ਪੰਨਾ:ਗ਼ਦਰ ਪਾਰਟੀ ਲਹਿਰ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸੇ ਤਰਾਂ ਬੰਗਾਲੀ ਰਾਜ ਪਲਟਾਉਆਂ ਦੇ ਫੌਜਾਂ ਨੂੰ ਬਗਾਵਤ ਲਈ ਪੂਰਨ ਵਲ ਪਹਿਲਾਂ ਨਾ ਧਿਆਨ ਦੇਣ ਦਾ ਅਸਲੀ ਕਾਰਨ ਇਹ ਨਹੀਂ ਸੀ ਕਿ ਓਹ ਇਸ ਤੋਂ ਪਹਿਲੋਂ ਪੜੇ ਲਿਖੇ ਤਬਕੇ ਦੀ ਜਥੇਬੰਦੀ ਕਰਨਾ ਜ਼ਰੂਰੀ ਸਮਝਦੇ ਸਨ; ਬਲਕਿ ਇਸ ਕਰਕੇ ਕਿ ਬੰਗਾਲੀ ਫੌਜ ਵਿਚ ਭਰਤੀ ਨਹੀਂ ਸੀ ਕੀਤੇ ਜਾਂਦੇ, ਜਿਸ ਕਰਕੇ ਬੰਗਾਲੀ ਇਨਕਲਾਬੀਆਂ ਨੂੰ ਵੀ ਫੌਜਾਂ ਦੇ ਨੇੜੇ ਆਉਣ ਦਾ ਮੌਕਿਆ ਨਹੀਂ ਸੀ ਮਿਲਿਆ। ਸ੍ਰੀ ਸਾਨਿਯਾਲ ਆਪ ਇਕ ਥਾਂ ਮੰਨਦੇ ਹਨ ਕਿ, “ਹੋਰ ਸੂਬਿਆਂ ਵਿਚ ਰਹਿਣ ਵਾਲਿਆਂ ਦੇਸ ਵਾਸੀਆਂ ਨੂੰ ਜਿਸ ਪ੍ਰਕਾਰ ਫੌਜਾਂ ਵਿਚ ਭਰਤੀ ਹੋਣ ਦੀ ਸੌਖਿਆਈ ਸੀ, ਉਹੀ ਜੇ ਕਦੇ ਬੰਗਾਲ ਵਿਚ ਬੰਗਾਲੀਆਂ ਨੂੰ ਹੁੰਦੀ ਤਾਂ ਉਥੇ ਪਤਾ ਨਹੀਂ ਕਦੋਂ ਦਾ ਗਦਰ ਮਚ ਗਿਆ ਹੁੰਦਾ। | ਇਸ ਕਰਕੇ ਇਹ ਹਕੀਕਤ ਕਾਫੀ ਸਪੱਸ਼ਟ ਹੈ ਕਿ ਗਦਰੀ ਇਨਕਲਾਬੀਆਂ ਦੇ ਫੌਜਾਂ ਵਿਚ ਕੀਤੇ ਕੰਮ ਨੂੰ ਵੇਖਕੇ ਸ੍ਰੀ ਸਾਨਿਆਲ ਨੂੰ ਇਕ ਨਵਾਂ ਉਤਸ਼ਾਹ ਮਿਲਿਆ । ਫ਼ੌਜਾਂ ਨੂੰ ਨਾਲ ਲੇ ਕੇ ਬਗਾਵਤ ਕਰਾਉਣ ਦੀ ਅਮਲੀ ਸੰਭਾਵਨਾ ਨਿਖਰਵੇਂ ਰੂਪ ਵਿਚ ਪਹਿਲੀ ਵੇਰ ਉਨਾਂ ਦੇ ਸਾਹਮਣੇ ਆਈ, ਜਿਸ ਤੋਂ ਉਨ੍ਹਾਂ ਅਤੇ ਉਨ੍ਹਾਂ ਦੀ ਰੀਪੋਟ ਸੁਣਕੇ ਉਨਾਂ ਦੇ ਹੋਰ ਬੰਗਾਲੀ ਰਾਜ ਪਲਟਾਉ ਸਾਥੀਆਂ ਨੇ, ਸਾਰਾ ਤਾਣ ਇਸੇ ਬੰਨੇ ਲਾ ਦੇਣ ਦਾ ਫੈਸਲਾ ਕੀਤਾ । ਸੋ ਜਿਹੜੇ ਬੰਗਾਲੀ ਇਨਕਲਾਬੀ ਗਦਰ ਪਾਰਟੀ ਲਹਿਰ ਵਿਚ ਸ਼ਾਮਲ ਹੋਏ, ਭਾਵੇਂ ਉਨਾਂ ਨੇ (ਜਿਵੇਂ ਅਗੇ ਵੇਖਿਆ ਜਾਵੇਗਾ) ਇਸ ਨੂੰ ਡਾਕੇ ਮਾਰਨ ਵਰਗੇ ਤਰਾਸਵਾਦੀ ਤਰੀਕਾਕਾਰ ਦੀ ਥੋੜੀ ਰੰਗਤ ਦਿੱਤੀ, ਪਰ ਉਹ ਬਹੁਤਾ ਫੌਜਾਂ ਦੀ ਮਦਦ ਨਾਲ ਇਨਕਲਾਬ ਕਰਨ ਦਾ ਇਕ ਨਵਾਂ ਨਜ਼ਰੀਆ ਅਤੇ ਇਕ ਨਵੇਂ ਕੰਮ ਦੀ ਪ੍ਰੇਰਨਾ ਲੈਕੇ ਇਸ ਵਿਚ ਸ਼ਾਮਲ ਹੋਏ । ਪਿਛਲੇ ਕਾਂਡ ਵਿਚ ਦੱਸਿਆ ਜਾ ਚੁੱਕਾ ਹੈ ਕਿ ਜਨਵਰੀ ੧੯੧੫ ਵਿਚ, ਸ੍ਰੀ ਸਾਨਿਯਾਲ ਦੇ ਪੰਜਾਬੋਂ ਮੁੜਨ ਉਤੇ, ਸ਼ੂ ਬੋਸ ਨੇ ਇਨਕਲਾਬੀਆਂ ਦੀ ਬਨਾਰਸ ਇਕ ਜ਼ਰੂਰੀ ਮੀਟਿੰਗ ਕੀਤੀ, ਜਿਸ ਵਿਚ ਪ੍ਰਿਯਾ ਨਾਬ ਅਤੇ ਬਿਭੂਤੀ (ਜੋ ਪਿਛੋਂ ਵਾਅਦਾ ਮੁਆਫ ਬਣ ਗਿਆ) ਦੀ ਬਨਾਰਸ, ਅਤੇ ਸ੍ਰੀ ਨਲਨੀ ਦੀ ਜਬਲਪੁਰ (ਸੀ. ਪੀ.) ਫੌਜੀ ਸਪਾਹੀਆਂ ਵਿਚ ਕੰਮ ਕਰਨ ਦੀ ਡੀਊਟੀ ਲਾਈ ਗਈ* । ਇਨ੍ਹਾਂ ਨੂੰ ਇਸ ਕੰਮ ਵਿਚ ਕਿਤਨੀ ਕੁ ਸਫਲਤਾ ਹੋਈ, ਇਸ ਦਾ ਪਤਾ ਨਹੀਂ ਲਗ ਸਕਿਆ । ਪਰ ਸ੍ਰੀ ਸਾਨਿਯਾਲ ਨੇ ਬਨਾਰਸ ਵਿਚ ਫੌਜੀ ਸਿਪਾਹੀਆਂ ਨੂੰ ਜੋ ਮਿਲਕੇ ਪੂਰਨ ਦੀ ਕੋਸ਼ਿਸ਼ ਕੀਤੀ, ਉਸ ਦਾ ਉਨ੍ਹਾਂ ਆਪਣੀ ਕਤਾਬ ਵਿਚ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਇਸ ਲਿਖਤ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਬੰਗਾਲੀ ਇਨਕਲਾਬੀਆਂ ਵਾਸਤੇ ਛਾਉਣੀਆਂ ਵਿਚ ਪ੍ਰਵੇਸ਼ ਕਰਨਾ ਕਿਵੇਂ ਇਕ ਬਿਲਕੁਲ ਨਵਾਂ ਤਜੱਰਬਾ ਸੀ, ਅਤੇ ਉਨਾਂ ਕਿਵੇਂ ਬੁੱਕ -- ਬੁੱਕ ਕੇ ' ਫੌਜੀਆਂ ਨਾਲ ਮੇਲ ਮਿਲਾਪ ਸ਼ੁਰੂ ਕੀਤਾ। ਗਦਰੀ ਇਨਕਲਾਬੀਆਂ ਦੀ ਲੋਕਾਂ ਤਕ ਪਹੁੰਚ ਦੀ ਹੱਦ ਨੂੰ ਵੇਖ ਕੇ, ਅਤੇ ਇਸ ਦੀ ਰੌਸ਼ਨੀ ਵਿਚ ਫੌਜਾਂ ਦੀ ਮਦਦ ਨਾਲ ਇਨਕਲਾਬੀ ਯਤਨਾਂ ਦੀ ਸਫਲਤਾ ਦੀ ਸੰਭਾਵਨਾ ਨੇ, ਨਾ ਕੇਵਲ ਬੰਗਾਲੀ ਇਨਕਲਾਬੀਆਂ ਨੂੰ ਛੋਜਾਂ ਵਿਚ ਕੋਸ਼ਸ਼ ਕਰਨ ਦੇ ਇਕ ਨਵੇਂ ਕੰਮ ਦੀ ਪ੍ਰੇਰਨਾ ਦਿਤੀ, ਬਲਕਿ ਬੰਗਾਲ ਦੇ ਤਰਾਸਵਾਦੀ ਛੋਟੇ ਛੋਟੇ ਦੱਲਾਂ ਨੂੰ ਇਕ ਲੜੀ ਵਿਚ ਪੋਨ ਦੀ ਪ੍ਰੇਰਨਾ ਵੀ ਇਸੇ 'ਬੰਦੀ ਜੀਵਨ, ਭਾਗ ਪਹਿਲਾ, ਪੰਨਾ ੧੦੨. ਬਿੰਦੀ ਜੀਵਨ. ਭਾਗ ਪਹਿਲਾ, ਪੰਨਾ ੯। ਤੋਂ ਮਿਲੀ। ਸ਼ੀ ਸਾਨਿਯਾਲ ਲਿਖਦੇ ਹਨ ਕਿ, “ਬਲਵੇ ਦਾ ਕੰਮ ਕਾਜ ਬਹੁਤ ਹੀ ਲੁਕ ਛੁਪ ਕੇ ਕਰਨਾ ਪੈਂਦਾ ਸੀ, ਅਰ ਅਜੇਹੇ ਸਿਆਣੇ ਮਹਾਂ ਪੁਰਸ਼ਾਂ ਦਾ ਸਿਰ ਉਪਰ ਹੱਥ ਨਾ ਰਖੇ ਜਾਣ ਕਰਕੇ ਭਾਰਤ ਦੇ ਅੱਡ ਅੱਡ ਥਾਵਾਂ ਵਿਚ ਬਲਵੇ ਲਈ ਕਈ ਇਕ ਇਕ ਕਰਕੇ ਕਿਤਨੇ ਹੀ ਦੱਲ ਬਣ ਗਏ ਸਨ, ਜਿਨ੍ਹਾਂ ਵਿਚੋਂ ਕਈਆਂ ਦਾ ਅਜੇ ਭੀ ਪਤਾ ਨਹੀਂ ਲੱਗ ਸਕਿਆ । ਛੋਟੇ ਛੋਟੇ ਸੁਤੰਤੂ ਦਲ ਹੋ ਜਾਣ ਨਾਲ ਭਲਾ ਹੋਇਆ ਜਾਂ ਬੁਰਾ, ਇਹ ਕਹਿਣਾ ਕਠਿਨ ਹੈ । ਇਨ੍ਹਾਂ ਅਡੋ ਅੱਡ ਬਣੇ ਸਾਰੇ ਦਲਾਂ ਨੂੰ ਇਕੱਦੂ ਕਰਕੇ ਇਕ ਭਾਰੀ ਦੱਲ ਦੇ ਰੂਪ ਵਿਚ ਲਿਆਉਣ ਦਾ ਉਪਾਉ ਬਹੁਤ ਦਿਨਾਂ ਤੋਂ ਕੀਤਾ ਜਾ ਰਿਹਾ ਸੀ । ਕਿੰਤੂ ਕੋਈ ਸਿਆਣਾ ਆਗੁ ਨਾ ਰਹਿਣ ਕਰਕੇ ਕਿਸੇ ਭੀ ਦੱਲ ਨੇ ਇਕ ਦੂਜੇ ਵਿਚ ਮਿਲਕੇ ਆਪਣੀ ਸੁਤੰਤਰਤਾ ਨੂੰ ਖੋਹਣਾ ਸੁਕਾਰ ਨਾ ਕੀਤਾ । ਅਰ ਇਨਾਂ ਦੱਲਾਂ ਦੇ ਮੁਖੀ ਲੋਕ ਹੀ ਅਕਸਰ ਆਪਣੇ ਸਾਧਾਰਨ ਰੋਅਬ ਦਾਅਬ ਨੂੰ ਬਨਾਈ ਰੱਖਣ ਲਈ ਇਸ ਮਿਲਾਪ ਦੇ ਵਿਰੋਧੀ ਸਨ । ਮਨੁਖ ਸਹਿਜੇ ਹੀ ਪਾਈ ਅਧੀਨਤਾ ਨੂੰ ਸ਼ੰਕਾਰ ਕਰਨ ਨੂੰ ਤਿਆਰ ਨਹੀਂ ਹੋ ਜਾਂਦਾ, ਫਿਰ ਭੀ ਤੇਜਵਾਨ ਪੁਰਸ਼ ਦੇ ਅਗੇ ਉਸ ਨੂੰ ਸਿਰ ਝੁਕਾਣਾ ਹੀ ਪੈਂਦਾ ਹੈ*। ਸ੍ਰੀ ਸਾਨਿਯਾਲ ਮੁਤਾਬਕ ਸ਼ੀ ਯੁਤ ਯਤੰਦੂ ਨਾਥ ਮੁਕਰ ਜੀ ਅਜੇਹੇ ਤੇਜਵਾਨ ਪੁਰਸ਼ ਸਨ, ਜਿਨ੍ਹਾਂ ਬੰਗਾਲੀ ਇਨਕਲਾਬੀਆਂ ਦੇ ਅੱਡ ਅੱਡ ਦੱਲਾਂ ਦਾ ਮੇਲ ਮਿਲਾਪ ਕਰਾਉਣ ਵਿਚ ਸ਼ਲਾਘਾਯੋਗ ਉੱਦਮ ਕੀਤਾ । ਕਿੰਤੁ ਝੂ ਯੁਤ ਯਤੰਦੂ ਨਾਥ ਮੁਕਰ ਜੀ ਦੇ ਉੱਦਮ ਤੋਂ ਵੀ ਵਧਕੇ “ਇਨਾਂ ਅੱਡ ਅੱਡ ਦੱਲਾਂ ਦਾ ਇਕ ਲੜੀ ਵਿਚ ਪ੍ਰੋਤੇ ਜਾਣਾ ਉਸੇ ਦਿਨ ਸੰਭਵ ਹੋ ਸਕਿਆ, ਜਿਸ ਦਿਨ ਪੰਜਾਬ ਵਿਚ ਦੇਰ ਹੋਣ ਦੀ ਤਿਆਰੀ ਦੇ ਸਮਾਚਾਰ ਤੋਂ ਇਕ ਨਵੇਂ ਕੰਮ ਦੀ ਪ੍ਰੇਰਨਾ ਨੇ ਉਨਾਂ ਸਾਰਿਆਂ ਨੂੰ ਉਤਾਵਲਾ ਕਰ ਦਿੱਤਾ ਸੀ । ਕਿਉਂਕਿ, “ਜਿਸ ਕਿਸੇ ਸਮੇਂ ਉੱਚੇ ਆਦੁੱਸ਼ ਅਥਵਾ ਚੰਗੇ ਕੰਮ ਦੀ ਪ੍ਰੇਰਨਾ ਨਾਲ ਮਨੁਖ ਜਾਗ ਪੈਂਦਾ ਹੈ ਤਾਂ ਉਸ ਸਮੇਂ ਇਹ ਸਾਰੇ ਤੁਛ ਆਦਮੀ ਦੇ ਖਿਆਲ ਅਰ ਸਾਰਥੀ ਅਹੰਕਾਰ ਫਿਰ ਸਿਰ ਨਹੀਂ ਉਠਾ ਸਕਦੇ । ਇਸ ਤਰਾਂ ਜਿਥੇ ਬੰਗਾਲੀ ਇਨਕਲਾਬੀਆਂ ਨੇ ਪੰਜਾਬੀ ਗਦਰੀਆਂ ਨੂੰ ਇਨਕਲਾਬੀ ਢੰਗਾਂ ਦੀ ਜਾਚ ਸਿਖਾਉਣ ਅਤੇ ਉਨਾਂ ਦੀਆਂ ਕਾਰਵਾਈਆਂ ਨੂੰ ਜਥੇਬੰਦ ਕਰਨ ਦਾ ਕੰਮ ਕੀਤਾ, ਉਥੇ ਪੰਜਾਬੀ ਗਦਰੀਆਂ ਦੀ ਮਿਸਾਲ ਨੇ ਬੰਗਾਲੀ ਇਨਕਲਾਬੀਆਂ ਨੂੰ ਫੌਜਾਂ ਦੀ ਮਦਦ ਨਾਲ ਕਰਨ ਯੋਗ ਇਕ ਨਵਾਂ ਇਨਕਲਾਬੀ ਰਾਹ ਵਿਖਾਇਆ, ਅਤੇ ਉਨਾਂ ਦੇ ਅੱਡ ਅੱਡ ਦਲਾਂ ਨੂੰ ਇਕ ਲੜੀ ਵਿਚ ਏ ਜਾਣ ਦੀ ਪ੍ਰੇਰਨਾ ਦਿੱਤੀ । ਬੰਗਾਲ ਦੇ ਤਰਾਸਵਾਦੀ ਦੱਲ ਕਿਸ ਹੱਦ ਤਕ ਇਕ ਲੜੀ ਵਿਚ ਪੁਏ ਜਾ ਸਕੇ, ਜਾਂ ਉਨਾਂ ਵਿਚ ਨਵਾਂ ਪੈਦਾ ਹੋਇਆ ਇਹ ਸੰਘੱਠਨ ਕਿਤਨੀ ਦੇਰ ਕਾਇਮ ਰਿਹਾ, ਇਸ ਬਾਰੇ ਕਿਸੇ ਪੱਕੀ ਸ਼ਹਾਦਤ ਦੇ ਬਗੈਰ ਕਹਿਣਾ ਕਠਨ ਹੈ । ਪਰ ਇਹ ਗੱਲ ਸਰ ਮਾਈਕਲ ਓਡਵਾਇਰ ਵੀ ਦੱਸਦੇ ਹਨ ਕਿ ਗਦਰ ਪਾਰਟੀ ਲਹਿਰ ਨਾਲ ਸੰਬੰਧਤ ਗਦਰੀ ਤਿਆਰੀਆਂ ਦਾ ਪੰਜਾਬ ਤੋਂ ਹਿੰਦ ਦੇ ਐਨ ਦੁਸਰੇ ਸਿਰੇ ਢਾਕੇ ਵਿਚ ਕੁਝ ਬੰਗਾਲੀ ਇਨਕਲਾਬੀਆਂ ਨੂੰ ਪਤਾ ਸੀ । ਬੰਗਾਲ ਤੋਂ ਇਲਾਵਾ ਪੰਜਾਬ ਤੋਂ ਬਾਹਰ ਯੂ. ਪੀ. "ਬੰਦੀ ਜੀਵਨ, ਭਾਗ ਪਹਿਲਾ, ਪੰਨਾ ੯੨ ।

  • Rowlatt Report, p. 133. ਬੰਦੀ ਜੀਵਨ, ਭਾਗ ਪਹਿਲਾ, ਪੰਨੇ ਪ੯-੭੪ ॥

“ਬੰਦੀ ਜੀਵਨ, ਭਾਗ ਪਹਿਲਾ, ਪੰਨਾ ੯੩ ॥ ਬੰਦੀ ਜੀਵਨ, ਭਾਗ ਪਹਿਲਾ, ਪੰਨਾ ੯੨ ॥ 50'Dwyer, p. 202. Digitized by Panjab Digital Library www.jdigiborg