ਪੰਨਾ:ਗ਼ਦਰ ਪਾਰਟੀ ਲਹਿਰ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਾਈਨਾਂ ਕੰਧ ਕੋ, ਅ ਮਲੀਨ ਚ ਕੀਤਾ ਨ ਕਰੇ, ਨੇ ਵਰਜ ਦਿਤਾ । ' ਕਿਉਂਕਿ ਇਨਕਲਾਬੀਆਂ ਨੂੰ ਡਰ ਸੀ ਕਿ ਛੋਟੀਆਂ ਛੋਟੀਆਂ ਟੋਲੀਆਂ ਵਿਚ ਜਾਣ ਨਾਲ ਉਨ੍ਹਾਂ ਦੇ ਮਕਸਦ ਨੂੰ ਠੇਸ ਲਗੇਗੀ, ਇਸ ਵਾਸਤੇ ਇਨਕਲਾਬੀ ਸੁਪ੍ਰਿੰਟੈਂਡੈਂਟ ਪੋਲੀਸ (ਹਾਂਗ ਕਾਂਗ) ਨੂੰ ਮਿਲੇ ਅਤੇ ਆਖਿਆ ਕਿ ਓਹ ਸਾਰੇ ਅਕੱਠੇ ਸਫਰ ਕਰਨਾ ਚਾਹੁੰਦੇ ਹਨ । ਪੋਲੀਸ ਅਵਸਰ ਨੇ ਜਵਾਬ ਦਿਤਾ ਕਿ ਉਹ ਕਿਸੇ ਜਹਾਜ਼ ਨੂੰ ਉਨ੍ਹਾਂ ਨੂੰ ਅਕੱਠਿਆਂ ਲੈ ਜਾਣ ਵਾਸਤੇ ਆਖੇਗਾ, ਅਤੇ ਜੇ ਜਹਾਜ਼ ਦੇ ਅਵਸਰ ਮੰਨ ਗਏ ਤਾਂ ਉਹ ਵੀ ਇਤਰਾਜ਼ ਨਹੀਂ ਕਰੇਗਾ। ਫਿਰ ਗਦਰੀ ਇਨਕਲਾਬੀਆਂ ਨੇ ਸਲਾਹ ਕਰਕੇ ਫੈਸਲਾ ਕੀਤਾ ਕਿ ਓਹ ਕਿਸੇ ਨਿਰਪੱਖ ਦੇਸ ਦੇ ਜਹਾਜ਼ ਉਤੇ ਜਾਣ, ਜਾਂ ਖੁਸ਼ਕੀ ਰਸਤੇ, ਤਾਕਿ ਕਿਧਰੇ ਗਦਰੀਆਂ ਦੇ ਜਹਾਜ਼ ਨੂੰ ਸਮੁੰਦਰ ਵਿਚ ਹੀ ਨਾ ਡੋਬ ਦਿਤਾ ਜਾਏ। ਇਸ ਵਾਸਤੇ ਸ੍ਰੀ ਰੂੜ ਸਿੰਘ ‘ਚੜ ਚਕ' ਅਤੇ ਨਵਾਬ ਖਾਨ ਕੈਟਨ (ਚੀਨ) ਦੇ ਜਰਮਨ ਕੌਂਸਲ ਨੂੰ ਮਿਲੇ, ਅਤੇ ਨਿਰਪੱਖ ਦੇਸ ਦਾ ਜਹਾਜ਼ ਲੈ ਦੇਣ ਲਈ ਆਖਿਆ । ਪਰ ਨਿਰਪੱਖ ਦੇਸ ਦਾ ਜਹਾਜ਼ ਨਾ ਮਿਲ ਸਕਿਆ। ਕੈਂਟਨ ਦੇ ਜਰਮਨ ਕੌਂਸਲ ਨੂੰ ਪਾਸਪੋਰਟ ਲੈ ਦੇਣ ਵਾਸਤੇ ਵੀ ਕਿਹਾ, ਤਾਕਿ ਇਨਕਲਾਬੀ ਚੀਨ ਰਾਹੀਂ ਖੁਸ਼ਕੀ ਰਸਤੇ ਹਿੰਦ ਜਾ ਸਕਣ। ਪਰ ਉਸਨੇ ਜਵਾਬ ਦਿਤਾ ਕਿ ਚੀਨ ਨਿਰਪੱਖ ਦੇਸ ਹੋਣ ਦੇ ਕਾਰਨ ਹਥਿਆਰ ਬੰਦ ਗਦਰੀਆਂ ਨੂੰ ਆਪਣੇ ਇਲਾਕੇ ਵਿਚੋਂ ਨਹੀਂ ਜਾਣ ਦੇਵੇਗਾ । ਜਰਮਨ ਕੌਂਸਲ ਨੇ ਇਹ ਸਲਾਹ ਦਿਤੀ ਕਿ ਜਾਪਾਨੀ ਜਹਾਜ਼ ਵਿਚ ਬੇਸ਼ਕ ਜਾਇਆ ਜਾਏ*। ਅਮਰੀਕਾ ਤੋਂ ਇਲਾਵਾ ਕੈਨੇਡਾ, ਘਾਈ ਅਤੇ ਮਨੀਲਾ ਦੇ ਗਦਰੀ ਇਨਕਲਾਬੀਆਂ ਦੀਆਂ ਕੁਝ ਟੋਲੀਆਂ ਵੀ ਹਾਂਗ ਕਾਂਗ ਆ ਅਕੱਠੀਆਂ ਹੋਈਆਂ ਸਨ। ਇਸ ਵਾਸਤੇ ਇਨਕਲਾਬੀਆਂ ਦੀ ਨਵਿਓਂ ਸਿਰਿਓਂ ਇਕ ਕੱਦੀ ਕਮੇਟੀ ਬਣਾਈ ਗਈ, ਜਿਸ ਦੇ ਮੈਂਬਰ ਸ੍ਰੀ ਕੇਸਰ ਸਿੰਘ ‘ਠਠਗੜ’, ਈ ਜਵਾਲਾ ਸਿੰਘ ‘ਠਣੀਆਂ, ‘ਪੰਡਤ ਜਗਤ ਰਾਮ, ਸ੍ਰੀ ਰੂੜ ਸਿੰਘ ‘ਚੂਹੜ ਚੱਕ`, ਸ਼੍ਰੀ ਸ਼ੇਰ ਸਿੰਘ “ਵੇਈਂ ਪੁਈਂ, ਸ੍ਰੀ ਰਾਮ ਸਿੰਘ, ਸ਼੍ਰੀ ਨਿਧਾਨ ਸਿੰਘ ‘ਚੁਘਾ’, ਸ੍ਰੀ ਪਿਰਥੀ ਸਿੰਘ, ਸ੍ਰੀ ਸਜਣ ਸਿੰਘ ਅਤੇ ਨਵਾਬ ਖਾਨ ਸਨ। ਸਾਰੇ ਇਨਕਲਾਬੀਆਂ ਨੂੰ ਹਿੰਦ ਵਿਚ ਜਾਕੇ ਕੰਮ ਕਰਨ ਖਾਤਰ ਅੱਡ ਅੱਡ ਟੋਲੀਆਂ ਵਿਚ ਵੰਡਿਆ ਗਿਆ, ਅਤੇ ਉਪ੍ਰੋਕਤ ਕੈਦੀ ਕਮੇਟੀ ਦੇ ਮੈਂਬਰਾਂ ਵਿਚੋਂ ਇਕ ਟੋਲੀ ਦਾ ਇਕ ਲੀਡਰ ਨੀਯਤ ਕੀਤਾ ਗਿਆ । ਹਰ ਇਕ ਟੋਲੀ ਨੇ ਪੰਜਾਬ ਦੇ ਕਿਸੇ ਅਲੈਹਦਾ ਹਿੱਸੇ ਵਿਚ ਆਪਣੇ ਆਗੂ ਦੇ ਹੁਕਮ ਹੇਠ ਕੰਮ ਕਰਨਾ ਸੀ, ਅਤੇ ਇਨਾਂ ਵਿਚਕਾਰ ਤਾਲ ਮੇਲ ਵੀ ਆਗੁਆਂ ਰਾਹੀਂ ਹੋਣਾ ਸੀ। ਜਾਪਦਾ ਹੈ ਕਿ ਹਿੰਦ ਵਿਚ ਕੰਮ ਕਰਨ ਦੀ ਪਲੇਨ ਬਾਰੇ ਇਨਕਲਾਬੀਆਂ ਸਾਹਮਣੇ ਨਾ ਸਚੀ ਤਸਵੀਰ ਸਪੱਸ਼ਟ ਸੀ, ਅਤੇ ਨਾ ਇਸ ਦੀ ਤਫਸੀਲ ਤਹਿ ਕੀਤੀ ਗਈ ਸੀ। ਉਨ੍ਹਾਂ ਦੇ ਸਾਹਮਣੇ ਕੇਵਲ ਧੁੰਧਲੀ ਹਾਲਤ ਵਿਚ ਇਹ ਨਿਸ਼ਾਨੇ ਜ਼ਰੂਰ ਸਨ :-ਦੇਸੀ ਪਲਟਣਾਂ ਨੂੰ ਗਦਰ ਲਈ ਤਿਆਰ ਕੀਤਾ ਜਾਏ; ਆਮ ਜਨਤਾ, ਖਾਸ ਕਰ ਪੈਂ, ਵਿਚ ਗਦਰ ਦਾ ਪ੍ਰਚਾਰ ਕੀਤਾ ਜਾਏ; ਜੇਕਰ ਹਥਿਆਰ, ਜੋ ਯੁਗੰਤਰ ਆਸ਼ਰਮ ਦੇ ਲੀਡਰਾਂ ਹਿੰਦ ਵਿਚ ਪੁਜਦੇ ਕਰਨ ਦਾ ਭਰੋਸਾ ਦਿਤਾ ਸੀ, ਨਾ ਮਿਲਣ ਤਾਂ ਠਾਣੇ ਲੁਟ ਕੇ ਹਥਿਆਰ ਪ੍ਰਾਪਤ ਕੀਤੇ ਜਾਣ; ਹਥਿਆਰ ਪ੍ਰਾਪਤ ਕਰਨ ਪਿਛੋਂ, ਡਾਕ ਖਾਨੇ ਅਤੇ ਤਸੀਲਾਂ ਦੇ ਖਜ਼ਾਨੇ ਲੁਟ ਕੇ, ਰੇਲ ਦੀਆਂ ਲਾਈਨਾਂ ਤੇ ਪੁਲ ਉਡਾ ਕੇ, ਜੇਹਲਾਂ ਤੋੜ ਕੇ, ਝੋਲੀ ਚੁਕਾਂ ਅਤੇ ਅਵਸਰਾਂ ਨੂੰ ਸੋਧ ਕੇ, ਅਰਥਾਤ ਜਿਸ ਤਰਾਂ ਵੀ ਸੰਭਵ ਹੁੰਦਾ ' ਦਿਸੇ, ਅੰਗਰੇਜ਼ੀ ਸਰਕਾਰ ਦੀ ਮਸ਼ੀਨਰੀ ਚਲਣੋਂ ਬੰਦ ਕਰਨ ਦੀ ਕੋਸ਼ਸ਼ ਕੀਤੀ ਜਾਏ । ਆਖਰੀ ਫੈਸਲਾ ਇਹ ਕੀਤਾ ਗਿਆ ਕਿ ਗਦਰ ਪਾਰਟੀ ਦਾ ਜੋ ਮੈਂਬਰ ਆਪਣੀ ਡੀਊਟੀ ਪੂਰੀ ਨਾ ਕਰੇ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਏ । ਇਹ ਫੈਸਲਾ ਵੀ ਕੀਤਾ ਗਿਆ ਕਿ ਇਨਕਲਾਬੀ ਦੇਸ ਪੁਜ ਕੇ ਲੁਧਿਹਾਨੇ ਦੇ ਲਾਗੇ ਲਾਡੋਵਾਲ ਪਿੰਡ ਵਿਚ ੧੭ ਨਵੰਬਰ ਨੂੰ ਅਕੱਠੇ ਹੋਣ*। ਆਖਰ ਹਾਂਗ ਕਾਂਗ ਦੇ ਪੋਲੀਸ ਅਫਸਰਾਂ ਨਾਲ ਗਲ ਬਾਤ ਸਿਰੇ ਚੜ ਗਈ । 'ਮਸ਼ੀਆ ਮਾਰੂ ਸ਼ੰਘਾਈ ਤੋਂ ਸਿੱਧਾ ਕੋਲੰਬੂ ਜਾਣ ਵਾਸਤੇ ਪਹਿਲਾਂ ਹੀ ਬੁਕ ਹੋ ਚੁਕਾ ਸੀ।‘ਮਸ਼ੀਆ ਮਾਰੁ' ਦੇ ਮੁਸਾਫਰਾਂ ਤੋਂ ਇਲਾਵਾ ਹਾਂਗ ਕਾਂਗ ਅਕੱਠੇ ਹੋਏ ਬਾਕੀ ਦੇ ਇਨਕਲਾਬੀ, ਅਤੇ ਏਥਾਂ ਨਾਲ ਰਲੇ, ਜਾਪਾਨੀ ਜਹਾਜ਼ ‘ਤੋਥਾ ਮਾਰੁ' ਵਿਚ ਸਵਾਰ ਹੋ ਗਏ । ‘ਤੋਬਾ ਮਾਰੂ’ ਅਤੇ ‘ਮਸ਼ੀਆ ਮਾਰੂ ਹਾਂਗ ਕਾਂਗ ਤੋਂ ਤਕਰੀਬਨ ਇਕੋ ਵਕਤ ਤੁਰੇ ਅਤੇ ਦੋਵੇਂ ਸਿੰਘਾ ਪੁਰ ਅਤੇ ਪੈਨਾਂਗ ਇਕੋ ਵੇਲੇ ਅਪੜੇ । ਪੀਨਾਂ ਤੋਂ ‘ਮਸ਼ੀਆ ਮਾਰੂ’ ਕੋਲੰਬੁ ਚਲਾ ਗਿਆ, ਜਿਥੇ ਉਹ ੨੫ ਅਕਤੂਬਰ ਨੂੰ ਪੁਜਾ; ਅਤੇ ‘ਤੋਸ਼ਾ ਮਾਰੂ' ਰੰਗੂਨ ਹੁੰਦਾ ਹੋਇਆ ੨੯ ਅਕਤੂਬਰ ਨੂੰ ਕਲੱਕਤੇ ਪੁਜਾ। | ਰਸਤੇ ਵਿਚ ‘ਤੋਸ਼ਾ ਮਾਰੂ’ ਅਤੇ ‘ਮਸ਼ੀਮਾ ਮਾਰੂ ਜਹਾਜ਼ਾਂ ਉਤੇ ਰੋਜ਼ਾਨਾ ਉਸੇ ਤਰ੍ਹਾਂ ਇਨਕਲਾਬੀ ਲੈਕਚਰ ਹੁੰਦੇ ਅਤੇ “ਗਦਰ ਦੀ ਗੂੰਜ” ਵਿਚੋਂ ਕਵਿਤਾਵਾਂ ਪੜੀਆਂ ਜਾਂਦੀਆਂ, ਜਿਵੇਂ ਅਮਰੀਕਾ ਤੋਂ ਹਾਂਗਕਾਂਗ ਨੂੰ ਚਲੇ ‘ਕੋਰੀਆ ਜਹਾਜ਼ ਵਿਚ ਹੁੰਦਾ ਸੀ । ਸਿੰਘਾਪੁਰ ਦੋਵੇਂ ਜਹਾਜ਼ ਥੋੜਾ ਹੀ ਸਮਾਂ ਠਹਿਰੇ, ਪਰ ਇਸ ਥੋੜੇ ਸਮੇਂ ਵਿਚ ਵੀ ਓਥੇ ਠਹਿਰੀਆਂ ਦੇਸੀ ਪਲਟਣਾਂ ਦੇ ਸਿਪਾਹੀਆਂ ਨੂੰ ਪਰਮਾਨੰਦ (ਯੂ.ਪੀ.), ਸ਼ੀ ਜਵਾਲਾ ਸਿੰਘ ‘ਠਟੀਆਂ’, ‘ਪੰਡਤ’ ਜਗਤ ਰਾਮ, ਸ੍ਰੀ ਸ਼ੇਰ ਸਿੰਘ ਵੇਈ ਪੂਈਂ, ਸ਼ੀ ਰੂੜ ਸਿੰਘ ‘ਚੂਹੜ ਚਕ’ ਅਤੇ ਨਵਾਬ ਖਾਨ ਨੇ ਬਗਾਵਤ ਕਰਨ ਲਈ ਪ੍ਰੇਰਨਾ ਕਰਨ ਦੀ ਕੋਸ਼ਸ਼ ਕੀਤੀ। ਪਿਛੋਂ ਇਨ੍ਹਾਂ ਵਿਚੋਂ ਇਕ ਮੁਸਲਮਾਨਾਂ ਦੀ ਪਲਵਣ ਨੇ ਸਿੰਘਾਪੁਰ ਦਾ ਮਸ਼ਹੂਰ ਗਦਰ ਕੀਤਾ । ਸਿੰਘਾਪੁਰ ਤੋਂ ਵੀ ਚੰਦ ਇਕ ਆਦਮੀ ਇਨਕਲਾਬੀਆਂ ਦੇ ਨਾਲ ਰਲ ਗਏ, ਜਿਨਾਂ ਵਿਚੋਂ ਕੁਝ ਨੇ ਪਿਛੋਂ ਸਿਆਮ ਬਰਮਾ ਦੀ ਮਹਿਮ ਵਿਚ ਹਿੱਸਾ ਲਿਆ*। | ਪੀਨਾਂਗ ਬੰਦਰਗਾਹ ਵਿਚ ਵੀ ਦੋਵੇਂ ਜਹਾਜ਼ ਅਕੱਠੇ ਹੋ ਗਏ, ਅਤੇ ਇਨ੍ਹਾਂ ਨੂੰ ਕਈ ਦਿਨ ਇਸ ਵਾਸਤੇ ਏਥੇ ਠਹਿਰਨਾ ਪਿਆ ਕਿ ਜਰਮਨ ਗਸ਼ਤੀ ਜੰਗੀ ਜਹਾਜ਼ “ਐਮਡਨ’ ਓਨੀ ਦਿਨੀ ਬੰਗਾਲ ਖਾੜੀ ਵਿਚ ਜਹਾਜ਼ ਡੋਬ ਰਿਹਾ ਸੀ। ਹਾਂਗ ਕਾਂਗ ਦੀ ਤਰਾਂ ਪੀਨਾਂਗ ਗੁਰਦਾਰੇ ਵਿਚ ਵੀ ਖੁਲੇ ਇਨਕਲਾਬੀ ਲੈਕਚਰ ਹੁੰਦੇ ਰਹੇ, ਜਿਨ੍ਹਾਂ ਵਿਚ ਸ਼ੀ ਜੀਵਨ ਸਿੰਘ, ਜੋ ਮਨੀਲਾ ਤੋਂ ਨਾਲ ਰਲੇ ਸਨ, ਦੀ ਸੁਪੱਤਨੀ ਨੇ ਵੀ ਹਿੱਸਾ ਲਿਆ। ਪੀਨਾਂਗ ਪੁਜਕੇ ਹੀ ‘ਤੋਸ਼ਾ ਮਾਰੂ’ ਅਤੇ ‘ਮਸ਼ੀਆ ਮਾਰੂ

  • Third Case, Evidence, p. 87. Isemonger and Slattery, p. 58.

First Case, The Return to India and The Objects of going to India; Isemonger and Slattery, pp. 58-59; Rowlatt Report, p. 149. tFirst Case, The Return to India p. 4.

  • Mandlay Case, Evidence, p. 46./2
  • First Case, The Return to India, p. 5.

co Digited by Panjab Digital Library www.panjabdigi.org