ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/213

ਇਹ ਸਫ਼ਾ ਪ੍ਰਮਾਣਿਤ ਹੈ

215
ਮੇਰਾ ਸਦਿਆ ਰਾਤ ਨੂੰ ਆਇਆ
ਡੱਬੀਏ ਨਾ ਭੌਂਕੀਂ
216
ਬੋਤਾ
ਆਹ ਲੈ ਡੰਡੀਆਂ ਜੇਬ ਵਿੱਚ ਪਾ ਲੈ
ਬੋਤੇ ਉੱਤੇ ਕੰਨ ਦੁਖਦੇ
217
ਹੌਲੀ ਬੋਤਾ ਛੇੜ ਮਿੱਤਰਾ
ਮੇਰੇ ਸੱਜਰੇ ਬਨ੍ਹਾਏ ਕੰਨ ਦੁਖਦੇ
218
ਕਾਹਨੂੰ ਦਿੰਨੀ ਐਂ ਜੱਕੇ ਦਾ ਭਾੜਾ
ਬੋਤਾ ਲੈ ਜਾ ਮਿੱਤਰਾਂ ਦਾ
219
ਗੱਡਦੀ ਰੰਗੀਲ ਮੁੰਨੀਆਂ
ਬੋਤਾ ਬੰਨ੍ਹਦੇ ਸਰਵਣਾ ਵੀਰਾ
220
ਲੰਡੇ ਊਠ ਨੂੰ ਸ਼ਰਾਬ ਪਿਆਵੇ
ਭੈਣ ਬਖਤੌਰੇ ਦੀ
221
ਐਤਕੀਂ ਫਸਲ ਦੇ ਦਾਣੇ
ਲਾ ਦਈਂ ਵੀਰਾ ਬੱਗੇ ਊਠ ਤੇ
222
ਸੋਹਣੀ ਰੰਨ ਦੇ ਮੁਕੱਦਮੇ ਜਾਣਾ
ਊਠਣੀ ਸ਼ਿੰਗਾਰ ਮੁੰਡਿਆ
223
ਸੋਨੇ ਦੇ ਤਵੀਤ ਵਾਲਿਆ
ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ
224
ਛਪੜੀ 'ਚ ਘਾ ਮੱਲਿਆ
ਬੋਤਾ ਚਾਰ ਲੈ ਸਰਵਣਾ ਵੀਰਾ
225
ਜਦੋਂ ਵੇਖ ਲਿਆ ਵੀਰ ਦਾ ਬੋਤਾ
ਮਲ ਵਾਂਗੂੰ ਪੈਰ ਧਰਦੀ

211