ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/193

ਇਹ ਸਫ਼ਾ ਪ੍ਰਮਾਣਿਤ ਹੈ

21
ਨਾਮ ਦੇਵ ਦੀ ਬਣਾਈ ਬਾਬਾ ਛੱਪਰੀ
ਧੰਨੇ ਦੀਆਂ ਗਊਆਂ ਚਾਰੀਆਂ
22
ਰੱਬ ਫਿਰਦਾ ਧੰਨੇ ਦੇ ਖੁਰੇ ਵਢ੍ਹਦਾ
ਉਹਨੇ ਕਿਹੜਾ ਕੱਛ ਪਾਈ ਸੀ
23
ਚਿਤਾਉਣੀ
ਅਮਲਾਂ ਤੇ ਹੋਣ ਗੇ ਨਬੇੜੇ
ਜ਼ਾਤ ਕਿਸੇ ਪੁਛਣੀ ਨਹੀਂ
24
ਐਵੇਂ ਭੁਲਿਆ ਫਿਰੇਂ ਅਣਜਾਣਾ
ਗੁਰੂ ਬਿਨਾਂ ਗਿਆਨ ਨਹੀਂ
25
ਸਿਰ ਧਰ ਕੇ ਤਲੀ ਤੇ ਆ ਜਾ
ਲੰਘਣਾ ਜੇ ਪ੍ਰੇਮ ਦੀ ਗਲ਼ੀ
26
ਹੀਰਾ ਜਨਮ ਅਮੋਲਕ ਤੇਰਾ
ਕੌਡੀਆਂ ਦੇ ਜਾਵੇ ਬਦਲੇ
27
ਹਉਮੇਂ ਵਾਲਾ ਰੋਗ ਬੁਰਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
28
ਕਿਤੇ ਡੁਲ੍ਹ ਨਾ ਜਾਈਂ ਮਨਾ ਮੇਰਿਆ
ਮੋਤੀਆਂਂ ਦੇ ਮੰਦਰ ਦੇਖ ਕੇ
29
ਕਿੱਕਰਾਂ ਦੇ ਬੀਜ ਬੀਜ ਕੇ
ਕਿੱਥੋਂ ਮੰਗਦੈਂ ਦਸੌਰੀ ਦਾਖਾਂ
30
ਕਾਲ਼ੇ ਬੀਤਗੇ ਧੌਲ਼ਿਆਂ ਦੀ ਵਾਰੀ ਆਈ
ਊਅਜੇ ਵੀ ਨਾ ਨਾਮ ਜੱਪਦਾ


੧. ਖੁਰਾ-ਪੈਰਾਂ ਦੇ ਨਿਸ਼ਾਨ191