ਪੰਨਾ:ਗ਼ਦਰ ਪਾਰਟੀ ਲਹਿਰ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇੱਕੀਵਾਂ ਕਾਂਡ ਹੋਰਨਾਂ ਨਾਲ ਮਿਲ ਕੇ ਇਸ ਕਾਂਡ ਨਾਲ ਗਦਰ ਪਾਰਟੀ ਲਹਿਰ ਅਤੇ ਗਦਰ ਪਾਰਟੀ ਦਾ ਵੀ ਇਕ ਨਵਾਂ ਕਾਂਡ ਆਰੰਭ ਹੁੰਦਾ ਹੈ । ਗਦਰ ਪਾਰਟੀ ਲਹਿਰ ਦੇ ਪਿੱਛੇ ਦਿੱਤੇ ਜਾ ਚੁਕੇ ਇਤਹਾਸ ਨਾਲੋਂ ਇਸ ਨੂੰ ਨਿਖੇੜਨ ਵਾਲੇ ਵਿਸ਼ੇਸ਼ ਚਿਨ ਇਹ ਹਨ : (ਉ) ਹਿੰਦ ਵਿਚ ਗਦਰ ਪਾਰਟੀ ਲਹਿਰ ਫੇਲ ਹੋਣ ਦੇ ਵਡੇ ਕਾਰਨਾਂ ਵਿਚੋਂ ਇਕ ਇਹ ਸੀ ਕਿ ਅੰਗਰੇਜ਼ਾਂ ਦੀਆਂ ਦੁਸ਼ਮਣ ਤਾਕਤਾਂ ਜਰਮਨੀ ਆਦਿ ਨਾਲ ਵੇਲੇ ਸਿਰ ਕਾਰਗਰ ਮਿਲਵਰਤਣ ਪੈਦਾ ਨਾ ਕੀਤਾ ਜਾ ਸੱਕਿਆ*। ਹੁਣ ਨਾ ਕੇਵਲ ਜਰਮਨੀ ਨਾਲ ਤਾਲ ਮੇਲ ਕਇਮ ਹੋ ਗਿਆ, ਬਲਕਿ ਇਨਕਲਾਬੀਆਂ ਦੀ ਅਗਵਾਈ ਅਤੇ ਮਾਲੀ ਸਹਾਇਤਾ ਵਿਚ ਬਹੁਤਾ ਹੱਥ, ਬਰਲਨ ਵਿਚ ਬਣੀ ਹਿੰਦੀ ਇਨਕਲਾਬੀਆਂ ਦੀ ਕਮੇਟੀ ਰਾਹੀਂ ਅਤੇ ਕੁਝ ਹੱਦ ਤਕ ਸਿੱਧਾ, ਜਰਮਨੀ ਦਾ ਹੋ ਗਿਆ। (ਅ) ਜਿੱਬ ਹਿੰਦ ਵਿਚਲੀ ਗਦਰ ਪਾਰਟੀ ਲਹਿਰ ਦੀ ਉਸਾਰੀ, ਚੰਦ ਇਕ ਬੰਗਾਲੀ ਇਨਕਲਾਬੀਆਂ ਦੀ ਮਿਲਵਰਤਣ ਦੇ ਸਵਾਏ, ਤਕਰੀਬਨ ਸਾਰੀ ਦੀ ਸਾਰੀ ਗਦਰ ਪਾਰਟੀ ਦੇ ਇਨਕਲਾਬੀਆਂ ਦੇ ਯਤਨਾਂ ਦਾ ਸਿੱਟਾ ਸੀ, ਇਸ ਕਾਂਡ ਵਿਚ ਦਿੱਤੇ ਇਤਹਾਸ ਵਿਚ, ਸਵਾਏ ਸਿਆਮ ਅਤੇ ਬਰਮਾ ਵਿਚ ਹੋਈਆਂ ਕਾਰਵਾਈਆਂ ਦੇ, ਗਦਰੀ ਇਨਕਲਾਬੀਆਂ ਦਾ ਹਿੱਸਾ ਇਤਨਾ ਉੱਘਾ ਨਹੀਂ। ਅਰਥਾਤ ਗਦਰ ਪਾਰਟੀ ਲਹਿਰ ਉਸ ਵਡੇ ਦਾਇਰੇ ਵਾਲੀ ਇਨਕਲਾਬੀ ਲਹਿਰ ਦਾ ਇੱਕ ਹਿੱਸਾ ਬਣਕੇ ਕੰਮ ਕਰਨ ਲਗ ਪਈ, ਜੋ ਗਦਰੀ ਅਤੇ ਗੈਰ-ਗਦਰੀ ਸਾਰੇ ਹਿੰਦੀ ਇਨਕਲਾਬੀਆਂ ਦੇ ਜਰਮਨ ਅਤੇ ਹੋਰ ਦੇਸ਼ਾਂ ਦੇ ਅੰਗਰੇਜ਼ ਵਿਰੋਧੀ ਅਨਸਰਾਂ ਨਾਲ ਮਿਲਵਰਤਣ ਤੋਂ ਪੈਦਾ ਹੋਈ, ਅਤੇ ਜਿਸ ਦਾ ਮਕਸਦ ਪਹਿਲੇ ਸੰਸਾਰ ਯਧ ਦੇ ਦੌਰਾਨ ਵਿਚ ਅੰਗਰੇਜ਼ਾਂ ਨੂੰ ਹਿੰਦ ਵਿਚੋਂ ਇਨਕਲਾਬੀ ਢੰਗਾਂ ਨਾਲ ਕੱਢਣਾ ਸੀ । (ੲ) ਗਦਰ ਪਾਰਟੀ ਅਤੇ ਗਦਰ ਪਾਰਟੀ ਲਹਿਰ ਦਾ ਅੱਡਾ ਭਾਵੇਂ ਪਹਿਲਾਂ ਅਤੇ ਹੁਣ ਵੀ ਅਮਰੀਕਾ ਸੀ, ਪਰ ਪਿਛੇ , ਦਿੱਤੀਆਂ ਗਦਰੀ ਕਾਰਵਾਈਆਂ ਦਾ ਅਮਲੀ ਅਖਾੜਾ ਹਿੰਦੁਸਤਾਨ ਸੀ। ਇਸ ਕਾਂਡ ਵਿਚ ਦਿੱਤੀਆਂ ਗਦਰੀ ਇਨਕਲਾਬੀ ਕਾਰਵਾਈਆਂ ਬਹੁਤੀਆਂ ਹਿੰਦ ਤੋਂ ਬਾਹਰ ਸਿਆਮ, ਬਰਮਾ, ਚੀਨ, ਅਫਗਾਨਿਸਤਾਨ ਅਤੇ ਈਰਾਨ ਆਦਿ ਦੇਸ਼ਾਂ ਵਿਚ ਹੋਈਆਂ। (ਸ) ਪਹਿਲਾਂ ਗਦਰ ਪਾਰਟੀ ਦੀਆਂ ਬਾਕਾਇਦਾ ਮੀਟਿੰਗਾਂ ਭਾਵੇਂ ਹੁੰਦੀਆਂ ਸਨ ਜਾਂ ਨਹੀਂ, ਪਰ ਇਸ ਦੀ ਬਣਤਰ ਅਤੇ ਅਮਲੀ ਵਰਤੋਂ ਦੀ ਸਪਿਰਟ ਪੰਚਾਇਤੀ ਅਸੂਲਾਂ ਉਤੇ ਸੀ । ਅਰਥਾਤ ਵੱਡੀ ਤੋਂ ਵੱਡੀ ਸ਼ਖਸੀਅਤ, ਸਣੇ ਲਾ: ਹਰਦਿਆਲ ਦੇ, ਵਾਹਦੇ ਲੀਡਰ ਨਹੀਂ ਸੀ ਸਮਝੀ ਜਾਂਦੀ । ਮੁਖ ਅਤੇ ਬੁਨਿਆਦੀ ਫੈਸਲਿਆਂ ਵਿਚ ਸਾਰੇ ਲੀਡਰਾਂ ਅਤੇ ਵਰਕਰਾਂ ਦੀ ਹਮਾਇਤ ਜਾਂ ਸੁਭਾਵਕ ਤੌਰ ਉਤੇ ਅੱਗੇ ਹੀ ਨਾਲ ਹੁੰਦੀ ਸੀ, ਜਾਂ ਹਾਸਲ ਕੀਤੀ ਜਾਂਦੀ ਸੀ । ਹੁਣ ਵਾਲੇ ਦੌਰ ਵਿਚ ਗਦਰ ਪਾਰਟੀ ਦੀ ਵਾਗ ਡੋਰ ਹੌਲੀ ਹੌਲੀ ਅਮਲੀ ਤੌਰ ਉਤੇ ਇਕ

  • ਦਸਵਾਂ ਅਤੇ ਬਾਈਵਾਂ ਕਾਂਡ ।

