ਪੰਨਾ:ਗ਼ਦਰ ਪਾਰਟੀ ਲਹਿਰ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਦਿਆਰਥੀਆਂ ਅਥਵਾ ਪੇਂਡੂ ਆਦਿ, ਆਮ ਜਨਤਾ ਨੂੰ ਆਪਣੇ ਨਾਲ ਰਲਾਉਣ ਵਿਚ ਬਹੁਤੀ ਸਫਲਤਾ ਨਹੀਂ ਹੋਈ ਸੀ । ਇਸ ਦਾ ਕਾਰਨ ਵੀ ਸਪੱਸ਼ਟ ਹੀ ਹੈ ਕਿ ਪੰਜਾਬ ਦੀ ਆਮ ਜਨਤਾ ਰਾਜਸੀ ਜਾਗਰਤੀ ਦੇ ਲਿਹਾਜ਼ ਨਾਲ ਬਹੁਤ ਪਿਛੇ ਸੀ । ਇਸ ਵਿਚ ਸ਼ੱਕ ਨਹੀਂ ਕਿ ਬਦੇਸ਼ੀ ਰਾਜ ਦੇ ਬਖਲਾਫ ਜੋ ਕੁਦਰਤੀ ਦਬਿਆ ਜਜ਼ਬਾ ਹੁੰਦਾ ਹੈ, ਪੰਜਾਬੀ ਜਨਤਾ ਵਿਚ ਵੀ ਉਹ ਸੀ, ਅਤੇ ਜਰਮਨੀ ਦੀਆਂ ਜਿੱਤਾਂ ਬਾਰੇ ਸੁਣ ਕੇ ਲੋਕਾਂ ਇਕ ਕਿਸਮ ਦੀ ਤਸੱਲੀ ਲੈਂਦੇ ਸਨ । ਪਰ ਇਸ ਮੁਖਾਲਫਤ ਨੂੰ ਅਮਲੀ ਰਾਜਸੀ ਕਾਰਵਾਈ, ਖਾਸ ਕਰ ਇਨਕਲਾਬੀ ਕਾਰਵਾਈ, ਦੇ ਪੱਧਰ ਉਤੇ ਲਿਆਉਣ ਵਾਸਤੇ ਜਿਸ ਰਾਜਸੀ ਹਲਣੇ ਅਤੇ ਤਿਆਰੀ ਦੀ ਲੋੜ ਸੀ, ਉਸ ਦਾ ਪੰਜਾਬ ਵਿਚ ਕਰੀਬ ਕਰੀਬ ਅਭਾਵ ਸੀ । ਬਲਕਿ ਪੰਜਾਬੀ ਆਮ ਜਨਤਾ ਵਿਚ ਉਸ ਸਮੇਂ ਉਸ ਅਨਸਰ ਦਾ ਗਲਬਾ ਸੀ, ਜੋ ਆਪਣੇ ਹਿੱਤਾਂ ਖਫ਼ਰ ਜਾਂ ਬੇਸੱਮਝੀ ਦੇ ਕਾਰਨ ਅੰਗਰੇਜ਼ੀ ਸਰਕਾਰ ਦੀ ਮਦਦ ਕਰਦਾ ਸੀ । ਪਰ ਇਸ ਅਸਫਲਤਾ ਦੇ ਬਾਵਜੂਦ ਗਦਰੀ ਇਨਕਲਾਬੀਆਂ ਦੇ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਆਪਣੇ ਨਾਲ ਮਿਲਾਉਣ ਦੇ ਯਤਨ, ਗਦਰ ਪਾਰਟੀ ਲਹਿਰ ਦੀ ਬਣਤਰ ਨੂੰ ਜ਼ਰੂਰ ਸਪੱਸ਼ਟ ਕਰਦੇ ਹਨ, ਕਿ ਇਹ ਇਕੜ ਦੁਕੜ ਦੇ ਹਸ਼ਤ-ਪਸੰਦ ਕਿਸਮ ਦੀ ਲਹਿਰ ਨਹੀਂ ਸੀ; ਬਲਕਿ ਗਦਰੀ ਇਨਕਲਾਬੀਆਂ ਨੇ ਇਸ ਨੂੰ ਜਨਤਕ ਇਨਕਲਾਬੀ ਲਹਿਰ ਦੀ ਸ਼ਕਲ ਦੇਣ ਦੇ ਪੂਰੇ ਯਤਨ ਕੀਤੇ। ਤੀਸਰੇ ਮੁਕੱਦਮੇ ਦੇ ਫੈਸਲੇ ਵਿਚ ਇਹ ਮੰਨਿਆ ਗਿਆ ਹੈ ਕਿ ਪੇਂਡੂਆਂ ਨੂੰ ਵਰਗਲਾਉਣਾ ਇਨਕਲਾਬੀ ਮੁਹਿੰਮ ਦਾ ਇਕ ਜ਼ਰੂਰੀ ਹਿੱਸਾ ਸੀ* । ਪਾਸਿਆਂ ਤੋਂ ਆਪਣਾ ਸਾਰਾ ਬਲ ਹਟਾ ਕੇ ਫੌਜੀਆਂ ਦੇ ਮਨਾ ਵਿਚ ਆਪਣੇ ਖਿਆਲ ਭਰਨ ਦੇ ਯਤਨ ਵਿਚ ਲਗਾ ਦਿੱਤਾ। | ਸ੍ਰੀ ਸਾਨਿਯਾਲ ਮੰਨਦੇ ਹਨ ਕਿ ਬੰਗਾਲੀ ਇਨਕਲਾਬੀਆਂ ਨੇ ਅਜੇ ਤਕ ਫੌਜਾਂ ਨੂੰ ਬਗਾਵਤ ਲਈ ਪ੍ਰੇਰਨ ਵਲ ਧਿਆਨ ਨਹੀਂ ਸੀ ਦਿੱਤਾ। ਕਿਉਂ ? ਸ਼ੀ ਸਾਨਿਯਾਲ ਲਿਖਦੇ ਹਨ, “ਅਸੀਂ ਬਹੁਤ ਦਿਨਾਂ ਤੋਂ ਇਹ ਸਮਝਦੇ ਸਾਂ ਕਿ ਅਨਪੜ ਜਨਤਾ ਨੂੰ ਉਭਾਰਨਾ ਕੁਝ ਕਠਨ ਕੰਮ ਨਹੀਂ ਹੈ । ਇਸ ਦੇ ਨਾਲ ਨਾਲ ਅਸੀਂ ਇਹ ਭੀ ਜਾਣਦੇ ਸਾਂ ਕਿ ਜਨਤਾ ਨੂੰ ਸਿਰਫ ਭੜਕਾ ਦੇਣ ਨਾਲ ਹੀ ਸਾਡਾ ਕਾਰਜ ਸਿੱਧ ਨਹੀਂ ਹੋ ਸਕਦਾ । ਇਸੇ ਲਈ ਅਸਾਂ ਇਸ ਕੰਮ ਵਲ ਬਹੁਤਾ ਧਿਆਨ ਨਹੀਂ ਦਿੱਤਾ ਸੀ। ਅਸੀਂ ਲੋਕਾਂ ਦਾ ਵਿਚਾਰ ਸੀ ਕਿ ਜੇਕਰ ਪਹਿਲਾਂ ਦੇਸ਼ ਦੇ ਪੜੇ ਲਿਖੇ ਨੌਜਵਾਨਾਂ ਨੂੰ ਜਥੇਬੰਦ ਕਰ ਲਿਆ ਜਾਵੇ, ਅਰ ਫਿਰ ਜੇ ਦੇਸੀ ਫੌਜਾਂ ਨੂੰ ਆਪਣੇ ਆਸ਼ੇ ਦੀ ਸਾਰੀ ਗੱਲ ਦੱਸ ਦਿੱਤੀ ਜਾਵੇ ਅਰ ਉਨਾਂ ਨੂੰ ਪੱਕੀ ਤਰ੍ਹਾਂ ਮਜ਼ਬੂਤ ਕਰ ਲਿਆ ਜਾਵੇ, ਤਾਂ ਹੀ ਬਲਵੇ ਦੀ ਨੀਂਹ ਪੱਕੀ ਹੋਵੇਗੀ। | ਪਰ ਜੇਕਰ ਸ਼ੀ ਸਾਨਿਯਾਲ ਅਤੇ ਹੋਰ ਬੰਗਾਲੀ ਰਾਜਪਲਟਾਊਆਂ ਦੀ ਇਹ ਪੱਕੀ ਸੋਚੀ ਵੀਚਾਰੀ ਅਤੇ ਤਹਿ ਕੀਤੀ ਹੋਈ ਨੀਤੀ ਸੀ ਕਿ ਸਾਧਾਰਨ ਜਨਤਾ ਨੂੰ ਇਨਕਲਾਬੀ ਨਜ਼ਰੀਏ ਤੋਂ ਜਥੇਬੰਦ ਕਰਨ ਤੋਂ ਪਹਿਲੋਂ ਪੜੇ ਲਿਖੇ ਨੌਜਵਾਨਾਂ ਨੂੰ ਤਨਜ਼ੀਮ ਕਰਨਾ ਜ਼ਰੂਰੀ ਹੈ, ਅਤੇ ਇਸ ਦੇ ਪਿਛੋਂ ਫੋਜਾਂ ਨੂੰ ਨਾਲ ਰਲਾਉਣ ਦੀ ਕੋਸ਼ਸ਼ ਕਰਨੀ ਹੈ, ਤਾਂ ਸ਼ੀ ਸਾਨਿਯਾਲ ਦੀ ਪੰਜਾਬ ਦੀ ਚੰਦ ਦਿਨਾਂ ਦੀ ਫੇਰੀ ਪਿਛੋਂ, ਸ੍ਰੀ ਸਾਨਿਆਲ, ਸ਼੍ਰੀ ਬੋਸ ਅਤੇ ਉਨਾਂ ਦੇ ਹੋਰ ਬੰਗਾਲੀ ਰਾਜਪਲਟਾਉ ਸਾਥੀਆਂ ਨੇ ‘ਹੋਰ ਸਭ ਪਾਸਿਆਂ ਤੋਂ ਆਪਣਾ ਸਾਰਾ ਬਲ ਹਟਾ ਕੇ ਫੌਜੀਆਂ ਦੇ ਮਨਾਂ ਵਿਚ ਆਪਣੇ ਖਿਆਲ ਭਰਨ ਵੇਲ ਯਤਨ ਕਿਉਂ ਲਗਾ ਦਿੱਤਾ ? | ਜਾਪਦਾ ਹੈ ਕਿ ਹਿੰਦ ਵਿਚ ਉਸ ਸਮੇਂ ਇਨਕਲਾਬੀ ਰੁਖ ਨੀਯਤ ਕਰਨ ਵਿਚ ਵੀਚਾਰ ਧਾਰਾਂ ਦਾ ਇਤਨਾ ਹੱਥ ਨਹੀਂ ਸੀ, ਜਿਤਨਾ ਉਦਾਲੇ ਪੁਟਾਲੇ ਦੇ ਹਾਲਾਤ ਤੋਂ ਕਿਸੇ ਇਨ&ਲਾਬੀ ਦੱਲ ਲਈ ਪੈਦਾ ਹੋਏ ਮੌਕਿਆ ਅਤੇ ਕੁਦਰਤੀ ਰੂਚੀਆਂ ਦਾ । ਜਨਤਾ ਦੀ ਜਥੇਬੰਦ ਤਾਕਤ ਦੀ ਸੰਭਾਵਨਾ ਭਰਪੂਰ ਇਨਕਲਾਬੀ ਸ਼ਕਤੀ ਦੀ ਅਹਿਮੀਅਤ ਨੂੰ ਮੌਜੂਦਾ ਜਮਾਨੇ ਵਿਚ ਬਹੁਤਾ ਰੂਸ ਵਿਚ ਹੋਏ ਬਾਲਸ਼ਵਿਕ ਇਨਕਲਾਖ ਅਤੇ ਕਮੀਊਨਿਸਟ ਵੀਚਾਰ-ਧਾਰਾ ਤੇ ਤਰੀਕਾਕਾਰ ਨੇ ਸਾਹਮਣੇ ਨਿਖਾਰ ਕੇ ਲਿਆਂਦਾ ਹੈ । ਬੰਗਾਲੀ ਰਾਜਪਲਟਾਉਆਂ, ਗਦਰੀ ਇਨਕਲਾਬੀਆਂ, ਜਾਂ ਹਿੰਦ ਦੇ ਕਿਸੇ ਵੀ ਹੋਰ ਇਨਕਲਾਬੀ ਦੱਲ ਦੇ ਸਾਹਮਣੇ ਉਸ ਜ਼ਮਾਨੇ ਵਿਚ ਕਮੀਊਨਿਸਟ ਵੀਚਾਰ-ਧਾਰਾ ਨਹੀਂ ਸੀ। ਇਸ ਕਰਕੇ ਜੇਕਰ ਗਦਰੀ ਇਨਕਲਾਬੀਆਂ ਨੇ, ਬਹੁਤਾ ਇਨਕਲਾਬੀ ਤਜਰੱਬਾ ਨਾ ਹੋਣ ਦੇ ਬਾਵਜੂਦ, ਪਿੰਡਾਂ ਦੀ ਸਾਧਾਰਨ ਜਨਤਾ ਨੂੰ ਆਪਣੇ ਨਾਲ ਮਿਲਾਉਣ ਦਾ ਯਤਨ ਕੀਤਾ, ਤਾਂ ਸਿਰਫ ਇਸ ਕਰਕੇ ਕਿ ਉਹ ਆਪ ਇਸ ਵਿਚੋਂ ਸਨ। ਇਸ ਦੇ ਉਲਟ ਬੰਗਾਲੀ ਇਨਕਲਾਬੀਆਂ ਵਲੋਂ ਸਾਧਾਰਨ ਜਨਤਾ ਨੂੰ ਇਨਕਲਾਬੀ ਯਤਨਾਂ ਵਿਚ ਸ਼ਾਮਲ ਕਰਨ ਹਿਤ ਬਹੁਤਾ ਧਿਆਨ ਨਾ ਦੇਣ ਦਾ ਕਾਰਨ ਇਹ ਜਾਪਦਾ ਹੈ ਕਿ ਬੰਗਾਲੀ ਰਾਜਪਲਟਾਉਆਂ ਦੀ ਲਹਿਰ ਦਰਮਿਆਨੇ ਤਬਕੇ ਦੇ ਭਦਰ ਲੋਕਾਂ ਦੀ ਲਹਿਰ ਸੀ, ਜਿਨ੍ਹਾਂ ਦੇ ਜਨ ਸਾਧਾਰਨ ਨਾਲ ਗੁੜੇ ਸੰਬੰਧ ਨਹੀਂ ਸਨ । (ਅ) ਪੰਜਾਬ ਤੋਂ ਬਾਹਰ ਕੰਮ ਫੌਜਾਂ ਵਿਚ ਜੋ ਕੰਮ ਹੋਇਆ ਜਿਸ ਵਿਚ ਪੰਜਾਬ ਦੇ ਗਦਰੀ ਇਨਕਲਾਬੀਆਂ ਨੇ ਵਧੇਰੇ ਹਿੱਸਾ ਲਿਆ), ਉਸ ਤੋਂ ਬਿਨਾਂ ਗਦਰ ਪਾਰਟੀ ਲਹਿਰ ਨਾਲ ਸੰਬੰਧਤ ਪੰਜਾਬ ਤੋਂ ਬਾਹਰ ਹੋਰ ਕੰਮ ਬਹੁਤਾ ਬੰਗਾਲੀ ਦੇਸ਼ ਭਗਤਾਂ ਨੇ ਕੀਤਾ, ਅਤੇ ਬਨਾਰਸ ਇਸ ਦਾ ਕੇਂਦੂ ਸੀ । ਪਰ ਬਨਾਰਸ ਸਾਜ਼ਸ ਕੇਸ ਵਿਚ ਹੋਈ ਸ਼ਹਾਦਤ ਅਤੇ ਇਸ ਦਾ ਫੈਸਲਾ ਵੇਖਣ ਦਾ ਅਵਸਰ ਨਹੀਂ ਬਣ ਸਕਿਆ । ਇਸ ਵਾਸਤੇ ਰੌਲਟ ਰੀਪੋਟ ਵਿਚ ਦਿਤੀ ਵਾਕਫੀਅਤ ਤੋਂ ਇਲਾਵਾ, ਸ੍ਰੀ ਸਾਨਿਯਾਲ, ਜਿਨ੍ਹਾਂ ਬੰਗਾਲੀ ਇਨਕਲਾਬੀਆਂ ਦਾ ਗਦਰੀ ਇਨਕਲਾਬੀਆਂ ਨਾਲ ਸੰਬੰਧ ਕਾਇਮ ਕਰਨ ਅਤੇ ਪੰਜਾਬ ਤੋਂ ਬਾਹਰ ਇਸ ਲਹਿਰ ਨਾਲ ਸੰਬੰਧਤ ਕੰਮ ਕਰਨ ਵਿਚ ਉਘਾ ਹਿੱਸਾ ਲਿਆ, ਦੀ ‘ਬੰਦੀ ਜੀਵਨ’ ਵਿਚ ਦਿਤੀ ਵਾਰਤਾ ਉਤੇ ਬਹੁਤਾ ਨਿਰਭਰ ਹੋਣਾ fਪਿਆ ਹੈ । | ਪੰਜਾਬ ਵਿਚ ਪਹਿਲੀ ਫੇਰੀ ਤੋਂ ਮੁੜਦਿਆਂ ਰਸਤੇ ਵਿਚ ਹੀ ਸ੍ਰੀ ਸਾਨਿਯਾਲ ਨੇ ਮਨ ਵਿਚ ਫੈਸਲਾ ਕਰ ਲਿਆ ਸੀ ਕਿ, ‘ਆਪਣੇ ਸੂਬੇ ਵਿਚ ਭੀ ਹੁਣ ਛਾਵਣੀਆਂ ਵਿਚ ਅਤੇ ਫੌਜਾਂ ਵਿਚ ਕੰਮ ਆਰੰਭ ਕਰ ਦੇਣਾ ਚਾਹੀਦਾ ਹੈ*। ਸ੍ਰੀ ਰਾਸ਼ ਬਿਹਾਰੀ ਬੋਸ ਨਾਲ ਸਲਾਹ ਕਰਨ ਪੁਰ ਵੀ ਇਹੋ ਨਿਸਚੇ ਹੋਇਆ ਕਿ, “ਇਸ ਸਬੇ ਵਿਚ ਵੀ ਫੌਜੀਆਂ ਵਿਚ ਬਲਵੇ ਦੇ ਖਿਆਲ ਫੈਲਾ ਦੇਣੇ ਚਾਹੀਦੇ ਹਨ ਅਰ ਬੰਗਾਲ ਨੂੰ ਪੰਜਾਬ ਦੇ ਦੀਖ਼ਬਰ ਬਹੁਤ ਛੇਤੀ ਦੇਣੀ ਚਾਹੀਦੀ ਹੈ | ਇਸ ਸਮੇਂ ਤੋਂ ਅਸੀਂ ਸਭ

  • Third Case, Judgement, p. 49.

'ਬੰਦੀ ਜੀਵਨ, ਭਾਗ ਪਹਿਲਾ, ਪੰਨਾ ੪੭. ਬੰਦੀ ਜੀਵਨ, ਪਹਿਲਾ ਭਾਗ, ਪੰਨਾ ੫੭ |

  • ਬੰਦੀ ਜੀਵਨ, ਭਾਗ ਪਹਿਲਾ, ਪੰਨਾ ੯ ॥ ਬੰਦੀ ਜੀਵਨ, ਭਾਗ ਪਹਿਲਾ, ਪੰਨਾ ੪੭। ਬੰਦੀ ਜੀਵਨ, ਭਾਗ ਪਹਿਲਾ, ਪੰਨਾ ੧੦੧।

ét Digitized by Panjab Digital Library www.punjabdigilib.org