ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਸਿਆਂ ਤੋਂ ਘਿਰ ਗਏ ਸਨ। ਭਾਵੇਂ ਉਹ ਬੜੀ ਹੁਸ਼ਿਆਰੀ ਤੇ ਸਿਆ-
ਣਪ ਨਾਲ ਮੋਰਚਾ ਬਣਾਕੇ ਲੜ ਰਹੇ ਸਨ ਪਰ ਫਿਰ ਵੀ ਹੈਰਾਨੀ ਨਹੀਂ
ਕਿ ਹੁਣ ਤਕ ਲੜਾਈ ਅਖੀਰ ਤੇ ਪੁਜ ਗਈ ਹੋਵੇ ਅਤੇ ਪੰਡਤ ਜੀ ਆਪ
ਗ੍ਰਿਫ਼ਤਾਰ ਹੋ ਗਏ ਹੋਣ।
ਐਡਵਰਡ-(ਘਬਰਾਕੇ) ਇਹ ਗਲ ਹੈ ! ਤਦ ਤਾਂ ਮੈਂ ਇਕ
ਮਿੰਟ ਦੀ ਦੇਰ ਵੀ ਨਹੀਂ ਕਰ ਸਕਦਾ । ਨਰੋਤਮ। ਰਾਮ ! ਗੋਪਾਲ !
ਛੇਤੀ ਸ਼ੈਡ ਦੇ ਦਰਵਾਜ਼ੇ ਖੋਲੋ ਅਤੇ ਸ਼ਿਆਮਾ ਨੂੰ ਬਾਹਰ ਕਢੋ !”
ਐਡਵਰਡ ਦੀ ਆਵਾਜ਼ ਸੁਣਦਿਆਂ ਹੀ ਕਈ ਆਦਮੀ ਉਥੇ
ਆ ਪੁਜੇ। ਸ਼ੈਡ ਦੇ ਮੁੜ ਜਾਣ ਵਾਲੇ ਸਾਰੇ ਫਾਟਕ ਖੋਲ੍ਹ ਦਿੱਤੇ ਗਏ ਅਤੇ
ਸ਼ਿਆਮਾ ਦਿਸਣ ਲਗ ਪਿਆ ਜਿਹਨੂੰ ਧਕਕੇ ਕਈ ਆਦਮੀ ਬਾਹਰ ਲੈ
ਆਏ। ਐਡਵਰਡ ਨੇ ਕਈ ਬਿਜਲੀ ਦੇ ਬਟਨ ਦਬੇ ਜਿਨਾਂ ਨਾਲ
ਬਾਹਰ ਦਾ ਮੈਦਾਨ ਰੌਸ਼ਨੀ ਨਾਲ ਜਗਮਗ ਕਰ ਉਠਿਆ।
ਐਡਵਰਡ ਕਮਰੇ ਵਿਚ ਗਿਆ ਅਤੇ ਕੁਝ ਜ਼ਰੂਰੀ ਸਾਮਾਨ ਲੈ ਕੇ
ਬਾਹਰ ਆ ਹੀ ਰਿਹਾ ਸੀ ਕਿ ਮੇਜ਼ ਤੇ ਰਖੇ ਟੈਲੀਫੋਨ ਦੀ ਘੰਟੀ ਜ਼ੋਰ
ਨਾਲ ਵਜ ਪਈ। ਉਹਨੇ ਕਾਹਲੀ ਨਾਲ ਟੈਲੀਫੋਨ ਦਾ ਚੋਂਗਾ ਕੰਨ
ਨਾਲ ਲਾਇਆ। ਰੈਜ਼ੀਡੈਨਸੀ ਤੋਂ ਕੋਈ ਬਰੀਕ ਆਵਾਜ਼ ਵਿਚ ਕਹਿ
ਰਿਹਾ ਸੀ, “ਐਡਵਰਡ ਸਾਹਿਬ, ਤੁਸੀਂ ਹੋ, ਛੇਤੀ ਇਥੇ ਆਓ ! ਬੜਾ
ਹਨੇਰ ਹੋ ਗਿਆ । ਹਾਇ ਗੋਪਾਲ ਸ਼ੰਕਰ !"
ਐਡਵਰਡ ਨੇ ਘਬਰਾਕੇ ਪੁਛਿਆ, “ਕੀ ਹੋਇਆ ਹੈ ! ਕੀ
ਹੋਇਆ ਹੈ !" ਉਤਰ ਮਿਲਿਆ, "ਬੜੀ ਭੈੜੀ ਖਬਰ ਹੈ, ਬਸ ਤੁਸੀਂ
ਦੌੜਕੇ ਆਉ !!"
ਇਸ ਆਵਾਜ਼ ਤੋਂ ਇਹੋ ਜਹੀ ਘਬਰਾਹਟ ਤੇ ਚਿੰਤਾ ਪ੍ਰਗਟ ਹੋ
ਰਹੀ ਸੀ ਕਿ ਐਡਵਰਡ ਦਾ ਦਿਲ ਕੰਬ ਗਿਆ । ਉਹਨੇ ਫਿਰ ਕੁਝ
ਪੁਛਿਆ ਪਰ ਕੋਈ ਉਤਰ ਨਾ ਮਿਲਿਆ । ਕਈ ਵਾਰ ਘੰਟੀ ਵਜਾਈ
ਪਰ ਕੋਈ ਉਤਰ ਨਹੀਂ । ਅਖੀਰ ਉਹ ਘਬਰਾਇਆ ਹੋਇਆ ਬਾਹਰ
ਨਿਕਲਿਆ ਅਤੇ ਆਪਣੇ ਆਦਮੀਆਂ ਨੂੰ ਕਹਿੰਦਾ ਹੋਇਆ, "ਤੁਸੀਂ
ਸ਼ੈਡ ਦੇ ਦਰਵਾਜ਼ੇ ਬੰਦ ਕਰੋ, ਮੈਂ ਹੁਣੇ ਆਇਆ" ਰੈਜ਼ੀਡੈਨਸੀ ਵਲ
ਖੂਨ ਦੀ ਗੰਗਾ-੪

੫੬