ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਹੇ ਵਾਂਗ ਛਾਲਾਂ ਮਾਰਦਾ ਹਵਾਈ ਜਹਾਜ਼ ਅਗਾਂਹ ਨੂੰ ਦੌੜ
ਰਿਹਾ ਸੀ ਕਿ ਅਚਾਨਕ ਇਕ ਕਰੜਾ ਝਟਕਾ ਵੱਜਾ ਅਤੇ ਉਹ ਰੁਕਦਾ
ਜਾਪਿਆ । ਗੋਪਾਲ ਸ਼ੰਕਰ ਨੇ ਉਛਲਕੇ ਉਹਦੇ ਪਿਛੇ ਦਾ ਇਕ ਡੰਡਾ
ਫੜ ਲਿਆ ਸੀ ਅਤੇ ਉਹਦੇ ਨਾਲ ਘਸੀਟਦੇ ਜਾ ਰਹੇ ਸਨ । ਨਗੇਂਦਰ
ਸਿੰਹ ਨੇ ਪਿਛਾਂਹ ਮੁੜਕੇ ਵੇਖਿਆ ਪਰ ਕੁਝ ਦਿਸਿਆ ਨਾ, ਹਾਂ, ਇਹ
ਜ਼ਰੂਰ ਦਸਿਆ ਕਿ ਕਈ ਆਦਮੀ ਦੌਕੇ ਉਨ੍ਹਾਂ ਦੇ ਪਿਛੇ ਆ ਰਹੇ ਹਨ।
ਨਗੇਂਦਰ ਸਿੰਹ ਨੇ ਇਕ ਮੁਠਾ ਅਗੇ ਨੂੰ ਵਧਾ ਦਿਤਾ । ਇੰਜਨ
ਦੀ ਚਾਲ ਬੜੀ ਤੇਜ਼ ਹੋ ਗਈ । ਇਕ ਹਿਲੋਰੇ ਨਾਲ ਸ਼ਿਆਮਾ ਨੇ ਧਰਤੀ
ਛਡ ਦਿਤੀ ਅਤੇ ਹਵਾ ਵਿਚ ਉਚਾ ਹੁੰਦਾ ਦਿਸਿਆ ।
ਹੇਠਲੇ ਲੋਕਾਂ ਨੇ ਡਰ ਤੇ ਘਬਰਾਹਟ ਨਾਲ ਵੇਖਿਆ ਕਿ
ਹਵਾਈ ਜਹਾਜ਼ ਹਵਾ ਵਿਚ ਉਚਾ ਹੋ ਰਿਹਾ ਹੈ ਅਤੇ ਗੋਪਾਲ ਸ਼ੰਕਰ
ਉਹਦੇ ਫਰੇਮ ਦਾ ਇਕ ਡੰਡਾ ਫੜੀ ਉਹਦੇ ਨਾਲ ਲਟਕੇ ਜਾ ਰਹੇ ਹਨ ।
ਦੋ ਚਾਰ ਛਿਨਾਂ ਵਿਚ ਹੀ ਸ਼ਿਆਮਾ ਅਖਾਂ ਤੋਂ ਉਹਲੇ ਹੋ ਗਿਆ
ਅਤੇ ਕੇਵਲ ਉਹਦੇ ਇੰਚਨਾਂ ਦੀ ਮਧਮ ਆਵਾਜ਼ ਗੂੰਜਦੀ ਸੁਣਦੀ ਰਹੀ।
ਥੋੜੇ ਚਿਰ ਪਿਛੋਂ ਉਹ ਆਵਾਜ਼ ਵੀ ਬੰਦ ਹੋ ਗਈ ਅਤੇ ਕੇਵਲ ਇਕ
‘ਸਾਂ ਸਾਂ ਜਹੀ ਆਵਾਜ਼ ਹੀ ਆਕਾਸ਼ ਵਿਚ ਗੂੰਜਦੀ ਰਹਿ ਗਈ।

ਖੂਨ ਦੀ ਗੰਗਾ-੪

੬੨