ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਸਰਦਾਰ ਨੂੰ ਸ਼ਾਇਦ ਉਹਦੀ ਹੋਂਦ ਦਾ ਪਤਾ ਵੀ ਨਹੀਂ ਹੈ।
ਤ੍ਰੇਹਠ ਤੇ ਨੜਿਨਵੇਂ ਹੁਣੇ ਮਿਲੇ ਸਨ । ਉਨਾਂ ਤੋਂ ਪਤਾ ਲਗਾ
ਸੀ ਕਿ ਗੋਨਾ ਪਹਾੜੀ ਵਾਲੀ ਮੁਹਿੰਮ ਤੇ ਬਹੁਤੀ ਸਲਫਤਾ ਨਹੀਂ ਮਿਲੀ
ਫਿਰ ਭੀ ਨੰਬਰ ਦੌ ਛੁਡਾ ਲਏ ਗਏ ਹਨ । ਮਾਨਾਦਹ ਤੋਂ ਇਕ ਰਿਸਾਲਾ
ਆ ਪੁਜਾ ਜਿਸ ਕਰਕੇ ਸਾਡੇ ਆਦਮੀਆਂ ਨੂੰ ਪਿਛਾਂਹ ਹਟਨਾ ਪਿਆ ।
ਆਪਣੇ ਜ਼ਖਮੀਆਂ ਨੂੰ ਨਾਲ ਲਈ ਉਹ ਕਿਲੇ ਵਲ ਜਾ ਰਹੇ ਹਨ ।

ਅਠਾਸੀ "


ਸੁਨੇਹਾ ਪੜਕੇ ਕੇਸ਼ਵ ਜੀ ਨੇ ਝਟ ਹੀ ਉਹਦਾ ਉਤਰ ਇਕ
ਕਾਗਜ਼ ਤੇ ਲਿਖਿਆ ਅਤੇ ਉਸ ਆਦਮੀ ਨੂੰ ਦੇ ਕੇ ਕਿਹਾ, 'ਇਹਨੂੰ ਹੁਣੇ
ਭਿਜਵਾਓ।' ਉਤਰ ਇਹ ਸੀ:-
'ਨੰਬਰ ਅਠਾਸੀ,
ਤੇਰਾ ਭੇਜਿਆ ਹੋਇਆ ਸੁਨੇਹਾ ਮਿਲ ਗਿਆ। ਇਥੇ 'ਭਿਆ-
ਨਕ ਚਾਰ' ਵਿਚੋਂ ਕੇਵਲ ਮੈਂ ਹੀ ਹਾਂ ਅਤੇ ਮੈਂ ਵੀ ਇਕ ਸਖਤ ਚਿੰਤਾ
ਵਿਚ ਫਸਿਆ ਹਾਂ ਕਿਉਂਕਿ 'ਮਿਰਤੂ ਕਿਰਣ' ਨੂੰ ਇਕਠਾ ਕਰਨ
ਵਾਲੀ ਮਸ਼ੀਨ ਵਿਚ ਕੁਝ ਖਰਾਬੀ ਆ ਗਈ ਹੈ। ਫਿਰ ਵੀ ਸਰਦਾਰ
ਦਾ ਸਹਾਇਤਾ ਦਾ ਮੈਂ ਕੁਝ ਪ੍ਰਬੰਧ ਕਰਦਾ ਹਾਂ ।
ਨੰਬਰ ਦੋ ਛੁਟੇ ਨਹੀਂ । ਅਜੇ ਥੋੜਾ ਚਿਰ ਹੋਇਆ ਖਬਰ ਮਿਲੀ
ਹੈ ਕਿ ਤ੍ਰਿਪਨ ਕੂਟ ਤੋਂ ਆਉਣ ਵਾਲੀ ਇਕ ਸਰਕਾਰੀ ਫੌਜ ਦੇ ਹਥ
ਆ ਗਏ ਹਨ। ਪੂਰੀ ਖਬਰ ਦੀ ਉਡੀਕ ਕਰ ਰਿਹਾ ਹਾਂ, ਜੇ ਖ਼ਬਰ
ਮਿਲੀ ਤਾਂ ਭੇਜਾਂਗਾ। ਤੂੰ ਹੁਸ਼ਿਆਰ ਰਹੀਂ, ਕੋਈ ਨਵੀਂ ਖਬਰ ਮਿਲੇ
ਤਾਂ ਛੇਤੀ ਪਤਾ ਦੇਵੀਂ ਅਤੇ ਖਿਆਲ ਰਖੀ ਤੇ ਆਪ ਬਚਿਆਂ ਰਹੀ,
ਕਿਤੇ ਇਹ ਨਾਂ ਹੋਵੇ ਕਿ ਸਾਰਾ ਭੇਦ ਖੁਲ ਜਾਏ। ਫੇਰ ਬੜੀ ਮੁਸ਼ਕਲ
ਬਣੇਗੀ ।


ਇਹ ਖਬਰ ਕੀਹਨੇ ਭੇਜੀ ? ਕੇਸ਼ਵ ਜੀ ਦਾ ਉਤਰ ਕੀਹਦੇ
ਪਾਸ ਗਿਆ ? ਨੰਬਰ ਅਠਾਸੀ ਕੋਣ ਹੈ ਜਿਸ ਤੇ ਭਿਆਨਕ ਚਾਰ ਬੜਾ
ਵਿਸ਼ਵਾਸ਼ ਕਰਦੇ ਹਨ ਅਤੇ ਆਪਣੇ ਬਰਾਬਰ ਹੀ ਸਮਝਦੇ ਹਨ ?
ਖੂਨ ਦੀ ਗੰਗਾ-੪

੭੮