ਪੰਨਾ:ਗ਼ਦਰ ਪਾਰਟੀ ਲਹਿਰ.pdf/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਹੀਂ ਸੀ ਹੋਇਆ, ਇਹ ਉਸ ਅਪੀਲ ਤੋਂ ਵੀ ਜ਼ਾਹਰ ਹੁੰਦਾ ਜੋ ਸਿੰਘਾਪੁਰ ਤਈਨਾਤ ਇਕ ਹੋਰ ਪਲਟਨ ‘ਮਲਾਯ ਸਟੇਟਸ ਗਾਈਡਜ਼’ ਨੇ ਤੁਰਕੀ ਕੌਂਸਲ ਨੂੰ ਰੰਗੁਨ ਭਿਜਵਾਈ। ਇਸ ਅਪੀਲ ਵਿਚ ਦਰਜ ਸੀ ਕਿ ‘ਮਲਾਯ ਸਟੇਟਸ ਗਾਈਡਜ਼' ਤੁਰਕਾਂ ਦੀ ਹਮਾਇਤ ਵਿਚ ਅੰਗਰੇਜ਼ਾਂ ਵਿਰੁਧ ਬਗਾਵਤ ਕਰਨ ਨੂੰ ਤਿਆਰ ਹੈ, ਅਤੇ ਇਹ ਬੇਨਤੀ ਕੀਤੀ ਗਈ ਕਿ ਇਕ ਤੁਰਕੀ ਜੰਗੀ ਜਹਾਜ਼ ਸਿੰਘਾਪੁਰ ਭੇਜਿਆ ਜਾਵੇ । ਪਰ ਦਸੰਬਰ ਦੇ ਅਖੀਰ ਵਿਚ ਕੀਤੀ ਇਹ ਅਪੀਲ ਅੰਗਰੇਜ਼ੀ ਸਰਕਾਰ ਨੇ ਡਾਕ ਵਿਚੋਂ ਹੀ ਬੋਚ ਲਈ, ਜਿਸ ਦੇ ਕਾਰਨ ਸਿੰਘਾਪੁਰ ਦਾ ਗਦਰ ਹੋਣ ਤੋਂ ਪਹਿਲੋਂ ' ਮਯ ਸਟੇਟਸ ਗਾਈਡਜ਼’ ਨੂੰ ਉਥੋਂ ਬਦਲ ਦਿੱਤਾ ਗਿਆ*।‘ਮਲਾਯ ਸਟੇਟਸ ਗਾਈਡਜ਼’ ਦੇ ਸਿੰਘਾਪੁਰੋਂ ਬਦਲੇ ਜਾਣ ਕਰਕੇ ਸਿੰਘਾਪੁਰ ਵਿਚ ਕੇਵਲ ਇਕੋ ਹਿੰਦੀ ਪਲਟਨ, ਪੰਜਵੀਂ ਪਲਟਨ ਜਿਸ ਵਿਚ ਸਾਰੇ ਮੁਸਲਮਾਨ ਸਨ, ਰਹਿ ਗਈ, ਅਤੇ ਇਸੇ ਪੰਜਵੀਂ ਪਲਟਨ ਨੇ ਸਿੰਘਾਪੁਰ ਦਾ ਗਦਰ ਕੀਤਾ। ਬੈਂਗਕ (ਥਾਈਲੈਂਡ) ਦੇ ਇਕ ਅਖਬਾਰ ਵਿਚ ਇਕ ਜਰਮਨ ਨੇ ਲਿਖਿਆ ਕਿ ਉਸ ਨੂੰ ਛੇ ਹਫਤੇ ਪਹਿਲਾਂ ਬੈਂਗਕੋਕ ਵਿਚ ਇਨਕਲਾਬੀ ਲਹਿਰ ਦਾ ਇਕ ਪੜਿਆ ਲਿਖਿਆ ਹਿੰਦੁਸਤਾਨੀ ਆਗੁ ਮਿਲਿਆ ਸੀ, ਜਿਸ ਨੇ ਉਸ (ਜਰਮਨ) ਨੂੰ ਰੁੱਸਿਆ ਸੀ ਕਿ ਉਹ ਸਿੰਘਾਪੁਰ ਗਦਰ ਕਰਵਾਉਣ ਜਾ ਰਿਹਾ । ਇਹ ਆਗੂ ਗਾਲਬਨ ‘ਭਾਈ ਸੰਤੋਖ ਸਿੰਘ ਸਨ, ਕਿਉਂਕਿ ਲਿਖਾਰੀ ਨੇ ਮਲਾਯ ਦੇ ਇਕ ਹਿੰਦਸਤਾਨੀ ਦੇਸ਼-ਭਗਤ ਤੋਂ ਇਸ ਬਾਰੇ ਸੁਣਿਆ ਸੀ । ਸੈਨਫਾਂਸਿਸਕੋ ਦੇ ਮਕੱਦਮੇਂ ਵਿਚ ਵੀ ਇਕ ਗਵਾਹੀ ਆਉਂਦੀ ਹੈ ਕਿ “ਭਾਈ’ ਸੰਤੋਖ ਸਿੰਘ ਨੇ ਸਿਆ ਕਿ ਉਹ ਗਦਰ ਕਰਾਉਣ ਵਾਲੀਆਂ ਸੁਸਾਇਟੀਆਂ ਬਨਾਉਣ ਖਾਤਰ ਸਿਆਮ, ਮਲਾਯਾ ਅਤੇ ਸਿੰਘਾਪੁਰ ਜਾ ਰਹੇ ਹਨ । ਇਕ ਹੋਰ ਗਵਾਹ ਮੁਤਾਬਕ 'ਭਾਈ ਭਗਵਾਨ ਸਿੰਘ ਨੇ ਅਗਾਉਂ ਦੱਸਿਆ ਸੀ ਕਿ ਹਾਂਗ ਕਾਂਗ ਅਤੇ ਸਿੰਘਾਪੁਰ ਦੀਆਂ ਪਲਟਨਾਂ ਗਦਰ ਕਰਨਗੀਆਂ। ਇਸ ਵਾਸਤੇ ਇਸ ਵਿਚ ਸ਼ੱਕ ਨਹੀਂ ਕਿ ਸਿੰਘਾਪੁਰ ਦਾ ਗਦਰ ਕਰਾਉਣ ਵਿਚ ਗਦਰ ਪਾਰਟੀ ਦੇ ਅੱਡ ਅੱਡ ਇਨਕਲਾਬੀਆਂ ਦਾ ਹੱਥ ਸੀ । | ਸਿੰਘਾਪੁਰ ਦੇ ਗਦਰ ਦੇ ਵਾਕਿਆਤ ਬਾਰੇ ਬਹੁਤ ਘੱਟ ਵਾਕਫੀਅਤ ਮਿਲ ਸਕੀ ਹੈ । ਮਾਂਡਲੇ ਕੇਸ ਵਿਚ ਹੋਈ ਸ਼ਹਾਦਤ ਮੁਤਾਬਕ ਮੌਲਵੀ ਮੁਜਤਬਾ ਹੁਸੈਨ (ਉਰਫ ਮੂਲ ਚੰਦ) ਨੇ ਦੱਸਿਆ ਕਿ ਗਦਰੀ ਸਿਪਾਹੀਆਂ ਨੇ ਜਰਮਨ ਕੈਦੀਆਂ ਨੂੰ ਰਿਹਾ ਕਰ ਦਿੱਤਾ ਸੀ, ਅਤੇ ਫਿਰ ਉਨਾਂ ਨਾਲ ਮਿਲ ਕੇ ਗਦਰੀਆਂ ਨੇ ਕਿਲੇ ਉਤੇ ਕਬਜ਼ਾ ਕਰ ਲਿਆ । ਗਦਰੀ ਇਨਕਲਾਬੀਆਂ ਵਿਚੋਂ ਜੋ ਅਜ ਕਲ ਜ਼ਿੰਦਾ ਹਨ, ਉਨਾਂ ਦਾ ਵੀ ਇਹ ਬਿਆਨ ਹੈ ਕਿ ਗਦਰੀਆਂ ਨੇ ਸਿੰਘਾਪੁਰ ਦੇ ਕਿਲੇ ਉਤੇ ਕਬਜ਼ਾ ਕਰ ਲਿਆ, ਅਤੇ ਉਤਨਾ ਚਿਰ ਇਹ ਕਬਜ਼ਾ ਕਾਇਮ ਰਖਿਆ ਜਿਤਨਾ ਚਿਰ ਅੰਗਰੇਜ਼ਾਂ ਨੇ ਜਾਪਾਨੀਆਂ ਦੀ ਮਦਦ ਨਾਲ ਗਦਰੀਆਂ ਨੂੰ ਓਥੋਂ ਕਢ ਨਹੀਂ ਦਿੱਤਾ। ਪਰ ਜਾਪਦਾ ਹੈ ਕਿ ਗਦਰੀ ਇਨਕਲਾਬੀਆਂ ਦੀ ਇਹ ਵਾਰਤਾ ਮੌਲਵੀ ਮੁਹਤਬਾ ਹੁਸੈਨ ਤੋਂ ਸੁਣੇ ਸਮਾਚਾਰ, ਜੋ ਉਨ੍ਹਾਂ ਉਸ ਤੋਂ ਕਾਲੇ ਪਾਣੀ

  • Rowlatt Report, p. 170. Isemonger and Slattery, p. 132

