ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਜਿਆ ! ਘਬਰਾਹਟ ਤੇ ਕਾਹਲੀ ਵਿਚ ਉਹਨੇ ਇਹ ਵੀ ਨਾ ਵੇਖਿਆ
ਕਿ ਉਹ ਆਦਮੀ ਜੀਹਨੇ ਗੋਪਾਲ ਸ਼ੰਕਰ ਦਾ ਸੁਨੇਹਾ ਦਿਤਾ ਸੀ ਇਸ
ਵੇਲੇ ਕਿਥੇ ਹੈ।
ਉਹ ਆਦਮੀ ਇਸ ਵੇਲੇ ਸ਼ਿਆਮਾ ਦੇ ਉਪਰ ਚੜਕੇ ਉਹਦੇ
ਇੰਜਨ ਦੇ ਉਹਲੇ ਲੁਕਿਆ ਹੋਇਆ ਸੀ । ਐਡਵਰਡ ਦੇ ਜਾਣ ਅਤੇ
ਨੌਕਰਾਂ ਦੇ ਦਰਵਾਜ਼ੇ ਬੰਦ ਕਰਨ ਦੀ ਧੁਨ ਵਿਚ ਮੁੜਦਿਆਂ ਹੀ ਉਹ
ਚਲਾਉਣ ਵਾਲੇ ਦੀ ਸੀਟ ਤੇ ਬਹਿ ਗਿਆ । ਇਕ ਤਿਖੀ ਤਕਣੀ ਨਾਲ
ਉਹਨੇ ਆਪਣੇ ਸਾਹਮਣੇ ਦੀਆਂ ਮਸ਼ੀਨਾਂ ਤੇ ਦੋਹਾਂ ਪਾਸਿਆਂ ਦੇ ਲੀਵਰਾਂ
ਵਲ ਤਕਿਆ ਅਤੇ ਫੇਰ ਇਕ ਮੁਠੇ ਨੂੰ ਜ਼ੋਰ ਦੀ ਨਪ ਦਿਤਾ ।
ਇਕ ਭਾਰੀ ਆਵਾਜ਼ ਦੇ ਨਾਲ ਤਾਕਤਵਰ ਇੰਜਨ ਚਲਣ ਲਗ
ਪਿਆ । ਇਕ ਦੂਜਾ ਲੀਵਰ ਖਿਚਿਆ ਅਤੇ ਸ਼ਿਆਮਾ ਦੇ ਪਖੇ ਤੇਜ਼ੀ
ਨਾਲ ਚਲਣ ਲਗੇ । ਹਵਾਈ ਜਹਾਜ਼ ਅਗਾਂਹ ਨੂੰ ਤੁਰਿਆ ।


ਗੋਪਾਲ ਸ਼ੰਕਰ ਨੇ ਆਪਣੀ ਪਸਤੌਲ ਉਸ ਆਦਮੀ ਦੀ ਪਿਠ
ਨਾਲ ਲਾ ਦਿਤੀ ਅਤੇ ਡਾਂਟਕੇ ਕਿਹਾ, "ਬਸ ਨਗੇਂਦਰ ! ਹੁਸ਼ਿਆਰ ਹੋ
ਜਾ ! ਜੇ ਆ ਪਹੁੰਚਿਆ ਹਾਂ ! ਖਬਰਦਾਰ! ਪਸਤੌਲ ਕਢਣ ਦਾ ਖਿਆਲ
ਨਾ ਕਰੀਂ।" ਅਤੇ ਉਸੇ ਵੇਲੇ ਉਨ੍ਹਾਂ ਦੇ ਬਹੁਤ ਸਾਰੇ ਸਿਪਾਹੀਆਂ ਨੇ ਵੀ
ਉਥੇ ਪੁਜਕੇ ਨਗੇਂਦਰ ਨੂੰ ਘੇਰ ਲਿਆ।
ਉਨ੍ਹਾਂ ਦੀ ਆਵਾਜ਼ ਸੁਣਕੇ ਉਸ ਆਦਮੀ ਨੇ ਪਿਛਾਂਹ ਮੁੜਕੇ
ਦੇਖਿਆਂ ਅਤੇ ਗੋਪਾਲ ਸ਼ੰਕਰ ਨਾਲ ਉਹਦੀਆਂ ਅਖਾਂ ਮਿਲੀਆਂ ।
ਉਸੇ ਵੇਲੇ ਗੋਪਾਲ ਸ਼ੰਕਰ ਨੂੰ ਭੁਲ ਦਾ ਪਤਾ ਲਗ ਗਿਆ । ਉਹ
ਸਮਝ ਗਿਆ ਕਿ ਉਹਨੂੰ ਧੋਖਾ ਹੋਇਆ ਹੈ ਅਤੇ ਇਹ ਆਦਮੀ ਨਗੇਂਦ੍ਰ
ਸਿੰਹ ਕਦੀ ਵੀ ਨਹੀਂ ਹੈ।
ਉਨ੍ਹਾਂ ਦਾ ਤੇਜ਼ ਦਿਮਾਗ ਫੁਰਤੀ ਨਾਲ ਕੰਮ ਕਰਨ ਲੱਗਾ । ਉਹ
ਛੇਤੀ ਛੇਤੀ ਇਹ ਗਲ ਸੋਚ ਗਏ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਨਕਲੀ
ਕਾਮਨੀ ਬਣਾਕੇ ਨਗੇਂਦਰ ਨੂੰ ਧੋਖਾ ਦੇਣਾ ਚਾਹਿਆ ਉਸੇ ਤਰ੍ਹਾਂ ਜ਼ਰੂਰ ।
ਨਗੇਂਦਰ ਵੀ ਆਪਣੀ ਥਾਂ ਇਕ ਦੂਜੇ ਆਦਮੀ ਨੂੰ ਉਥੇ ਭੇਜ ਉਨ੍ਹਾਂ ਨੂੰ
ਖੂਨ ਦੀ ਗੰਗਾ-੪

੫੭