ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/278

ਇਹ ਸਫ਼ਾ ਪ੍ਰਮਾਣਿਤ ਹੈ

870
ਆਪਣਾ ਕੀ ਲੈ ਗਿਆ ਨਣਦੇ
ਮੁੰਡਾ ਉੱਠ ਗਿਆ ਪੈਂਦ ਤੇ ਬਹਿ ਕੇ
871
ਚੰਦਰੇ ਘਰਾਂ ਦੀਆਂ ਆਈਆਂ
ਭੈਣਾਂ ਨਾਲੋਂ ਭਾਈ ਤੋੜ ਲੇ
872
ਭੰਨਤਾ ਚੱਕੀ ਦਾ ਹੱਥੜਾ
ਨਣਦ ਬਛੇਰੀ ਨੇ
873
ਨਣਦੇ ਦੁਖ ਦੇਣੀਏ
ਤੈਨੂੰ ਤੋਰ ਕੇ ਕਦੇ ਨੀ ਨੌਂ ਲੈਣਾ
874
ਨਣਦੇ ਜਾ ਸਹੁਰੇ
ਭਾਮੇਂ ਲੈ ਜਾ ਕੰਨਾਂ ਦੇ ਵਾਲੇ
875
ਭਾਈ ਭਾਓ ਦੇ
ਭਰਜਾਈਆਂ ਲੁੱਟਣ ਖਾਣ ਦੀਆਂ
876
ਜੁੱਗ ਜੁੱਗ ਜਿਊਣ ਸਕੀਆਂ ਭਰਜਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ

276