San Francisco Trial, Testimony of various witnesses, p. 51. fIbid, p. 178. Mandlay Case, Evidence, p. 59. ਜੇਲ ਵਿਚ ਸੁਣੇ, ਉਤੇ ਨਿਰਭਰ ਹੈ । ਪਰੰਤ ਮੌਲਵੀ ਮੁਹਤਬਾ ਹੁਸੈਨ ਦੀ ਦੱਸੀ ਕਹਾਣੀ ਬਹੁਤੀ ਭਰੋਸੇ ਯੋਗ ਨਹੀਂ, ਕਿਉਂਕਿ ਉਨਾਂ ਇਹ ਵੀ ਦਾਅਵਾ ਕੀਤਾ ਕਿ ਉਨਾਂ ਦੀ ਪਹੁੰਚ ਜੌਹਰ ਦੇ ਸੁਲਤਾਨ ਤਕ ਹੋ ਚੁਕੀ ਸੀ, ਜਿਸ ਨੂੰ ਉਨਾਂ ਅੰਗਰੇਜ਼ਾਂ ਦੀ ਮਦਦ ਕਰਨੋਂ ਹੋੜਿਆ। ਇਕ ਸਾਧਾਰਨ ਹਿੰਦੀ ਦਾ ਇਕ ਗੈਰ-ਹਿੰਦੀ ਸੁਲਤਾਨ ਨਾਲ ਚੰਦ ਦਿਨਾਂ ਵਿਚ ਇਤਨਾ ਅਸਰ ਰਸੂਖ ਹੋ ਜਾਣਾ ਮੁਸ਼ਕਲ ਜਾਪਦਾ ਹੈ । ਇਸ ਵਿਚ ਸ਼ੱਕ ਨਹੀਂ ਕਿ ਮੌਲਵੀ ਮੁਜਤਬ ਹੁਸੈਨ, ਅਤੇ ਉਨਾਂ ਦੇ ਸਾਥੀਆਂ ਨੂੰ ਗਿਆਨ ਚੰਦ ਅਤੇ ਸ੍ਰੀ ਸਰਦਾਰ ਅਲੀ ਦਾ ਸਿੰਘਾਪੁਰ ਦਾ ਗਦਰ ਕਰਵਾਉਣ ਵਿਚ ਕਾਫੀ ਹੱਥ ਸੀ* । ਪਰ ਮੌਲਵੀ ਮਜਤਬਾ ਹੁਸੈਨ ਦੀ ਵਾਰਤਾ ਵਿਚ ਮੁਬਾਲਗਾ ਆਮੇਜ਼ੀ ਦੀ ਅੰਸ ਜਾਪਦੀ ਹੈ, ਅਤੇ ਉਨਾਂ ਦੇ ਇਨਕਲਾਬੀ ਸਾਥੀ ਵੀ ਉਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਸਨ। ਸਿੰਘਾਪੁਰ ਗਦਰ ਦੀ ਪੜਤਾਲ ਕਰਨ ਵਾਸਤੇ ਇਕ ਸਰਕਾਰੀ ਕਮੀਸ਼ਨ ਬਣਾਇਆ ਗਿਆ ਸੀ, ਪਰ ਇਸ ਕਮੀਸ਼ਨ ਦੀ ਰੀਪੋਟ ਛਾਪੀ ਨਹੀਂ ਗਈ। ਇਸ ਵਾਸਤੇ ਸਰਕਾਰੀ ਪੱਖ ਵੀ ਸਾਹਮਣੇ ਨਹੀਂ ਆਇਆ। ਹੇਠਾਂ ਦਿੱਤਾ ਹਾਲ ਲੈਫਟੀਨੈਂਟ ਜਨਰਲ ਸਰ ਜਾਰਜ ਮੈਕਮਨ ਦੀ ਤਾਬ ਵਿਚੋਂ ਲਿਆ ਗਿਆ ਹੈ । ਇਸ ਵਿਚ ਦਿੱਤਾ ਹਾਲ ਗਾਲਬਨ ਅੰਗਰੇਜ਼ੀ ਸਰਕਾਰ ਜਾਂ ਕਰਮਚਾਰੀਆਂ ਹੱਥ ਆਈ ਵਾਕਫੀਅਤ ਦੇ ਆਧਾਰ ਉਤੇ ਹੈ, ਪਰ ਪੱਕੇ ਪਤੇ ਤੋਂ ਬਿਨਾ ਇਸ ਬਾਰੇ ਰਾਏ ਕਾਇਮ ਕਰਨੀ ਕਠਨ ਹੈ, ਕਿ ਇਸ ਵਾਰਤਾ ਨੂੰ ਕਿਤਨਾ ਕੁ ਵਜ਼ਨ ਦਿੱਤਾ ਜਾਏ । ਸਰ ਜਾਰਜ ਮੈਕਮੂਨ ਲਿਖਦੇ ਹਨ ਕਿ ਸਿੰਘਾਪੁਰ ਵਿ ਸਾਧਾਰਨ ਤੌਰ ਉਤੇ ਇਕ ਗੋਰਾ ਅਤੇ ਇਕ ਹਿੰਦੀ ਬਟਾਲੀਅਨ ਅਤੇ ਕੁਝ ਸਮੁੰਦਰੀ ਕੰਢੇ ਦੇ ਤੋਪਖਾਨੇ ਦੀਆਂ ਬੈਟਰੀਆਂ ਹੁੰਦੀਆਂ ਸਨ। ਇਥੇ ਵਾਲੰਟੀਅਰ ਕੋਰ ਵੀ ਹੁੰਦੇ ਸਨ, ਜਿਨ੍ਹਾਂ ਵਿਚ ਅੰਗਰੇਜ਼ੀ ਸ਼ਹਿਰੀ ਲਏ ਜਾਂਦੇ ਸਨ । | ਗੋਰਿਆਂ ਦਾ ਬਟਾਲੀਅਨ ਇੰਗਲੈਂਡ ਭੇਜਿਆ ਜਾ ਚੁੱਕਾ ਸੀ। ਹਿੰਦੁਸਤਾਨ ਦੀ ਤਰਾਂ ਇਸ ਦੀ ਥਾਂ ਟੈਰੇਟੋਰੀਅਲ ਕੋਰਾਂ ਨਾਲ ਪੂਰ ਨਹੀਂ ਸੀ ਕੀਤੀ ਗਈ । ਪਰ ਮੁਕਾਮੀ ਵਾਲੰਟੀਅਰ ਕੋਰ ਨੂੰ ਪੱਕਿਆਂ ਕੀਤਾ ਗਿਆ, ਅਤੇ ਇਸ ਵਿਚ ਮਲਾਯ ਸਟੇਟ ਵਾਲੰਟੀਅਰ ਰਾਈਫਲਜ਼ ਦੇ ੮੬ ਜਵਾਨ ਮਿਲਾਏ ਗਏ । ਹਿੰਦੀ ਬਟਾਲੀਅਨ ਪੰਜਵੀਂ ਲਾਈਟ ਇਨਵੈਂਟਰੀ ਸੀ, ਜਿਸ ਵਿਚ ਸਾਰੇ ਮੁਸਲਮਾਨ ਸਨ, ਜੋ ਬਹੁਤੇ ਹਿੰਦੁਸਤਾਨ ਵਿਚੋਂ ਭਰਤੀ ਕੀਤੇ ਗਏ ਸਨ। ਇਕ ਟੋਲੀ ੩੬ ਨੰਬਰ ਸਿਖ ਪਲਟਨ, ਜਿਸ ਨੇ ਵਈ ਹਈ ਵਈ ਲੈਣ ਵਿਚ ਕੰਮ ਕੀਤਾ ਸੀ, ਵਿਚੋਂ ਭੀ ਸੀ। ਸਬੱਬੀ ਇਨਾਂ ਆਦਮੀਆਂ ਪਾਸ ਗੋਲੀ ਗਠਾ ਨਹੀਂ ਸੀ, ਅਤੇ ਆਪਣੀ ਪਲਟਨ ਨਾਲ ਸ਼ਾਮਲ ਹੋਣ ਵਾਸਤੇ ਉਡੀਕ ਕਰ ਰਹੇ ਸਨ। | ਫਰਵਰੀ ਵਿਚ, ਜਦੋਂ ਗਦਰ ਹੋਇਆ, ਬੰਦਰਗਾਹ ਵਿਚ ਕੇਵਲ ਇਕ ਬਰਤਾਨਵੀਂ ਛੋਟਾ ਜੰਗੀ ਜਹਾਜ਼ ਸੀ। ਪੰਜਵੀਂ ਪਲਟਨ ਹਾਂਗਕਾਂਗ ਜਾਣ ਵਾਸਤੇ ਤਿਆਰ ਸੀ, ਅਤੇ ਉਨ੍ਹਾਂ ਨੂੰ ਲੈ ਜਾਣ ਵਾਸਤੇ ਜਹਾਜ਼ ਤਿਆਰ ਖੜਾ ਸੀ। ਉਨਾਂ ਦੀਆਂ ਬਾਰਕਾਂ ਸਿੰਘਾਪੁਰ ਤੋਂ ਚਾਰ ਮੀਲ ਦਰ ਅਲੈਗਜ਼ੈਂਡਰਾ ਬਾਰਕਾਂ

  • Mandlay Case, Judgement, pp. 273. 285; Mindly Case, Evidence, pp. 93-98.

Mandlay Case, Evidence, p. 60. Post Mortom on Malaya, Virginia Thompson, p. 241. Turmoil and Tragedy in India, pp. ੧੨੭ 106-12. Digitised by Panjab Digital Library/wwi panja digilib.org