ਪੰਨਾ:ਗ਼ਦਰ ਪਾਰਟੀ ਲਹਿਰ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਕਿਆਤ ਅਤੇ ਹਵਾਲੇ, ਗਦਰੀ ਇਨਕਲਾਬੀਆਂ ਦੇ ਦੇਸੀ ਫੌਜੀਆਂ ਨੂੰ ਆਪਣੇ ਨਾਲ ਰਲਾਉਣ ਵਿਚ ਸਫਲਤਾ ਬਾਰੇ ਅੰਦਾਜ਼ਿਆਂ ਨੂੰ ਪ੍ਰਵਾਨ ਕਰਨ ਦੇ ਹੱਕ ਵਿਚ ਜੇ ਪੁਰੀ ਉਗਾਹੀ ਨਹੀਂ, ਤਾਂ ਘਟੋ ਘਟ ਇਹ ਜ਼ਰੂਰ ਸਪੱਸ਼ਟ ਕਰਦੇ ਹਨ ਕਿ ਪਹਿਲੇ ਸੰਸਾਰ ਯੁਧ ਦੇ ਦੌਰਾਨ ਵਿਚ ਦੇਸੀ ਫੌਜਾਂ ਤੋਂ ਬਗਾਵਤ ਕਰਾਉਣ ਦੇ ਹਲਾਤ ਜ਼ਰੂਰ ਮੁਆਫਕ ਸਨ। | ਇਨ੍ਹਾਂ ਮੁਆਵਕ ਹਾਲਾਤ ਤੋਂ ਫਾਇਦਾ ਉਠਾਉਣ ਦਾ ਦੁਸਰਾ ਅੰਗ ਵੀ ਮੌਜੂਦ ਸੀ। ਫੌਜੀਆਂ ਨੂੰ ਪੂਰਨ ਦਾ ਕੇਵਲ ਸਿਰ ਉਸ ਖੱਫਣ ਬੰਨਕੇ ਹੀਆ ਕੀਤਾ ਜਾ ਸਕਦਾ ਸੀ, ਅਤੇ ਗਦਰੀ ਇਨਕਲਾਬੀਆਂ ਵਿਚ ਦਲੇਰੀ ਦਾ ਘਾਟਾ ਨਹੀਂ ਸੀ । ਬਲਕਿ ਜਿਹੜੀ ਅਣਸਾਧੀ ਨਿਝੱਕ ਦਲੇਰੀ ਉਨ੍ਹਾਂ ਨੂੰ ਐਲਾਨੀਆਂ ਹਿੰਦ ਆਉਣ ਦੀ ਗਲਤੀ ਕਰਾਉਣ ਦਾ ਕਾਰਨ ਬਣੀ, ਉਹੋ ਫੌਜਾਂ ਵਿਚ ਨਿਝੱਕ ਹੋਕੇ ਕੰਮ ਕਰਨ ਵਿਚ ਸਹਾਇਕ ਹੋਈ । ਪੰਜਾਬ ਪੁਲਸ ਦੇ ਅਵਸਰ ਲਿਖਦੇ ਹਨ, ਕਿ, “ਜਿਸ ਨਿਝਕ ਦਲੇਰੀ ਨਾਲ ਸੁਚਾ ਸਿੰਘ ਤੇ ਹੋਰ ਫੌਜਾਂ ਨੂੰ ਵਰਗਲਾਉਣ ਦਾ ਕੰਮ ਕਰਦੇ ਰਹੇ, ਉਸ ਨੂੰ ਵੇਖ ਕੇ ਦੰਦ ਜੁੜ ਜਾਂਦੇ ਹਨ "The adudacity.........is astounding.') Husiਆਂ ਜਿਹੜੀਆਂ ਛਾਉਣੀਆਂ ਵਿਚ ਉਨਾਂ ਦੀ ਡੀਊਟੀ ਲਾਈ ਗਈ ਸੀ, ਓਹ ਉਨਾਂ ਵਿਚ ਗਏ, ਅਤੇ ਬਗੈਰ ਟੋਹਣ ਵਾਣ ਦੇ ਜਿਹੜੇ ਵੀ ਸਿਪਾਹੀ ਉਨ੍ਹਾਂ ਨੂੰ ਮਿਲੇ, ਉਨਾਂ ਨੂੰ ਗਦਰ, ਕਤਲ ਅਤੇ ਲੁਟ ਦਾ ਪ੍ਰਚਾਰ ਕੀਤਾ ਪੋਰਦੇ ਸਨ ਕਿ ਬਦੇਸ਼ੀ ਹਾਕਮਾਂ ਦੀ ਖਾਤਰ ਬਦੇਸ਼ਾਂ ਵਿਚ ਮਰਨ ਨਾਲੋਂ ਆਪਣੇ ਦੇਸ਼ ਨੂੰ ਆਜ਼ਾਦ ਕਰਨ ਖਾਤਰ ਖਤਰਾ ਮੁਲ ਲੈਣਾ ਚੰਗਾ ਹੈ, ਤਾਂ ਇਹ ਗਲ ਫੌਜੀਆਂ ਦੇ ਮੰਨ ਲਗਦੀ। ਇਹ ਇਸ ਤੋਂ ਵੀ ਜ਼ਾਹਰ ਹੁੰਦਾ ਹੈ ਕਿ ਗਦਰੀ ਇਨਕਲਾਬੀਆਂ ਨੇ ਅਨੇਕਾਂ ਪਲਟਨਾਂ ਨੂੰ ਪ੍ਰੇਰਨ ਦੀ ਕੋਸ਼ਸ਼ ਕੀਤੀ, ਪਰ ਗਦਰ ਪਾਰਟੀ ਲਹਿਰ ਫੇਲ ਹੋਣ ਤੋਂ ਪਹਿਲੋਂ ਕੇਵਲ ਦੋ ਤਿਨ ਬਾਰੇ ਅੰਗਰੇਜ਼ੀ ਅਫਸਰਾਂ ਨੂੰ ਪਤਾ ਲਗ ਸਕਿਆ। ਚੌਧਵੇਂ ਕਾਂਡ ਵਿਚ ਵੇਖਿਆ ਜਾ ਚੁਕਾ ਹੈ ਕਿ ਅਧੂਰੀ ਤਿਆਰੀ ਦੇ ਬਾਵਜੂਦ ਨਵੰਬਰ ੧੯੧੪ ਵਿਚ ਗਦਰ ਜਲਦੀ ਕਰਨ ਦਾ ਫੈਸਲਾ ਇਸ ਵਾਸਤੇ ਕੀਤਾ ਗਿਆ, ਕਿਉਂਕਿ ਤੇਈਵੇਂ ਰਸਾਲੇ ਦੇ ਫੌਜੀਆਂ ਨੂੰ ਡਰ . ਸੀ, ਕਿ ਹੋਰ ਸਮਾਂ ਉਡੀਕਣ ਤਕ ਮਤਾਂ ਉਨ੍ਹਾਂ ਨੂੰ ਲੜਾਈ ਵਿਚ ਜਾਣ ਦਾ ਹੁਕਮ ਆ ਜਾਵੇ, ਅਤੇ ਅਗਲੇਰੇ ਕਾਂਡ ਵਿਚ ਵੇਖਿਆ । ਜਾਵੇਗਾ ਕਿ ਫਰਵਰੀ ਵਿਚ ਗਦਰ ਦੀ ਤਾਰੀਖ ਜਲਦੀ ਨੀਯਤ ਕਰਨ ਦਾ ਵੱਡਾ ਕਾਰਨ ਵੀ ਇਹੋ ਸੀ । ਸਿੰਘਾਪੁਰ ਦਾ ਗਦਰ । ਉਸ ਸਮੇਂ ਹੋਇਆ ਜਦ ਫੌਜੀਆਂ ਨੂੰ ਸਿੰਘਾਪੁਰੋਂ ਜਾਣ ਲਈ ਜਹਾਜ਼ ਉਤੇ ਸਵਾਰ ਹੋਣ ਦਾ ਹੁਕਮ ਮਿਲਿਆ । ਪਹਿਲੇ ਸਾਜ਼ਸ਼ ਕੇਸ ਦੇ ਫੈਸਲੇ ਵਿਚ ਇਹ ਮੰਨਿਆ ਗਿਆ ਹੈ ਕਿ, “ਇਸ ਵਿਚ ਸ਼ੱਕ ਨਹੀਂ ਕਿ ਹਰ ਕਿਸਮ ਦੀਆਂ ਥਾਵਾਂ ਵਿਚ, ਅਤੇ ਕਈ ਬਾਈਂ ਕਾਮਯਾਬੀ ਨਾਲ, ਫ਼ੌਜਾਂ ਨੂੰ ਨਾਲ ਮਿਲਾਉਣ ਦੀ ਸਿਰਤੋੜ ਕੋਸ਼ਸ਼ ਕੀਤੀ ਗਈ। ਦੂਸਰੇ ਮੁਕੱਦਮੇਂ ਦੇ ਫੈਸਲੇ ਵਿਚ ਜੱਜ ਲਿਖਦੇ ਹਨ ਕਿ, “ਜਦੋਂ ਹਿੰਦ ਵਿਚ ਫੌਜਾਂ ਨੂੰ ਵਰਗ ਲਾਉਣ ਬਾਰੇ ਅਸੀਂ ਵੀਚਾਰ ਕਰਦੇ ਹਾਂ ਤਾਂ ਸਾਡੇ ਸਾਹਮਣੇ ਬਹੁਤ ਸਾਰੇ ਨਵੀਂ ਸ਼ਹਾਦਤ ਆਈ ਹੈ, ਜਿਹੜੀ ਜ਼ਾਹਰ ਕਰਦੀ ਹੈ ਕਿ ਕੋਸ਼ਸ਼ਾਂ, ਅਤੇ ਜੋ ਇਨਾਂ ਨੂੰ ਕਾਮਯਾਬੀ ਹੋਈ, ਉਸ ਨਾਲੋਂ ਵਧੇਰੇ ਖਤਰਨਾਕ ਸਨ, ਜਿਨਾਂ ਬਾਰੇ ਸਾਨੂੰ ਲਾਹੌਰ ਸਾਜ਼ਸ਼ ਕੇਸ ਵਿਚ ਪਤਾ ਸੀ* । ਜਿਵੇਂ ਪਿਛੇ ਜ਼ਿਕਰ ਆ ਚੁਕਾ ਹੈ, ਸਰ ਮਾਈਕਲ ਓਡਵਾਇਰ ਮੰਨਦੇ ਹਨ ਕਿ, “ਪੰਜਾਬ ਅਤੇ ਯੂ. ਪੀ. ਵਿਚ ਘਟੋ ਘਟ ਬਾਰਾਂ ਛਾਉਣੀਆਂ ਵਿਚ ਦੇਸੀ ਫੌਜਾਂ ਨੂੰ ਵਰਗਲਾਉਣ ਦੀ ਲਗਾਤਾਰ ਕੋਸ਼ਸ਼ ਕੀਤੀ ਗਈ, ਅਤੇ ਇਨਾਂ ਵਿਚੋਂ ਕਈਆਂ ਵਿਚ ਕਾਮਯਾਬੀ ਹੋਈ” । ਰੌਲਟ ਰੀਪੋਟ ਵਿਚ ਲਿਖਿਆ ਹੈ ਕਿ ਜਦ ਇਕ ਸੌ ਤੀਹਵੀਂ ਬਲੋਚ ਪਲਟਨ ਰੰਗੁਨ ਆਈ ਤਾਂ, “ਇਸ ਵਿਚ ਗਦਰ ਅਖਬਾਰ ਦੇ ਵੀਚਾਰਾਂ ਦਾ ਜ਼ੋਰ ਫੈਲ ਗਿਆ, ਅਤੇ ਜਨਵਰੀ ੧੯੧੫ ਤਕ ਇਹ ਪਲਟਨ ਕਤੱਈ ਬਜ਼ਨ ਹੋ ਕੇ ਬਗਾਵਤ ਲਈ ਤਿਆਰ ਹੋ ਗਈ। ਇਸੇ ਤਰਾਂ ਮਲਾਯਾ ਸਟੇਟਸ ਗਾਈਡਜ਼' ਨਾਮੀਂ ਪਲਟਨ ਦੇ ਨਾਮ ਉਤੇ ਰੰਗੂਨ ਦੇ ਤੁਰਕੀ ਕੌਂਸਲ ਨੂੰ ਕੀਤੀ ਗਈ ਇਕ ਅਪੀਲ ਵੜੀ ਗਥ, ਜਿਸ ਵਿਚ ਇਹ ਲਿਖਿਆ ਗਿਆ ਸੀ, “ਕਿ ਪਲਟਨ ਅੰਗਰੇਜ਼ੀ ਸਰਕਾਰ ਵਿਰੁਧ ਬਗਾਵਤ ਕਰਨ ਨੂੰ ਅਤੇ ਤੁਰਕਾਂ ਖਾਤਰ ਲੜਨ ਨੂੰ ਤਿਆਰ ਹੈ, ਅਤੇ ਬੇਨਤੀ ਕੀਤੀ ਗਈ, ਕਿ ਇਕ ਤੁਰਕੀ ਜੰਗੀ ਜਹਾਜ਼ ਸਿੰਘਾਪੁਰ ਭੇਜਿਆ ਜਾਏ”। ਜੋ ਕੁਝ ਦੇਸੀ ਪਲਟਨਾਂ ਨੇ ਸਿੰਘਾਪਰ ਕੀਤਾ, ਅਤੇ ਜੋ ਹੋਰ ਦੇਸੀ ਪਲਟਨਾਂ ਮਲਾਯਾ ਅਤੇ ਰੰਗੁਨ ਵਿਚ ਕਰਨ ਨੂੰ ਸਰਕਾਰੀ ਲਿਖਤ ਮੁਤਾਬਕ ਤਿਆਰ ਸਨ, ਓਹੋ ਦੇਸੀ ਪਲਟਨਾਂ ਤੋਂ ਦੇਸ ਵਿਚ ਹੋ ਸਕਣਾ ਸਗੋਂ ਵਧੇਰੇ ਮੁਮਕਨ ਸੀ । ਇਸ ਵਾਸਤੇ ਇਹ ਸਤਾਰਵਾਂ ਕਾਂਡ ਹਿੰਦ ਵਿਚ ਗਦਰ ਕਰਨ ਦੀ ਪਲੈਨ ਗਦਰੀ ਇਨਕਲਾਬੀਆਂ ਦੀਆਂ ਪਿਛਲੇ ਕਾਂਡ ਵਿਚ ਦਿੱਤੀਆਂ ਕਾਰਵਾਈਆਂ ਇਕ ਮਨੋਰਥ ਅਤੇ ਇਕ ਪਲੈਨ ਨੂੰ ਮੁਖ ਰਖ ਕੇ ਚਲ ਰਹੀਆਂ ਸਨ। ਸ੍ਰੀ ਰਾਸ਼ ਬਿਹਾਰੀ ਬੋਸ ਦੇ ਆਉਣ ਤੋਂ ਪਹਿਲੋਂ ਗਦਰੀਆਂ ਦਾ ਨਾ ਇਕ ਕੇਂਦੁ ਸੀ, ਅਤੇ ਨਾ ਓਹ ਸੋਚੀ ਸਮਝੀ ਹੋਈ ਸਕੀਮ ਅਨੁਸਾਰ ਚਲ ਰਹੇ ਸਨ। ਸ੍ਰੀ ਰਾਸ਼ ਬਿਹਾਰੀ ਬੋਸ ਨੇ, ਜਿਵੇਂ ਅਗੇ ਦੱਸਿਆ ਜਾ ਚੁਕਾ ਹੈ, ਗਦਰੀ ਇਨਕਲਾਬੀਆਂ ਦੀਆਂ ਸਰਗਰਮੀਆਂ ਨੂੰ ਨਾ ਕੇਵਲ ਇਕ ਲੜੀ ਵਿਚ ਪੋਤਾ, ਬਲਕਿ ਇਕ ਐਸੀ ਪਲੈਨ ਨੂੰ ਮੁੱਖ ਰੱਖਕੇ ਚਲਾਇਆ ਜੋ ਬਿਲਕੁਲ ਸਾਫ ਅਤੇ ਨਿਖਰਵੀਂ ਸੀ। ਇਸ ਪਲੈਨ ਨੂੰ ਇਨਕਲਾਬੀਆਂ ਦੇ ਅਮਲੀ ਕੰਮ ਨੇ ਬੱਝਵੀਂ ਸ਼ਕਲ ਦਿੱਤੀ। ਭਾਵੇਂ ਦੇਸੀ ਫੌਜੀਆਂ ਨੂੰ ਨਾਲ ਰਲਾਉਣਾ ਗਦਰ ਪਾਰਟੀ ਦੀ ਹਿੰਦ ਵਿਚ ਕੰਮ ਕਰਨ ਦੀ ਪਲੈਨ ਦਾ ਸ਼ੁਰੂ ਤੋਂ ਸਭ ਤੋਂ ਜ਼ਰੂਰੀ ਹਿੱਸਾ ਸੀ, ਪਰ ਉਨ੍ਹਾਂ ਦੀ ਇਹ ਵੀ ਮਨਸ਼ਾ ਸੀ ਕਿ ਹਿੰਦ ਦੀ ਜਨਤਾ ਨੂੰ ਇਸ ਇਨਕਲਾਬੀ ਹੱਲੇ ਵਿਚ ਨਾਲ ਮਿਲਾਉਣ ਲਈ ਪੂਰੀ ਕੋਸ਼ਸ਼ ਕੀਤੀ ਜਾਏ । ਪਰੰਤੂ ਜਨਤਾ ਨੇ ਉਨਾਂ ਦਾ ਘੱਟ ਸਾਥ ਦਿੱਤਾ, ਅਤੇ ਦੇਸੀ ਫੌਜੀ ਸਿਪਾਹੀ ਮੁਕਾਬਲਤੇ Second Caro, Judgemont, p 52. 'Dwyer, p. 197. Rowlatt Report, p. 170. SIbid. Isemonger and Slattery, p. 105. ૧૧૧ Digitised by Panjab Digital Library / www.punjabdigilib.org