ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/235

ਇਹ ਸਫ਼ਾ ਪ੍ਰਮਾਣਿਤ ਹੈ

425
ਛੜੇ ਬੈਠ ਕੇ ਦਲੀਲਾਂ ਕਰਦੇ
ਵਿਆਹ ਕਰਵਾਉਣ ਦੀਆਂ
426
ਛੜੇ ਬੈਠ ਕੇ ਦਲੀਲਾਂ ਕਰਦੇ
ਕੌਣ ਕੌਣ ਹੋਈਆਂ ਰੰਡੀਆਂ
427
ਛੋਟੀ ਈਸ਼ਰੋ ਬੜੀ ਕਰਤਾਰੋ
ਦੋਨੋਂ ਭੈਣਾਂ ਹੋਈਆਂ ਰੰਡੀਆਂ
428
ਛੜਾ ਬੰਨ੍ਹਿਆ ਕੈਦ ਨੂੰ ਜਾਵੇ
ਕਹਿ ਦਿਓ ਮੁੰਡਿਓ ਰੱਬ ਲੱਗਦੀ
429
ਜਾਵੇਂਗਾ ਜਹਾਨੋਂ ਖਾਲੀ
ਵੇ ਛੜਿਆ ਦੋਜਕੀਆ
430
ਛੜਿਓ ਮਰਜੋ ਮੱਕੀ ਦਾ ਟੁੱਕ ਖਾਕੇ
ਵਿੱਚ ਪਾਲੋ ਨੂੰਣ ਦੀ ਡਲੀ
431
ਛਿੱਟਾ ਦੇ ਗੀ ਝਾਂਜਰਾਂ ਵਾਲੀ
ਛੜਿਆਂ ਦਾ ਦੁੱਧ ਉਬਲੇ
432
ਛੜੇ ਨੇ ਕਪਾਹ ਬੀਜਲੀ
ਕੋਈ ਡਰਦੀ ਚੁਗਣ ਨਾ ਜਾਵੇ
433
ਕਾਹਨੂੰ ਦੇਨੀ ਏਂ ਕੁਪੱਤੀਏ ਗਾਲ਼ਾਂ
ਛੜੇ ਦਾ ਕਿਹੜਾ ਪੁੱਤ ਮਰਜੂ
434
ਛੜਿਆਂ ਦੇ ਅੱਗ ਨੂੰ ਗਈ
ਉਨ੍ਹਾਂ ਚੱਪਣੀ ਭੁਆ ਕੇ ਮਾਰੀ
435
ਛੜਿਆਂ ਦੀ ਅੱਗ ਨਾ ਬਲੇ
ਦਾਣੇ ਚੱਬ ਕੇ ਗੁਜ਼ਾਰਾ ਕਰਦੇ

233