ਆਦਮੀ, ਪੰਡਤ ਰਾਮ ਚੰਦ , ਸ਼ਾਵਰੀਆ, ਦੇ ਹੱਥ ਚਲੀ ਗਈ । ਸੈਨਫਾਂਸਿਸਕੋ ਕੇਸ ਦੇ ਫੈਸਲੇ ਵਿਚ ਲਿਖਿਆ ਹੈ ਕਿ ਪਹਿਲੇ ਸੰਸਾਰ ਯੁਧ ਦੇ ਦੌਰਾਨ ਵਿਚ ਹਿੰਦ ਵਿਚਲੀ ਅੰਗਰੇਜ਼ੀ ਹਕੂਮਤ ਨੂੰ ਉਲਟਾਉਣ ਵਾਸਤੇ ਕੀਤੀ ਗਈ ਇਨਕਲਾਬੀ ਕੋਸ਼ਸ਼ ਦਾ, “ਦਾਇਰਾ ਬੜਾ ਵਸੀਹ ਅਤੇ ਬਹੁ-ਰੁਖਾ ਸੀ*; ਅਤੇ ਜਰਮਨ ਸਰਕਾਰ ਨੇ ਬਰਲਨ ਵਿਚ ਬਦੇਸ਼ੀ ਦਫਤੂ ਦੇ ਨਾਲ ਸੰਬੰਧਤ ਇਕ ਅਖਾਵਤੀ (So-called) ਹਿੰਦੀ ਕਮੇਟੀ ਕਾਇਮ ਕੀਤੀ, ਅਤੇ ਬਹੁਤ ਸਾਰੀਆਂ ਛੋਟੀਆਂ ਕਮੇਟੀਆਂ ਅਤੇ ਏਜੰਸੀਆਂ ਦੁਨੀਆਂ ਦੇ ਕਈ ਹਿੱਸਿਆਂ ਵਿਚ (ਜਿਸ ਵਿਚ ਸ਼ਾਮਲ ਸਨ:- ਨੀਊਯਾਰਕ, ਸ਼ਿਕਾਗੋ ਤੇ ਸੈਨਫ਼ਾਂਸਿਸਕੋ ਇਸ ਮੁਲਕ ਵਿਚ; ਕੁਸਤੁਨਤੁਨੀਆ, ਜਨੀਵਾ, ਐਸਟਰਡਮ ਅਤੇ ਯੂਰਪ ਦੇ ਹੋਰ ਸ਼ਹਿਰ; ਮਨੀਲਾ ਫਿਲਪਾਈਨ ਵਿਚ; ਹਾਂਗ ਕਾਂਗ, ਪੀਕਿੰਗ ਅਤੇ ਹੋਰ ਸ਼ਹਿਰ ਚੀਨ ਵਿਚ; ਬੰਗਕੋਕ, ਸਿਆਮ ਵਿਚ; ਬਟਾਵੀਆ, ਡੱਚ ਈਸਟ ਇੰਡੀਜ਼ ਵਿਚ; ਅਤੇ ਏਸ਼ੀਆ ਵਿਚ ਬਹੁਤ ਸਾਰੇ ਸ਼ਹਿਰ) ਕਾਇਮ ਕੀਤੀਆਂ। ਇਨ੍ਹਾਂ ਏਜੰਸੀਆਂ ਵਿਚ ਸਿਰਫ ਹਿੰਦੂ ਅਤੇ ਸਿਰਫ ਉਹ ਏਸ਼ੀਆਈ ਸ਼ਾਮਲ ਨਹੀਂ ਸਨ, ਜਿਨ੍ਹਾਂ ਆਪਣੇ ਆਪ ਨੂੰ ਇਸ ਮਤਲਬ ਲਈ ਪੇਸ਼ ਕੀਤਾ; ਬਲਕਿ ਇਸ ਵਿਚ ਜ਼ਿਆਦਾ ਤਰ ਕਈ ਦਰਜਿਆਂ ਦੇ ਜਰਮਨ ਰਾਜ-ਦੂਤ ਅਤੇ ਉਨਾਂ ਦੇ ਦਫੜਾਂ ਦੇ ਅਵਸਰ, ਅਤੇ ਜਿਨ੍ਹਾਂ ਦੇ ਜਰਮਨ ਸਰਕਾਰ ਨਾਲ ਸਰਕਾਰੀ ਜਾਂ ਵਾਪਾਰੀ ਸੰਬੰਧ ਸਨ, ਸ਼ਾਮਲ ਸਨ। | ਪਹਿਲੇ ਸੰਸਾਰ ਯਧ ਦੇ ਦੌਰਾਨ ਵਿਚ ਹਿੰਦ ਦੀ ਅੰਗਰੇਜ਼ੀ ਹਕੂਮਤ ਵਿਰੁਧ ਹਕੂਮਤ ਵਿਰੁਧ ਇਸ ਬਹੁ-ਰੁਖੀ ਅਤੇ ਵਡੇ ਘੇਰੇ ਵਾਲੀ ਇਸ ਬਹੁ-ਰੁਖੀ ॥ ਇਨਕਲਾਬੀ ਮੁਹਿੰਮ ਦਾ ਇਤਹਾਸ ਲਿਖਣਾ ਆਪਣੇ ਆਪ ਵਿਚ ਇਕ ਵੱਡਾ ਕਾਰਜ ਹੈ, ਜਿਸ ਕਰਕੇ ਇਸ ਨੂੰ ਇਸ ਲਿਖਤ ਦੇ ਦਾਇਰੇ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਇਸ ਵਡੀ ਮੁਹਿੰਮ ਬਾਰੇ ਪ੍ਰਕਾਸ਼ਤ ਵਾਕਫੀਅਤ, ਜੋ ਮਿਲ ਸਕੀ ਹੈ, ਇਤਨੀ ਅਧੂਰੀ ਹੈ ਕਿ ਇਸ ਦੇ ਕਈ ਪਹਿਲੂਆਂ ਬਾਰੇ ਕਚੀ-ਪੱਕੀ ਰਾਏ ਜ਼ਾਹਰ ਕਰਨੀ ਵੀ ਕਠਨ ਹੈ। ਪਰ ਕਿਉਂਕਿ ਗਦਰ ਪਾਰਟੀ ਲਹਿਰ ਹੁਣ ਇਸ ਵਡੇ ਘੇਰੇ ਵਾਲੀ ਇਨਕਲਾਬੀ ਮੁਹਿੰਮ ਦਾ ਇਕ ਹਿੱਸਾ ਬਣ ਕੇ ਕੰਮ ਕਰਨ ਲਗ ਪਈ, ਇਸ ਵਾਸਤੇ ਗਦਰ ਪਾਰਟੀ ਲਹਿਰ ਦੇ ਇਸ ਪੱਖ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਉਪ੍ਰੋਕਤ ਅੰਗਰੇਜ਼ ਵਿਰੋਧੀ ਵਡੀ ਮੁਹਿੰਮ ਦੇ ਉਨਾਂ ਪਹਿਲੂਆਂ ਦਾ, ਜਿਨ੍ਹਾਂ ਦਾ ਗਦਰ ਪਾਰਟੀ ਦੇ ਯਤਨਾਂ ਨਾਲ ਸਿੱਧਾ ਸੰਬੰਧ ਹੈ, ਬਗੈਰ ਤਫਸੀਲ ਵਿਚ ਪਏ ਦੇ ਕੁਝ ਨਾ ਕੁਝ ਜ਼ਿਕਰ ਕੀਤਾ ਜਾਏ । | ਪਹਿਲੇ ਸੰਸਾਰ ਯਧ ਦੇ ਦੌਰਾਨ ਵਿਚ ਹਿੰਦ ਦੀ ਅੰਗਰੇਜ਼ੀ ਹਕੂਮਤ ਵਿਰੁਧ ਹਿੰਦੀ ਅਤੇ ਗੈਰ ਹਿੰਦੀ ਅਨਸਰਾਂ ਦੇ ਮਿਲਾਪ ਅਤੇ ਮਿਲਵਰਤਣ ਤੋਂ ਪੈਦਾ ਹੋਈ ਇਨਕਲਾਬੀ ਮੁਹਿੰਮ ਵਿਚ ਭਿਨ ਭਿਨ ਅਨਸਰਾਂ ਦੇ ਕੰਮ ਕਰਨ ਵਾਲੇ ਵਡੇ ਵਡੇ ਜੁੱਟ ਇਹ ਸਨ: ੧ ਜਰਮਨ ਜੁੱਟ । ਇਸ ਜੁੱਟ ਵਿਚ ਜਰਮਨ ਰਾਜ ਦੂਤ, ਜਰਮਨ ਰਾਜ-ਦੂਤ ਦਫੜਾਂ ਦੇ ਅਫਸਰ ਤੇ ਹੋਰ ਕਰਮਚਾਰੀ, ਅਤੇ ਉਹ ਸਭ ਜਰਮਨ ਤੇ ਜਰਮਨ-ਅਮਰੀਕਨ ਸ਼ਹਿਰੀ ਸ਼ਾਮਲ ਕੀਤੇ ਜਾ ਸਕਦੇ ਹਨ, ਜੋ ਜਰਮਨ ਸਰਕਾਰ ਦੇ

  • San Francisco Trial, Charge to the Jury by the Judge, p. 696.

Ibid, p. 697. ੧੩੦ Dit by Paul www.jar