ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/300

ਇਹ ਸਫ਼ਾ ਪ੍ਰਮਾਣਿਤ ਹੈ

1092
ਵੇ ਮੈਂ ਹੌਲਦਾਰ ਦੀ ਸਾਲੀ
ਕੈਦ ਕਰਾਦੂੰ ਗੀ
1093
ਗੌਰਮਿੰਟ ਕਨੂੰਨ ਨਵੇਂ ਬਣਾਏ
ਕੈਦ ਕਰਾਦੂੰ ਗੀ
1094
ਚੱਕੀ ਛੁੱਟ ਗੀ ਤਵੇ ਨੇ ਛੁਟ ਜਾਣਾ
ਰਾਜ ਹੋ ਗਿਆ ਤੀਮੀਆਂ ਦਾ
1095
ਮਰਨ ਗ਼ਰੀਬਾਂ ਦਾ
ਤਕੜੇ ਦੀ ਸਰਦਾਰੀ
1096
ਮਾਲ ਗ਼ਰੀਬਾਂ ਦਾ
ਖੋਹ ਜ਼ੋਰਾਵਰ ਲੈਂਦੇ
1097
ਹੋ ਕੇ ਸ਼ਰਾਬੀ ਜਾਣਾ
ਘਰ ਭਗਵਾਨੋਂ ਦੇ
1098
ਸਹੁਰੇ ਕੈਦ ਕੱਟੀ
ਨਾ ਚੋਰੀ ਨਾ ਡਾਕਾ
1099
ਅੱਖ ਬਾਲ੍ਹੋ ਨੇ ਇਸ ਤਰ੍ਹਾਂ ਮਾਰੀ
ਮਿਤਰਾਂ ’ਚ ਡਾਂਗ ਚੱਲਪੀ
1100
ਹੈਂਸਿਆਰੀਏ ਤਰਸ ਨਾ ਆਇਆ
ਤੋੜਿਆ ਗ਼ਰੀਬ ਜਾਣ ਕੇ
1101
ਬਣ ਜਾ ਗੁਰਾਂ ਦੀ ਚੇਲੀ
ਨੱਚਣਾ ਸਖਾਦੂੰ ਗੀ
1102
ਵੰਡ ਦੇ ਗੁੜ ਦੀ ਭੇਲੀ
ਨੱਚਣਾ ਸਖਾਦੂੰ ਗੀ
1103
ਗੇੜਾ ਦੇ ਜੱਟੀਏ
ਕੋਹਲੂ ਵਰਗੀ ਤੂੰ

298