ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/295

ਇਹ ਸਫ਼ਾ ਪ੍ਰਮਾਣਿਤ ਹੈ

1032
ਸੁੱਤੀ ਪਈ ਨੂੰ ਪੱਖੇ ਦੀ ਝੱਲ ਮਾਰੇ
ਐਡਾ ਸਾਡਾ ਕਿਹੜਾ ਦਰਦੀ
1033
ਤੇਰੀ ਨਾੜ ਮੱਥੇ ਦੀ ਟਪਕੇ
ਪੱਟੀਆਂ ਕਿਸ ਗੁੰਦੀਆਂ
1034
ਪਾਣੀ ਤੇਰਿਆਂ ਹੱਥਾਂ ਦਾ ਪੀਣਾ
ਮੇਰੀ ਭਾਵੇਂ ਲੱਤ ਟੁੱਟ ਜੈ
1035
ਕਿਤੇ ਯਾਰਾਂ ਨੂੰ ਭੜਾ ਕੇ ਮਾਰੂ
ਚੰਦ ਕੁਰ ਚੱਕਵਾਂ ਚੁੱਲ੍ਹਾ
1036
ਨਿੱਤ ਦਾ ਕਲੇਸ਼ ਮੁੱਕ ਜੂ
ਕਹਿਦੇ ਬੁੜ੍ਹੇ ਨੂੰ ਬਾਬਾ
1037
ਬਾਬੇ ਤੇ ਕੰਧ ਨਾ ਡਿਗੇ
ਤੂੰ ਕਿੱਥੇ ਡਿਗੇਂ ਮੁਟਿਆਰੇ
1038
ਚਟਕ ਚੋਬਰਾਂ ਵਾਲੀ
ਪੈ ਗੀ ਬੁਢੜੇ ਨੂੰ
1039
ਡੁੱਬੀ ਸਣੇ ਕੱਪੜੇ
ਨਹੀਂ ਬੇੜਾ ਹੋ ਗਿਆ ਪਾਰ
1040
ਸੁੱਖ ਨੀ ਸੌਣਗੇ ਮਾਪੇ
ਨੰਦ ਕੁਰ ਨਾਉਂ ਰੱਖ ਕੇ
1041
ਚੰਨ ਗੋਰੀਆਂ ਰੰਨਾਂ ਦੇ ਪੱਟ ਵੇਖੇ
ਸੂਰਜ ਤਪ ਕਰਦਾ
1042
ਨਿਆਣੀ ਉਮਰੇ ਮਰਗੇ ਜਿਨ੍ਹਾਂ ਦੇ ਮਾਪੇ
ਪੱਤਣਾਂ ਤੇ ਰੋਣ ਖੜੀਆਂ
1043
ਭਾਈ ਜੀ ਦੇ ਗੜਬੇ ਦਾ
ਮਿਸ਼ਰੀ ਵਰਗਾ ਪਾਣੀ

293