ਪੰਨਾ:ਗ਼ਦਰ ਪਾਰਟੀ ਲਹਿਰ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੰਟਰੋਲ ਤੋਂ ਸੁਤੰਤਰਤਾ ਇਸ ਤੋਂ ਵੀ ਜ਼ਾਹਰ ਹੁੰਦੀ ਹੈ ਕਿ ਸ੍ਰੀ ਸਰਕਾਰ ਅਤੇ ਸ੍ਰੀ ਹਰੰਭਾ ਲਾਲ ਨੂੰ ਤਾਂ ਜਰਮਨੀ ਦੇ ਬਦੇਸ਼ੀ ਵਜ਼ੀਰ (ਜ਼ਿਮਰਮੈਨ) ਨੇ ਜਦ ਚਾਹਿਆ ਉਨਾਂ ਨੂੰ ਦਿਤੀ ਪੋਜ਼ੀਸ਼ਨ ਤੋਂ ਹਟਾ ਦਿਤਾ, ਪਰ ਸ੍ਰੀ ਰਾਮਚੰਦ ‘ਪਸ਼ਾਵਰੀਆ' ਨੂੰ ਉਹ ਗਦਰ ਪਾਰਟੀ ਵਿਚ ਉਨਾਂ ਦੀ ਹਾਸਲ ਕੀਤੀ ਪੋਸ਼ਨ ਤੋਂ ਨਹੀਂ ਹਟਾ ਸਕੇ; ਹਾਲਾਂ ਕਿ ਜਰਮਨ ਸ੍ਰੀ ਰਾਮ ਚੰਦ ਦੇ ਕੰਮ ਤੋਂ ਬਦਜ਼ਨ ਹੋ ਗਏ ਸਨ, ਬਲਕਿ ਉਨ੍ਹਾਂ ਉਤੇ ਅੰਗਰੇਜ਼ਾਂ ਦਾ ਜਾਸੂਸ ਹੋਣ ਦਾ ਵੀ ਸ਼ੱਕ ਕੀਤਾ ਜਾਂਦਾ ਸੀ। ਬਰਲਨ ਵਿਚ ਬਣੀ ਹੁੰਦੀਆਂ ਦੀ ਕਮੇਟੀ ਨਾਲ ਵੀ ਗਦਰ ਪਾਰਟੀ ਦਾ ਕੋਈ ਨਿਯਮਕ ਸੰਬੰਧ ਬਾਹਰ ਨਹੀਂ ਹੋਇਆ। ਸ੍ਰੀ ਸਾਵਰਕਰ ਦੀ ਪੁਸਤਕ (The Indian war of Independence, 1947 Edition) na ਵਿਚ ਇਸ ਦਾ ਸਮਾਚਾਰ ਲਿਖਦਿਆਂ ਹੋਇਆਂ ਸ੍ਰੀ ਜੀ. ਐਮ. ਜੋਸ਼ੀ ਵਲੋਂ ਇਹ ਲਿੱਖ ਦਿੱਤਾ ਗਿਆ ਹੈ ਕਿ, “ਲਾਲਾ ਹਰਦਿਆਲ ਨੇ ਅਮਰੀਕਾ ਵਿਚ ਜਾ ਕੇ ਅਭਿਨਵ ਭਾਰਤ ਰੈਵਲੀਊਸ਼ਨਰੀ ਪਾਰਟੀ’ ਦੀ ਬਰਾਂਚ ਕਾਇਮ ਕੀਤੀ ਤੇ ਆਪਣਾ ਪਰਸਿੱਧ ‘ਗਦਰ' ਅਖਬਾਰ ਜਾਰੀ ਕੀਤਾ। ਜੇਕਰ ਬਿਨਾਂ ਕਿਸੇ ਠੋਸ ਸਬੂਤ ਜਾਂ ਹਵਾਲਾ ਦਿਤੇ ਦੇ ਅਜਿਹਾ ਬੇ-ਬੁਨਿਆਦ ਦਾਅਵਾ ਕੀਤਾ ਜਾ ਸਕਦਾ ਹੈ, ਤਾਂ ਇਸ ਹਸਾਬ ਗਦਰ ਪਾਰਟੀ ਬਰਲਨ ਵਿਚ ਬਣੀ ਹੁੰਦੀਆਂ ਦੀ ਕਮੇਟੀ ਉਤੇ ਆਪਣਾ ਹੱਕ ਜਮਾਉਣ ਵਿਚ ਹੋਰ ਵੀ ਹੱਕ ਬਜਾਨਬ ਹੋ ਸਕਦੀ ਹੈ; ਕਿਉਂਕਿ ਬਰਲਨ ਜਾਣ ਤੋਂ ਪਹਿਲੋਂ ਲਾ: ਹਰਦਿਆਲ ਨਿਰਸੰਦੇਹ ਗਦਰ ਪਾਰਟੀ ਦੇ ਮੋਢੀਆਂ ਵਿਚੋਂ ਰਹਿ ਚੁਕੇ ਸਨ, ਅਤੇ ਸ੍ਰੀ ਬਰਕਤਲਾ ਨੂੰ ਗਦਰ ਪਾਰਟੀ ਵਲੋਂ ਖਾਸ ਤੌਰ ਉਤੇ ਹਿੰਦ ਦੇ ਗਵਾਂਢੀ ਮੁਸਲਮਾਨ ਮੁਲਕਾਂ ਵਿਚ ਕੰਮ ਕਰਨ ਲਈ ਭੇਜਿਆ ਗਿਆ ਸੀ। ਪਰ ਇਸ ਤਰਾਂ ਖਿੱਚ ਖਿਚਾ ਕੇ ਸੰਬੰਧ ਜੋੜਨਾ ਇਤਹਾਸਕ ਸਚਾਈ ਨੂੰ ਕੁਚਲਣ ਦੇ ਤੁਲ ਹੋਵੇਗਾ । ਅਮਰੀਕਾ ਛੱਡ ਜਾਣ ਪਿਛੋਂ ਲਾ: ਹਰਦਿਆਲ ਅਤੇ ਸ੍ਰੀ ਬਰਕੂਲਾ ਦੀਆਂ ਕਾਰਵਾਈਆਂ ਨੂੰ ਗਦਰ ਪਾਰਟੀ ਲਹਿਰ ਦੀ ਬਜਾਏ ਬੇਲਨ ਵਿਚ ਬਣੀ ਹਿੰਦੀ ਇਨਕਲਾਬੀਆਂ ਦੀ ਕਮੇਟੀ ਦੀਆਂ ਕਾਰਵਾਈਆਂ ਦਾ ਹਿੱਸਾ ਸਮਝਣਾ ਵਧੇਰੇ ਯੋਗ ਹੋਵੇਗਾ। | ਬੰਗਾਲ ਦੇ ਇਨਕਲਾਬੀਆਂ ਨਾਲ ਗਦਰ ਪਾਰਟੀ ਲਹਿਰ ਦੇ ਇਸ ਦੌਰ ਵਿਚ ਸੰਬੰਧ ਅਗੇ ਨਾਲੋਂ ਵੀ ਘਟ ਗਏ ਸਨ । ਗਦਰੀ ਇਨਕਲਾਬੀਆਂ ਦੇ ਇਨਕਲਾਬੀ ਯਤਨਾਂ ਦਾ ਅਖਾੜਾ ਸਿਆਮ ਅਤੇ ਬਰਮਾਂ ਵਿਚ ਸੀ, ਅਤੇ ਬੰਗਾਲੀ ਇਨਕਲਾਬੀਆਂ ਦਾ ਬੰਗਾਲ ਵਿਚ । ਦੋਹਾਂ ਯਤਨਾਂ ਨੂੰ ਮੇਲ ਕੇ ਚਲਾਉਣ ਅਤੇ ਹਥਿਆਰ ਪ੍ਰਾਪਤ ਕਰਨ ਲਈ ਇਨ੍ਹਾਂ ਦਾ ਆਪਸ ਵਿਚ ਮਮੂਲੀ ਸੰਬੰਧ ਜੁੜਿਆ, ਪਰ ਇਹ ਸੰਬੰਧ ਵੀ ਸਿੱਧਾ ਇਤਨਾ ਨਹੀਂ ਸੀ ਜਿਤਨਾ ਕਿ ਜਰਮਨ ਕਰਮਚਾਰੀਆਂ ਅਤੇ ਬਰਲਨ ਦੇ ਹਿੰਦੀਆਂ ਦੀ ਕਮੇਟੀ ਦੇ ਕਾਰਕੁਨਾਂ ਰਾਹੀਂ। - ਇਸ ਤਰਾਂ ਪਹਿਲੇ ਸੰਸਾਰ ਯਧ ਦੇ ਦੌਰਾਨ ਵਿਚ

  • San Francisco Trial, Testimony of Ernest D. Dekku and John J. Gregurevich.

fibid, Testimony of George W. Hartz. ਗਦਰ ਪਾਰਟੀ ਦੀ ਕਾਇਮੀ ਵਾਲੇ ਕਾਂਡ ਵਿਚ ਦਿੱਤੇ ਵਾਕਿਆਤ ਅਤੇ ਸਬੂਤਾਂ ਦੀ ਰੌਸ਼ਨੀ ਵਿਚ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਕਿਤਨਾ ਬੇ· ਬੁਨਿਆਦ ਦਾਅਵਾ ਹੈ ।

  • Third Case, Evidence, p. 31.

ਹਿੰਦ ਵਿਚਲੀ ਅੰਗਰੇਜ਼ੀ ਹਕੂਮਤ ਦੇ ਵਿਰੁਧ ਵਡੇ ਦਾਇਰੇ ਵਾਲੀ ਇਨਕਲਾਬੀ ਲਹਿਰ ਵਿਚ ਕੰਮ ਕਰ ਰਹੇ ਨਾ ਕੇਵਲ ਹਿੰਦੀ ਅਤੇ ਗੈਰ ਹਿੰਦੀ ਅਨਸਰਾਂ ਦੇ ਦੁੱਸ਼ਟੀ ਕੋਨਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਸੀ, ਬਲਕਿ ਹਿੰਦੀ ਅਨਸਰ ਆਪਸ ਵਿਚ ਵੀ ਅੱਡ ਅੱਡ ਜਥੇਬੰਦੀਆਂ ਜਾਂ ਗਰੁਪਾਂ ਵਿਚ ਵੰਡੇ ਹੋਏ ਸਨ, ਜਿਨਾਂ ਵਿਚ ਜਥੇਬੰਦੀ ਦੇ ਲਿਹਾਜ਼ ਨਾਲ ਕੋਈ ਨਿਯਮਕ ਸਾਂਝ ਨਹੀਂ ਸੀ। ਇਨ੍ਹਾਂ ਸਭ ਅਨਸਰਾਂ ਨੂੰ ਇਕ ਫੌਰੀ ਪ੍ਰਾਪਤ ਕਰਨ ਵਾਲੇ ਨਿਸ਼ਾਨੇ (ਹਿੰਦ ਵਿਚੋਂ ਅੰਗਰੇਜ਼ੀ ਹਕੂਮਤ ਖਤਮ ਕਰਨ ਦੇ ਨਿਸ਼ਾਨੇ) ਦੀ ਖਿੱਚ ਨੇ ਆਪਸ ਵਿਚ ਬੰਨਿਆਂ ਹੋਇਆ ਸੀ; ਅਤੇ ਹਿੰਦੀ ਇਨਕਲਾਬੀ ਆਪਣੀ ਲਗਨ ਵਿਚ ਇਤਨੇ ਮਸਤ ਸਨ ਕਿ ਉਨ੍ਹਾਂ ਜਥੇਬੰਦੀਆਂ ਅਤੇ ਪਾਰਟੀਆਂ ਦੇ ਤੰਗ ਦਿਲੀ ਪੈਦਾ ਕਰਨ ਵਾਲੇ ਬੰਦਨਾਂ ਨੂੰ ਨਜ਼ਰਅੰਦਾਜ਼ ਕਰਕੇ ਆਪਸ ਵਿਚ ਇਕ ਜਾਨ ਹੋਕੇ ਮਿਲਵਰਤਣ ਕੀਤਾ । ਇਥੋਂ ਤਕ ਕਿ ਕਈ ਵਿਯੁੱਕਤੀਆਂ ਬਾਰੇ ਇਹ ਨਿਰਣਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਉਹ ਇਕ ਕਾਰਜ ਨੂੰ ਕਿਸ ਪਾਰਟੀ ਜਾਂ ਗਰੁਪ ਵਲੋਂ ਕਰ ਰਹੇ ਸਨ। ਇਕ ਬੰਨੇ ਗੈਰ-ਹਿੰਦੀ ਅਤੇ ਹਿੰਦੀ ਅਨਸਰਾਂ ਨੂੰ, ਅਤੇ ਦੂਸਰੇ ਬੰਨੇ ਅੱਡ ਅੱਡ ਇਨਕਲਾਬੀ ਹਿੰਦੀ ਅਨਸਰਾਂ ਨੂੰ ਆਪਸ ਵਿਚ ਜੋੜੀ ਰੱਖਣ ਅਤੇ ਇਨ੍ਹਾਂ ਵਿਚ ਤਾਲ ਮੇਲ ਕਾਇਮ ਕਰੀ ਰਖਣ ਵਿਚ, ਬਰਲਨ ਵਿਚ ਬਣੀ ਹਿੰਦੀ ਕਮੇਟੀ ਦਾ ਵੀ ਬਹੁਤ ਹੱਬ ਸੀ। ਇਸ ਦਾ ਇਕ ਕਾਰਨ ਤਾਂ ਇਹ ਸੀ ਕਿ ਇਸ ਕਮੇਟੀ ਵਿਚ ਕੰਮ ਕਰਨ ਵਾਲੇ ਇਨਕਲਾਬੀਆਂ ਦੀ ਗਿਣਤੀ ਭਾਵੇਂ ਗਿਣੀ ਮਿਥੀ ਸੀ, ਪਰ ਉਨ੍ਹਾਂ ਵਿਚ ਲਾ: ਹਰਦਿਆਲ ਵਰਗੀਆਂ ਸਿਰਕੱਢ ਸ਼ਖਸੀਅਤਾਂ ਸਨ ਜਿਨ੍ਹਾਂ ਦੀ ਬੇਲਾਗ ਇਨਕਲਾਬੀ ਲਗਨ ਬਾਰੇ ਸਭ ਨੂੰ ਭਰੋਸਾ ਸੀ । ਦੁਸਰਾ ਅਸਲੀ ਕਾਰਨ ਇਹ ਸੀ ਕਿ ਹਿੰਦ ਵਿਚ ਅੰਗਰੇਜ਼ੀ ਸਰਕਾਰ ਵਿਰੁਧ ਇਸ ਸਮੇਂ ਦੇ ਇਨਕਲਾਬੀ ਘੋਲ ਵਿਚ ਇਸ ਕਮੇਟੀ ਦੀ ਪੋਜ਼ੀਸ਼ਨ ਕੇਂਦੀ ਸੀ। ਅੱਡ ਅੱਡ ਜਥੇਬੰਦੀਆਂ ਅਤੇ ਗਰੁੱਪਾਂ ਵਿਚ ਵੰਡੇ ਹੋਏ ਹਿੰਦੀ ਇਨਕਲਾਬੀਆਂ ਨੂੰ ਆਪਣੇ ਸਾਂਝੇ ਮਕਸਦ ਲਈ ਫੌਜੀ ਅਗਵਾਈ, ਹਥਿੱਆਰ ਅਤੇ ਮਾਇਆ ਦੀ ਲੋੜ ਸੀ, ਜੋ ਜਰਮਨੀ ਪੂਰੀ ਕਰ ਸਕਦਾ ਸੀ। ਪਹਿਲਾ ਸੰਸਾਰ ਯੁੱਧ ਜਿਤਨ ਲਈ ਜਰਮਨ ਹਿੰਦ ਵਿਚਲੀ ਅੰਗਰੇਜ਼ੀ ਹਕੂਮਤ ਉੱਤੇ ਸੱਟ ਮਾਰਨਾ ਚਾਹੁੰਦੇ ਸਨ, ਜੋ ਕੰਮ ਹਿੰਦੀ ਇਨਕਲਾਬੀਆਂ ਰਾਹੀਂ ਹੀ ਕੀਤਾ ਜਾ ਸਕਦਾ ਸੀ। ਇਨਾਂ ਦੋਵਾਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਜੋੜਨ ਵਾਲੀ ਕੜੀ ਬਣ ਜਾਣ ਕਰਕੇ, ਬਰਲਨ ਵਿਚ ਬਣੀ ਹਿੰਦੀਆਂ ਦੀ ਕਮੇਟੀ ਦੀ ਪੋਜ਼ੀਸ਼ਨ ਬਹੁਤ ਅਹਿਮ ਹੋ ਗਈ। ਨਾ ਕੇਵਲ ਇਹ ਜਰਮਨ ਬਦੇਸ਼ੀ ਤੇ ਫੌਜੀ ਵਿਭਾਗਾਂ ਨੂੰ ਹਿੰਦ ਦੀ ਅੰਗਰੇਜ਼ੀ ਹਕੂਮਤ ਨੂੰ ਉਲਟਾਉਣ ਖਾਤਰ ਸਕੀਮਾਂ ਬਨਾਉਣ ਵਿਚ ਸਲਾਹ ਮਸ਼ਵਰਾ ਦਿੰਦੀ, ਬਲਕਿ ਇਨਾਂ ਸਕੀਮਾਂ ਨੂੰ ਨੇਪਰੇ ਚਾੜਨ ਖਾਤਰ ਜਰਮਨ ਕਰਮਚਾਰੀਆਂ ਅਤੇ ਹਿੰਦੀ ਇਨਕਲਾਬੀਆਂ ਵਿਚ ਤਾਲ ਮੇਲ ਪੈਦਾ ਕਰਨ ਦਾ ਸਾਧਨ ਵੀ ਬਣਦੀ। ਇਸ ਤਰਾਂ ਲੜਾਈ ਦੇ ਪਹਿਲੇ ਸਾਲ ਵਿਚ ਬਰਤਾਨਵੀਂ ਹਿੰਦ ਦੇ ਬਰਖਲਾਫ ਸਾਜ਼ਸ਼ ਦਾ ਕੇਂਦੁ ਬਰਲਨ ਵਿਚ....ਪੱਕੇ ਤੌਰ ਉਤੇ ਕਾਇਮ ਹੋ ਗਿਆ, ਜਿਸ ਦਾ ਸਿਰਕੱਢ ਲੀਡਰ ਹਰਦਿਆਲ ਸੀ। ਉਸ ਦਾ ਦੂਰ ਦਰਾਜ਼ ਦੀਆਂ ਸਾਰੀਆਂ ਸ਼ਾਖਾਂ ਨਾਲ ਸੰਬੰਧ ਸੀ। ਲਾਹੌਰ, ਦਿਲੀ ਅਤੇ ਕਲਕੱਤੇ ਵਿਚ ਆਪਣੇ ਪੰਜਾਬੀ ਤੇ ਬੰਗਾਲੀ ਸਾਥੀਆਂ ਰਾਹੀਂ; ਕੈਨੇਡਾ ਅਤੇ ਅਮਰੀਕਾ ਵਿਚ ਉਸਦੀ ਆਪਣੀ ਰਚਨਾ ਗਦਰ ਏਜੰਸੀ ਰਾਹੀਂ; 'ਧੁਰ ਪੂਰਬ ਵਿਚ ਬਰਕਤਲਾ ਅਤੇ ਹੋਰਨਾਂ ਰਾਹੀਂ । ਇਨ੍ਹਾਂ ਸਾਰੀਆਂ ਦੇ ਅਗੋਂ ਹਿੰਦ ਵਿਚਲੀਆਂ Dited by Panja Digital Library www. hong