ ਦੀ ਇਕ ਅਨੋਖੀ fਪਿਉਂਦ ਲਗ ਗਈ । ਅੰਡੇਮਾਨ ਤੋਂ ਰਿਹਾਈ ਤੋਂ ਉਪਰੰਤ ਹੁਣ ਤਕ ਇਹ ਆਪਣੀ ਅਟੱਖ ਨੂੰ ਦਬਾਕੇ, ਦੇਸ਼ ਭਗਤਾਂ ਅਤੇ ਉਨਾਂ ਦੇ ਪ੍ਰਵਾਰਾਂ ਦੀ ਸਹਾਇਤਾ ਖਾਤਰ, “ਮੰਗਣ ਗਿਆ ਸੋ ਮਰ ਰਿਹਾ’ ਦੇ ਕਾਰਜ ਵਿਚ, ਅਤੇ ਜੇਲਾਂ ਵਿਚ ਆਪਣੇ ਡੱਕੇ ਹੋਏ ਸਾਥੀਆਂ ਦੀਆਂ ਮੁਸੀਬਤਾਂ ਵਿਚ ਸਹਾਇਤਾ ਕਰਨ ਅਤੇ ਉਨਾਂ ਨੂੰ ਛੁਡਾਉਣ ਦੇ ਯਤਨਾਂ ਵਿਚ, ਜੁੱਟੇ ਰਹੇ ਹਨ। ਪਹਿਲੇ ਸੰਸਾਰ ਯੁਧ ਪਿਛੋਂ ਗਦਰੀ ਇਨਕਲਾਬੀਆਂ ਦੀਆਂ ਕਿਰਤੀ ਰੰਗਤ ਵਿਚ ਇਨਕਲਾਬੀ ਕੋਸ਼ਸ਼ਾਂ ਦਾ ਪੰਜਾਬ ਵਿਚ ਨਵਿਉਂ ਸਿਰਿਉਂ ਮੁਢ ਬੰਨਣ ਸਮੇਂ, ਇਨਾਂ ਦੀ ਸ਼ਖਸੀਅਤ ਕਈ ਸਾਲਾਂ ਤਕ ਕੇਂਦੂ (Nucleus) ਬਣੀ ਰਹੀ । ਕਿਉਂਕਿ ਇਨ੍ਹਾਂ ਦਾ ਪਬਲਕ ਵਿਚ ਬਹੁਤ ਅਸਰ ਰਸੂਖ ਸੀ ਜੋ ਗਦਰੀ ਇਨਕਲਾਬੀਆਂ ਦੇ ਕੰਮ ਆਉਂਦਾ; ਦੇਸ਼ ਭਗਤ ਪ੍ਰਵਾਰ ਸਹਾਇਕ ਕਮੇਟੀ ਇਨਕਲਾ ਬੀਆਂ ਲਈ ‘ਕਮਰੇਟ (Commissoriat) ਦਾ ਕੰਮ ਦੇਂਦੀ ਰਹੀ, ਅਤੇ ਉਨਾਂ ਗਦਰੀ ਇਨਕਲਾਬੀਆਂ ਨੂੰ ਮੁੜ ਲੜੀ ਵਿਚ ਪੋਣ ਦਾ ਵਸੀਲਾ ਬਣੀ ਜੋ ਗਦਰ ਪਾਰਟੀ ਲਹਿਰ ਦੇ ਸੰਬੰਧ ਵਿਚ ਹੋਈਆਂ ਲੰਮੀਆਂ ਸਜ਼ਾਵਾਂ ਭੁਗਤਣ ਮਗਰੋਂ ਅਗੋਂ ਪਿਛੋਂ ਰਿਹਾ ਹੁੰਦੇ ਰਹੇ; ਅਤੇ ਇਨ੍ਹਾਂ ਦੀ ਮਿਠਾਸ, ਨਿਮੂਤਾ ਅਤੇ ਆਪਣੀ ਸ਼ਖਸੀਅਤ ਨੂੰ ਸੰਕੋਚ ਕੇ ਕੰਮ ਕਰਨ ਦੇ ਗੁਣ ਇਨਕਲਾਬੀਆਂ ਵਿਚ ਮਿਲਾਪ ਪੈਦਾ ਕਰਨ ਅਤੇ ਜੋੜੀ ਰੱਖਣ ਵਿਚ ਸਹਾਇਕ ਹੁੰਦੇ । “ਭਾਈ ਸੰਤੋਖ ਸਿੰਘ ਨੇ ਇਨਾਂ ਦੀ ਸਹਾਇਤਾ ਨਾਲ 'ਕਿਰਤੀ' ਰਸਾਲਾ ਸ਼ੁਰੂ ਕੀਤਾ, ਅਤੇ ਇਹ ਸ਼੍ਰੀ ਗੁਰਮੁਖ ਸਿੰਘ ‘ਲਲਤੋਂ ਅਤੇ ਉਸ ਸਮੇਂ ਦੇ ਹੋਰ ਗੁਪਤ ਪ੍ਰਵੇਸ਼ ਕਰਨ ਵਾਲੇ ਇਨਕਲਾਬੀਆਂ ਦੇ ਬਜ਼ਾਹਰਾ ਕੰਮ ਦਾ ਚੰਗਾ ਵਸੀਲਾ ਸਨ। ਅਤਯੰਤ ਨਿਮੁਤਾ ਭਾਵ ਅਤੇ ਮਿਠਾਸ ਦੇ ਨਾਲ ਲਗਵੀਂ ਇਨ੍ਹਾਂ ਵਿਚ ਦਿੱਤਾ ਕਿਸ ਦਰਜੇ ਦੀ ਹੈ, ਇਹ ਦਿਓਲੀ ਕੈਂਪ (ਜਿਥੇ ਦੂਸਰੇ ਸੰਸਾਰ ਯੁਧ ਦੇ ਦੌਰਾਨ ਵਿਚ ਇਨ੍ਹਾਂ ਨੂੰ ਹੋਰ ਇਨਕਲਾਬੀ ਸਾਥੀਆਂ ਨਾਲ ਨਜ਼ਰਬੰਦ ਕੀਤਾ ਗਿਆ) ਵਿਚ ਨਜ਼ਰਬੰਦ ਇਨਕਲਾਬੀਆਂ ਵਲੋਂ ਕੀਤੀ ਭੁਖ ਹੜਤਾਲ ਸਮੇਂ ਉਘੜਵੇਂ ਰੂਪ ਵਿਚ ਜ਼ਾਹਰ ਹੋਈ । ਇਨਾਂ ਦੀ ਨਾਜ਼ਕ ਸਿਹਤ ਨੂੰ ਮੁਖ ਰੱਖ ਕੇ ਸਭ ਇਨਕਲਾਬੀਆਂ ਨੇ ਫੈਸਲਾ ਕਰਕੇ ਇਨ੍ਹਾਂ ਨੂੰ ਭੁੱਖ ਹੜਤਾਲ ਵਿਚ ਸ਼ਾਮਲ ਹੋਣੋਂ ਵਰਜ ਦਿੱਤਾ ਸੀ, ਪਰ ਇਨ੍ਹਾਂ ਨੇ ਆਪਣੇ ਸਾਥੀਆਂ ਤੋਂ ਚੋਹੀਂ ਭੁੱਖ ਹੜਤਾਲ ਕਰ ਦਿੱਤੀ, ਅਤੇ ਪਤਾ ਤਦ ਹੀ ਲੱਗਾ ਜਦ ਇਕ ਦਿਨ ਗਸ਼ੀ ਖਾ ਕੇ ਡਿੱਗ ਪਏ । ਗਦਰ ਪਾਰਟੀ ਲਹਿਰ ਸੰਬੰਧੀ ਚਲੇ ਮੁਕੱਦਮਿਆਂ ਵਿਚ ਇਹ ਸਾਫ ਸਪੱਸ਼ਟ ਕੀਤਾ ਗਿਆ ਹੈ ਕਿ ਗਦਰ ਪਾਰਟੀ (ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ) ਮਈ ੧੯੧੩* ਨੂੰ ਅਸਟੋਰੀਆ ਵਿਚ ਹਿੰਦੀਆਂ ਦੀ ਹੋਈ ਮੀਟਿੰਗ ਵਿਚ ਕਾਇਮ ਕੀਤੀ ਗਈ, ਪਰ ਇਹ ਨਿਖੇੜਾ ਨਹੀਂ ਕੀਤਾ ਗਿਆ ਕਿ ਇਸ ਦੇ ਕਿਹੜੇ ਕਿਹੜੇ ਉਹਦੇਦਾਰ ਚੁਣੇ ਗਏ । ਪਹਿਲੇ ਮੁਕੱਦਮੇਂ ਦੇ ਫੈਸਲੇ ਵਿਚ ਕੇਵਲ ਇਹ ਲਿਖਿਆ ਹੈ ਕਿ ਉਕਤ ਮੀਟਿੰਗ ਵਿਚ ' ਫੰਡ ਅਕੱਠੇ ਕਰਨ ਵਾਸਤੇ ਇਕ ਕਮੇਟੀ ਬਣਾਈ ਗਈ, । | ਸ੍ਰੀ ਸੋਹਨ ਸਿੰਘ ‘ਭਕਨਾ, ਅਤੇ ਅਮਰੀਕਾ ਵਿਚ ਜਿਨ੍ਹਾਂ ਨੇ ਉਸ ਸਮੇਂ ਗਦਰ ਪਾਰਟੀ ਬਨਾਉਣ ਵਿਚ ਉੱਘਾ ਹਿੱਸਾ ਲਿਆ, ਉਨਾਂ ਮੁਤਾਬਕ, ਅਸਟੋਰੀਆ ਵਿਚ ਹੋਈ ਮੀਟਿੰਗ ਵਿਚ ਗਦਰ • ਪਾਰਟੀ ਦੇ ਹੇਠ ਲਿਖੇ ਉਹਦੇਦਾਰ ਚੁਣੇ ਗਏ । ਪ੍ਰਧਾਨ-ਸ਼ੀ ਸੋਹਨ ਸਿੰਘ ‘ਭਕਨਾ’ । ਮੀਤ ਪ੍ਰਧਾਨ-ਸ਼ੀ ਕੇਸਰ ਸਿੰਘ ‘ਠਠਗੜ’। ਜਨਰਲ ਸਕੱਤੂ-ਲਾਲਾ ਹਰਦਿਆਲ। ਮੀਤ ਸਕੱਤੂ-ਸ਼ੀ ਮੁਨਸ਼ੀ ਰਾਮ ਅਤੇ ਸ਼ੀ ਕਰੀਮ ਬਖਸ਼ । ਖਜ਼ਾਨਚੀ-ਸ਼ੀ ਕਾਂਸ਼ੀ ਰਾਮ । ਮੀਤ ਖਜ਼ਾਨਚੀ-ਸ਼ੀ ਹਰਨਾਮ ਸਿੰਘ ਟੁੰਡੀ ਲਾਟ'। ਗਦਰ ਪਾਰਟੀ ਦੇ ਉਹਦੇਦਾਰਾਂ ਦੀ ਉਪ੍ਰੋਕਤ ਚੋਣ ਦੀ ਗਦਰ ਪਾਰਟੀ ਸੰਬੰਧੀ ਚਲੇ ਮੁਕੱਦਮਿਆਂ ਦੇ ਰੀਕਾਰਡਾਂ ਤੋਂ ਇਸ ਹੱਦ ਤਕ ਪੁਸ਼ਟੀ ਹੁੰਦੀ ਹੈ ਕਿ ਹਰਚਰਨ ਦਾਸ ਮੁਤਾਬਕ ਸ੍ਰੀ ਸੋਹਨ ਸਿੰਘ, ਕੈਲੇਫੋਰਨੀਆ, ਵਾਸ਼ਿੰਗਟਨ ਅਤੇ ਔਰੇਗਨ ਰਿਆਸਤ ਵਿਚ ਦੌਰਾ ਕਰਨ ਵਾਲੇ ਪ੍ਰਧਾਨ ਸੁਨ*, ਅਤੇ ਸ੍ਰੀ ਮੁਨਸ਼ੀ ਰਾਮ ਗਦਰ ਪਾਰਟੀ ਕਾਇਮ ਹੋਣ ਵੇਲੇ ਤੋਂ ਇਸ ਦੇ ਮੀਤ ਸਕੱਤੂ ਸਨ। ਪੰਜਾਬ ਪੁਲਸ ਦੇ ਅਫਸਰਾਂ ਦੀ ਲਿਖਤ ਵਿਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਅਸਟੋਰੀਆ ਵਿਚ ਹੋਈ ਮੀਟਿੰਗ ਵਿਚ ਲਾ: ਹਰਦਿਆਲ ਨੇ ਫੰਡ ਅਕੱਠੇ ਕਰਨ ਅਤੇ ਐਸੋਸੀਏਸ਼ਨ ਦੇ ਕੰਮ ਨੂੰ ਅਗੇ ਵਧਾਣ ਲਈ ਇਕ ਕਮੇਟੀ ਬਨਾਉਣ ਦੀ ਸਲਾਹ ਦਿੱਤੀ, ਅਤੇ ਇੰਜ ਕੀਤਾ ਗਿਆ । ਅਰਥਾਤ ਫੰਡ ਅਕੱਠੇ ਕਰਨ ਦੇ ਮਕਸਦ ਤੋਂ ਇਲਾਵਾ ਵੀ ਕਮੇਟੀ ਬਣਾਈ ਗਈ । ਸ੍ਰੀ ਸੋਹਨ ਸਿੰਘ, ਅਤੇ ਅਮਰੀਕਾ ਵਿਚ ਜਿਨ੍ਹਾਂ ਨੇ ਉਸ ਸਮੇਂ ਗਦਰ ਪਾਰਟੀ ਵਿਚ ਉੱਘਾ ਹਿੱਸਾ ਲਿਆ, ਉਨ੍ਹਾਂ ਮੁਤਾਬਕ ਪਿਛੋਂ ਸੇਕਰੇਮੈਂਟੋ ਵਿਚ ਇਕ ਕਾਨਫ਼ੀਸ ਬੁਲਾਈ

  • ਪੰਜਾਬ ਪੁਲੀਸ ਅਫਸਰਾਂ ਦੀ ਲਿਖਤ ਮੁਤਾਬਕ ੨ ਜੂਨ, ੧੯੧੩ (Iserlonger and Slattery, PP. 12-13)

tFlrat Case, The beginning of the conspiraey and War. p. 3; First Case, Third Case and Mandlay Case, Evidence of Nawab Khan.

  • San Francisco Trini, Testimony of Harcharan Das.

fIbid, Charge to the Jury by the Judge, p. 709. Isemonger and Slattery, pp. 12-13. 'ਬੰਦੀ ਜੀਵਨ, ਭਾਗ ਦੂਜਾ, ਪੰਨਾ ੧੮ । ੧੬o Digitized by Panjab Digital Library www.panja digilib.org