ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/164

ਇਹ ਸਫ਼ਾ ਪ੍ਰਮਾਣਿਤ ਹੈ

498
ਛੜਾ ਆਖਦਾ ਵੀਰੋ
ਕੀ ਪੁਛਦੇ ਦੁਖ ਮੇਰਾ
ਸਾਲ ਹੋ ਗਿਆ ਔਰਤ ਮਰਗੀ
ਹੋ ਗਿਆ ਜਗਤ ਹਨੇਰਾ
ਰੋਂਦੇ ਫਿਰਨ ਜਵਾਕ ਨਿਆਣੇ
ਪਿਆ ਦੁੱਖਾਂ ਦਾ ਘੇਰਾ
ਸੜਦੇ ਹੱਥ ਪੱਕੇ ਰੋਟੀ
ਕੱਟਣਾ ਵਖਤ ਉਖੇਰਾ
ਬਾਝ ਜਨਾਨੀ ਦੇ-
ਘਰ ਸਾਧਾਂ ਦਾ ਡੇਰਾ
499
ਛੜਾ ਛੜੇ ਨੂੰ ਦਏ ਦਲਾਸਾ
ਮੌਜ ਭਰਾਵਾ ਰਹਿੰਦੀ
ਦੋ ਡੱਕਿਆਂ ਨਾਲ ਅੱਗ ਬਲ ਪੈਂਦੀ
ਰੋਟੀ ਸੇਕ ਨਾਲ ਲਹਿੰਦੀ
ਇਕ ਦੁੱਖ ਮਾਰ ਗਿਆ-
ਸੁਰਤ ਰੰਨਾਂ ਵਿੱਚ ਰਹਿੰਦੀ
500
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜਿਆਂ ਦਾ ਢਹਿ ਗਿਆ ਕੋਠਾ
ਛੜਿਓ ਪੁੰਨ ਕਰ ਦੋ
ਥੋਡਾ ਭਰਿਆ ਜਹਾਜ਼ ਖਲੋਤਾ
ਪਤਲੋ ਐਂ ਲੰਘ ਗੀ
ਜਿਵੇਂ ਲੰਘ ਗਿਆ ਸੜਕ ਤੇ ਬੋਤਾ
ਅੱਖੀਆਂ ਮਾਰ ਗਿਆ-
ਜ਼ੈਲਦਾਰ ਦਾ ਪੋਤਾ
501
ਛੜਾ ਵਿਚਰਾ ਨਾ ਹੁਣ ਬੋਲੇ
ਵਿੱਚ ਹਰਖ ਦੇ ਭਰਿਆ
ਭਾਂਡਾ ਟੀਂਡਾ ਹਿੱਸੇ ਆਉਂਦਾ
ਕੋਲ ਛੜੇ ਦੇ ਧਰਿਆ
ਓਹਦੀ ਕੁਦਰਤ ਤੋਂ-
ਹਰ ਕੋਈ ਹੈ ਡਰਿਆ

160