ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/243

ਇਹ ਸਫ਼ਾ ਪ੍ਰਮਾਣਿਤ ਹੈ

ਵੀਰ ਮੇਰਾ ਪੱਟ ਦਾ ਲੱਛਾ
503
ਇਕ ਵੀਰ ਦਈਂ ਵੇ ਰੱਬਾ
ਮੇਰੀ ਸਾਰੀ ਉਮਰ ਦਾ ਗਹਿਣਾ
504
ਇਕ ਵੀਰ ਦਈਂ ਵੇ ਰੱਬਾ
ਵੀਰਾਂ ਵਾਲੀਆਂ ਦੇ ਨਹੋਰੇ ਭਾਰੀ
505
ਇੱਕ ਵੀਰ ਦਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ
506
ਦੋ ਵੀਰ ਦਈਂ ਵੇ ਰੱਬਾ
ਮੇਰੀ ਸਾਰੀ ਉਮਰ ਦੇ ਮਾਪੇ
507
ਦੋ ਵੀਰ ਦੇਈਂ ਵੇ ਰੱਬਾ
ਇਕ ਮੁਨਸ਼ੀ ਤੇ ਇਕ ਪਟਵਾਰੀ
508
ਇਕ ਵੀਰ ਰੱਬ ਨੇ ਦਿੱਤਾ
ਦੂਜਾ ਖੇਡਦਾ ਚਰ੍ਹੀ ਚੋਂ ਥਿਆਇਆ
509
ਤਿੰਨ ਵਾਰ ਦਈਂ ਵੇ ਰੱਬਾ
ਇੰਦਰ ਜੁਗਿੰਦਰ ਹਰਨਾਮਾ
510
ਪੰਜ ਵੀਰ ਦਈਂ ਵੇ ਰੱਬਾ
ਬੰਨ੍ਹੀ ਫੌਜ ਬਰ੍ਹਮਾ ਨੂੰ ਜਾਵੇ
511
ਜਿਸ ਘਰ ਵੀਰ ਨਹੀਂ
ਭੈਣਾਂ ਰੋਂਦੀਆਂ ਪਛੋਕੜ ਖ਼ੜ੍ਹਕੇ
512
ਭੈਣਾਂ ਰੋਂਦੀਆਂ ਨੂੰ ਵੀਰ ਬਰਾਉਂਦੇ
ਸਿਰ ਪਰ ਹੱਥ ਧਰ ਕੇ

241