ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/236

ਇਹ ਸਫ਼ਾ ਪ੍ਰਮਾਣਿਤ ਹੈ

436
ਬੂਹਾ ਹਵਾ ਦੇ ਨਾਲ ਖੁਲ੍ਹਿਆ
ਛੜੇ ਨੂੰ ਦੇਵੇਂ ਗਾਲੀਆਂ
437
ਛੜਾ ਘਰੋਂ ਅੱਗ ਨੂੰ ਗਿਆ
ਵਾਂਗ ਚੋਰ ਝਾਤੀਆਂ ਮਾਰੇ
438
ਛੜਿਆਂ ਦੇ ਅੰਬ ਤੋੜ ਕੇ
ਬਾੜ ਟੱਪਦੀ ਨੇ ਭਨਾ ਲਏ ਗੋਡੇ
439
ਛੜੇ ਜਾਣਗੇ ਮੱਕੀ ਦੀ ਰਾਖੀ
ਰੰਨਾਂ ਵਾਲੇ ਘਰ ਪੈਣਗੇ
440
ਛੜਿਆਂ ਦੀ ਹਾ ਪੈ ਜੂ
ਰੰਨੇ ਭੁੱਖੇ ਨੇ ਜੁਆਨੀ ਸਾੜੀ
441
ਛੜਿਆਂ ਦਾ ਦੁਨੀਆਂ ਤੇ
ਕੋਈ ਦਰਦੀ ਨਜ਼ਰ ਨਾ ਆਵੇ
442
ਛੜਿਆਂ ਨੂੰ ਮੌਜ ਬੜੀ
ਦੋ ਖਾਣੀਆਂ ਨਜ਼ਾਰੇ ਲੈਣੇ
443
ਛੜਿਆਂ ਦਾ ਸ਼ੌਂਕ ਬੁਰਾ
ਕੱਟਾ ਮੁੰਨ ਕੇ ਝਾਂਜਰਾਂ ਪਾਈਆਂ
444
ਜਦੋਂ ਦੇਖੀ ਛੜੇ ਦੀ ਅੱਖ ਗਹਿਰੀ
ਹੱਥ ਵਿਚੋਂ ਗਿਰੀ ਕੱਤਣੀ
445
ਟੁੱਟੀ ਮੰਜੀ ਛੜਿਆਂ ਦੀ
ਰੰਨ ਪਲੰਘ ਬਿਨਾਂ ਨਾ ਬੱਚਦੀ
446
ਤੁਸੀਂ ਦੇ ਦਿਓ ਦੇਸ਼ ਨਕਾਲਾ
ਪਿੰਡ ਦਿਆਂ ਛੜਿਆਂ ਨੂੰ
447
ਦਾਲ਼ ਮੰਗੇਂ ਛੜਿਆਂ ਤੋਂ
ਨਾ ਸ਼ਰਮ ਗੁਆਂਢਣੇ ਆਵੇ

234