ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/301

ਇਹ ਸਫ਼ਾ ਪ੍ਰਮਾਣਿਤ ਹੈ

1104
ਤੇਰੇ ਪੈਰ ਨੱਚਣ ਨੂੰ ਕਰਦੇ
ਨੱਚਦੀ ਕਾਹਤੋਂ ਨੀ
1105
ਨੱਚ ਕਲਬੂਤਰੀਏ
ਦੇ ਦੇ ਸ਼ੌਂਕ ਦਾ ਗੇੜਾ
1106
ਨੱਚ ਲੈ ਬਸੰਤ ਕੁਰੇ
ਨਿੱਤ ਨਿੱਤ ਨੀ ਭਾਣਜੇ ਵਿਆਹੁਣੇ
1107
ਜੀਜਾ ਵਾਰ ਦੇ ਦੁਆਨੀ ਖੋਟੀ
ਕੁੜੀਆਂ ’ਚ ਲਾਜ ਰੱਖ ਲੈ
1108
ਬਾਹਮਣੀ ਲਕੀਰ ਕਢ੍ਹਗੀ
ਮੇਲ ਨੀ ਜੱਟਾਂ ਦੇ ਆਉਣਾ
1109
ਸੌਣ ਦਿਆ ਬੱਦਲਾ ਵੇ
ਮੁੜ ਮੁੜ ਹੋ ਜਾ ਢੇਰੀ
1110
ਚੰਦਰਾ ਗਵਾਂਢ ਨਾ ਹੋਵੇ
ਲਾਈ ਲੱਗ ਨਾ ਹੋਵੇ ਘਰ ਵਾਲਾ
1111
ਜੀਹਦੀ ਬਾਂਹ ਫੜੀਏ
ਸਿਰ ਦੇ ਨਾਲ ਨਭ੍ਹਾਈਏ
1112
ਵਿਛੇ ਵਛਾਉਣੇ ਛੱਡ ਗੀ
ਨੀ ਮਾਂ ਦੀਏ ਮੋਰਨੀਏਂ
1113
ਖੱਟ ਤੇ ਲੱਗ ਜੂ ਪਤਾ
ਕੀ ਦੇਣਗੇ ਕੁੜੀ ਦੇ ਮਾਪੇ
1114
ਮੈਂ ਜਾਣਾ ਮੇਲੇ ਨੂੰ
ਬਾਪੂ ਜਾਊਂਗਾ ਬਣਾ ਕੇ ਟੋਲੀ
1115
ਚਲ ਚੱਲੀਏ ਜਰਗ ਦੇ ਮੇਲੇ
ਮੁੰਡਾ ਤੇਰਾ ਮੈਂ ਚੱਕ ਲੂੰ

299