ਪੰਨਾ:ਗ਼ਦਰ ਪਾਰਟੀ ਲਹਿਰ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ, ਇਤਿਆਦਿ। ਵਾਇਸਰਾਏ ਹਾਰਡਿੰਗ ਵੀ ਮੰਨਦੇ ਹਨ ਕਿ, “ਇਨਾਂ ਮਹੀਨਿਆਂ ਵਿਚ ਅੰਦਰੂਨੀ ਹਾਲਾਤ ਡਰਾਉਣੀ ਸ਼ਕਲ ਧਾਰਨ ਕਰ ਗਏ, ਕਿਉਂਕਿ ਫੌਜਾਂ ਘਟਾਏ ਜਾਣ ਕਰਕੇ ਪੈਦਾ ਹੋਈ ਸਾਡੀ ਫੌਜੀ ਕਮਜ਼ੋਰੀ ਨੂੰ ਇਨਕਲਾਬੀਆਂ ਨੇ । ਭਾਂਪ ਲਿਆ। ਕਿਸੇ ਦੇਸ਼ ਦੀ ਜਨਤਾ ਦੀ ਮਰਜ਼ੀ ਦੇ ਵਿਰੁਧ ਕੇਵਲ ਫੌਜੀ ਤਾਕਤ ਦੇ ਬੱਲ ਕਾਇਮ ਰਖੇ ਹੋਏ ਬਦੇਸ਼ੀ ਰਾਜ, ਰੇਤ ਦੀਆਂ ਕੰਧਾਂ ਵਾਰੀ, ਬਾਹਰੋਂ ਦਿਸਣ ਨੂੰ ਮਜਬੂਤ ਜਾਪਦੇ ਹਨ, ਪਰ ਮੁਆਫਕ ਹਾਲਾਤ ਵਿਚ ਢਠੱਣ ਲਗਿਆਂ ਛਿਨ ਪਲ ਨਹੀਂ ਲਾਉਂਦੇ । ਅਰਥਾਤ ਜੇਕਰ ਹਾਲਾਤ ਮੁਆਫਕ ਹੋਣ, ਤਾਂ ਦਬੀਆਂ ਅਤੇ ਛਪੀਆਂ ਹੋਈਆਂ ਤਾਕਤਾਂ ਮੌਕਿਆ ਤਾੜਕੇ ਇਕ ਦੱਮ ਉਠ ਖੜੋਂਦੀਆਂ ਹਨ, ਅਤੇ ਮਾੜਾ ਜਿਹਾ ਹਵਾ ਦਾ ਬੁਲਾ ਇਨਾਂ ਤਾਕਤਾਂ ਦੇ ਉਭਾਰ ਨਾਲ ਇਤਨੀ ਜਲਦੀ ਵਾ-ਵਰੋਲੇ ਦੀ ਸ਼ਕਲ ਫੜ ਜਾਂਦਾ ਹੈ ਕਿ ਹੈਰਾਨ ਰਹਿ ਜਾਈਦਾ ਹੈ ।੧੮੫੭ ਦੇ ਗਦਰ ਸਮੇਂ (ਜਿਸ ਵੇਲੇ ਅੰਗਰੇਜ਼ਾਂ ਵਿਰੁਧ ਜਜ਼ਬਾ ਤਾਂ ਸੀ, ਪਰ ਕੌਮੀਂ ਜਾਗਰਤੀ ਨਾ ਹੋਣ ਕਰਕੇ ਇਹ ਬਝਵੀਂ ਹਾਲਤ ਵਿਚ ਨਹੀਂ ਸੀ) ਇਸੇ ਤਰ੍ਹਾਂ ਹੋਇਆ । ਇਸ ਕਰਕੇ ਗਦਰੀ ਇਨਕਲਾਬੀਆਂ ਵਲੋਂ ਗਦਰ ਸ਼ੁਰੂ ਕਰਨ ਦੀ ਸੂਰਤ ਵਿਚ ਅਜੇਹੀਆਂ ਗਾਇਬੀ ਇਨਕਲਾਬੀ ਤਾਕਤਾਂ ਦੇ ਜਾਗ ਪੈਣ ਦੀ ਸੰਭਾਵਨਾ ਨੂੰ ਨਜ਼ਰ ਨਹੀਂ ਕੀਤੇ ਜਾਣਾ ਚਾਹੀਦਾ; ਪਰ ਕਿਉਂਕਿ ਇਸ ਵਿਚ ਕਿਆਸ ਅਰਾਈ ਦੀ ਅੰਸ ਵਧੇਰੇ ਹੈ, ਇਸ ਵਾਸਤੇ ਫੌਜੀ ਗਦਰ ਦੀ ਸਫਲਤਾ ਵਾਸਤੇ ਦੇਸ ਅੰਦਰ, ਅਤੇ ਇਸ ਦੀ ਹੱਦ ਉਤੇ, ਕੇਵਲ ਐਸੇ ਮੁਆਫਕ ਹਾਲਾਤ ਦਾ ਜ਼ਿਕਰ ਕੀਤਾ ਜਾਂਦਾ ਹੈ, ਜਿਨਾਂ ਬਾਰੇ ਸ਼ੱਕ ਨਹੀਂ। ਅੰਗਰੇਜ਼ਾਂ ਨੇ ਤੁਰਕੀ ਅਤੇ ਹੋਰ ਇਸਲਾਮੀ ਦੇਸ਼ਾਂ ਵੱਲ ਜੋ ਨੀਤੀ ਧਾਰਨ ਕੀਤੀ ਹੋਈ ਸੀ, ਉਸ ਦੇ ਕਾਰਨ ਮੁਸਲਮਾਨ ਅੰਗਰੇਜ਼ਾਂ ਦੇ ਬਰਖਲਾਫ ਸਨ । ਤੁਰਕੀ ਦੇ ਅੰਗਰੇ ਨੇਂ ਬਰਖਲਾਫ ਲੜਾਈ ਦਾ ਐਲਾਨ ਕਰਨ ਪਿਛੋਂ “ਇਹ ਆਸ ਵੀ ਨਹੀਂ ਸੀ ਕੀਤੀ ਜਾ ਸਕਦੀ ਕਿ ਇਸਲਾਮ-ਹਮਾਇਤੀ (Pan Islamism) ਲਹਿਰ ਪਿਛੋਂ ਹੋਏ ਵਾਕਿਆਤ ਵਿਚ ਹਰਕਤ ਵਿਚ ਨਹੀਂ ਆਵੇਗੀ, ਅਤੇ ਕਿਸੇ ਕਿਸਮ ਦੀ ਗੜ ਬੜ ਨਹੀਂ ਕਰੇਗੀ*। ਪੱਛਮੀਂ ਸਰਹੱਦ ਉਤੇ ਘਟੋ ਘੱਟ ਪੰਜ ਲਖ ਹਥਿਆਰਬੰਦ ਕਬਾਇਲੀ ਸਨ ਜੋ ਕਿਸੇ ਵੇਲੇ ਵੀ ਹੱਲਾ ਕਰ ਸਕਦੇ ਸਨ; ਅਤੇ ਓਹ ਬੇਚੈਨ ਸਨ ਕਿਉਂਕਿ ਜਰਮਨ ਏਜੰਟਾਂ ਨੇ ਉਨਾਂ ਨੂੰ ਚੁਕਿਆ ਹੋਇਆ ਸੀ। ਇਸ ਤੋਂ ਇਲਾਵਾ ਵਿਰੋਧੀ ਅਫਗਾਨਸਤਾਨ ਠੋਸ ਖਤਰੇ ਦਾ ਕਾਰਨ ਹੋ ਸਕਦਾ ਸੀ, ਅਤੇ ਇਸ ਦੇ ਰਵੱਈਏ ਬਾਰੇ ਕਿਤਨਾ ਚਿਰ ਸ਼ੱਕ ਰਿਹਾ । “ਭਾਵੇਂ ਅਫਗਾਨਸਤਾਨ ਦੇ ਅਮੀਰ ਦੀ ਸ਼ਾਤੀ ਵਫਾਦਾਰੀ ਬਾਰੇ ਮੈਨੂੰ ਭਰੋਸਾ ਸੀ, ਪਰ ਮੈਨੂੰ ਡਰ ਸੀ ਕਿ ਕਿ ਕਬਾਇਲੀਆਂ ਦੇ ਸਫਲ ਜਹਾਦ ਜਾਂ ਕਿਸੇ ਜੋਸ਼ੀਲੀ ਲਹਿਰ ਅਗੇ ਸ਼ਾਇਦ ਉਹ ਨਾ ਖੜੋ ਸਕੇ । ਪੰਜਾਬ ਸਰਕਾਰ ਨੇ ੨੫ ਫਰਵਰੀ ਦੀ ਚਿਠੀ ਵਿਚ ਸਰਕਾਰ ਹਿੰਦ ਨੂੰ ਗੋਪੋਟ ਕੀਤੀ ਕਿ, “ਹਾਲਾਤ ਬੜੀ ਤੇਜ਼ੀ ਨਾਲ ਖਤਰਨਾਕ

  • ਬੇਦੀ ਜੀਵਨ, ਡਾਕ ਪਹਿਲਾ, ਪੰਨੇ ੧੦੭-੧੦੮, tulardinge, p. 116.

ਸਰਤ ਅਖਤਿਆਰ ਕਰ ਗਏ ਹਨ । ਗਦਰ ਪਾਰਟੀ ਨੇ ਜੋ ਰਾਜ ਧਰੋਹ ਅਤੇ ਤਸ਼ੱਦਦ ਦੀ ਮੁਹਿੰਮ ਚਲਾਈ ਹੈ, ਅਤੇ ਜਿਸ ਦੀ ਕਾਨੂੰਨ-ਵਿਰੋਧੀ ਅਨਸਰ ਦਿਨੋ ਦਿਨ ਵਧਦੀ ਗਿਣਤੀ ਵਿਚ ਸਹਾਇਤਾ ਕਰ ਰਹੇ ਹਨ, ਉਸ ਦੇ ਕਾਰਨ ਕਈ ਜ਼ਿਲਿਆਂ ਦੀ ਪੇਂਡੂ ਜਨਤਾ ਉਤੇ ਬੁਰਾ ਅਸਰ ਪਿਆ ਹੈ*। ਏਸੇ ਹੀ ਸਮੇਂ ਮੁਲਤਾਨ ਡਵੀਯਨ ਦੇ ਝੰਗ, ਮੁਲਤਾਨ ਅਤੇ ਮੁਜ਼ਫੱਰ ਗੜ ਦੇ ਜ਼ਿਲਿਆਂ ਵਿਚ ਗੜਬੜ ਸ਼ੁਰੂ ਹੋ ਗਈ, ਜਿਥੇ ਹਜ਼ਮਾਂ ਨੇ ਕੈਸਰ ਦੇ ਨਾਮ ਹੇਠ ਦੁਕਾਨਦਾਰਾਂ ਕੋਲੋਂ ਈਨ ਮੰਨਣ ਦੀ ਮੰਗ ਕੀਤੀ। ਮੁਲਤਾਨ ਡਵੀਯਨ ਦੀ ਗੜਬੜ, ਜਾਂ ਕੇਂਦਰੀ ਜ਼ਿਲਿਆਂ ਦੀ ਪੇਂਡੂ ਜਨਤਾ ਵਿਚ ਬੇਚੈਨੀ, ਦੀ ਆਪਣੇ ਆਪ ਵਿਚ ਸ਼ਾਇਦ ਇਤਨੀ ਮਹਾਨਤਾ ਨਹੀਂ ਸੀ। ਪਰ ਇਸ ਤੋਂ ਜ਼ਾਹਰ ਹੁੰਦਾ ਸੀ ਕਿ, “ਸੂਬੇ ਵਿਚ ਅਮਨ ਚੈਨ ਦੀਆਂ ਨੀਹਾਂ ਕਿਸਤਰਾਂ ਸ੍ਰੀ ਤਰ੍ਹਾਂ ਹਿਲ ਰਹੀਆਂ ਸਨ, ਜਿਹੜਾ ਸੂਬਾ ਹਿੰਦੀ ਫੌਜ ਦੀ ਭਰਤੀ ਦਾ ਵੱਡਾ ਅੱਡਾ ਸੀ, ਅਤੇ ਹਿੰਦ ਵਿਚ ਫੌਜੀ ਹਾਲਾਤ ਦੀ ਕੁੰਜੀ ਸੀ । ਲੜਾਈ ਸੰਬੰਧੀ ਫੈਲੀਆਂ ਅਫਵਾਹਾਂ ਦੇ ਕਾਰਨ ਅਗੇ ਹੀ ਪੰਜਾਬ, ਜੋ ਹਿੰਦੀ ਫੌਜ ਦੀ ਭਰਤੀ ਦਾ ਵੱਡਾ ਅੱਡਾ ਸੀ, ਵਿਚ ਭਰਤੀ ਮਿਲਣੀ ਮੁਸ਼ਕਲ ਹੋ ਗਈ ਸੀ। ਕਈ ਕਬੀਲਿਆਂ ਅਤੇ ਇਲਾਕਿਆਂ ਦੇ ਫੌਜੀ ਭਰਤੀ ਨਾਂ ਦੇਣ ਦੇ ਕਾਰਨ ਗੜ ਬੜੇ ਹੋਈ, ਅਤੇ ਕੁਝ ਐਸੇ ਜ਼ਿਲੇ ਸਨ ਜਿਥੇ ਕਿਸੇ ਸਰਕਾਰੀ ਅਫਸਰ ਆਉਣ ਦੀ ਖਬਰ ਸੁਣਕੇ ਦਸ ਮੀਲ ਕੁਤਰ ਦੇ ਚੱਕਰ ਵਿਚ ਪਿੰਡ ਖਾਲੀ ਹੋ ਜਾਂਦੇ ਸਨ*। ਇਸ ਤੋਂ ਇਲਾਵਾ, ਜਿਹੜੇ ਕਮਾਂਡਰ-ਇਨ-ਚੀਫ ਉਤੇ ਨੁਕਤਾ ਚੀਨੀ ਕਰਦੇ ਸਨ ਕਿ ਉਸ ਨੇ ਲੜਾਈ ਲੱਗਣ ਸਮੇਂ ਫੌਜ ਦੀ ਗਿਣਤੀ ਕਿਉਂ ਨਾ ਵਧਾਈ, ਉਨਾਂ ਨੂੰ ੧੯੧੪ ਦੇ ਸ਼ੁਰੂ ਵਿਚ ਫੌਜ ਵਿਚ ਪੈਦਾ ਹੋਈ ਗੜ ਬੜ..... ਦਾ ਗਿਆਨ ਨਹੀਂ ਸੀ। ਨਾ ਹੀ ਉਨਾਂ ਨੂੰ ਇਹ ਗਿਆਨ ਸੀ ਕਿ ਗਦਰ ਲਹਿਰ ਦੇ ਕਾਰਨ ਸਾਰੀਆਂ ਪਲੈਨਾਂ ਕਿਵੇਂ ਝਮੇਲੇ ਵਿਚ ਪੈ ਗਈਆਂ । ਜਿਸ ਇਲਾਕੇ ਵਿਚੋਂ ਬਹੁਤੇ ਸਿਪਾਹੀ ਭਰਤੀ ਕੀਤੇ ਜਾਂਦੇ ਸਨ, ਉਸ ਵਿਚ ਤੰਦ ਇਨਕਲਾਬੀਆਂ ਦੀਆਂ ਸਰਗਰਮੀਆਂ ਦੇ ਕਾਰਨ ਫੌਜ ਦੀ ਗਿਣਤੀ ਨੂੰ ਵਧਾਉਣਾ ਨਾ-ਮੁਮਕਿਨ ਸੀ, ਅਤੇ ਭੱਵ ਨੂੰ ਉਨਾਂ ਫੌਜੀਆਂ ਦੀ ਵਫਾਦਾਰੀ ਉੱਤੇ ਭਰੋਸਾ ਕਰਨ ਵਿਚ ਵੀ ਵਕਤ ਲੱਗਾ ਜੋ ਅਗੇ ਫੌਜ ਵਿਚ ਸਨ। ਫੌਜੀ ਭਰਤੀ ਤੋਂ ਇਲਾਵਾ, ਪੰਜਾਬ ਨਾ ਕੇਵਲ ਹਿੰਦ ਦੇ ਫੌਜੀ ਹਾਲਾਤ ਦੀ ਕੁੰਜੀ ਸੀ, ਬਲਕਿ ਪਹਿਲੇ ਸੰਸਾਰ ਯੁਧ ਦੇ ਉਸ ਸਮੇਂ ਦੇ ਹਾਲਾਤ ਉਤੇ ਇਸ ਦਾ ਜੇ ਫੈਸਲਾਕੁਨ ਅਸਰ ਨਹੀਂ ਤਾਂ ਡੂੰਘਾ ਅਸਰ ਜ਼ਰੂਰ ਸੀ । ਹਿੰਦੀ ਫੌਜਾਂ ਫਰਾਂਸ ਵਿਚ ਉਸ ਵੇਲੇ ਪੁਜੀਆਂ ਜਿਸ ਵੇਲੇ ਇਤਹਾਦੀ ਤਾਕਤਾਂ ਦੀ ਕਿਸਮਤ ਕਚੇ ਧਾਗੇ ਨਾਲ ਲਟਕ ਰਹੀ ਸੀ, ਜਦੋਂ ਇਕ ਇਕ ਸਿਪਾਹੀ ਦੇ ਆਉਣ ਜਾਂ ਨਾ ਆਉਣ ਨਾਲ ਫਰਕ ਪੈਂਦਾ ਸੀ, ਅਤੇ ਹਿੰਦੀ ਪਲਟਨਾਂ ਨੂੰ ਜਦੋਂ ਗਡੀ ਤੋਂ ਉਤਰਦਿਆਂ ਸਾਰ ਸਿੱਧੇ ਲੜਾਈ ਦੇ ਮੈਦਾਨ ਵਿਚ ਝੋਕ ਦਿੱਤਾ ਜਾਂਦਾ ਸੀ। ਲਾਰਡ ਕਰਜ਼ਨ ਨੇ ਲਿਖਿਆ ਨੇ ਪਿਛੋਂ ਦੀ ਕਿ ਲਹਿਰ Rowlatt Report, pp. 154-155. tLeigh, pp 22-23. tO'Dwyer, p. 200.

  • Rowlatt Report, p. 174.

Lord Montagu of Beauliew, Official Reports, Parliamentary Debates (Lords), 1917, vol. XXV, p. 976. Hardinge, p. 131. Lord Hirdinge of Penshurat, Official Roporte, Parliamentary Debates (Lorde). 1917, vol. Xxv,p. 732. ੧੧੪

  • Leigh, P. 24, 28.

Mucmunni, p. 78, IMubaraja of Bikaner, Reported in "The Times' (London), Muy 2, 1917. Digitized by Panjab Digital Library www.parjaldigi.org