ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਾੜੀ ਦੇ ਉਪਰ ਡਟੇ ਹੋਏ ਹਨ ਅਤੇ ਦੁਸ਼ਮਨ ਹੇਠਾਂ ਉਨ੍ਹਾਂ ਤੇ ਗੋਲੀ
ਚਲਾ ਰਿਹਾ ਹੈ । ਇਸ ਦਸ਼ਾ ਵਿਚ ਅਸੀਂ ਪੰਜ ਸਤ ਆਦਮੀ ਇਹਦੇ
ਸਿਵਾ ਕੀ ਕਰ ਸਕਦੇ ਸਾਂ ਕਿ ਏਧਰ ਓਧਰ ਲੁਕਕੇ ਦੁਸ਼ਮਨਾਂ ਨੂੰ
ਆਪਣੀ ਗੋਲੀ ਦਾ ਨਿਸ਼ਾਨਾਂ ਬਣਾਉਂਦੇ। ਕੁਝ ਦੁਸ਼ਮਨਾਂ ਨੂੰ ਅਸਾਂ
ਬੇਕਾਰ ਕਰ ਦਿੱਤਾ ਪਰ ਉਹ ਗਿਣਤੀ ਵਿਚ ਬਹੁਤੇ ਸਨ ਅਤੇ ਬੜੇ
ਚੁਕੰਨੇ ਸਨ। ਪਿਛੋਂ ਗੋਲੀਆਂ ਆਉਂਦੀਆਂ ਵੇਖ ਕੁਝ ਨੇ ਸਾਡੇ ਵਲ
ਮੂੰਹ ਕਰ ਲਿਆ, ਨਤੀਜਾ ਇਹ ਨਿਕਲਿਆ ਕਿ ਸਾਡੇ ਵੀ ਦੋ ਆਦਮੀ
ਮਾਰੇ ਗਏ। ਹਾਲਾਤ ਵਿਗੜਦੇ ਵੇਖ ਖਬਰ ਦੇਣ ਲਈ ਅਸੀਂ ਰੈਜ਼ੀਡੈ-
ਨਸੀ ਜਾ ਰਹੇ ਸਾਂ ਕਿ ਤੁਸੀਂ ਮਿਲ ਪਏ।
ਰਤਨ-ਅਤੇ ਪਹਾੜੀ ਦੇ ਉਪਰ ਵਾਲੇ ਸਾਡੇ ਬਾਕੀ ਆਦਮੀਆਂ
ਦਾ ਕੀ ਹਾਲ ਹੈ ?
ਸਵਾਰ-ਭਾਵੇਂ ਉਹ ਆਪਣੇ ਆਪ ਨੂੰ ਬਚਾਕੇ ਲੜ ਰਹੇ ਸਨ
ਫਿਰ ਵੀ ਸਾਨੂੰ ਉਥੋਂ ਚਲਿਆਂ ਦੇਰ ਹੋ ਗਈ ਹੈ ਸੋ ਠੀਕ ਠੀਕ ਨਹੀਂ
ਕਹਿ ਸਕਦੇ ਕਿ ਏਨੇ ਚਿਰ ਵਿਚ ਕੀ ਹੋਇਆ ਹੋਵੇ।
ਰਤਨ ਸਿੰਹ ਇਹ ਸੁਣ ਕੁਝ ਚਿੰਤਾ ਵਿਚ ਪੈ ਗਏ। ਜਦ ਓਸ
ਜਗਾ ਨਾ ਤਾਂ ਗੋਪਾਲ ਸ਼ੰਕਰ ਹੈ ਤੇ ਨਾਂ ਹੀ ਨਗੇਂਦਰ ਸਿੰਹ ਫੇਰ ਕਿਸੇ
ਤਰ੍ਹਾਂ ਦੇ ਖਤਰੇ ਦੀ ਗਲ ਵੀ ਹੁਣ ਰਹਿ ਹੀ ਨਹੀਂ ਗਈ, ਹਾਂ ਇਹ
ਜ਼ਰੂਰ ਸੀ ਕਿ ਆਪਣੇ ਆਦਮੀਆਂ ਦੀ ਸਹਾਇਤਾ ਕਰਨੀ ਜ਼ਰੂਰੀ ਸੀ।
ਉਸਨੇ ਛੇਤੀ ਛੇਤੀ ਬਹੁਤ ਸਾਰੀਆਂ ਗਲਾਂ ਸੋਚੀਆਂ ਅਤੇ ਫੇਰ ਉਨ੍ਹਾਂ
ਸਵਾਰਾਂ ਨੂੰ ਕਿਹਾ, “ਚੰਗਾ ਤੁਹਾਡੇ ਵਿਚੋਂ ਇਕ ਆਦਮੀ ਤਾਂ ਮੇਰੇ
ਨਾਲ ਚਲੇ ਅਤੇ ਇਕ ਆਦਮੀ ਇਨਾਂ ਸਿਪਾਹੀਆਂ ਨੂੰ ਲੈ ਕੇ ਉਥੇ
ਜਾਓ ਜਿਥੇ ਲੜਾਈ ਹੋ ਰਹੀ ਹੈ ।"
ਸਵਾਰ ਨੇ 'ਜੋ ਹੁਕਮ' ਕਿਹਾ । ਰਤਨ ਸਿੰਹ ਨੇ ਆਪਣੇ
ਸਿਪਾਹੀਆਂ ਦੇ ਸਰਦਾਰ ਕਪਤਾਨ ਮਹੇਂਦਰ ਸਿੰਹ ਨੂੰ ਜੋ ਉਨਾਂ ਦੇ ਪਾਸ
ਹੀ ਖੜਾ ਸੀ ਕੁਝ ਗੱਲਾਂ ਸਮਝਾਈਆਂ ਅਤੇ ਫੇਰ ਅਧੇ ਸਿਪਾਹੀਆਂ ਨੂੰ
ਉਨਾਂ ਨਾਲ ਗੋਨਾ ਪਹਾੜੀ ਵਲ ਭੇਜਿਆ ਅਤੇ ਅਧੇ ਸਿਪਾਹੀ ਆਪਣੇ
ਨਾਲ ਲੈ ਉਸ ਸਵਾਰ ਸਮੇਤ ਪਿਛਾਂਹ ਨੂੰ ਮੁੜੇ। ਅਸੀਂ ਨਹੀਂ ਕਹਿ
ਖੂਨ ਦੀ ਗੰਗਾ-੪

੭੨