ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਗਰ ਵਿਚ ਅਚਾਨਕ ਇਕਠਿਆਂ ਹੀ ਏਨੇ ਬਦੇਸ਼ੀਆਂ ਤੇ ਕੋਈ ਮਾਰੂ ਹਮਲਾ ਕੀਤਾ ਜਾ ਸਕਦਾ ਹੈ। ਭਾਵੇਂ ਨੋਟਿਸ ਵੇਖੇ ਜਾਣ ਤੋਂ ਘੰਟਾ ਕੁ ਪਿਛੋਂ ਤੋਂ ਹੀ ਤਾਰ ਤੇ ਟੈਲੀਫੋਨ ਖੜਕਨ ਲਗੇ, ਪਹਿਰੇ ਤੇ ਚੌਂਕੀਦਾਰਾਂ ਦੀ ਪਕਿਆਈ ਹੋਣ ਲਈ ਪੁਲਸ ਦੀ ਸਹਾਇਤਾ ਮੰਗੀ ਜਾਣ ਲਗੀ, ਅਤੇ ਹਰ ਤਰ੍ਹਾਂ ਦੀ ਰਾਖੀ ਦਾ ਪੂਰਾ ਪ੍ਰਬੰਧ ਹੋਣ ਲਗਾ ਪਰ ਫਿਰ ਵੀ ਇਹਦੇ ਨਾਲ ਨਾਲ ਕਿਸੇ ਤਰ੍ਹਾਂ ਦੀ ਘਬਰਾਹਟ ਜਾਂ ਬੇਚੈਨੀ ਨਹੀਂ ਦਿਸਦੀ ਸੀ। ਸਾਰਾ ਕੰਮ ਧੀਰਜ ਤੇ ਸ਼ਾਂਤੀ ਦੇ ਨਾਲ ਹੋ ਰਿਹਾ ਸੀ।

ਗਲ ਇਹ ਸੀ ਕਿ ਇਸ ਵੇਲੇ ਕੇਵਲ ਮਹਾਰਾਜ ਜ਼ਾਲਮ ਸਿੰਹ ਹੀ ਨਹੀਂ ਸਗੋਂ ਇਕ ਬੜਾ ਹੀ ਹਿੰਮਤੀ ਤੇ ਦਲੇਰ ਅੰਗਰੇਜ਼ ਪੁਲਸ ਕਮਿਸ਼ਨਰ ਵੀ ਇਥੇ ਹੈ ਸੀ, ਹਾਲਤ ਨੂੰ ਵਿਗੜਨ ਤੋਂ ਬਚਾਉਣ ਦਾ ਇਕ ਵਡਾ ਕਾਰਨ ਬਾਕੀ ਸੀ। ਉਨ੍ਹਾਂ ਦੇ ਹੁੰਦਿਆਂ ਕਿਸੇ ਤਰ੍ਹਾਂ ਦਾ ਸਾਕਾ ਨਹੀਂ ਹੋ ਸਕਦਾ, ਇਹ ਗਲ ਸਾਰਿਆਂ ਦੇ ਦਿਲਾਂ ਵਿਚ ਸਮਾਈ ਹੋਈ ਸੀ।

ਇਹ ਤਾਂ ਕਹਿਣਾ ਹੀ ਵਿਅਰਥ ਹੈ ਕਿ ਖਾਸ ਕਰਕੇ ਮਹਾਰਾਜੇ ਜ਼ਾਲਮ ਸਿੰਹ ਦੇ ਆਪ ਦਖਲ ਦੇਣ ਦੇ ਕਾਰਨ ਅਧਿਕਾਰੀ ਜਾਂ ਪੁਲਸ, ਇਸ ਧਮਕੀ ਨੂੰ ਰੋਕਣ ਦਾ ਪੂਰਾ ਉਪਾ ਕਰ ਰਹੇ ਸਨ। ਸਾਮਰਾਜ ਦੀ ਸਾਰੀ ਸ਼ਕਤੀ ਲਾ ਕੇ ਵੀ ਘਟ ਤੋਂ ਘਟ ਬਦੇਸ਼ੀ ਵਪਾਰੀਆਂ ਨੂੰ ਇਨ੍ਹਾਂ ਖੂਨੀ ਡਾਕੂਆਂ ਦੇ ਹਥੋਂ ਬਚਾਉਣਾ ਹੀ ਹੋਵੇਗਾ ਇਹ ਕਰੜੀ ਆਗਿਆ ਮਹਾਰਾਜ ਨੇ ਦਿਤੀ ਸੀ, ਅਤੇ ਉਦਾਂ ਹੀ ਕੀਤਾ ਵੀ ਜਾ ਰਿਹਾ ਸੀ। ਬਸ ਇਸ ਤੋਂ ਹੀ ਸਮਝ ਲਵੋ ਕਿ ਪੁਲਸ ਫੌਜ, ਜਾਸੂਸ, ਸੀ. ਆਈ. ਡੀ. ਸਾਰੇ ਚੁਸਤੀ ਨਾਲ ਕੰਮ ਕਰ ਰਹੇ ਸਨ।

ਪਰ ਸਿਵਾ ਇਹਦੇ ਕਿ ਨਾਕਿਆਂ ਤੇ ਚੌਕਾਂ ਵਿਚ ਪਹਿਰਾ ਕਰੜਾ ਕਰ ਦਿਤਾ ਗਿਆ ਸੀ ਅਤੇ ਘੋੜ ਸਵਾਰ ਪੁਲਸ ਜਾਂ ਫੌਜ ਦੀ ਗਿਣਤੀ ਵਧ ਗਈ ਸੀ ਹੋਰ ਕੋਈ ਗਲ ਇਹੋ ਜਹੀ ਉਪਰੋਂ ਨਹੀਂ ਦਿਸ ਰਹੀ ਸੀ ਕਿ ਰਕਤ ਮੰਡਲ ਦਾ ਮੁਕਾਬਲਾ ਕਰਨ ਦੇ ਹੋਰ ਵੀ ਉਪਾ ਕੀਤੇ ਜਾਂ ਰਹੇ ਹਨ। ਜੋ ਕੁਝ ਵੀ ਉਹਦੀ ਧਮਕੀ ਦੇ ਉਤਰ ਵਿਚ ਹੋ ਰਿਹਾ ਸੀ, ਬੜੇ ਗੁਪਤ ਤਰੀਕੇ ਨਾਲ, ਪਰ ਬੜੀ ਹੀ ਸਾਵਧਾਨੀ ਤੇ ਹੁਸ਼ਿਆਰੀ

ਖੂਨ ਦੀ ਗੰਗਾ-੪

੮.