ਪੰਨਾ:ਗ਼ਦਰ ਪਾਰਟੀ ਲਹਿਰ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਈ ਹੈ, ਇਸ ਵਾਸਤੇ ਫੌਜਾਂ ਉਥੇ ਲੇ ਜਾਈਆਂ ਜਾਣਗੀਆਂ, ਅਤੇ ਉਨ੍ਹਾਂ ਲਈ ਆਪਣੇ ਨਿਸ਼ਾਨਿਆਂ ਨੂੰ ਹਿੰਦ ਵਿਚ ਅਮਲੀ ਸ਼ਕਲ ਦੇਣ ਦਾ ਸੁਨੈਹਰੀ ਮੌਕਿਆ ਸੀ* । ਅਮਰੀਕਨ ਅਖਬਾਰਾਂ ਨੇ ਇਹ ਖਬਰ ਪ੍ਰਕਾਸ਼ਤ ਕਰ ਦਿਤੀ ਕਿ ਹਿੰਦ ਵਿਚੋਂ ਫੌਜਾਂ ਲੜਾਈ ਦੇ ਮੈਦਾਨ ਵਿਚ ਲੈ ਜਾਈਆਂ ਜਾ ਰਹੀਆਂ ਹਨ, ਅਤੇ ਗਦਰ ਪਾਰਟੀ ਦੇ ਮੁਖੀ ਇਹ ਝੱਟ ਤਾੜ ਗਏ ਕਿ, “ਹਿੰਦ ਨੂੰ ਜਾਣ, ਫੌਜਾਂ ਨੂੰ ਵਰਗਲਾਉਣ ਅਤੇ ਗਦਰ ਸ਼ੁਰੂ ਕਰਨ ਦਾ ਇਹ ਸੁਨੈਹਰੀ ਮੌਕਿਆ ਹੈ। ਹਿੰਦੀ ਫੌਜਾਂ ਨੂੰ ਵਰਗਲਾਉਣਾ ਗਦਰੀਆਂ ਦੇ ਹਿੰਦ ਵਿਚਲੇ ਇਨਕਲਾਬੀ ਅਮਲ ਦਾ ਮੁੱਖ ਧੁਰਾ ਸੀ; ਅਤੇ ਅਗੇ ਵੇਖਿਆ ਜਾਵੇਗਾ ਕਿ ਉਨਾਂ ਨੂੰ ਇਸ ਬੰਨੇ ਬਹੁਤ ਹੱਦ ਤਕ ਕਾਮਯਾਬੀ ਹੋਈ, ਅਤੇ ਉਨ੍ਹਾਂ ਦਾ ਇਸ ਬਾਰੇ ਅੰਦਾਜ਼ਾ ਠੀਕ ਨਿਕਲਿਆ। ਦੁਸਰੀ ਵਡੀ ਵੀਚਾਰ, ਜੋ ਗਲਤ ਸਾਬਤ ਹੋਈ, ਗਦਰ ਪਾਰਟੀ ਦਾ ਇਹ ਅੰਦਾਜ਼ਾ ਸੀ ਕਿ ਹਿੰਦ ਵਿਚਲੇ ਕਾਫੀ ਅਨਸਰ ਗਦਰੀ ਇਨਕਲਾਬੀਆਂ ਦਾ ਸਾਥ ਦੇਣਗੇ। ਪੰਜਾਬ ਸਰਕਾਰ ਨੇ ਸਰਕਾਰ ਹਿੰਦ ਨੂੰ ਇਕ ਰੀਪੋਟ ਵਿਚ ਲਿਖਿਆ ਕਿ ਬਦੇਸ਼ਾਂ ਵਿਚੋਂ ਵਾਪਸ ਪਰਤੇ ਸਿਖਾਂ ਦੀ ਬਹੁ ਗਿਣਤੀ ਇਹ ਆਸ ਕਰਦੀ ਹੋਈ ਦੇਸ ਪਰਤੀ ਸੀ ਕਿ ਹਿੰਦ ਵਿਚ ਬੇਹੱਦ ਬੇਚੈਨੀ ਹੋਵੇਗੀ, ਅਤੇ ਉਨਾਂ ਦਾ ਇਰਾਦਾ ਇਸ ਬੇਚੈਨੀ ਨੂੰ ਬਗਾਵਤ ਵਿਚ ਬਦਲਣ ਦਾ ਸੀ* । ਹਿੰਦ ਦੇ ਹਾਲਾਤ ਬਾਰੇ ਇਹ ਗਲਤ ਅੰਦਾਜ਼ਾ ਲਾਉਣ ਦਾ ਇਕ ਸਬੱਬ ਇਹ ਵੀ ਹੋਵੇਗਾ ਕਿ ਗਦਰੀ ਇਨਕਲਾਬੀਆਂ ਨੇ ਹਿੰਦ ਦੀ ਰਾਜਨੀਤਕ ਅੱਵਸਥਾ ਨੂੰ, ਅਮਰੀਕਾ ਦੇ ਵਿਸ਼ੇਸ਼ ਹਾਲਾਤ ਕਾਰਨ, ਉਨਾਂ ਦੇ ਆਪਣੇ ਅੰਦਰ ਉਪਜੇ ਇਨਕਲਾਬੀ ਜੋਸ਼ ਦੀਆਂ ਰੰਗੀਨ ਐਨਕਾਂ ਥਾਈਂ ਭਾਂਪਿਆ; ਪਰ ਗਦਰ ਪਾਰਟੀ ਨੂੰ ਹਿੰਦ ਵਿਚਲੇ ਰਾਜਸੀ ਹਾਲਾਤ ਬਾਰੇ ਗਲਤ ਰੀਪੋਟਾਂ ਵੀ ਮਿਲੀਆਂ। “੧੯੧੩ ਵਿਚ ਤਿੰਨ ਸਿਖ ਡੇਲੀਗੇਟ ਪੰਜਾਬ ਆਏ । ਓਹ ਅਮਰੀਕਾ ਤੋਂ ਆਏ ਅਤੇ ਗਦਰ ਪਾਰਟੀ ਦੇ ਮੈਂਬਰ ਸਨ, ਜਿਹੜੇ ਹਾਲਾਤ ਨੂੰ ਭਾਂਪਣ ਆਏ ਸਨ।” ਤੀਸਰੇ ਸਾਜ਼ਸ਼ ਕੇਸ ਵਿਚ ਕਾਫੀ ਸ਼ਹਾਦਤ ਹੈ ਜੋ ਦਸਦੀ ਹੈ ਕਿ ਇਸ ਡੈਪੂਟੇਸ਼ਨ ਨੇ ਹਿੰਦ ਦੇ ਹਾਲਾਤ ਦਾ ਕੀ ਜਾਇਜ਼ਾ ਲਿਆ । ਡੇਪੂਟੇਸ਼ਨ ਦੇ ਕੈਨੇਡਾ ਵਾਪਸ ਪੂਜਣ ਉਤੇ ਵਿਕਟੋਰੀਆ ਗੁਰਦਵਾਰਾ ਵਿਚ ਇਕ ਵਗੇ ਮੀਟਿੰਗ ਕੀਤੀ ਗਈ, ਜਿਸ ਵਿਚ ਸ੍ਰੀ ਬਲਵੰਤ ਸਿੰਘ ‘ਗਰੰਥੀ ਨੇ ਦੱਸਿਆ ਕਿ, “ਉਨਾਂ ਸਾਰੇ ਹਿੰਦ ਦਾ ਚੱਕਰ ਲਾਇਆ, ਜਿਥੇ ਉਹ ਕਈ ਲੀਡਰਾਂ ਨੂੰ ਮਿਲੇ, ਜਿਨ੍ਹਾਂ ਨਾਲ ਇਹ ਪਰਬੰਧ ਕੀਤਾ ਗਿਆ ਕਿ ਕੈਨੇਡਾ ਦਾਖਲ ਹੋਣ ਬਾਰੇ ਪਾਬੰਦੀਆਂ ਨਾ ਹਵਾਈਆਂ ਗਈਆਂ ਤਾਂ ਹਿੰਦੂ ਮੁਸਲਮਾਨ ਸਾਰੇ ਹਿੰਦੁਸਤਾਨੀ ਅੰਗਰੇਜ਼ਾਂ ਨੂੰ ਹਿੰਦ ਵਿਚੋਂ ਕੱਢਣ ਲਈ ਮਿਲਕੇ ਜ਼ੋਰ ਲਾਉਣਗੇ। ਸ਼੍ਰੀ ਬਲਵੰਤ ਸਿੰਘ ਨੇ ਇਹ ਵੀ ਦੱਸਿਆ ਕਿ “ਹਿੰਦ ਵਿਚ ਹਰ ਕੋਈ ਸਰਕਾਰ ਦੇ ਵਿਰੁਧ ਹੈ, ਅਤੇ ਓਹ ਸਰਕਾਰ ਉਤੇ, ਚੋਟ ਲਾਉਣ ਲਈ ਚੰਗੇ ਮੌਕਿਆ ਦੀ ਤਾੜ ਵਿਚ Mandlay Case, Judgement, p. 32. Bh. Parmanand, p. 69. First Case, The Beginning of The Conspiracy and war, p. 7. ੴਸਤਰਾਂ ਥਾਂ। ਹਨ* । ਸ਼੍ਰੀ ਬਲਵੰਤ ਸਿੰਘ ਨੇ ਸੂਤਾਨਾਂ ਨੂੰ ਭਰੋਸਾ ਵੀ ਦਿਵਾਇਆ ਕਿ, “ਹਿੰਦ ਦੇ ਦੌਰੇ ਪਿਛੋਂ ਉਨਾਂ ਨੂੰ ਇਹ ਤਸੱਲੀ ਹੈ ਕਿ ਜੇ ਕੈਨੇਡਾ ਦੇ ਹਿੰਦੀ ਆਪਣਾ ਹਿੱਸਾ ਪਾਉਣ ਤਾਂ ਓਥੇ (ਹਿੰਦ ਵਿਚ) ਵੀ ਹਰ ਇਕ ਆਦਮੀ ਕਾਰਵਾਈ ਕਰਨ ਨੂੰ ਤਿਆਰ ਹੈ। ਸ੍ਰੀ ਬਲਵੰਤ ਸਿੰਘ ਨੇ ਪਰਾਈਵੇਟ ਗੱਲ ਬਾਤ ਵਿਚ ਕਿਹਾ ਕਿ ਉਹ ਕਈ ਅਫਸਰਾਂ ਨੂੰ ਹਿੰਦ ਵਿਚ ਮਿਲੇ, ਜਿਨ੍ਹਾਂ ਇਹ ਭਰੋਸਾ ਦਿਵਾਇਆ ਕਿ ਜੇ ਕੈਨੇਡਾ ਦੇ ਹਿੰਦੀ ਇਨਕਲਾਬ ਦਾ ਝੰਡਾ ਖੜਾ ਕਰਨ ਤਾਂ ਹਿੰਦ ਵਾਸੀ ਅੰਗਰੇਜ਼ਾਂ ਨੂੰ ਕਢਣ ਵਾਸਤੇ ਉਨ੍ਹਾਂ ਨਾਲ ਮਿਲਣਗੇ। | ਇਸ ਵਿਚ ਸ਼ੱਕ ਨਹੀਂ ਕਿ ਸ਼੍ਰੀ ਬਲਵੰਤ ਸਿੰਘ ਨੇ ਹਿੰਦ ਦੇ ਹਾਲਾਤ ਬਾਰੇ ਉਕਤ ਰਾਏ ਨੇਕਨੀਯਤੀ ਨਾਲ ਬਣਾਈ, ਕਿਉਂਕਿ ਉਨ੍ਹਾਂ ਇਸੇ ਉਤੇ ਅਮਲ ਕਰਦਿਆਂ ਹੋਇਆਂ ਗਦਰ ਪਾਰਟੀ ਲਹਿਰ ਦੀ ਮੁਹਿੰਮ ਵਿਚ ਵੱਧ ਚੜਕੇ ਆਪ ਹਿੱਸਾ ਲਿਆ ਅਤੇ ਫਾਂਸੀ ਉਤੇ ਲੱਟਕ ਕੇ ਸ਼ਹੀਦੀ ਪਾਈ। ਇਸ ਤੋਂ ਇਲਾਵਾ ਹਿੰਦ ਵਿਚ ਗਦਰ ਪਾਰਟੀ ਲਹਿਰ ਦੀ ਮੁਹਿੰਮ ਫੇਲ ਹੋ ਜਾਣ ਪਿਛੋਂ ਵੀ ਗਦਰ ਪਾਰਟੀ ਦੇ ਕਾਰਕੁਨਾਂ ਨੂੰ ਇਹੋ ਕਨਸੋਆਂ ਪੁਜਦੀਆਂ ਰਹੀਆਂ ਕਿ ਨਾ ਕੇਵਲ ਹਿੰਦੁਸਤਾਨ ਵਿਚ, ਬਲਕਿ ਬਰਮਾਂ, ਈਰਾਨ, ਅਫਗਾਨਸਤਾਨ, ਨੀਪਾਲ ਅਤੇ ਸਿਆਮ ਵਿਚ, ਲੋਕ ਜੁਗਗਰਦੀ ਲਈ ਤਿਆਰ ਹਨ, ਅਤੇ ਅਕੱਲੇ ਬੰਗਾਲ ਵਿਚ ਦਸ ਹਜ਼ਾਰ ਵਾਲੰਟੀਅਰ ਹਨ । ਪਰ ਸ੍ਰੀ ਬਲਵੰਤ ਸਿੰਘ ਅਤੇ ਉਨਾਂ ਦੇ ਡੈਲੀਗੇਟ ਸਾਥੀ ਉਸ ਸਮੇਂ ਹਿੰਦ ਦੀ ਇਨਕਲਾਬੀ ਅਵੱਸਥਾ ਬਾਰੇ ਵਧਾਕੇ ਪੇਸ਼ ਕੀਤੇ ਉਪ੍ਰੋਕਤ ਅੰਦਾਜ਼ੇ ਪਰਵਾਨ ਕਰਨ ਦੀ ਜ਼ਿਮੇਂਵਾਰੀ ਤੋਂ ਸੁਰਖਰੂ ਨਹੀਂ ਕੀਤੇ ਜਾ ਸਕਦੇ । ਬਹੁਤਾ ਕਸੂਰ ਉਨ੍ਹਾਂ ਹਿੰਦੀ ਲੀਡਰਾਂ ਜਾਂ ਕਾਰਕੁਨਾਂ ਦਾ ਹੈ ਜਿਨ੍ਹਾਂ ਨੇ ਸ਼੍ਰੀ ਬਲਵੰਤ ਸਿੰਘ ਨੂੰ ਉਤਲੇ ਮਨੋਂ ਝੂਠੇ ਭਰੋਸੇ ਦਿਤੇ। ਪਰਸਿੱਧ ਗਦਰੀ ਸ਼ੀ ਸਾਨਯਾਲ ਦੀ ਰਾਏ ਹੈ ਕਿ, “ਭਾਰਤ ਦੀ ਕਿਸਮਤ ਆਪਣੇ ਹੱਥ ਰੱਖਣ ਵਾਲੇ ਸਭ ਪਰਸਿੱਧ ਆਗੂਆਂ ਵਿਚੋਂ ਇਕ ਦੋਹਾਂ ਨੂੰ ਛੱਡ ਕੇ ਸਭ ਦੇ ਬਾਰੇ ਵਿਚ ਕਿਹਾ ਜਾ ਸਕਦਾ ਹੈ ਕਿ ਉਹ ਜਿਸ ਚੀਜ਼ ਨੂੰ ਆਪਣੀ ਵੀਚਾਰ ਦਵਾਰਾ ਉਚਿਤ ਸਮਝਦੇ, ਉਸ ਨੂੰ ਕਹਿੰਦੇ ਨਹੀਂ ਹਨ, ਅਤੇ ਅਨੇਕ ਵਾਰੇ ਜੋ ਕਹਿੰਦੇ ਹਨ ਸੋ ਕਰਦੇ ਨਹੀਂ ਹਨ। ਇਹ ਵੀ ਹੋ ਸਕਦਾ ਹੈ ਕਿ ਨੇਕਨੀਯਤੀ ਨਾਲ ਹੀ ਅੰਦਾਜ਼ ਗਲਤ ਲਗੇ ਹੋਣ, ਕਿਉਂਕਿ ਅਜਿਹੇ ਮਸਲੇ ਬਾਰੇ ਸਹੀ ਰਾਏ ਬਨਾਉਣੀ ਸੌਖੀ ਨਹੀਂ ਹੁੰਦੀ । ਕਸੂਰ ਕਿਸੇ ਦਾ ਵੀ ਹੋਵੇ, ਜਾਂ ਕਾਰਨ ਕੁਝ ਵੀ ਹੋਣ, ਇਹ ਹਕੀਕਤ ਹੈ ਕਿ ਗਦਰ ਪਾਰਟੀ ਦੇ ਕਾਰਕੁਨ ਇਹ ਸਮਝ ਬੈਠੇ ਸਨ ਕਿ ਹਿੰਦ ਵਾਸੀ ਉਨਾਂ ਦੀਆਂ ਅੰਗਰੇਜ਼ੀ ਹਕੂਮਤ ਨੂੰ ਉਲਟਾਉਣ ਵਾਲੀਆਂ ਕਿਨਕਲਾਬੀ ਸਰਗਰਮੀਆਂ ਦਾ ਸਾਥ ਦੇਣਗੇ, ਅਤੇ ਅਮਰੀਕਾ ਕੈਨੇਡਾ ਦੇ ਹਿੰਦੀਆਂ ਨੂੰ ਕੇਵਲ ਹਿੰਦੀਆਂ ਨੂੰ ਜਾਕੇ ਟੁੰਬਣ ਅਤੇ ਪਹਿਲ ਕਰਨ ਦੀ ਲੋੜ ਹੈ । ਗਦਰੀ ਇਨਕਲਾਬੀਆਂ ਨੂੰ ਬੱਜ ਬੱਜ ਘਾਟ ਉਤੇ “ਕੋਮਾ ਗਾਣਾ ਮਾਰੂ ਦੇ ਮੁਸਾਫਰਾਂ ਨਾਲ ਹੋਏ ਹਾਦਸੇ ਪਿਛੋਂ ਹਿੰਦ ਵਿਚ ਜੁਗਗਰਦੀ ਜ਼ਰੂਰ ਸ਼ੁਰੂ ਹੋ ਜਾਣ ਦੀ ਇਥੋਂ ਤਕ ਆਸ ਸੀ, ਕਿ ਕੋਰੀਆ ਜਹਾਜ਼ ਉਤੇ ਆਏ ਇਨਕਲਾਬੀਆਂ ਨੇ ਪੀਲਾਂਗ ਮਿਲਾਯਾ) ਤੋਂ ਅੰਮ੍ਰਿਤ ਵਾਰ ਪਤ੍ਰਿਕਾ ਅਖਬਾਰ ਨੂੰ ਕਲਕੱਤੇ

  • Third Caso, Judgement, p. 36. fbid, p. 38. Ilbid.

gSan Francisco Trial, Evidence of Kumad Nath Mookerjoo. ਵੀ ਸੀਵਲ, ਦੁਸਰਾ ਭਾਅ, ਪੰਨਾ ੪। ੭੫

  • Rowlatt Report, p. 150. Rowlatt Report, p. 146. Third Caso, Judgement, p. 35.

Dited by Panjaital Library www. d .org