ਪੰਨਾ:ਗ਼ਦਰ ਪਾਰਟੀ ਲਹਿਰ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਨਾਂ ਤੋਂ ਸਿਖਿਆ ਪ੍ਰਾਪਤ ਕੀਤੀ ਸੀ, ਅਤੇ ਸ੍ਰੀ ਬਸੰਤ ਕੁਮਾਰ ਉਨਾਂ ਦੇ ਨੌਕਰ ਸਨ*। ਇਨਾਂ ਤਿੰਨਾਂ ਨੂੰ ਅਤੇ ਸ਼੍ਰੀ ਅਮੀਰ ਚੰਦ ਨੂੰ ਵਾਇਸਰਾਏ ਲਾਰਡ ਹਾਰਡਿੰਗ ਉਤੇ ਦਿੱਲੀ ਵਿਚ ਬੰਬ ਸੁਟਣ ਦੇ ਦੋਸ਼ ਵਿਚ ਫਾਂਸੀ ਦਿੱਤਾ ਗਿਆ ਸੀ । ਸ਼੍ਰੀ ਰਾਸ਼ ਬਿਹਾਰੀ ਬੋਸ ਉਸ ਵੇਲੇ ਤੋਂ ਗੁਪਤ ਰਹਿ ਕੇ ਕੰਮ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਾਉਣ ਵਾਲੇ ਨੂੰ ਸਾਢੇ ਸੱਤ ਹਜ਼ਾਰ ਰੁਪੱਯ ਦਾ ਇਨਾਮ ਦੇਣ ਦਾ ਪੁਲਸ ਨੇ ਐਲਾਨ ਕੀਤਾ ਹੋਇਆ ਸੀ, ਅਤੇ ਉਨਾਂ ਦੀ ਫੋਟੋ ਛਾਪ ਕੇ ਚਾਰ ਚੁਫੇਰੇ ਵੰਡੀ ਗਈ ਸੀ। ਸ੍ਰੀ ਸਾਨਿਯਾਲ ਮੁਤਾਬਕ ਸ੍ਰੀ ਬੋਸ ਉਸ ਸਮੇਂ ਉੜੀ ਭਾਰਤ ਦੇ ਰਾਜਪਲਟਾਊਆਂ ਦੇ ਆਗੂ ਸਨ। | ਸਰ ਮਾਈਕਲ ਓਡਵਾਇਰ ਨੇ ਸ੍ਰੀ ਰਾਸ਼ ਬਿਹਾਰੀ ਬੋਸ ਉਤੇ ਇਹ ਚਿੱਕੜ ਸੁਟਣ ਦੀ ਕੋਸ਼ਸ਼ ਕੀਤੀ ਹੈ ਕਿ ਉਹ ਭਾਈ ਪਰਮਾਨੰਦ ਵਾਂਗੂੰ, ਆਪ ਪਿਛੇ ਰਹਿਕੇ ਅਤੇ ਆਪਣੇ ਆਪ ਨੂੰ ਬਚਾ ਕੇ, ਆਪਣੇ ਹੱਥਠੋਕਿਆਂ ਨੂੰ ਮੌਤ ਦੇ ਮੂੰਹ ਵਿਚ ਦਿੰਦੇ ਰਹੇਉ ॥ ਪਰ ਇਹ ਇਲਜ਼ਾਮ ਕਿਤਨਾ ਗਲਤ ਹੈ, ਇਹ ਇਸ ਤੋਂ ਸਪੱਸ਼ਟ ਹੈ ਕਿ ਉਨਾਂ ਦਾ ਉਸ ਸਮੇਂ ਪੰਜਾਬ ਵਿਚ ਆਉਣਾ ਹੀ ਮੌਤ ਨਾਲ ਖੇਡਣ ਦੇ ਤੁੱਲ ਸੀ। ਜੇਕਰ ਉਹ ਫੜੇ ਜਾਂਦੇ ਤਾਂ ਉਨਾਂ ਨੇ ਸਰੀਹਣ ਫਾਂਸੀ ਲਗਣਾ ਸੀ, ਅਤੇ ਸਰਕਾਰ ਹਿੰਦ ਦੀ ਸੀ. ਆਈ. ਡੀ. ਉਨਾਂ ਨੂੰ ਫੜਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਸੀ। ਫਿਰ ਸ਼ੂ ਬੋਸ ਵਿਹਲੇ ਨਹੀਂ ਸਨ ਬਹਿੰਦੇ । ਉਹ ਉੜੀ ਭਾਰਤ ਵਿਚ ਇਨਕਲਾਬੀਆਂ ਦੀ ਜਥੇਬੰਦੀ ਕਰਨ ਵਿਚ ਜੁਟੇ ਰਹੇ, ਅਤੇ ਕਈ ਵੇਰ ਫੜੇ ਜਾਣੋ ਵਾਲ ਵਾਲ ਬਚੇ । ੧੮ ਨਵੰਬਰ ੧੯੧੪ ਨੂੰ ਜਦ ਉਹ ਦੋ ਬੰਬਾਂ ਦੀਆਂ ਟੋਪੀਆਂ ਨੂੰ ਵੇਖ ਰਹੇ ਸਨ ਤਾਂ ਉਨਾਂ ਨੂੰ ਅਤੇ ਸ੍ਰੀ ਸਾਨਿਯਾਲ ਨੂੰ ਚੋਟਾਂ ਆਈਆਂ । ਜਿਸ ਰੇਲ ਦੇ ਡੱਬੇ ਵਿਚ ਸਵਾਰ ਹੋਕੇ ਸ਼੍ਰੀ ਬੋਸ ਬਨਾਰਸ ਤੋਂ ਪੰਜਾਬ ਆਏ, ਉਸੇ ਵਿਚ ਇਕ ਸੀ. ਆਈ. ਡੀ. ਦਾ ਦਰੋਗਾ ਉਨਾਂ ਨੂੰ ਪਛਾਨਣ ਵਾਸਤੇ ਬੈਠਾ ਹੋਇਆ ਸੀ; ਪਰ ਉਨਾਂ ਨੇ ਭੇਸ ਬਦਲਿਆ ਹੋਇਆ ਸੀ, ਜਿਸ ਕਰਕੇ ਉਹ ਬਚ ਗਏ । “ਅਗਲਾ ਸਟੇਸ਼ਨ ਆਉਣ ਤੇ ਉਹ ਉਸ ਡੱਬੇ ਵਿਚੋਂ ਉਤਰਕੇ ਦੁਜੇ ਡੱਬੇ ਵਿਚ ਜਾ ਬੈਠੇ, ਕਿੰਤ ਗਏ ਉਹ ਓਸੇ ਗੱਡੀ ਵਿਚ । ਇਸੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿਚ ਕਿਤਨਾ ਹੌਂਸਲਾ ਸੀ । ਇਸ ਤਰਾਂ ਬੜੀ ਸ਼ਾਂਤੀ ਨਾਲ ਕਿੰਤੁ ਦਿੜਤਾ ਨਾਲ ਰਾਸ਼ ਬਿਹਾਰੀ ਸਾਰੀਆਂ ਗੱਲਾਂ ਜਾਣਦਿਆਂ ਹੋਇਆਂ ਭੀ ਭੜਕਦੀ ਅੱਗ ਵਿਚ ਕੁਦ ਪਏ * ਬੋਸ ਵਿਚ ਇਹ ਸਪਿਰਟ ਹੋਣੀ ਅਨੋਖੀ ਗਲ ਨਹੀਂ ਸੀ, ਕਿਉਂਕਿ ਉਹ ਬੰਗਾਲ ਦੇ ਪੜੇ ਲਿਖੇ ਤੱਬਕੇ (ਭਦਰ ਲੋਕਾਂ ਵਿਚ ਅੰਗਰੇਜ਼ੀ ਸਾਮਰਾਜ ਵਿਰੁਧ ਪੈਦਾ ਹੋਈ ਉਸ ਦਿੱੜ ਇਨਕਲਾਬੀ ਲਗਨ ਅਤੇ ਸਪਿਰਟ ਦੀ ਪੈਦਾਇਸ਼ ਅਤੇ ਇਕ ਵਧੀਆ ਪੁੱਤਿਨਿਧ ਸਨ, ਜੋ ਅੰਗਰੇਜ਼ੀ ਰਾਜ ਦੇ ਸਮੇਂ ਦੇ ਹਿੰਦ ਦੇ ਇਨਕਲਾਬੀ ਇਤਹਾਸ ਦਾ ਇਕ ਸੁਨੈਹਰੀ ਕਾਂਡ ਹੈ । ਬੰਗਾਲੀ ਸਦੀਆਂ ਤੋਂ ਸਰੀਰਕ ਤੌਰ ਉਤੇ ਇਤਨੇ ਨਿਰਬਲ ਸਨ, ਅਤੇ ਫੌਜੀ ਰਵਾਇਤਾਂ ਤੋਂ ਉਨ੍ਹਾਂ ਨੂੰ ਇਤਨੇ ਕਰੇ ਸਮਝਿਆ ਜਾਂਦਾ ਸੀ, ਕਿ ਉਨਾਂ ਨੂੰ ਫੌਜ ਵਿਚ ਅੰਗਰੇਜ਼ ਭਰਤੀ ਕਰਨ ਵਲ ਧਿਆਨ ਨਹੀਂ ਸੀ ਦਿੰਦੇ । ਅਜਿਹੇ ਅਨਸਰ ਵਿਚ ਅਜਿਹੀ ਦੁੱੜ ਇਨਕਲਾਬੀ ਸਪਿਰਟ ਪੈਦਾ ਹੋਣ ਦੀ ਤਹਿ ਵਿਚ ਕਾਰਨਾਂ ਦੀ ਪੜਚੋਲ ਕਰਨੀ, ਇਨਕਲਾਬੀ ਅਤੇ ਇਤਹਾਸਕ ਨਜ਼ਰੀਏ ਤੋਂ ਇਕ ਬੜਾ ਦਿਲਚੱਸਪ ਸਵਾਲ ਹੈ; ਜਿਸ ਬਾਰੇ ਨਿਰਣਾ ਕਰਨ ਦੀ ਰੌਲਟ ਰੀਪੋਟ ਵਿਚ ਕੁਝ ਕੋਸ਼ਸ਼ ਕੀਤੀ ਗਈ ਹੈ*, ਪਰ ਜਿਸਦੀ ਡੂੰਘਾਈ ਤਕ ਪੁਜਣ ਲਈ ਅਜੇ ਹੋਰ ਯਤਨ ਦੀ ਲੋੜ ਹੈ । | ਸ਼ੀ ਰਾਸ਼ ਬਿਹਾਰੀ ਬੋਸ ਅਤੇ ਸ੍ਰੀ ਪਿੰਗਲੇ ਅੱਧ ਜਨਵਰੀ ਦੇ ਕਰੀਬ ਅੰਮ੍ਰਿਤਸਰ ਪੁਜੇ। ਸਰ ਮਾਈਕਲ ਓਡਵਾਇਰ ਦੇ ਲਫਜ਼ਾਂ ਵਿਚ, “ਰਾਸ਼ ਬਿਹਾਰੀ ਬੋਸ ਪੰਜਾਬ ਵਿਚ ਇਨਕਲਾਬੀ ਕਾਰਵਾਈਆਂ ਦੀ ਕਮਾਨ ਸੰਭਾਲਣ ਆਏ । ਓਹ ਤਿਖੀ ਸਮਝ ਵਾਲੇ,' ਪਰ ਬਹਾਦਰ, ਪੂਨੇ ਦੇ ਮਰਹੱਟੇ ਬਾਹਮਣ ਵੀ. ਜੀ. ਪਿੰਗਲੇ ਨੂੰ ਬਤੌਰ ਲੈਫਟੀਨੈਂਟ ਆਪਣੇ ਨਾਲ ਲੈ ਆਏ। ‘ਤੋਸ਼ਾ ਮਾਰੂ ਦੇ ਬਹੁਤ ਸਾਰੇ ਆਦਮੀਆਂ ਦੇ ਸਾਡੇ ਕਾਬੂ ਆ ਜਾਣ ਪਿਛੋਂ ਇਹ ਦੋ ਆਦਮੀਂ ਸਾਜ਼ਸ਼ ਦੇ ਦਿਮਾਗ ਬਣੇ। ਰੌਲਟ ਰੀਪੋਟ ਅਤੇ ਪੰਜਾਬ ਪੁਲਸ ਦੇ ਅਫਸਰਾਂ ਦੀ ਲਿਖਤ ਅਨੁਸਾਰ ਵੀ ਪੰਜਾਬ ਵਿਚ ਗਦਰੀ ਇਨਕਲਾਬੀ ਕਾਰਵਾਈਆਂ ਦਾ ਕੰਟਰੋਲ ਸ੍ਰੀ ਬੋਸ ਦੇ ਹੱਥ ਵਿਚ ਹੋ ਗਿਆਉਂ । | ਸ੍ਰੀ ਰਾਸ਼ ਬਿਹਾਰੀ ਬੋਸ ਦੇ ਪੰਜਾਬ ਆਉਣ ਉਤੇ ਗਦਰੀ ਇਨਕਲਾਬੀਆਂ ਦੀਆਂ ਕਾਰਵਾਈਆਂ ਇੱਕ ਪਲੋਨ ਮੁਤਾਬਕ ਅਤੇ ਇਕ ਸੈਂਟਰ ਤੋਂ ਚਲਾਈਆਂ ਜਾਣ ਲਗੀਆਂ । ਪਲੈਨ ਕੀ ਸੀ ਅਤੇ ਕਿਵੇਂ ਬਣੀ, ਇਸ ਦਾ ਜ਼ਿਕਰ ਅਗਲੇਰੇ ਕਾਂਡ ਵਿਚ ਆਵੇਗਾ । ਸੈਂਟਰ ਪਹਿਲਾਂ ਅੰਮ੍ਰਿਤਸਰ ਬਣਿਆ। ਸ੍ਰੀ ਬੋਸ ਵਾਸਤੇ ਇਕ ਅਲੈਹਾ ਮਕਾਨ ਚੌਂਕ ਬਾਬਾ ਅਟੱਲ ਵਿਚ ਕਰਾਏ ਉਤੇ ਲਿਆ ਗਿਆ, ਜਿਥੇ ਉਹ ਪੰਦਰਾਂ ਸੋਲਾਂ ਦਿਨ ਬਗੈਰ ਇਕ ਵੇਰ ਵੀ ਬਾਹਰ ਨਿਕਲਣ ਦੇ ਰਾਤ ਦਿਨ ਲਗਾਤਾਰ ਟਿਕੇ ਰਹੇ*। ਗਦਰੀ ਇਨਕਲਾਬੀਆਂ ਦੇ ਆਪਸ ਵਿਚ ਦੇ ਮੇਲ ਮਿਲਾਪ ਦਾ ਸੈਂਟਰ ਸੰਤ ਗੁਲਾਬ ਸਿੰਘ ਦੀ ਧਰਮਸਾਲਾ ਸੀ, ਜਿਥੋਂ ਉਹ ਵਖੋ ਵਖ ਡੀਉਟੀਆਂ ਉਤੇ ਜਾਂਦੇ ਅਤੇ ਕੰਮ ਕਰਕੇ ਫੇਰ ਪਰਤ ਆਉਂਦੇ । ਉਨ੍ਹਾਂ ਵਿਚੋਂ ਕੇਵਲ ਚੋਣਵੇਂ ਗਦਰੀ ਬੋਸ ਨੂੰ ਉਨ੍ਹਾਂ ਦੇ ਮਕਾਨ ਉਤੇ ਮਿਲਣ ਜਾਂਦੇ । ਇਥੇ ਸ੍ਰੀ ਬੋਸ ਨੇ ਲਹਿਰ ਦੀ ਵਾਗ ਡੋਰ ਆਪਣੇ ਹੱਥ ਵਿਚ ਸੰਭਾਲ ਲਈ ਅਤੇ ਮੂਲਾ ਸਿੰਘ ਉਨ੍ਹਾਂ ਦੀ ਸਜੀ ਬਾਂਹ ਬਣ, ਗਿਆ। | ਜਾਪਦਾ ਹੈ ਕਿ ਮੂਲਾ ਸਿੰਘ ਕਾਫੀ ਹੁਸ਼ਿਆਰ ਅਤੇ ਚੁਸਤ ਆਦਮੀ ਸੀ, ਕਿਉਂਕਿ ਸ੍ਰੀ ਬੋਸ ਦੇ ਆਉਣ ਤੋਂ ਪਹਿਲੋਂ ਜੋ ਗਦਰੀਆਂ ਵਿਚ ਥੋੜੀ ਬਹੁਤੀ ਤਨਜ਼ੀਮ ਆਈ, ਉਹ ਉਸ ਨੇ ਲਿਆਂਦੀ, ਅਤੇ ਅੰਮ੍ਰਿਤਸਰ ਨੂੰ ਗਦਰੀ ਕਾਰਵਾਈਆਂ ਦਾ ਸੈਂਟਰ ਬਨਾਉਣ ਦਾ ਕੰਮ ਵੀ ਉਸ ਨੇ ਕੀਤਾ। ਸ੍ਰੀ ਬੋਸ ਦੇ ਆਉਣ ਉਤੇ ਪਛਮੀਂ ਪੰਜਾਬ ਅਤੇ ਸਰਹੱਦ ਦੀਆਂ ਛਾਉਣੀਆਂ ਦੀਆਂ ਫੌਜਾਂ ਵਿਚ ਕੰਮ ਉਸ ਦੇ ਜ਼ਿਮੇ ਸੌਪਿਆ ਗਿਆ। ਇਹ ਕੰਮ ਉਸ ਨੇ ਕਰਵਾਇਆ ਵੀ ਹੁਸ਼ਿਆਰੀ ਨਾਲ, ਪਰ ਉਹ ਬਹੁਤ ਹੌਲੇ ਚਲਨ ਦਾ ਆਦਮੀ ਸਾਬਤ ਹੋਇਆ ਅਤੇ Rowlatt Report. pp. 15-16. +First Case, Individual Case of Pingley, 6 .. . . .

  • Rowlatt Report, p. 141. +Ibid, p. 32. +ਬੰਦੀ ਜੀਵਨ, ਭਾਗ ਪਹਿਲਾ, ਪੰਨਾ ੬੩. §O'Dwyer, p. 203.

+O Dwyer. p. 198. SRowlatt Report, p. 158.; Isemonger and Slattery, p. 96. First Case, The Amritsar Houses. First Case, The Outline of Proceedings in India, p. 5. 'ਬੰਦੀ ਜੀਵਨ, ਭਾਗ ਪਹਿਲਾ, ਪੰਨਾ ੧੦੬। ੯੫ Digitised by Panjab Digital Library www.panjadigit.org