ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/267

ਇਹ ਸਫ਼ਾ ਪ੍ਰਮਾਣਿਤ ਹੈ

762
ਕੁੱਲੀ ਯਾਰ ਦੀ ਸੁਰਗ ਜਾ ਝੂਟਾ
ਅੱਗ ਲੱਗੇ ਮੰਦਰਾਂ ਨੂੰ
763
ਜਿੰਦ ਯਾਰ ਦੇ ਮੰਜੇ ਤੇ ਨਿੱਕਲੇ
ਸੁਰਗਾਂ ਨੂੰ ਜਾਣ ਹੱਡੀਆਂ
764
ਰਾਤੀਂ ਯਾਰ ਨੇ ਗਲੇ ਨਾਲ ਲਾਈ
ਰੱਬ ਦਾ ਦੀਦਾਰ ਹੋ ਗਿਆ
765
ਚੰਨ ਭਾਵੇਂ ਨਿੱਤ ਚੜ੍ਹਦਾ
ਸਾਨੂੰ ਸੱਜਣਾਂ ਬਾਝ ਹਨੇਰਾ
766
ਜਿੰਦ ਨਿਕਲੇ ਦੋਹਾਂ ਦੀ ਸਾਂਝੀ
ਪੱਟਾਂ ਉੱਤੇ ਸੀਸ ਧਰ ਕੇ
767
ਤੈਨੂੰ ਵੇਖ ਕੇ ਸਬਰ ਨਾ ਆਵੇ
ਯਾਰਾ ਤੋਰਾ ਘੁੱਟ ਭਰਲਾਂ

265