ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/212

ਇਹ ਸਫ਼ਾ ਪ੍ਰਮਾਣਿਤ ਹੈ

205
ਰਾਤੀਂ ਤੇਰੀ ਗੁੱਤ ਲੰਮਕੇ
ਸਾਨੂੰ ਸੱਪਣੀ ਦੇ ਪੈਣ ਭੁਲੇਖੇ
206
ਜੱਟੀ ਹੱਟੀ ਤੇ ਸ਼ਰਾਬਣ ਹੋਈ
ਸੱਪ-ਰੰਗੀ ਛੀਂਟ ਦੇਖ ਕੇ
207
ਹੀਰਾ ਹਰਨ
ਤੂੰ ਵੀ ਸਿਖ ਲੈ ਹੀਰਿਆ ਹਰਨਾ
ਤੋਰ ਕੁਆਰੀ ਦੀ
208
ਘੋੜਾ
ਘੋੜਾ ਮਰ ਜੈ ਜੱਕੇ ਵਾਲਿਆ ਤੇਰਾ
ਜੱਕੇ ਦੀਆਂ ਹੋਣ ਫਾੜੀਆਂ
209
ਜਿੰਦ ਜਾਂਦੀ ਐ ਕਾਲੀਆ ਮੇਰੀ
ਨੀਲਾ ਘੋੜਾ ਪੁੰਨ ਕਰ ਦੇ
210
ਜਿੰਦ ਬਖਸ਼ੇ ਵਾਹਿਗੁਰੂ ਤੇਰੀ
ਇਕ ਛੱਡ ਪੰਜ ਕਰਦਾਂ
211
ਬੱਗਾ ਘੋੜਾ ਵੇ ਵਕੀਲਾ ਤੈਨੂੰ
ਯਾਰ ਮੇਰਾ ਬਰੀ ਹੋ ਜਵੇ
212
ਚੂਹੀਆਂ
ਠਾਣੇਦਾਰ ਨੇ ਲੱਸੀ ਦੀ ਮੰਗ ਪਾਈ
ਚੂਹੀਆਂ ਦੁੱਧ ਦਿੰਦੀਆਂ
213
ਡੱਬੀ ਕੁੱਤੀ
ਜਦੋਂ ਯਾਰ ਗਲੀ ਵਿੱਚ ਆਇਆ
ਡੱਬੀ ਕੁੱਤੀ ਭੌਂਕ ਪਈ
214
ਡੱਬੀ ਕੁੱਤੀ ਮੇਰੇ ਵੀਰ ਦੀ
ਠਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ

210