ਪੰਨਾ:ਗ਼ਦਰ ਪਾਰਟੀ ਲਹਿਰ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਜੋੜ ਅਤੇ ਬਝਵੀਂ ਪਲੈਨ ਦੇ ਅਧੀਨ ਨਾ ਹੋਣ ਦੇ ਬਾਵਜੂਦ ਕਿਥੋਂ ਤਕ ਕਾਮਯਾਬ ਹੋਈਆਂ, ਇਸ ਬਾਰੇ ਪਹਿਲੇ ਮੁਕੱਦਮੇਂ ਵਿਚ ਸ਼ਹਾਦਤ ਜ਼ਾਹਰ ਕਰਦੀ ਹੈ ਕਿ ਜ਼ਿਆਦਾ ਤਰ ਹਥਿਆਰਾਂ ਦੀ ਥੁੜ ਨੇ ਦਸੰਬਰ ੧੯੧੪ ਵਿਚ ਇਕ ਵਡੀ ਬਗਾਵਤ ਨੂੰ ਹੋਣੋਂ ਰੋਕਿਆ** । ਇਸ ਦੀ ਜ਼ਿਮੇਵਾਰੀ ਭਾਈ ਪਰਮਾਨੰਦ ਉਤੇ ਸੁਟੀ ਗਈ ਹੈ* ਪਰ ਇਹ ਗੱਲ ਸ਼ੱਕੀ ਹੈ ਕਿ ਭਾ: ਪਰਮਾ ਨੰਦ ਦਾ ਗਦਰ ਪਾਰਟੀ ਲਹਿਰ ਨਾਲ ਬਹੁਤਾ ਸਿੱਧਾ ਸੰਬੰਧ ਸੀ। ਇਸ ਤਰ੍ਹਾਂ ਹਿੰਦ ਵਿਚ ਗਦਰੀ ਇਨਕਲਾਬੀਆਂ ਦੀਆਂ ਕਾਰਵਾਈਆਂ ਦਾ ਪਹਿਲਾ ਦੌਰ (Phase) ਦਸੰਬਰ ੧੯੧੪ ਦੇ ਅਖੀਰ ਤਕ ਰਿਹਾ। ਇਹ ਠੀਕ ਹੈ ਕਿ ਫੀਰੋਜ਼ ਸ਼ਹਿਰ ਦੀ ਘਟਨਾ ਤੋਂ ਲੈਕੇ ਦਸੰਬਰ ਦੇ ਅਖੀਰ ਤਕ, ਗਦਰੀ ਕਾਰਵਾਈਆਂ ਖਾਸ ਤੌਰ ਉਤੇ ਮੱਧਮ ਪੈ ਗਈਆਂ ਸਨ ਅਤੇ ਕਿਸੇ ਮੁਖੀ ਦੀ ਬੜ ਵਧੇਰੇ ਸਪੱਸ਼ਟ ਤੌਰ ਉਤੇ ਮਹਿਸੂਸ ਹੋਣ ਲਗ ਪਈ ਸੀ, ਪਰ ਇਸ ਤੋਂ ਪਹਿਲੋਂ ਵੀ ਉਨ੍ਹਾਂ ਦਾ ਇਕ ਲੀਡਰ ਜਾਂ ਸੈਂਟਰ ਨਹੀਂ ਸੀ । ਉਨ੍ਹਾਂ ਦੀਆਂ ਸ਼ਰੂ ਦੀਆਂ ਸਕੀਮਾਂ ਵਿਚੋਂ ਇਕ ਇਹ ਸੀ ਕਿ ੨੫ ਨਵੰਬਰ ਨੂੰ ਲਾਹੌਰ ਆਦਮੀ ਅਕੱਠੇ ਕੀਤੇ ਜਾਣ, ਇਕ ਹੌਲਦਾਰ ਤੋਂ ਲਾਹੌਰ ਮੈਗਜ਼ੀਨ ਦੀਆਂ ਚਾਬੀਆਂ ਲੈ ਕੇ ਇਸ ਨੂੰ ਲੁਟਿਆ ਜਾਏ, ਇਹ ਹਥਿਆਰ ਪ੍ਰਾਪਤ ਕਰਕੇ ਤੇਈਵੇਂ ਰਸਾਲੇ ਦੇ ਬਾਗੀ ਸਵਾਰਾਂ ਦੀ ਮਦਦ ਨਾਲ ਲਾਹੌਰ ਦੀਆਂ ਗੋਰਾ ਫੌਜਾਂ ਦਾ ਕਤਲਾਮ ਕਰਕੇ ਗਦਰ ਕੀਤਾ ਜਾਏ, ਅਤੇ ਫਿਰ ਝਾੜ ਸਾਹਿਬ ਅਕੱਠੇ ਹੋ ਕੇ ਮਾਝੇ ਨੂੰ ਗਦਰ ਲਈ ਖੜਾ ਕੀਤਾ ਜਾਏ। ਇਸ ਸਕੀਮ ਉਤੇ ਕਿਉਂਕਿ ਮੋਗੇ ਅਤੇ ਬਦੋਵਾਲਮੁਲਪੁਰ ਦੀਆਂ ਮੀਟਿੰਗਾਂ ਵਿਚ ਵੀ ਵੀਚਾਰ ਹੋਈ, ਅਤੇ ਇਸ ਵਿਚ ਮਾਝੇ, ਮਾਲਵੇ ਤੇ ਦੁਆਬੇ ਦੇ ਗਦਰੀ ਇਨਕਲਾਬੀਆਂ ਅਤੇ ਤੇਈਵਾਂ ਰਸਾਲੇ ਦੇ ਬਾਗੀ ਸਵਾਰਾਂ ਸਾਰਿਆਂ ਨੇ ਮਿਲਵਾਂ ਹਿੱਸਾ ਲੈਣਾ ਸੀ, ਇਸ ਵਾਸਤੇ ਇਸ ਤੋਂ ਜਾਪਦਾ ਹੈ ਕਿ ਵਖੋ ਵਖ ਇਲਾਕਿਆਂ ਦੇ ਗਦਰੀਆਂ ਵਿਚ ਤਾਲ ਮੇਲ ਜ਼ਰੂਰ ਸੀ। ਪਰ ਇਸ ਦੇ ਬਾਵਜੂਦ ਇਹ ਗੱਲ ਸਪੱਸ਼ਟ ਹੈ ਕਿ ਗਦਰੀ ਕਾਰਵਾਈਆਂ ਦੇ ਇਸ ਪਹਿਲੇ ਦੌਰ ਵਿਚ, ਗਦਰੀ ਇਨਕਲਾਬੀ ਇਨਫਰਾਦੀ ਤੌਰ ਉਤੇ ਜਾਂ ਟੋਲੀਆਂ ਦੀ ਸ਼ਕਲ ਵਿਚ ਵਖੋ ਵੱਖ ਜ਼ਿਲਿਆਂ ਵਿਚ ਬਿਖਰੇ ਹੋਏ ਸਨ, ਅਤੇ ਇਕ ਲੜੀ ਵਿਚ ਪੋਤੇ ਹੋਏ ਨਹੀਂ ਸਨ । ਉਨ੍ਹਾਂ ਨੇ ਇਕੜ ਦੁਕੜ ਟੋਲੀਆਂ ਦੀ ਸ਼ਕਲ ਵਿਚ ਬਹੁਤਾ ਅੱਡ ਅੱਡ, ਪਰ ਇਕ ਅਧ ਵੇਰ ਥੋੜਾ ਮਿਲਕੇ ਵੀ, ਗਦਰ ਕਰਾਉਣ ਦੀਆਂ ਅਜੋੜ ਕੋਸ਼ਸ਼ਾਂ ਕੀਤੀਆਂ । ਪਰ ਇਹ ਕੋਸ਼ਸ਼ਾਂ ਇਕ ਸੈਂਟਰ ਜਾਂ ਆ ਦੇ ਅਧੀਨ ਨਹੀਂ ਸਨ । ਨਾ ਹੀ ਕੋਈ ਸਪੱਸ਼ਟ ਪਲੈਨ ਸਾਹਮਣੇ ਸੀ, ਅਤੇ ਜੋ ਸੀ ਉਹ ਬਹੁਤ ਮੁਢਲੀ ਅਧੂਰੀ ਸ਼ਕਲ ਵਿਚ ਸੀ। ਇਸ ਕਰਕੇ ਗਦਰੀ ਕਾਰਵਾਈਆਂ ਦੇ ਪਹਿਲੇ ਦੌਰ ਵਿਚ ਕੋਈ ਕਾਰਗਰ ਕਦਮ ਨਾ ਚੁਕਿਆ ਜਾ ਸਕਿਆ, ਜਾਂ ਕੋਈ ਅਮਲੀ ਸਿੱਟਾ ਨਾ ਨਿਕਲ ਸਕਿਆ; ਸਵਾਏ ਇਹ ਜ਼ਾਹਰ ਕਰਨ ਦੇ ਕਿ ਹਿੰਦੀ ਫੌਜਾਂ ਨੂੰ ਨਾਲ ਰਲਾਉਣ ਲਈ ਹਾਲਾਤ ਬਹੁਤ ਮੁਆਫਕ ਸਨ । ਕਿਉਂਕਿ ਇਸ ਬਾਰੇ ਕੋਸ਼ਸ਼ਾਂ ਪੰਦਰਵਾਂ ਕਾਂਡ ਦੁਸਰੇ ਦੌਰ ਦਾ ਆਰੰਭ ਹਿੰਦ ਵਿਚ ਗਦਰੀ ਇਨਕਲਾਬੀਆਂ ਦੀਆਂ ਕਾਰਵਾਈਆਂ ਦੇ ਦੂਸਰੇ ਦੌਰ ਨੂੰ ਪਹਿਲੇ ਨਾਲੋਂ ਨਿਖੇੜਨ ਵਾਲੀ ਵਿਸ਼ੇਸ਼ਤਾ ਇਹ ਸੀ ਕਿ, ਇਸ ਵਿਚ ਇਕ ਪਲੈਨ ਮੁਤਾਬਕ ਅਤੇ ਇਕ ਸੈਂਟਰ ਦੀ ਅਗਵਾਈ ਹੇਠ ਕਾਰਵਾਈਆਂ ਹੋਣ ਲਗ ਪਈਆਂ। ਬਦੇਸ਼ਾਂ ਤੋਂ ਆਇਆ ਪੰਜਾਬੀ ਕਿਸਾਨ ਅਨਸਰ, ਖਾਸ ਕਰ ਸ਼੍ਰੀ ਕਰਤਾਰ ਸਿੰਘ ‘ਸਰਾਭਾ ਅਤੇ ਸ਼ੀ ਨਿਧਾਨ ਸਿੰਘ “ਚੁਘਾ, ਪਹਿਲੇ ਦੌਰ ਵਾਂਗੂੰ ਦੂਰੇ ਦੌਰ ਵਿਚ ਵੀ ਗਦਰੀ ਸਰਗਰਮੀਆਂ ਦਾ ਧੁਰਾ ਅਤੇ ਜਿੰਦ ਜਾਨ ਸੀ। ਉਸ ਨੂੰ ਇਨਕਲਾਬੀ ਢੰਗਾਂ ਬਾਰੇ ਕੁਝ ਤਜੱਰਬਾ ਵੀ ਹੋ ਗਿਆ ਸੀ । ਪਰ ਉਹ ਅਜੇ ਵੀ, ਆਪਣੇ ਮੁਖੀ ਲੀਡਰਾਂ ਅਤੇ ਕਾਰਕੁਨਾਂ ਦੇ ਜੇਲਾਂ ਅੰਦਰ ਡੱਕੇ ਹੋਣ ਕਰਕੇ, ਆਪਣੇ ਸਿਰ ਬਸਿਰ ਗਦਰੀ ਮੁਹਿੰਮ ਨੂੰ ਠੋਸ ਸ਼ਕਲ ਦੇਣ ਦੇ ਯੋਗ ਨਹੀਂ ਸੀ। ਮੂਲਾ ਸਿੰਘ (ਜੋ ਪਿਛੋਂ ਵਾਅਦਾ ਮੁਆਫ ਗਵਾਹ ਬਣ ਗਿਆ) ਦੇ ਆਉਣ ਨਾਲ ਅਗੇ ਨਾਲੋਂ ਕਾਰਵਾਈਆਂ ਦੀ ਵਿਉਂਤ ਕੁਝ ਕਦਰ ਬੇਹਤਰ ਹੋ ਗਈ । ਪਰ ਇਹ ਕਾਫੀ ਨਹੀਂ ਸੀ । ਦਰੀ ਸਰਗਰਮੀਆਂ ਨੂੰ ਇਕ ਪਲੈਨ ਮੁਤਾਬਕ ਅਤੇ, ਇਕ ਟਰ ਦੀ ਅਗਵਾਈ ਹੇਠ ਚਲਾਉਣ ਦਾ ਅਸਲੀ ਸਿਹਾਰਾ 'Rowlett Report, p. 159.

  • Isemonger and Slattery, p. 75. #Third Case, Judgement, pp. 46-47.

ਇਸ ਕਾਂਡ ਵਿਚ ਦਿਤੇ ਵਾਕਿਆਤ ਨੂੰ ਪਹਿਲੇ ਅਤੇ ਦੂਸਰੇ ਮੁਕੱਦਮਿਆਂ ਵਿਚ ਅੱਡ ਅੱਡ ਥਾਈਂ (First and Second Cases: The Outline of Proceedings in India, The Gatherings of the Revolutionaries and The Seductionof Troops, etc.) ਅਜੋੜਵੀਂ ਹਾਲਤ ਵਿਚ ਦਿੱਤਾ ਗਿਆ ਹੈ, ਜਿਨ੍ਹਾਂ ਦੀ ਇਕ ਸਮੁਚੀ ਤਸਵੀਰ ਪੇਸ਼ ਕਰਨ ਲਈ ਜੱਜਾਂ ਪਾਸ ਜਾਂ ਕਾਫੀ ਸਬੂਤ ਨਹੀਂ ਸੀ, ਜਾਂ ਇਸ ਦਾ ਯਤਨ ਨਹੀਂ ਕੀਤਾ ਗਿਆ । Isemonger and Slattery, p. 76; Third Case, Judgement, p. 38. 'Isemonger and Slattery, p. 81. Digitized by Panjab Digital Library, www.punjabdigiborg