ਪੰਨਾ:ਗ਼ਦਰ ਪਾਰਟੀ ਲਹਿਰ.pdf/177

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਜ਼ੀ ਤੋਂ ਇਨਕਲਾਬੀਆਂ ਦੀ ਪਾਰਟੀ ਦੇ ਹਿੱਸਿਆਂ ਵਿਚ ਵੰਡੀ ਗਈ । ਸ੍ਰੀ ਨਿਰੰਜਨ ਸਿੰਘ ਅਤੇ ਸ੍ਰੀ ਪਾਲਾ ਸਿੰਘ ਪਿਆਬਵੇ (Pyxbwe) ਚਲੇ ਗਏ, ਅਤੇ ਸ੍ਰੀ ਸੋਹਨ ਲਾਲ ਅਤੇ ਸ੍ਰੀ ਨਰੈਣ ਸਿੰਘ ਮਾਂਡਲੇ ਅਤੇ ਮੇਯੱਮੋ ਨੂੰ। ੧੫ ਅੱਗਸਤ ਸੰਨ ੧੯੧੫ ਨੂੰ ਸ੍ਰੀ ਸੋਹਨ ਲਾਲ “ਪਾਬਕ, ਪਹਾੜੀ ਤੋਪਖਾਨੇ ਦੇ ਕੁਝ ਫੌਜੀਆਂ, ਜੋ ਚਾਨਮਾਰੀ ਕਰਕੇ ਵਾਪਸ ਮੇਮੋ ਜਾਂ ਰਹੇ ਸਨ, ਨੂੰ ਮੇਮੋ ਦੇ ਲਾਗੇ ਮਿਲੇ । ਸ਼੍ਰੀ ਸੋਹਨ ਲਾਲ ਇਕ ਜਮਾਦਾਰ ਅਤੇ ਇਕ ਨੈਕ ਨੂੰ ਗਰ ਦਾ ਪ੍ਰਚਾਰ ਕਰਨ ਲਗ ਪਏ, ਅਤੇ ਉਨ੍ਹਾਂ ਨੂੰ ਬਲਵੇ ਵਿਚ ਸ਼ਾਮਲ ਹੋਣ ਦੀ ਪ੍ਰੇਰਨਾ ਕੀਤੀ। ਅਗਲੇ ਦਿਨ ਫਿਰ ਮਿਲਣ ਦਾ ਇਕਰਾਰ ਕਰਕੇ ਜਦ ਤੁਰਨ ਲਗੇ ਹੱਥ ਮਿਲਾਇਆ, ਜਮਾਦਾਰ ਨੇ ਝਟੱਕਾ ਮਾਰਕੇ ਸ੍ਰੀ ਸੋਹਨ ਲਾਲ ਨੂੰ ਜੱਫਾ ਮਾਰ ਲਿਆ । ਸ਼੍ਰੀ ਸੋਹਨ ਲਾਲ ਨੇ ਆਪਣੀਆਂ ਜੇਬਾਂ ਵਿਚੋਂ ਦੋ ਭਰੇ ਪਸਤੌਲ ਕਢਣ ਦੀ ਕੋਸ਼ਸ਼ ਕੀਤੀ, ਪਰ ਕੋਲ ਖੜੇ ਨੈਕ ਨੇ ਉਨਾਂ ਨੂੰ ਕਾਬੂ ਕਰ ਲਿਆ*। ਸ੍ਰੀ ਸੋਹਨ ਲਾਲ ਦੀ ਤਲਾਸ਼ੀ ਲੈਣ ਉੱਤੇ ਉਨ੍ਹਾਂ ਕੋਲੋਂ ਦੋ ਭਰੇ ਪਸਤੌਲ, ੨੭0 ਗੋਲੀਆਂ, ਇਨਕਲਾਬੀ ਸਾਹਿਤ, ਅਤੇ ਕਾਗਜ਼, ਜਿਨਾਂ ਉਤੇ ਬੰਬ ਬਨਾਉਣ ਦੇ ਨੁਸਖੇ ਲਿਖੇ ਸਨ, ਫੜੇ ਗਏ। ਸ੍ਰੀ ਸੋਹਨ ਲਾਲ “ਪਾਬਕ’ ਉਤੇ ਸੈਸ਼ਨ ਜੱਜ ਮਾਂਡਲੇ ਦੀ ਕਚੈਹਰੀ ਵਿਚ ਵਖਰਾ ਮੁਕੱਦਮਾ ਚਲਾਕੇ ਉਨਾਂ ਨੂੰ ਫਾਂਸੀ ਦੇਕੇ ੧੦ ਫਰਵਰੀ ੧੯੧੬ ਨੂੰ ਸ਼ਹੀਦ ਕੀਤਾ ਗਿਆ। ਇਕ ਦੋ ਦਿਨ ਪਿਛੋਂ ਸ੍ਰੀ ਸੋਹਨ ਲਾਲ ਦੇ ਸਾਥੀ ਸ੍ਰੀ ਨਰੈਣ ਸਿੰਘ ਵੀ ਮੇਯ ਦੇ ਇਕ ਤੰਦੁਰ ਉਤੇ ਫੜੇ ਗਏ । ਪੁਲਸ ਦੇ ਜੋ ਆਦਮੀ ਸ੍ਰੀ ਨਰੈਣ ਸਿੰਘ ਨੂੰ ਗ੍ਰਿਫਤਾਰ ਕਰਨ ਗਏ, ਉਨਾਂ ਨਾਲ ਤਕੜਾ ਘੋਲ ਹੋਇਆ, ਜਿਸ ਵਿਚ ਸ੍ਰੀ ਨਰੈਣ ਸਿੰਘ ਨੇ ਪਸਤੌਲ ਵਰਤਣ ਦੀ ਕੋਸ਼ਸ਼ ਕੀਤੀ। ਸ੍ਰੀ ਨਰੈਣ . ਸਿੰਘ ਪਾਸੋਂ ਵੀ ਪਸਤੌਲ, ਗੋਲੀਆਂ, “ਗਦਰ ਅਖਬਾਰ ਅਤੇ . ਤੁਰਕੀ ਫਤਵੇ ਦੀਆਂ ਕਾਪੀਆਂ ਫੜੀਆਂ ਗਈਆਂ । ਜਿਹੜੀ ਪਾਰਟੀ (ਸ਼੍ਰੀ ਨਿਰੰਜਨ ਸਿੰਘ ਅਤੇ ਸ੍ਰੀ ਪਾਲਾ ਸਿੰਘ) ਪਿਆਬਵੇ ਗਈ ਸੀ, ਉਸ ਨੇ ਸ੍ਰੀ ਕਾਲਾ ਸਿੰਘ ਨੈਕ, ਸ਼ੀ ਕਿਰਪਾ ਰਾਮ ਸਕੂਲ ਮਾਸਟਰ ਅਤੇ ਸ੍ਰੀ ਪਰਤਾਪ ਸਿੰਘ ਅਸਿਸਟੈਂਟ ਸਕੂਲ ਮਾਸਟਰ ਨੂੰ ਆਪਣੇ ਖਿਆਲਾਂ ਦਾ ਬਣਾ ਕੇ ਗਦਰ ਪਾਰਟੀ ਵਿਚ ਸ਼ਾਮਲ ਕਰ ਲਿਆ; ਅਤੇ ਉਨਾਂ ਨੂੰ ਗਦਰੀ ਸਾਹਿਤ, ਪਸਤੌਲ, ਗੋਲੀਆਂ, ਡਿਨੇਮਾਈਟ ਅਤੇ ਬੰਬ ਬਨਾਉਣ ਦੇ ਨੁਸਖੇ ਦਿਤੇ । ਪਰ ਇਤਨੇ ਚਿਰ ਨੂੰ ਸ੍ਰੀ ਸੋਹਨ ਲਾਲ “ਪਾਬਕ’ ਅਤੇ ਉਨਾਂ ਦੇ ਸਾਥੀ ਦੇ ਫੜੇ ਜਾਣ ਦੀ ਖਬਰ ਮਿਲ ਚੁਕੀ ਸੀ। ਸ੍ਰੀ ਨਿਰੰਜਨ ਸਿੰਘ ਅਤੇ ਸ੍ਰੀ ਪਾਲਾ ਸਿੰਘ ਸਿਆਮ ਨੂੰ ਚਲੇ ਗਏ । ਲਛਮਣ ਸਿੰਘ ਜੋ ਪਿਛੋਂ ਵਾਅਦਾ ਮੁਆਫ ਗਵਾਹ ਬਣ ਗਿਆ) ਵੀ ਸਿਆਮ ਨੂੰ ਗੱਡੀ ਵਿਚ ਜਾ ਰਿਹਾ ਸੀ, ਪਰ ਉਸ ਮਗਰ ਸੀ. ਆਈ. ਡੀ. ਲੱਗੀ ਹੋਈ ਸੀ, ਅਤੇ ਉਸ ਨੂੰ ਸਰਹੱਦ ਟੱਪਣ ਤੋਂ ਪਹਿਲੋਂ ਫੜ ਲਿਆ ਗਿਆ । ਲਛਮਣ ਸਿੰਘ ਤੋਂ ਭੇਦ ਪਾ ਕੇ ਪੁਲਸ ਨੇ ਬਰਮਾ ਵਿਚੋਂ ਰਲੇ ਬਾਕੀ ਦੇ ਇਨਕਲਾਬੀਆਂ ਨੂੰ ਵੀ ਫੜ ਲਿਆ । ਸਿਆਮ ਵਿਚਲੇ ਗਦਰੀ ਇਨਕਲਾਥੀਆਂ ਨੂੰ ਸਿਆਮ ਸਰਕਾਰ ਨੇ ਅੰਗਰੇਜ਼ਾਂ ਨਾਲ ਮਿਲਕੇ ਇਸ “ਸਿਆ-ਬਰਆ ਦੀ ਸਕੀਮ ਵਿਚ ਹਿੱਸਾ ਲੈਣ ਵਾਲੇ ਇਕ ਛਾਬੀਆਂ ਦਾ ਖ਼ਿਆਲ ਹੈ ਕਿ ਪਹਾੜੀ ਤੋਪਖਾਨੇ ਏ ਜਮਾਂਦਾਰ ਨੇ, ॥ ਸੋਹਨ ਲਾਲ ਦੀ ਵਰਖਾਂ ਵਿਚ ਪਹਿਲੀ ਫੇਰੀ ਸਮੇਂ, ਇਨਕਲਾਬੀ

  • ਬਰਮਾ ਉਤੇ ਹਮਲਾ ਹੋਣ ਦੀ ਸੂਰਤ ਵਿਚ ਉਨ੍ਹਾਂ ਦਾ ਸਾਥ ਦੇਣ ਦਾ ਬਾਬਲ ਦਿੱਤਾ ਸੀ । ਇਸੇ ਕਰਕੇ ਧੀ ਸੋਹਨ ਲਾਂਸ ਇਸ ਹਮਲੇ ਦਾ ਇੰਤਜ਼ਾਮ ਕਰਨ ਆਮ ਚਲੇ ਗਏ ਸਨ | ਆਮ ਤੋਂ ਆਕੇ ਉਹ ਇਸ ਤੌਖਾਨੇ ਏ ਇਕ ਪਉਰ ਨੂੰ ਵੀ ਮਿਲੇ, ਜਿਸ ਨੇ ਅੰਗਰੇਜ਼ ਅਫਸਰਾਂ ਪਾਸ ਮੁਖਬਰੀ ਕਰ ਦਿੱਤੀ। ਇਸ ਮੁਖਬਰੀ ਪਿ ਸਮਾਂਦਾਰ ਨੇ ਆਪਣੀ ਸਾਨ ਬਚਾਉਣ ਦੀ ਖਾਤਰ ਈ ਸੋਹਨ ਲਾਲ ਨੂੰ ਵੜਾਵਾ ਦਿੱਤਾ।

ਤਰਾਂ ਆਪਣੇ ਦੇਸ ਵਿਚੋਂ ਕੱਢਿਆ ਕਿ ਸਿਆਨੋਂ ਨਿਕਲਦੇ ਸਾਰ ਉਹ ਅੰਗਰੇਜ਼ਾਂ ਦੇ ਹੱਥ ਆ ਗਏ । ਇਨ੍ਹਾਂ ਸਭ ਉਤੇ ਮਾਂਡਲੇ ਵਿਚ ਅਗੋਂ ਪਿੱਛੋਂ ਦੋ ਕੇਸ ਚਲਾ ਕੇ ਸਜ਼ਾਵਾਂ ਦਿੱਤੀਆਂ ਗਈਆਂ । ‘ਭਾਈ ਸੰਤੋਖ ਸਿੰਘ ਅਤੇ ਚੰਦ ਇਕ ਹੋਰ ਇਨਕਲਾਬੀ ਵੇਲੇ ਸਿਰ ਪਤਾ ਲਗ ਜਾਣ ਕਰਕੇ ਚੀਨ ਰਾਹੀਂ ਨਿਕਲਕੇ ਫੜੇ ਜਾਣੋ ਬਚ ਗਏ । | ਸਿਆਮ-ਬਰਮਾ ਦੀ ਸਕੀਮ ਵਿਚ ਭਾਵੇਂ, ਹਿੰਦ ਵਿਚ ਫੋਜੀ ਬਗਾਵਤ ਰਾਹੀਂ ਅੰਗਰੇਜ਼ੀ ਹਕੂਮਤ ਦਾ ਮੁਢ ਹਲਾਏ ਬਗੈਰ, ਅੰਤਮ ਸਫਲਤਾ ਦੇ ਬਹੁਤੇ ਬੀਜ ਨਹੀਂ ਸਨ; ਪਰ ਇਹ ਸਕੀਮ ਬਿਲਕੁਲ ਹਵਾਈ ਨਹੀਂ ਸੀ। ਸਰ ਮਾਈਕਲ ਓਡਵਾਇਰ ਮੁਤਾਬਕ ਬਰਮਾ ਵਿਚ ਉਸ ਸਮੇਂ ਗੋਰੇ ਫੌਜੀ ਨਾ ਹੋਇਆਂ ਬਰਾਬਰ ਸਨ ਅਤੇ ਕੇਵਲ ਹਿੰਦੀ ਸਿਪਾਹੀ ਇਸ ਦੀ ਰੱਖਿਆ ਕਰ ਰਹੇ ਸਨ। ਅਰਥਾਤ ਜੇਕਰ ਬਰਮਾ ਦੇ ਹਿੰਦੀ ਫੌਜੀ ਇਨਕਲਾਬੀਆਂ ਦਾ ਸਾਥ ਦੇਂਦੇ ਤਾਂ ਬਰਮਾ ਵਿਚ ਇਕ ਵੇਰ ਅੰਗਰੇਜ਼ਾਂ ਵਾਸਤੇ ਮੁਸ਼ਕਲ ਹਾਲਾਤ ਪੈਦਾ ਹੋ ਸਕਦੇ ਸਨ । ਬਰਮਾ ਦੀ ਸਰਹੱਦ ਉੱਤੇ ਜੰਗਲਾਂ ਵਿਚ ਕੁਝ ਸੈਂਕੜੇ ਹਿੰਦੀ ਜਰਮਨ ਅਫਸਰਾਂ ਦੀ ਕਮਾਨ ਹੇਠ ਅਕੱਠੇ ਵੀ ਹੋ ਗਏ ਸਨ, ਜਿਨ੍ਹਾਂ ਨਾਲ ਲੜਨ ਲਈ ਇਕ ਗੋਰਖਿਆਂ ਦਾ ਬੈਟੈਲੀਅਨ ਭੇਜਿਆ ਗਿਆ, ਪਰ ਹਿੰਦੀ ਅਤੇ ਜਰਮਨ ਸਰਹੱਦ ਪਾਰ ਕਰਕੇ ਚੀਨ ਵਿਚ ਜਾ ਵੜੇ। ਸਿਆਮ-ਬਰਮਾ ਦੀ ਸਕੀਮ ਫੇਲ ਹੋਣ ਦਾ ਇਕ ਕਾਰਨ ਇਹ ਸੀ ਕਿ ਅੰਗਰੇਜ਼ੀ ਸਰਕਾਰ ਨੂੰ ਇਸ ਦੀ ਜਲਦੀ ਸੂਹ ਮਿਲ ਗਈ ਸੀ। ਮਨੀਲਾ ਦੇ ਅੰਗਰੇਜ਼ ਕੌਂਸਲ ਨੇ ਬਰਮਾ ਦੀ ਸੀ. ਆਈ. ਡੀ. ਨੂੰ ਸ੍ਰੀ ਮੁਤਬਾ ਹੁਸੈਨ ਬਾਰੇ ਇਤਲਾਹ ਭੇਜ ਦਿੱਤੀ ' ਸੀ ਕਿ ਉਹ ਬਰਮਾ ਆ ਰਹੇ ਸਨ* । ਅਪ੍ਰੈਲ ੧੯੧੫ ਵਿਚ ਸ੍ਰੀ ਮੁਤਬਾ ਹੁਸੈਨ ਦੀ ਸਿੰਘਾਪੁਰ ਇਕ ਚਿੱਠੀ ਬੋਚੀ ਗਈ, ਜਿਸ ਵਿਚ ਰੰਗੂਨ ਡਾਕਖਾਨੇ ਦੇ ਬਕਸ ਨੰ: ੩੪੦ ਦਾ ਪਤਾ ਦਿੱਤਾ ਹੋਇਆ ਸੀ। ਇਸ ਤੋਂ ਪੁਲਸ ਨੇ ਅਗੋਂ ਸੂਹ ਕੱਢ ਲਈ । ਇਸ ਸਕੀਮ ਦੇ ਫੇਲ ਹੋਣ ਦਾ ਦੂਸਰਾ ਕਾਰਨ ਇਹ ਸੀ ਕਿ ਜਰਮਨ ਅਫਸਰ, ਜਿਨਾਂ ਇਨਕਲਾਬੀਆਂ ਨੂੰ ਫੌਜੀ ਸਿਖਲਾਈ ਦੇਣੀ ਸੀ, ਨਾ ਪੁਜੇ । “ਭਾਈ ਸੰਤੋਖ ਸਿੰਘ ਨੇ ਅਮਰੀਕਾ ਤੋਂ ਆਉਣ ਵਾਲੇ ਹੱਥਿਆਰਾਂ, ਜਿਨਾਂ ਨਾਲ ਇਨਕਲਾਬੀਆਂ ਦੀ ਫੌਜੀ ਮੁਹਿੰਮ ਨੂੰ ਸਨੱਧ ਬੱਧ ਕਰਨਾ ਸੀ, ਨੂੰ ਲੁਕਾ ਕੇ ਰੱਖਣ ਲਈ ਪਾਖੋ ਤੋਂ ਅਗੇ ਚੰਦਰਾਈ (Chandra) ਦੇ ਜੰਗਲਾਂ ਵਿਚ ਖੰਦਕਾਂ ਖੁਦਵਾਈਆਂ ਹੋਈਆਂ ਸਨ; ਪਰ ਇਹ ਹੱਥਿਆਰ ਵੀ ਨਾ ਪੁਜੇ । ਹੱਥਿਆਰ ਪੁਚਾਉਣ ਦੀਆਂ ਕੋਸ਼ਿਸ਼ਾਂ | ਜਰਮਨ ਅਫਸਰਾਂ ਨੂੰ ਸਿਆਮ ਅਥਵਾ ਬੰਗਾਲ ਵਿਚ ਭੇਜਣ ਅਤੇ ਹੱਥਿਆਰ ਪੁਚਾਣ ਦੀਆਂ ਕੋਸ਼ਸ਼ਾਂ ਆਪਸ ਵਿਚ ਸੰਬੰਧਤ ਹਨ, ਇਸ ਵਾਸਤੇ ਇਨਾਂ ਦਾ ਜ਼ਿਕਰ ਇਕੇ ਥਾਂ ਕੀਤਾ ਜਾਂਦਾ ਹੈ । ਜਿਨਾਂ ਜਹਾਜ਼ਾਂ ਵਿਚ ਹੱਥਿਆਰ ਭੇਜਣ ਦੇ ਯਤਨ

  • ODwyer, p. 189. fHardinge, p. 128,

Mandlay Case, Evidence of M. J. Chisholm. D.I.G. police, Burma. +San Francisco Trial, Testimony of Shiv Dyal Kapur. ਇਸ ਬਾਰੇ ਦਿੱਤੇ ਵਾਕਿਆਤ ਦੀ ਤਫਸੀਲ, ਰੌਲਟ ਰੀਪਟ ਦੇ ਸਤਵੇਂ ਕਾਂਡ, ਤੀਸਰੇ ਅਤੇ ਸੈਨਸਿਸਕੇ ਮੁਕੱਦਮਿਆਂ ਦੇ ਫ਼ੈਸਲੇ ਅਤੇ ਗਵਾਹੀਆਂ (ਖਾਸ ਕਰ ਹਰਚਰਨ ਦਾਸ, ਜੋਧ ਸਿੰਘ ਅਤੇ ਖੁਦ ਨਾ ਮੁਕਰਜੀ ਦੀਆਂ ਗਵਾਹੀਆਂ), ਅਤੇ ੧੩ ਮਈ ੧੯੧੮ ਦੇ ਪਾਇਓਨੀਅਰ ਅਖਬਾਰ ਵਿਚ ਛਪੀ ਰੀਪੋਟ, ਵਿਚੋਂ ਲਈ ਗਈ ਹੈ । ੧੪੧ Digited by Pal Digital Library / www. dilib.org