ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/221

ਇਹ ਸਫ਼ਾ ਪ੍ਰਮਾਣਿਤ ਹੈ

ਹਾਰ ਸ਼ਿੰਗਾਰ
291
ਆਰਸੀ
ਅੱਧੀ ਰਾਤੇ ਪਾਣੀ ਮੰਗਦਾ
ਮੈਂ ਤਾਂ ਆਰਸੀ ਦਾ ਕੌਲ ਬਣਾਇਆ
292
ਸੁਰਮਾਂ
ਸੁਰਮਾਂ ਕਹਿਰ ਦੀ ਗੋਲੀ
ਬਿੱਲੀਆਂ ਅੱਖੀਆਂ ਨੂੰ
293
ਸੁਰਮਾਂ ਕਿਹੜੀਆਂ ਅੱਖਾਂ ਵਿੱਚ ਪਾਵਾਂ
ਅੱਖੀਆਂ ’ਚ ਯਾਰ ਵੱਸਦਾ
294
ਸੁਰਮਾਂ ਨੌਂ ਰੱਤੀਆਂ
ਡਾਕ ਗੱਡੀ ਵਿੱਚ ਆਇਆ
295
ਧਾਰੀ ਬੰਨ੍ਹ ਸੁਰਮਾਂ ਨਾ ਪਾਈਏ
ਪਿਉਕੇ ਪਿੰਡ ਕੁੜੀਏ
296
ਮੁੰਡਾ ਪੱਟਿਆ ਨਵਾਂ ਪਟਵਾਰੀ
ਅੱਖਾਂ ਵਿੱਚ ਪਾ ਕੇ ਸੁਰਮਾਂ
297
ਲੋਕਾਂ ਭਾਣੇ ਹੋਗੀ ਕੰਜਰੀ
ਸੁਰਮਾਂ ਅੱਖਾਂ ਦੀ ਦਾਰੂ
298
ਸ਼ੀਸ਼ਾ
ਤੇਰੇ ਰੰਗ ਤੋਂ ਤੇਜ਼ ਰੰਗ ਮੇਰਾ
ਸ਼ੀਸ਼ਾ ਦੇਖ ਮਿੱਤਰਾ

219