ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਕਾਬਲਾ


(੧)


ਧੋਖੇ ਵਿਚ ਪਏ ਹੋਏ ਸਰਦਾਰ ਹੁਕਮ ਸਿੰਹ ਦੇ ਘਬਰਾਹਟ ਭਰੇ
ਸੁਨੇਹੇ ਨੂੰ ਸੁਣਕੇ ਤਿੰਨਾਂ ਪਾਸਿਆਂ ਤੋਂ ਤਿੰਨ ਫੌਜਾਂ ਗੋਪਾਲ ਸ਼ੰਕਰ ਦੀ
ਸਹਾਇਤਾ ਲਈ ਤੁਰ ਪਈਆਂ । ਪੰਜ ਸੌ ਆਦਮੀਆਂ ਦੀ ਇਕ ਪਲਟਨ
'ਤ੍ਰਿਪਨਕੁਟ' ਤੋਂ ਤੁਰੀ, ਦੋ ਸੋ ਆਦਮੀਆਂ ਦੀ ਇਕ ਟੁਕੜੀ ‘ਚੀਤਲ'
ਤੋਂ ਤੁਰੀ, ਅਤੇ ਪਝੱਤਰ ਚੁਣੇ ਹੋਏ ਆਦਮੀਆਂ ਦਾ, ਇਕ ਦਸਤਾ
'ਮਾਨਾਦਹ' ਤੋਂ ਤੁਰਿਆ । ਇਨ੍ਹਾਂ ਤਿੰਨਾਂ ਦਾ ਹੀ ਨਿਸ਼ਾਨਾ ਗੋਨਾ
ਪਹਾੜੀ ਸੀ ਅਤੇ ਤਿੰਨਾਂ ਹੀ ਦਲਾਂ ਨੇ ਚੰਗਾ ਕੰਮ ਕੀਤਾ ਜਿਹੜਾ ਕਿ
ਅਗਾਂਹ ਚਲਕੇ ਪਤਾ ਲਗੇਗਾ ਪਰ ਸਾਰਿਆਂ ਨਾਲੋਂ ਪਹਿਲਾਂ ਉਥੇ
ਪੁਜਣ ਵਾਲਾ ਦਲ ਉਹ ਸੀ ਜੋ ਮਾਨਾਦਹ ਤੋਂ ਤੁਰਿਆ ।
ਇਨ੍ਹਾਂ ਪਝੱਤਰਾਂ ਜੋਸ਼ੀਲੇ ਜਵਾਨਾਂ ਦੀ ਅਫਸਰੀ ਸਰਦਾਰ
ਰਘਬੀਰ ਸਿੰਹ ਦੇ ਹਥ ਵਿਚ ਸੀ। ਚਿਟੀ ਸੰਘਣੀ ਦਾਹੜੀ ਅਤੇ
ਲੰਮੀਆਂ ਤਣੀਆਂ ਹੋਈਆਂ ਮੁਛਾਂ ਵਾਲਾ ਇਹ ਬ੍ਰਿਧ ਸਰਦਾਰ ਆਪਣੀ
ਹਿੰਮਤ ਤੇ ਬਹਾਦਰੀ ਨਾਲ ਵਡੇ ਵਡੇ ਜਵਾਨਾਂ ਨੂੰ ਮਾਤ ਪਾਉਂਦਾ ਸੀ ।
ਖੂਨ ਦੀ ਗੰਗਾ-੪

੬੩