ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/215

ਇਹ ਸਫ਼ਾ ਪ੍ਰਮਾਣਿਤ ਹੈ

238
ਮੂਹਰੇ ਰੱਥ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ
239
ਤੇਰੇ ਵੀਰ ਦਾ ਬਾਘੜੀ ਬੋਤਾ
ਉੱਠ ਕੇ ਮੁਹਾਰ ਫੜ ਲੈ
240
ਰੋਲ ਦੀ ਬਰੋਬਰ ਜਾਵੇ
ਬੋੜਾ ਮੇਰੇ ਵੀਰਨ ਦਾ
241
ਵੇ ਮੈਂ ਅਮਰ ਵੇਲ ਪੁਟ ਲਿਆਵਾਂ
ਬੋਤਾ ਤੇਰਾ ਭੁੱਖਾ ਵੀਰਨਾ
242
ਬਲਦ
ਹੱਟੀਏਂ ਬੈਠ ਸ਼ੁਕੀਨਾ
ਵਹਿੜੇ ਤੇਰੇ ਮੈਂ ਬੰਨ੍ਹਦੀ
243
ਚੱਕ ਟੋਕਰਾ ਬੈਲਾਂ ਨੂੰ ਕੱਖ ਪਾ ਦੇ
ਸੂਫ਼ ਦੇ ਪਜਾਮੇ ਵਾਲੀਏ
244
ਚੱਕ ਟੋਕਰਾ ਵਹਿੜੇ ਨੂੰ ਕੱਖ ਪਾ ਦੇ
ਸੋਨੇ ਦੇ ਤਵੀਤ ਵਾਲੀਏ
245
ਬੱਗੇ ਬਲਦ ਖਰਾਸੇ ਜਾਣਾ
ਮਾਨ ਕੁਰੇ ਕੱਢ ਘੁੰਗਰੂ
246
ਬੱਗੇ ਬਲਦ ਖਰਾਸੇ ਜਾਣਾ
ਚੰਦ ਕੁਰੇ ਲਿਆ ਘੁੰਗਰੂ
247
ਵਹਿੜੇ ਤੇਰੇ ਮੈਂ ਬੰਨ੍ਹਦੂ
ਚੱਕ ਜਾਂਗੀਆ ਮੁੰਡਿਆਂ ਦੇ ਨਾਲ ਰਲਜਾ
248
ਬੱਗਿਆ ਚੱਕ ਚੌਂਕੜੀ
ਨੈਣ ਨਫੇ ਵਿੱਚ ਆਈ

213