ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/250

ਇਹ ਸਫ਼ਾ ਪ੍ਰਮਾਣਿਤ ਹੈ

582
ਚੰਦ ਚੜ੍ਹਿਆ ਬਾਪ ਦੇ ਵਿਹੜੇ
ਵੀਰ ਘਰ ਪੁੱਤ ਜਰਮਿਆ
583
ਵੀਰ ਘਰ ਪੁੱਤ ਜਰਮਿਆ
ਕੁਛ ਮੰਗ ਲੈ ਛੋਟੀਏ ਭੈਣੇ
584
ਮੈਂ ਨਾ ਵੇ ਕੁੱਛ ਲੈਣਾ ਵੀਰਨਾ
ਪੁੱਤ ਤੇਰਾ ਵੇ ਭਤੀਜਾ ਮੇਰਾ
585
ਵੀਰ ਮੱਝੀਆਂ ਦੇ ਸੰਗਲ ਫੜਾਵੇ
ਭਾਬੋ ਮੱਥੇ ਪਾਵੇ ਤਿਊੜੀਆਂ
586
ਸਰਦੈ ਤਾਂ ਦਈਂ ਵੀਰਨਾ
ਚਿੱਟੀ ਕੁੜਤੀ ਗੁਲਾਬੀ ਝੋਨਾ
587
ਖੱਟੀ ਕੁੜਤੀ ਗੁਲਾਬੀ ਲੀੜਾ
ਸਰਦਾ ਤਾਂ ਦੇ ਦੇ ਵੀਰਨਾ
588
ਛੋਟੇ ਵੀਰ ਨੇ ਕਰਾਈਆਂ ਪਿੱਪਲ ਪੱਤੀਆਂ
ਘੁਲਾੜੀਂ ਵਿਚੋਂ ਗੁੜ ਵੇਚ ਕੇ
589
ਵੀਰਾ ਵੇ ਨਰੰਜਣ ਸਿਆਂ
ਤੇਰੀ ਉਸਰੇ ਲਾਲ ਹਵੇਲੀ
590
ਮੇਰੇ ਵੀਰ ਦਾ ਪੱਕਾ ਦਰਵਾਜ਼ਾ
ਭਾਬੋ ਪਾਵੇ ਮੋਰਨੀਆਂ
591
ਵੀਰਾ ਵੇ ਬੁਲਾ ਸੁਹਣਿਆਂ
ਤੈਨੂੰ ਵੇਖ ਕੇ ਭੁੱਖੀ ਰੱਜ ਜਾਵਾਂ
592
ਭਾਬੋ ਕਹਿੰਦੀ ਗੋਹਾ ਪੱਥਿਆ
ਵੀਰ ਕਹੇ ਬੈਠੀ ਨੂੰ ਟੁੱਕ ਦੇਣਾ

248