ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਕੇ ਪੂਜਦਿਆਂ ਹੀ ਤ੍ਰਭਕਿਆਂ ਕਿਉਂਕਿ ਉਹ ਥਾਂ ਖਾਲੀ ਸੀ ਅਤੇ ਉਸ
ਆਦਮੀ ਦਾ ਕਿਤੇ ਪਤਾ ਨਹੀਂ ਸੀ ਜੀਹਨੂੰ ਉਹ ਉਥੇ ਛਡ ਗਿਆ ਸੀ ।
ਲੜਾਈ ਦੇ ਸਮੇਂ ਵਿਚ ਹੀ ਉਹਦੀਆਂ ਮੁਸ਼ਕਾਂ ਪਤਾ ਨਹੀਂ ਕੀਹਨੇ
ਖੋਲ੍ਹ ਦਿਤੀਆਂ ਅਤੇ ਉਹ ਕਿਧਰ ਨਿਕਲ ਗਿਆ ਸੀ । ਰਣਬੀਰ ਦੇ
ਮੂੰਹੋਂ ਅਫਸੋਸ ਦੀ ਆਵਾਜ਼ ਨਿਕਲੀ।
ਨਗੇਂਦਰ ਸਿੰਹ ਦੇ ਹਥ ਵਿਚ ਆ ਕੇ ਨਿਕਲ ਜਾਣ ਦੀ ਖਬਰ
ਸੁਣਕੇ ਰਘਬੀਰ ਸਿੰਹ ਦੀ ਸ਼ਕਲੋਂ ਵੀ ਅਫਸੋਸ ਦਿਸਣ ਲਗਾ ਪਰ
ਉਨ੍ਹਾਂ ਨੇ ਆਪਣੇ ਆਪ ਨੂੰ ਸੰਭਾਲ ਕੇ ਆਪਣੇ ਤੇ ਵੈਰੀਆਂ ਦੇ
ਘਾਇਲਾਂ ਤੇ ਮੁਰਦਿਆਂ ਦੀ ਜਾਂਚ ਸ਼ੁਰੂ ਕੀਤੀ । ਇਸ ਵੇਲੇ ਤਕ ਹਰ
ਪਾਸੇ ਬਿਲਕੁਲ ਹਨੇਰਾ ਹੋ ਚੁਕਾ ਸੀ ਅਤੇ ਉਨਾਂ ਥੋੜੀਆਂ ਜਹੀਆਂ
ਮੁਤਾਬੀਆਂ ਦੀ ਸਹਾਇਵਾ ਨਾਲ ਹੀ ਜਿਹੜੀਆਂ ਕਿ ਉਹ ਨਾਲ
ਲਿਆਏ ਸਨ ਕੰਮ ਹੋਣ ਲਗਾ ।
ਪਰ ਏਸ ਹਨੇਰੇ ਨੇ ਰਕਤ ਮੰਡਲ ਦੇ ਸਿਪਾਹੀਆਂ ਦੀ ਬੜੀ
ਸਹਾਇਤਾ ਕੀਤੀ । ਝਾੜੀਆਂ ਤੇ ਪਥਰਾਂ ਵਿਚ ਲੁਕਦੇ ਉਹ ਹਨੇਰੇ ਦੇ
ਕਾਲੇ ਪਰਦੇ ਵਿਚ ਏਦਾਂ ਗੁੰਮ ਹੋਏ ਕਿ ਸਰਦਾਰ ਰਘਬੀਰ ਸਿੰਹ ਦੇ
ਕਿਸੇ ਵੀ ਸਿਪਾਹੀ ਹਥ ਇਕ ਵੀ ਆਦਮੀ ਨਾ ਆਇਆ। ਕੇਵਲ ਦੋ
ਬੜੇ ਸਖਤ ਘਾਇਲ ਜਵਾਨ ਇਕ ਥਾਂ ਪਏ ਹੋਏ ਮਿਲੇ ਜਿਨ੍ਹਾਂ ਨੂੰ ਉਨ੍ਹਾਂ
ਦੇ ਸਾਥੀ ਲਿਜਾ ਨਹੀਂ ਸਕੇ ਸਨ, ਪਰ ਉਨ੍ਹਾਂ ਦੀ ਹਾਲਤ ਵੀ ਇਹੋ
ਜਹੀ ਸੀ ਕਿ ਉਹ ਘੜੀ ਦੋ ਘੜੀ ਦੇ ਪਾਹੁਣੇ ਹੀਹਨ।

(੩)


ਸਰਦਾਰ ਹੁਕਮ ਸਿੰਹ ਦੇ ਹੁਕਮ ਅਨੁਸਾਰ ਲਗਭਗ ਸੌ ਸਿਪਾ-
ਹੀਆਂ ਨੂੰ ਲੈ ਰਤਨ ਸਿੰਹ ਗੋਪਾਲ ਸ਼ੰਕਰ ਦੀ ਸਹਾਇਤਾ ਲਈ ਗੋਨਾ
ਪਹਾੜੀ ਵਲ ਤੁਰ ਪਿਆ।
ਸਿਪਾਹੀਆਂ ਨੂੰ ਤਿਆਰ ਕਰਾਉਣ ਅਤੇ ਰਸਦ ਰੋਸ਼ਨੀ ਤੇ
ਗੋਲੀ ਬਾਰੂਦ ਦਾ ਪ੍ਰਬੰਧ ਕਰਨ ਆਦਿ ਵਿਚ ਲੋੜ ਤੋਂ ਵਧ ਦੇਰ ਲਗ
ਖੂਨ ਦੀ ਗੰਗਾ-੪

੬੯