ਪੰਨਾ:ਗ਼ਦਰ ਪਾਰਟੀ ਲਹਿਰ.pdf/176

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸ੍ਰੀ ਹੀਰਾ ਸਿੰਘ ਦੇ ਕਹਿਣ ਉਤੇ ਹੁਸੈਨ ਖਾਨ ਅਤੇ ਸ੍ਰੀ ਚੇਤ ਰਾਮ ਨੇ ਸ੍ਰੀ ਮੁਤਬਾ ਹੁਸੈਨ ਨੂੰ ਨਾਲ ਮਿਲਾ ਲਿਆ, ਅਤੇ ਉਨ੍ਹਾਂ ਦੀ ਮਦਦ ਨਾਲ ਰੰਗੂਨ ਵਿਚ ਡਰਨ ਸਟਰੀਟ ਨੰਬਰ ੧੬ ਦਾ ਘਰ ਕਰਾਏ ਉਤੇ ਅਤੇ ਡਾਕਖਾਨੇ ਵਿਚ ਚਿੱਠੀਆਂ ਦਾ ਬਕਸ ਨੰ: ੩੪o ਲੈ ਲਿਆ ਗਿਆ। ਸ੍ਰੀ ਹੀਰਾ ਸਿੰਘ ‘ਚਰੜ' ਜਲਦੀ ਦੇਸ ਨੂੰ ਚਲੇ ਗਏ, ਜਿਥੇ ਉਨ੍ਹਾਂ ਨੂੰ ਗਦਰੀ ਕਾਰਵਾਈਆਂ ਵਿਚ ਹਿੱਸਾ ਲੈਣ ਕਰਕੇ ਦੁਸਰੇ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ । ਥੋੜੇ ਦਿਨਾਂ ਪਿਛੋਂ ਸ੍ਰੀ ਸੋਹਨ ਲਾਲ ਪਾਬਥ' ਅਤੇ ਸ੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ (ਜੋ ਈਸ਼ਰ ਦਾਸ ਦੇ ਬਣਾਵਟੀ ਨਾਮ ਹੇਠ ਕੰਮ ਕਰਦੇ ਸਨ) ਵੀ ਰੰਗੁਨ ਆ ਗਏ, ਅਤੇ ਉਨ੍ਹਾਂ ਦੇ ਪਿਛੋਂ ‘ਭਾਈ ਸੰਤੋਖ ਸਿੰਘ ਉਨਾਂ ਨੂੰ ਆ ਮਿਲੇ। ਸ੍ਰੀ ਮੁਤਬਾ ਹੁਸੈਨ ਉਰਫ ਮੂਲ ਚੰਦ) ਬਾਰੇ ਕੁਝ ਇਨਕਲਾਬੀਆਂ ਨੂੰ ਸ਼ੱਕ ਸੀ ਕਿ ਉਹ ‘ਭਾਈ’ ਭਗਵਾਨ ਸਿੰਘ ਨੂੰ ਫੜਾਉਣ ਲਈ ਏਧਰ ਉਧਰ ਫਿਰਦੇ ਸਨ । ਇਸ ਪੁਰ ਸਾਰੇ ਗਦਰੀਆਂ, ਸ੍ਰੀ ਅਹਿਮਦ ਅਲੀ ਸਦੀਕੀ ਅਤੇ ਹੋਰਨਾਂ ਨੇ ਰਲਕੇ ਵਫਾਦਾਰ ਰਹਿਣ ਦੀਆਂ ਕਸਮਾਂ ਖਾਧੀਆਂ । ਇਸ ਪਿਛੋਂ ਸ੍ਰੀ ਸੋਹਨ ਲਾਲ ਥਕ, ਸ੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ’, ਅਤੇ ‘ਭਾਈ ਸੰਤੋਖ ਸਿੰਘ, ਮਾਂਡਲੇ, ਮੇਮਿਓ (Muymys) ਅਤੇ ਹੋਰਨਾਂ ਛਾਉਣੀਆਂ ਵਿਚ ਫੌਜੀਆਂ ਨੂੰ ਪ੍ਰੇਰਨ ਵਾਸਤੇ ਮਾਂਡਲੇ ਗਏ ਅਤੇ ਓਥੇ ਇਕ ਘਰ ਲੈ ਕੇ ਕੁਝ ਚਿਰ ਰਹੇ । ਓਥੋਂ ਸ੍ਰੀ । ਸੋਹਨ ਲਾਲ “ਪਾਬਕ’ ਅਤੇ ‘ਭਾਈ’ ਸੰਤੋਖ ਸਿੰਘ ਤਾਂ ਸਿਆਮ ਨੂੰ ਚਲੇ ਗਏ, ਅਤੇ ਸ੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ ਵਾਪਸ ਰੰਗੁਨ ਆਏ । ਇਸ ਫੇਰੀ ਪਿਛੋਂ 'ਭਾਈ ਸੰਤੋਖ ਸਿੰਘ ਬਰਮਾ ਨਹੀਂ ਆਏ ਅਤੇ ਸਿਆਮ ਵਿਚ ਹੀ ਰਹੇ; ਕਿਉਂਕਿ ਸ੍ਰੀ ਸੋਹਨ ਲਾਲ ‘ਪਾਥਕ’ ਨੇ ਸ੍ਰੀ ਜੀਵਨ ਸਿੰਘ ਦੇ ਹੱਥ ਉਨਾਂ ਨੂੰ ਸੁਨੇਹਾਂ ਭੇਜ ਦਿਤਾ ਸੀ ਕਿ ਓਹ ਜਿਥੇ ਹਨ ਓਥੇ ਹੀ ਰਹਿਣ ਅਤੇ ਅਗੇ ਨਾ ਆਉਣ*। ਸੁ ਮੁਤਬਾ ਹੁਸੈਨ, ਹੁਸੈਨ ਖਾਨ ਅਤੇ ਸ੍ਰੀ ਰਲਾ ਸਿੰਘ ਵੀ ਵਾਪਸ ਸਿਆਮ ਚਲੇ ਗਏ, ਅਤੇ ਪਿਛੇ ਸ੍ਰੀ ਹਰਨਾਮ ਸਿੰਘ ਅਕੱਲੇ ਰੰਗੁਨ ਰਹਿ ਗਏ । ਗਦਰ ਪਾਰਟੀ ਦੇ ਇਨਕਲਾਬੀਆਂ ਦੇ ਹੈਡ ਕਵਾਟਰ ਪਾਖੋ ਵਿਚ ਇਨਕਲਾਬੀ ਸਹਿਤ ਵੀ ਛਾਪਿਆ ਜਾਂਦਾ ਸੀ, ਕਿਉਂਕਿ ਇਹ ਲੜਾਈ ਲਗ ਜਾਣ ਪਿਛੋਂ ਬਾਹਰੋਂ ਆਉਣਾ ਬੰਦ ਹੋ ਗਿਆ ਸੀ । ਸਾਹਿਤ ਛਾਪਣ ਦਾ ਢੰਗ ਬੜਾ ਅਜੀਬ ਸੀ । ਇਕ ਕਿਸਮ ਦੇ ਚੀਨੀ ਸਮੁੰਦਰੀ ਘਾਹ ਨੂੰ ਉਬਾਲ ਕੇ ਜੈਲੀ ਬਣਾਈ ਜਾਂਦੀ ਸੀ ਅਤੇ ਕਾਗਜ਼ ਉਤੇ ਲਿਖਕੇ ਇਸ ਜੈਲੀ ਉਤੇ ਠੱਪਾ ਲਾ ਦਿਤਾ ਜਾਂਦਾ ਸੀ, ਜਿਸ ਤੋਂ ਅਗੋਂ ਹੋਰ ਕਾਗਜ਼ ਛਾਪੇ ਜਾਂਦੇ ਸਨ। ਸ੍ਰੀ ਮੁਤਬਾ ਹੁਸੈਨ ਅਤੇ ਹੁਸੈਨ ਖਾਨ ਨੇ ਸਿਆਮ ਆਕੇ ਇਸ ਸਾਹਿਤ ਦਾ ਇਕ ਵੱਡਾ ਸਾਰਾ ਬੰਡਲ ਬਣਾ ਕੇ ਸਰਹੱਦੋਂ ਪਾਰ ਬਰਮਾ ਵਿਚ ਪੁਚਾਣ ਲਈ ਸ੍ਰੀ ਚਾਲੀਆ ਰਾਮ ਦੇ ਹਵਾਲੇ ਕਰ ਦਿਤਾ। ਪਰ ਇਹ ਬੰਡਲ, ਜਿਸ ਉਤੇ ਹਕੀਮ ਵਿਆਮ ਅਲੀ ਦਾ ਐਡਰੈਸ ਲਿਖਿਆ ਹੋਇਆ ਸੀ, ਮਯਾਵਤੀ (Myawaddy) ਫੜਿਆ ਗਿਆ। ਸ੍ਰੀ ਮੁਤਬਾ ਹੁਸੈਨ ਵਲੋਂ ਸ਼ੀ ਅਲੀ ਅਹਿਮਦ ਸਦੀਕੀ ਅਤੇ ਸ਼੍ਰੀ ਵਿਆਮ ਅਲੀ ਨੂੰ ਲਿਖੇ ਦੋ ਖਤ ਵੀ ਫੜੇ ਗਏ । ਇਸ ਤੋਂ ਗਦਰੀ ਇਨਕਲਾਬੀਆਂ ਅਤੇ ਤੁਰਕੀ ਦੁੱਟ ਦੇ ਅਨਸਰਾਂ ਦਾ ਮੇਲ ਸਪੱਸ਼ਟ ਹੋ ਗਿਆ। ਏਸੇ ਸਮੇਂ ਸ੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ’, ਜੋ ਸਿਆਮ ਵਾਪਸ ਜਾ ਰਹੇ ਸਨ, ਮਯਾਵੰਡੀ ਦੇ ਕਰੀਬ ਫੜੇ ਗਏ । ਗਦਰੀ ਇਨਕਲਾਬੀਆਂ ਦੀ ਇਕ ਪਾਰਟੀ (ਜਿਸ ਵਿਚ ਸ਼ੂ ਕਪੂਰ ਸਿੰਘ, ਸ੍ਰੀ ਹਰਦਿਤ ਸਿੰਘ, ਇਕ ਅਮਰੀਕਨ ਮਿਸਟਰ ਐਲਨ ਹੋਰ ਸ਼ਾਮਲ ਸਨ) ਵੀ ਸਰਹੱਦ ਪਾਰ ਕਰਦੀ ਹੋਈ ਫੜੀ ਗਈ । ਸ਼੍ਰੀ ਕਪੂਰ ਸਿੰਘ ਅਤੇ ਸ੍ਰੀ ਹਰਦਿਤ ਸਿੰਘ ਅਮੀਕਨ | ਟਿੰਬਰ ਕੰਪਨੀ ਦੇ ਡਾਇਰੈਕਟਰ ਸਨ, ਅਤੇ ਹਿੰਦ ਵਿਚ ਗਦਰੀ ਮੁਹਿੰਮ ਵਿਚ ਹਿੱਸਾ ਲੈਣ ਜਾ ਰਹੇ ਸਨ। ਇਨ੍ਹਾਂ ਨੂੰ ਸਿਆਮ ਵਿਚ ਵਰਜ ਦਿਤਾ ਗਿਆ ਸੀ ਕਿ ਸਰਹੱਦ ਉਤੇ ਫੜੋ ਫੜਾਈ ਹੁੰਦੀ ਹੈ ਅਤੇ ਉਹ ਨਾ ਜਾਣ; ਪਰ ਉਹ ਆਪਣੀ ਧੁਨ ਵਿਚ ਮਸਤ ਸਨ ਅਤੇ ਨਾ ਟਲੇ । ਇਕ ਹੋਰ ਪਾਰਟੀ, ਜਿਸ ਦੇ ਉਘੇ ਮੈਂਬਰ ਸ੍ਰੀ ਫਜ਼ਲ ਅਲੀ ਸਨ, ਸਿਆਮ ਤੋਂ ਬਰਮਾ ਦੀ ਸਰਹੱਦ ਪਾਰ ਕਰਦੀ ਹੋਈ ਫੜੀ ਗਈ । ਸ੍ਰੀ ਫਜ਼ਲ ਅਲੀ ਦੇ ਵੜੇ ਜਾਣ ਦਾ ਬੜਾ ਨੁਕਸਾਨ ਹੋਇਆ। ਸ੍ਰੀ ਫਜ਼ਲ ਅਲੀ ਨੂੰ ਸ਼ੰਘਾਈ ਦੀ ਗਦਰ ਪਾਰਟੀ ਨੇ ਭੇਜਿਆ ਸੀ ਕਿ ਉਹ ਅਮਰੀਕਾ ਤੋਂ ਆ ਰਹੇ ਹਥਿਆਰਾਂ ਦੇ ਜਹਾਜ਼ ਤੋਂ, ਕਲਕੱਤੇ ਦੇ ਇਨਕਲਾਬੀਆਂ ਨਾਲ ਮਿਲਕੇ, ਹਥਿਆਰ ਉਤਾਰਨ ਦਾ ਪ੍ਰਬੰਧ ਕਰਨ। ਉਨਾਂ ਨੇ ਬਲਵੇ ਦੀ ਤਾਰੀਖ ਨੀਯਤ ਕਰਨ ਬਾਰੇ ਵੀ ਪ੍ਰਬੰਧ ਕਰਨਾ ਸੀ, ਜਿਸ ਕਰਕੇ ਉਨਾਂ ਦੇ ਫੜੇ ਜਾਣ ਕਰਕੇ ਬੰਗਾਲ ਦੇ ਇਨਕਲਾਬੀਆਂ ਨਾਲ ਮੇਲ ਕੇ ਚਲਾਉਣ ਵਾਲੀ ਪਲੈਨ ਉਲਟ ਪੁਲਟ ਗਈ । ਥੀ ਫਜ਼ਲ ਅਲੀ ਨੂੰ ਵੀ ਸਿਆਮ ਦੇ ਗਦਰੀ ਇਨਕਲਾਬੀਆਂ ਨੇ ਵਰਜਿਆ ਸੀ ਕਿ ਉਹ ਬਰਮਾ ਨਾ ਜਾਣ ਅਤੇ ਉਨਾਂ ਦੇ ਸੁਨੇਹੇ ਬੰਗਾਲ ਪੁਚਾਣ ਦਾ ਹੋਰ ਪ੍ਰਬੰਧ ਕਰ ਦਿਤਾ ਜਾਵੇਗਾ, ਪਰ ਉਹ ਵੀ ਜਾਣੂ ਨਹੀਂ ਸਨ ਟਲੇ । ਇਤਨੀਆਂ ਗੁਫਤਾਰੀਆਂ, ਖਾਸ ਕਰ ਹਰਨਾਮ ਸਿੰਘ ਦੀ ਗ੍ਰਿਫਤਾਰੀ, ਇਨਕਲਾਬੀਆਂ ਵਾਸਤੇ ਭਾਰੀ ਸੱਟ ਸੀ । ਇਸਦਾ ਸਾਫ ਮਤਲਬ ਸੀ ਕਿ ਬਰਮਾ ਦੀ ਅੰਗ੍ਰੇਜ਼ੀ ਹਕੂਮਤ ਪਾਸ ਭੇਦ ਖੁਲ ਚੁਕਾ ਸੀ ਅਤੇ ਉਹ ਚੌਕਸ ਹੋ ਗਈ ਸੀ। ਇਸ ਨੇ ਸਿਆਮ ਵਿਚੋਂ ਨਾਲ ਰਲੇ ਕਈ ਇਨਕਲਾਬੀਆਂ ਨੂੰ ਘਬਰਾ ਦਿਤਾ; ਅਤੇ ਸ੍ਰੀ ਮੁਤਬਾ ਹੁਸੈਨ ਅਤੇ ਸ਼੍ਰੀ ਚੇਤ ਰਾਮ, ਜਿਨ੍ਹਾਂ ਨੂੰ ਸ੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ ਦੀ ਜ਼ਮਾਨਤ ਦਾ ਪ੍ਰਬੰਧ ਕਰਨ ਵਾਸਤੇ ਭੇਜਿਆ ਗਿਆ, ਡਰਦੇ ਮਾਰੇ ਸਰਹੱਦ ਤੋਂ ਵਾਪਸ ਮੁੜ ਆਏ । ਪਰ ਸ੍ਰੀ ਸੋਹਨ ਲਾਲ ਪਾਬਕ’ ਦੀ ਅਗਵਾਈ ਹੇਠ ਬਾਕੀ ਦੀ ਪਾਰਟੀ ਦਾ ਹੌਂਸਲਾ ਅਲ ਸੀ, ਅਤੇ ਇਨਾਂ ਨੇ ਸਗੋਂ ਅਗੇ ਨਾਲੋਂ ਵੀ ਕੋਸ਼ਸ਼ਾਂ ਤੇਜ਼ ਕਰ ਦਿਤੀਆਂ*। ਚਿੰਗਮਈ (Chiengmei) ਗੁਰਦਾਰੇ ਦੇ ਗਰੰਥੀ ਸ੍ਰੀ ਬਸਾਵਾ ਸਿੰਘ ਦੀ ਮਦਦ ਨਾਲ ਸ੍ਰੀ ਸੋਹਨ ਲਾਲ ‘ਪਾਬਕ’ ਨੇ ਕਈ ਹੋਰ ਸਾਥੀ ਰਲਾ ਲਏ । ਆਖਰ ਸ੍ਰੀ ਸੋਹਨ ਲਾਲ ‘ਪਾਬਕ`, ਲਛਮਣ ਸਿੰਘ, ਸ਼ੀ ਜੀਵਨ ਸਿੰਘ (ਜਿਨਾਂ ਨੂੰ ਸ੍ਰੀ ਰਾਮ ਰਖਾ ਨਾਲ ਸਿੰਘਾਪੁਰ ਗਦਰ ਕਰਵਾਉਣ ਲਈ ਭੇਜਿਆ ਗਿਆ ਸੀ, ਪਰ ਜਿਥੇ ਓਹ ਗਦਰ ਹੋਣ ਪਿਛੋਂ ਅਪੜੇ ਅਤੇ ਫਿਰ ਵਾਪਸ ਸਿਆਮ ਆ ਗਏ), ਬੀ ਨਿਰੰਜਨ ਸਿੰਘ, ਸ੍ਰੀ ਪਾਲਾ ਸਿੰਘ, ਅਤੇ ਸ੍ਰੀ ਨਰੈਣ ਸਿੰਘ, ਛੇ ਇਨਕਲਾਬੀਆਂ ਦੀ ਟੋਲੀ ਸਰਹੱਦ ਪਾਰ ਕਰਕੇ ਬਰਮਾ ਵਿਚ ਦਾਖਲ ਹੋਈ। ਇਨ੍ਹਾਂ ਦੀ ਪਲੈਨ ਇਹ ਸੀ ਕਿ ਲਛਮਣ ਸਿੰਘ ਅਤੇ ਸ਼ੀ ਜੀਵਨ ਸਿੰਘ ਸ਼ੱਕ ਤੋਂ ਬਚਣ ਲਈ ਇਕ ਦੁਕਾਨ ਖੋਲ ਕੇ ਬੈਠਣ ਗੇ । ਸ਼੍ਰੀ ਨਿਰੰਜਨ ਸਿੰਘ ਅਤੇ ਸ੍ਰੀ ਪਾਲਾ ਸਿੰਘ ਹਿੰਦੀ ਫੌਜੀਆਂ ਨੂੰ ਪੂਰਨ ਗੇ, ਅਤੇ ਸ੍ਰੀ ਸੋਹਨ ਲਾਲ ‘ਪਾਬਕ’ ਅਤੇ ਸ੍ਰੀ ਨਰੈਣ ਸਿੰਘ ਪ੍ਰਚਾਰ ਕਰਨ ਲਈ ਬਰਮਾ ਦਾ ਦੌਰਾ ਕਰਨਗੇ। ਬਾਜ਼ੀ (Thai) ਪੁਜਕੇ ਈ ਜੀਵਨ ਸਿੰਘ ਨੂੰ ਇਕ ਸੁਨੇਹਾਂ ਪੁਚਾਣ ਲਈ ਸਿਆਮ ਵਾਪਸ ਭੇਜ ਦਿਤਾ ਗਿਆ ।

  • Mandlay Case, Jiwan Singh's Confession.
  • Mandlay Case, Judgement, p. 35. fIbid, p. 288.

- - ੧੪o Dited by Raja Digital