ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਏ ਹਨ। ਉਹ ਆਪਣੇ ਦੋਹਾਂ ਬਹਾਦਰ ਅਫਸਰਾਂ ਦੇ ਨਾਲ ਇਹ
ਸਲਾਹ ਕਰਨ ਲਗੇ ਕਿ ਕਿਦਾਂ ਇਹ ਸਾਰੇ ਦੇ ਸਾਰੇ ਗ੍ਰਿਫਤਾਰ ਕਰ
ਲਏ ਜਾਣ।


ਲਗ ਭਗ ਦੋ ਸਗੋਂ ਤਿੰਨਾਂ ਘੰਟਿਆਂ ਪਿਛੋਂ ਜਦ ਓਸ ਨਾਲੇ
ਵਿਚ ਆਰਾਮ ਕਰਨ ਵਾਲੇ ਰਕਤ ਮੰਡਲ ਦੇ ਸਾਰੇ ਆਦਮੀ ਡੂੰਘੀ
ਨੀਂਦ ਵਿਚ ਮਸਤ ਹੋ ਰਹੇ ਸਨ ਇਥੋਂ ਤਕ ਕਿ ਜ਼ਖਮੀ ਤੇ ਘਾਇਲ ਵੀ
ਆਪਣੀਆਂ ਪੀੜਾਂ ਨੂੰ ਨੀਂਦ ਦੀ ਗੋਦ ਵਿਚ ਪੈ ਕੇ ਭੁਲਾ ਚੁਕੇ ਸਨ,
ਉਸ ਇਕੱਲੇ ਸੰਤਰੀ ਨੂੰ ਜੋ ਇਕ ਵਡੇ ਸਾਰੇ ਪਥਰ ਦੇ ਸਹਾਰੇ ਝੋਕ ਲਾ
ਰਿਹਾ ਸੀ ਕੁਝ ਆਹਟ ਜਹੀ ਸੁਨਾਈ ਦਿਤੀ । ਉਹਨੇ ਅਖ ਖੋਹਲਕੇ
ਧਿਆਨ ਨਾਲ ਵੇਖਿਆ ਪਰ ਹਨੇਰੇ ਵਿਚ ਕੁਝ ਦਿਸਿਆ ਨਾਂ । ਉਹ
ਅੱਖਾਂ ਮੀਟ ਅਤੇ ਧੌਣ ਹੇਠਾਂ ਸੁਟ ਫੇਰ ਝੋਕਾਂ ਲਾਉਣੀਆਂ ਚਾਹੁੰਦਾ ਸੀ
ਕਿ ਅਚਾਨਕ ਪਤੇ ਦੇ ਪੈਰ ਹੇਠ ਆਉਣ ਦੀ ਆਵਾਜ਼ ਨਾਲ ਫਿਰ
ਤ੍ਰਭਕਿਆ । ਇਸ ਵਾਰ ਉਹਨੂੰ ਕੁਝ ਜ਼ਿਆਦਾ ਸ਼ਕ ਹੋਇਆ ਕਿਉਂਕਿ
ਉਹ ਖਬਰ ਦਾ ਸਹਾਰਾ ਛਡ ਉਠਣ ਲਗਾ ਪਰ ਅਫਸੋਸ ਉਠ ਨਾਂ
ਸਕਿਆ। ਦੋ ਤਕੜੇ ਹਥਾਂ ਨੇ ਉਹਦੇ ਮੁੰਹ ਨੂੰ ਬੰਦ ਕਰ ਦਿਤਾ ਅਤੇ
ਦੋਹਾਂ ਨੇ ਉਹਦੇ ਮੋਢੇ ਫੜ ਲਏ। ਝਟ ਹੀ ਉਹ ਬਿਲਕੁਲ ਬੇ ਬਸ ਤੇ
ਪਰ ਵਸ ਹੋ ਗਿਆ । ਉਹਦੇ ਮੂੰਹੋਂ ਉਨ੍ਹਾਂ ਸੌਣ ਵਾਲਿਆਂ ਨੂੰ ਹੁਸ਼ਿਆਰ
ਕਰਨ ਲਈ ਇਕ ਚੀਕ ਵੀ ਨਾਂ ਨਿਕਲ ਸਕੀ।
ਹੁਣ ਡਰ ਹੀ ਕਿਸੇ ਦਾ ਨਹੀਂ ਸੀ। ਹਰ ਇਕ ਸੌਣ ਵਾਲੇ ਨੂੰ
ਚਹੁੰ ਚਹੁੰ ਸਿਪਾਹੀਆਂ ਦੇ ਹਵਾਲੇ ਕਰ ਦਿਤਾ ਗਿਆ ਜਿਨ੍ਹਾਂ ਨੇ ਆਪਣਾ
ਕੰਮ ਏਨੀ ਫੁਰਤੀ ਤੇ ਸਫਾਈ ਨਾਲ ਕੀਤਾ ਕਿ ਬਹੁਤਿਆਂ ਦੀ ਪੂਰੀ
ਨੀਂਦ ਤਦ ਹੀ ਖੁਲੀ ਜਦ ਉਨ੍ਹਾਂ ਦੇ ਹਥ ਪੈਰ ਤੇ ਮੂੰਹ ਬੰਨੇ ਜਾ ਚੁਕੇ ਸਨ।
ਏਨੇ ਆਦਮੀਆਂ ਚੋਂ ਕੇਵਲ ਨੰਬਰ ਦੋ, ਰਘੁਨਾਥ ਸਿੰਹ, ਨੇ
ਖੂਨ ਦੀ ਗੰਗਾ-੪

੯੪