ਪੰਨਾ:ਗ਼ਦਰ ਪਾਰਟੀ ਲਹਿਰ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਿਲਿਆ, ਅਤੇ ਇਸ ਬੇਕਾਬੂ ਨਿਕਾਸ ਨੇ ਵੱਟਾਂ ਬੰਨੇ ਤੋੜ ਕੇ ਇਕਦੱਮ “ਦੇਸ਼ ਭਗਤੀ ਦੇ ਉਛਾਲ ਦੀ ਸ਼ਕਲ ਧਾਰਨ ਕਰ । ਲਈ; ਕਿਉਂਕਿ ਜਿਸ ਪੰਜਾਬੀ ਕਿਸਾਨ ਨੇ ਇਸ ਵਿਚ ਬਹੁਤਾ ਹਿੱਸਾ ਲਿਆ, ਉਸ ਦੇ ਅਣਸਾਧੇ ਸੁਭਾਉ ਦਾ ਇਹ ਖਾਸਾ ਸੀ । ਅਰਥਾਤ ਗਿਣਤੀਆਂ ਮਿਣਤੀਆਂ ਕਰਨ ਨਾਲੋਂ ਕੁਝ ਤੱਟ ਫੁੱਟ ਕਰ ਗੁਜ਼ਰਨ ਦੀ ਰੁਚੀ ਉਸ ਵਿਚ ਪ੍ਰਧਾਨ ਸੀ । ਗਦਰ ਪਾਰਟੀ ਦੇ ਲੀਡਰ ਜਾਂ ਤਾਂ ਇਸ ਜੋਸ਼ ਉਤੇ ਕਾਬੂ ਨਾ ਪਾ ਸਕੇ, ਜਾਂ ਆਪ ਵੀ ਇਸੇ ਸੁਭਾਉ ਦੇ ਅਧੀਨ ਰੋ ਦੇ ਨਾਲ ਰੁੜ ਗਏ । | ਦੂਸਰਾ ਵਡਾ ਕਾਰਨ ਇਹ ਜਾਪਦਾ ਹੈ ਕਿ ਗਦਰ ਪਾਰਟੀ ਦੇ ਲੀਡਰਾਂ ਅਤੇ ਇਨਕਲਾਬੀਆਂ ਨੂੰ ਉਨਾਂ ਦਰ ਪਰਦਾ ਰਹਿਕੇ ਕੰਮ ਕਰਨ ਵਾਲੇ ਇਨਕਲਾਬੀ ਢੰਗਾਂ ਅਤੇ ਤਰੀਕਾਕਾਰਾਂ ਦਾ ਉੱਕਾ ਅਮਲੀ ਤਜਰੱਬਾ ਨਹੀਂ ਸੀ, ਜਿਨ੍ਹਾਂ ਦੀ ਹਿੰਦ ਦੇ ਹਾਲਾਤ ਵਿਚ ਕਾਮਯਾਬੀ ਲਈ ਵਰਤੋਂ ਲਾਜ਼ਮੀ ਸੀ । ਜਿਸ ਸਮੇਂ ਪੰਜਾਬੀ ਕਿਸਾਨ ਕੈਨੇਡਾ ਅਮਰੀਕਾ ਆਦਿ ਬਦੇਸ਼ਾਂ ਨੂੰ ਗਿਆ ਸੀ, ਉਸ ਸਮੇਂ ਪੰਜਾਬ ਵਿਚ ਅੰਗਰੇਜ਼ੀ ਰਾਜ ਵਿਰੁਧ ਇਨਕਲਾਬੀ ਜਦੋਜਹਿਦ ਦੀ ਅਜੇ ਜਾਗ ਵੀ ਨਹੀਂ ਸੀ ਲਗੀ, ਅਤੇ ਪੰਜਾਬੀ ਕਿਸਾਨ ਵਿਚ ਤਾਂ ਰਾਜਸੀ ਜਾਗਰਤੀ ਵੀ ਜੇ ਸੀ ਤਾਂ ਬਹੁਤ ਘੱਟ | ਅਮਰੀਕਾ ਜਾਕੇ ਓਥੋਂ ਦੇ ਆਜ਼ਾਦ ਵਾਯੂਮੰਡਲ ਨੇ ਪੰਜਾਬੀ ਕਿਸਾਨ ਦੇ ਖੁਲੇ ਸੁਭਾਉ ਨੂੰ ਸਗੋਂ ਹੋਰ ਖੁਲਿਆ ਕਰਨ ਵਿਚ ਮਦਦ ਦਿੱਤੀ, ਜਿਸ ਨੂੰ ਇਨਕਲਾਬੀ ਢੰਗਾਂ ਅਤੇ ਤਰੀਕਾਕਾਰਾਂ ਦੀ ਕਰੜੀ ਟਰੇਨਿੰਗ ਵਿਚੋਂ ਦੀ ਲੰਘਾਕੇ ਆਪਣੇ ਮਕਸਦ ਲਈ ਤਿਆਰ ਕਰਨ ਦਾ, ਸੰਸਾਰ ਯੁਧ ਆਸ ਤੋਂ । ਪਹਿਲੋਂ ਛਿੜ ਜਾਣ ਕਰਕੇ, ਗਦਰ ਪਾਰਟੀ ਨੂੰ ਲੋੜੀਂਦਾ ਵਕਤ ਨਾ ਮਿਲਿਆ । ਇਹ ਠੀਕ ਹੈ ਕਿ ਲਾ: ਹਰਦਿਆਲ ਗਦਰੀ ਮੁਹਿੰਮ ਦੇ ਹਿੰਦ ਨੂੰ ਆਉਣ ਸਮੇਂ ਅਮਰੀਕਾ ਨਹੀਂ ਸਨ । ਪਰ ਜੇ ਉਹ ਉਥੇ ਹੁੰਦੇ, ਤਾਂ ਵੀ ਇਹ ਸ਼ੱਕੀ ਗੱਲ ਹੈ ਕਿ ਉਹ ਹਿੰਦ ਨੂੰ ਆਉਣ ਵਾਲੀ ਗਦਰੀ ਮੁਹਿੰਮ ਨੂੰ ਬੁਨਿਆਦੀ ਤੌਰ ਉਤੇ ਕੋਈ ਹੋਰ ਸ਼ਕਲ ਦੇਣ ਵਿਚ ਸਫਲ ਹੁੰਦੇ । ਕਿਉਂਕਿ ਉਹ ਫਿਲਾਸਫਰ ਅਤੇ ਵਿਦਵਾਨ ਜ਼ਰੂਰ ਸਨ, ਅਤੇ ਉਸ ਸਮੇਂ ਉਨ੍ਹਾਂ ਵਿਚ ਇਨਕਲਾਬੀ ਲਗਨ ਵੀ ਸੀ, ਪਰ ਉਨ੍ਹਾਂ ਨੂੰ ਵੀ ਹਿੰਦ ਵਿਚ ਵਰਤੋਂ ਵਿਚ ਆ ਸਕਣ ਵਾਲੇ ਇਨਕਲਾਬੀ ਕੰਗਾਂ ਅਤੇ ਤਰੀਕਾਕਾਰਾਂ ਦਾ ਬਿਲਕੁਲ ਤਜਰਬਾ ਨਹੀਂ ਸੀ। ਗਦਰ ਪਾਰਟੀ ਦੀ ਇਸ ਤਰੁਟੀ ਨੂੰ ਪੂਰਾ ਕਰਨ ਜਾਂ ਘਟਾਉਣ ਵਿਚ ਉਸ ਸਮੇਂ ਜੇ ਕੋਈ ਸਹਾਇਕ ਹੋ ਸਕਦਾ ਸੀ ਤਾਂ ਬੰਗਾਲੀ ਦੇਸ਼ ਭਗਤਾਂ ਵਿਚੋਂ ਕੋਈ ਚੋਟੀ ਦਾ ਸਿਆਣਾ ਅਤੇ ਤਜੱਰਬੇਕਾਰ ਇਨਕਲਾਬੀ। ਭਾਈ ਪਰਮਾਨੰਦ ਨੇ ਲਿਖਿਆ ਹੈ ਕਿ ਗਦਰ ਇਨਕਲਾਬੀ ਦਰ ਅਸਲ ਅੰਨੁ ਜਜ਼ਬੇ ਦੇ ਅਸਰ ਹੇਠ ਕੰਮ ਕਰ ਰਹੇ ਸਨ । ਹਿੰਦ ਨੂੰ ਆਉਣ ਵਾਲੀ ਗਦਰੀ ਮੁਹਿੰਮ ਵਿਚ ਹਿੱਸਾ ਲੈਣ ਵਾਲੇ ਜਿਸ ਤਰ੍ਹਾਂ ਮੁਜ਼ਾਹਰਾ ਕਰਦੇ ਹੋਏ ਦੇਸ ਨੂੰ ਆਏ, ਅਤੇ ਹਿੰਦ ਵਿਚ ਵੀ ਕੁਝ ਸਮਾਂ ਜਿਸਤਰਾਂ (ਜਿਵੇਂ ਅਗਲੇ ਕਾਂਡ ਵਿਚ ਵੇਖਿਆ ਜਾਵੇਗਾ) ਓਹ ਅਸੀਂ ਪਲਾਹੀਂ ਹੱਥ ਮਾਰਦੇ ਰਹੇ, ਜੇਕਰ ਭਾਈ ਪਰਮਾਨੰਦ ਦੀ ਰਾਏ ਗਦਰ ਪਾਰਟੀ ਲਹਿਰ ਦੇ ਕੇਲ ਇਨਾਂ ਪਹਿਲੂਆਂ ਉਤੇ ਲਾਗੂ ਹੋਵੇ ਤਾਂ ਇਸ ਵਿਚ ਕਾਲੀ ਵਜ਼ਨ ਹੈ । ਪਰ ਭਾਈ ਪਰਮਾਨੰਦ ਦੀ ਲਿਖਤ ਦੀ ਸਪਿਰਟ ਸਮੁਚੀ ਗਦਰ ਪਾਰਟੀ ਲਹਿਰ ਨੂੰ ਛੁਟਿਆਉਣ ਦੀ ਹੈ, ਜਿਵੇ ਗਦਰ ਪਾਰਟੀ ਦੀ ਕੋਈ ਪਲੈਨ ਹੀ ਨਹੀਂ ਸੀ, ਜਾਂ ਇਹ ਪਲੈਨ ਅਮਲੀ ਵਰਤੋਂ ਵਿਚ ਆ ਸਕਣ ਵਾਲੀ ਨਹੀਂ ਸੀ । ਭਾਈ ਪਰਮਾਨੰਦ ਦੀ ਰਾਏ ਬਾਰੇ ਹੈਰਾਨੀ ਨਹੀਂ, ਕਿਉਂਕਿ ਉਨ੍ਹਾਂ ਦਾ ਆਪਣਾ ਨਜ਼ਰੀਆ ਇਨਕਲਾਬੀ ਨਾ ਹੋਣ ਕਰਕੇ ਉਹ ਗਦਰ ਪਾਰਟੀ - ਲਹਿਰ ਨੂੰ ਸਮਝਣ ਦੇ ਅਸਮੱਰਥ ਸਨ । ਪਰ ਗਦਰ ਪਾਰਟੀ | ਲਹਿਰ ਦੀ ਸਹੀ ਪੜਚੋਲ ਲਈ ਇਹ ਜ਼ਰੂਰੀ ਹੈ ਕਿ ਇਸ ਦੀ ਮੁਖ ਪਲੈਨ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਰਹਿ ਗਈਆਂ ਕਮੀਆਂ ਨੂੰ ਨਿਖੇੜ ਕੇ ਜਾਚਿਆ ਜਾਏ । ਸਤਵੇਂ ਕਾਂਡ ਵਿਚ ਵੇਖਿਆ ਜਾ ਚੁੱਕਾ ਹੈ ਕਿ ਗਦਰ ਪਾਰਟੀ ਦੀ ਕੀ ਪਲੈਨ ਸੀ ਅਤੇ ਇਹ ਕਿਉਂ ਠੀਕ ਸੀ, ਅਤੇ ਬਾਰਵੇਂ ਕਾਂਡ ਵਿਚ ਦੱਸਿਆ ਜਾ ਚੁੱਕਾ ਹੈ ਕਿ ਕਿਨ੍ਹਾਂ ਵਜ਼ਨੀ ਵੀਚਾਰਾਂ ਨੂੰ ਮੁਖ ਰਖਕੇ ਸੰਸਾਰ ਯੁਧ ਸ਼ੁਰੂ ਹੋ ਜਾਣ ਉਤੇ ਗਦਰੀ ਮੁਹਿੰਮ ਦਾ ਹਿੰਦ ਭੇਜਣਾ ਜ਼ਰੂਰੀ ਸੀ। ਗਦਰ ਪਾਰਟੀ ਪਲੈਨ ਬਨੌਣ ਵਿਚ ਅਮਰੀਕਾ ਦੇ ਵਾਯੂਮੰਡਲ ਦਾ ਹੱਥ ਸੀ, ਅਤੇ ਉਨਾਂ ਅੰਗਰੇਜ਼ ਵਿਰੋਧੀ ਜਰਮਨ ਆਇਰਿਸ਼ ਅਨਸਰਾਂ ਦਾ ਜਿਨਾਂ ਨਾਲ ਗਦਰ ਪਾਰਟੀ ਦੇ ਲੀਡਰ ਮਿਲਦੇ ਰਹੇ । ਗਦਰ ਪਾਰਟੀ ਦਾ ਹੰਡਕਵਾਰਟਰ ਸੈਨਵਾਂਸਿਸਕੋ, ਉਨਾਂ ਆਇਰਿਸ਼, ਚੀਨੇ ਅਤੇ ਹੋਰ ਦੇਸ਼ ਭਗਤਾਂ ਦਾ ਵੀ ਸੈਂਟਰ ਸੀ, ਜੋ ਆਪਣੇ ਦੇਸ਼ਾਂ ਲਈ ਅਮਰੀਕਾ ਵਿਚ ਕੰਮ ਕਰ ਰਹੇ ਸਨ, ਅਤੇ ਜੋ ਕੁਦਰਤੀ ਤੌਰ ਉਤੇ ਗਦਰ ਪਾਰਟੀ ਦੇ ਮੁਖੀਆਂ ਨੂੰ ਵੀ ਮਿਲਦੇ ਅਤੇ ਆਪਣੇ ਨਜ਼ਰੀਏ ਨਾਲ ਪ੍ਰਭਾਵਤ ਕਰਦੇ ਹੋਣਗੇ । ਹੋਰ ਤਾਂ ਹੋਰ, ਕਈ ਕੈਨੇਡੀਅਨ ਅਤੇ ਅੰਗਰੇਜ਼ੀ ਅਨਸਰ ਵੀ ਕੈਨੇਡਾ ਅਮਰੀਕਾ ਦੇ ਦਿੰਦੀਆਂ ਨੂੰ ਇਸੇ ਬੰਨੇ ਪੁਰ ਰਹੇ ਸਨ । ਵੈਨਕੋਵਰ ਵਿਚ ਹਿੰਦੀਆਂ ਵਲੋਂ ਕੀਤੀ ਗਈ ਇਕ ਮੀਟਿੰਗ ਵਿਚ ੧੫੦ ਕੈਨੇਡੀਅਨਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ ਬਹੁਤੇ ਸੋਸ਼ਲਿਸਟ ਸਨ, ਅਤੇ ਉਨ੍ਹਾਂ ਵਿਚੋਂ ਇਕ ਨੇ ਹਿੰਦੀ ਨੂੰ ਹਿੰਦ ਜਾ ਕੇ ਗਦਰ ਕਰਨ ਵਾਸਤੇ ਲੈਕਚਰ ਦਿਤਾ*। ਇਸੇ ਤਰਾਂ ਕਿਹਾ ਜਾਂਦਾ ਹੈ ਕਿ ਕੈਨੇਡਾ ਦੇ ਹਿੰਦੀਆਂ ਵਲੋਂ ਇੰਗਲੈਂਡ ਆਏ ਡੈਪੂਟੇਸ਼ਨ ਨੂੰ ਬਰਿਟਸ਼ ਪਾਰਲੀਮੈਂਟ ਦੇ ਇਕ ਮੈਂਬਰ ਮਿਸਟਰ ਕਿਆਰ ਹਾਰਡੀ ਨੇ ਸਲਾਹ ਦਿਤੀ ਕਿ ਉਹ ਹਿੰਦ ਜਾਕੇ ਆਪਣਾ ਪ੍ਰਾਪੇਗੰਡਾ ਹਿੰਦੀ ਫੌਜਾਂ ਦੇ ਧਿਆਨ ਗੋਚਰਾ ਕਰੇ*। ਇਸ ਵਾਸਤੇ ਗਦਰ ਪਾਰਟੀ ਦੀ ਪਲੈਨ ਮੁਖ ਰੂਪ ਵਿਚ ਸਹੀ ਇਨਕਲਾਬੀ ਲੀਹਾਂ ਉਤੇ ਬਣ ਜਾਣੀ ਅਨੋਖੀ ਗਲ ਨਹੀਂ ਸੀ। ਪਰ ਇਸ ਪਲੈਨ ਦੀਆਂ ਲੜੀਆਂ ਅਤੇ ਤਫਸੀਲ ਨੂੰ ਓਹੋ ਤਹਿ ਕਰ ਸਕਦਾ ਸੀ, ਜਿਸ ਨੂੰ ਹਿੰਦ ਦੇ ਹਾਲਾਤ ਵਿਚ ਇਨਕਲਾਬੀ ਵਰਤੋਂ ਦਾ ਅਮਲੀ ਤਜੱਰਬਾ ਹੋਵੇ, ਅਤੇ ਇਹ ਵੇਖਿਆ ਜਾ ਚੁੱਕਾ ਹੈ ਕਿ ਇਹ ਕਿਉਂ ਨਾ ਹੋ ਸਕਿਆ। ਪਰੰਤੁ ਮੁਖ ਪਲੈਨ ਕਿਤਨੀ ਠੀਕ ਸੀ, ਇਸ ਦੇ ਹੱਕ ਵਿਚ (ਜਿਵੇਂ ਅਗਲੇ ਕਿਸੇ ਕਾਂਡ ਵਿਚ ਵੇਖਿਆ ਜਾਵੇਗਾ) ਇਕ ਹੀ ਸਬੁਤ ਕਾਫੀ ਹੈ ਕਿ, ਅਮਲੀ ਵਰਤੋਂ ਵਿਚ ਇਸ ਨੂੰ ਲਿਆਉਣ ਵਿਚ ਕੀਤੀਆਂ ਬਹੁਤ ਵਡੀਆਂ ਗਲਤੀਆਂ ਦੇ ਬਾਵਜੂਦ, ਇਹ ਸਫਲਤਾ ਦੇ ਐਨ ਨੇੜੇ ਪੁਜ ਕੇ ਰਹਿ ਗਈ । ਇਹ ਨਖੇੜਾ ਕਰ ਦੇਣਾ ਵੀ ਜ਼ਰੂਰੀ ਹੈ ਕਿ ਭਾਵੇਂ ਕੈਨੇਡਾ ਅਮਰੀਕਾ ਤੋਂ ਆਈ ਗਦਰ ਮੁਹਿੰਮ ਨੇ ਇਕ ਬੇ-ਕਾਬੂ ਉਛਾਲ ਜਾਂ ਹੜ ਦੀ ਸ਼ਕਲ ਵੜੀ, ਪਰ ਗਦਰੀ ਇਨਕਲਾਬੀਆਂ ਦਾ ਸ਼ੋਬ ਓਪਰਾ ਜਾਂ ਆਰਜ਼ੀ ਨਹੀਂ ਸੀ। ਅਗਲੇ ਕਾਂਡਾਂ ਵਿਚ ਵੇਖਿਆ ਜਾਵੇਗਾ ਕਿ ਲੀਡਰਾਂ, ਮੁਖੀਆਂ ਅਤੇ ਗਦਰੀ ਮੁਹਿੰਮ ਦੇ ਵਡੇ ਜੱਥੇ ਦੇ ਫੜੇ ਜਾਣ, ਅਤੇ ਹਿੰਦ ਵਿਚਲੇ ਦਿਲ-ਢਾਹੁ ਅਤੇ ਨਾ-ਮੁਆਵਕ ਹਾਲਾਤ, ਦੇ ਬਾਵਜੂਦ ਗਦਰੀ ਇਨਕਲਾਬੀ ਕਿਵੇਂ ਆਪਣੇ ਯਤਨਾਂ ਵਿਚ ਅਖੀਰ ਦਮ ਤਕ ਜੁਟੇ ਰਹੇ। ਹਿੰਦ ਵਿਚ ਲਹਿਰ ਮੁਕੰਮਲ ਤੌਰ ਉਤੇ ਫੇਲ ਹੋ ਜਾਣ ਪਿਛੋਂ ਵੀ 'Isemonger and Slattery, p. 38. Let monger and Slatterv. p. 5. Digitised by Panjab Digital Library / www. b ilib.org