ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੌਕਰ-(ਜੋ ਅਸਲ ਵਿਚ ਨਗੇਂਦਰ ਸਿੰਹ ਸੀ) ਮੈਂ ਰਾਣਾ
ਸੁਰੇਂਦਰ ਵਿਕ੍ਰਮ ਸਿੰਹ ਦੀ ਲੜਕੀ ਰਾਣੀ ਕਾਮਨੀ ਦੇਵੀ ਦਾ ਨੌਕਰ
ਹਾਂ । ਸ਼ਾਇਦ ਤੁਹਾਨੂੰ ਪਤਾ ਹੀ ਹੋਵੇਗਾ ਕਿ ਉਹ ਪੰਡਤ ਗੋਪਾਲ ਸ਼ੰਕਰ
ਦੀ ਭੇਜੀ ਹੋਈ ਹੁਣੇ ਹੀ ਰੈਜ਼ੀਡੈਂਨਸੀ ਵਿਚ ਆਈ ਹੋਈ ਹੈ।
ਐਡਵਰਡ-ਹਾਂ ਮੈਨੂੰ ਥੋੜਾ ਚਿਰ ਹੋਇਆ ਹੈ ਕਿ ਰੈਜ਼ੀਡੈਂਟ
ਸਾਹਿਬ ਨੇ ਟੈਲੀਫੋਨ ਤੇ ਇਹ ਗਲ ਕਹੀ ਸੀ ਕਿ ਨਗੇਂਦਰ ਸਿੰਹ ਨੂੰ
ਪੰਡਤ ਜੀ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਆਪ ਵੀ ਉਹਦੇ ਆਦ-
ਮੀਆਂ ਪਾਸੋਂ ਘਿਰ ਗਏ ਹਨ । ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ
ਉਨ੍ਹਾਂ ਦੀ ਸਹਾਇਤਾ ਲਈ ਜਾ ਰਹੇ ਹਨ ।
ਨਗੇਂਦਰ-ਠੀਕ ਹੈ, ਪਰ ਮੇਰੇ ਕੋਲੋਂ ਇਕ ਬੜੀ ਵਡੀ ਭੁਲ ਹੋ
ਗਈ ਹੈ ਕਿ ਮੈਂ ਪੰਡਤ ਜੀ ਦਾ ਇਕ ਸੁਨੇਹਾ ਨਹੀਂ ਦੇ ਸਕਿਆਂ। ਉਸ
ਵੇਲੇ ਕਾਹਲੀ ਤੇ ਘਬਰਾਹਟ ਵਿਚ ਉਹ ਯਾਦ ਹੀ ਨਹੀਂ ਰਿਹਾ।
ਐਡਵਰਡ-ਉਹ ਸੁਨੇਹਾ ਕੀ ਸੀ ।
ਨਗੇਂਦਰ-ਪੰਡਤ ਜੀ ਨੇ ਰੈਜੀਡੈਂਟ ਸਾਹਿਬ ਨੂੰ ਇਹ ਵੀ
ਕਹਿਣ ਲਈ ਮੈਨੂੰ ਕਿਹਾ ਸੀ ਕਿ “ਜੇ ਮਿ. ਐਡਵਰਡ ਕੋਮਲ ਉਥੇ ਹੋਣ
ਅਤੇ ਰਾਤ ਨੂੰ ਉਡਣ ਤੋਂ ਡਰਨ ਨਾ ਤਾਂ ‘ਸ਼ਿਆਮਾ’ ਤੇ ਮੇਰੀ ਸਹਾ-
ਇਤਾ ਲਈ ਆ ਜਾਣ। ਮੈਨੂੰ ਆਪਣੇ ਫੜੇ ਜਾਣ ਦਾ ਅਫਸੋਸ ਨਹੀਂ
ਨਗੇਂਦਰ ਸਿੰਹ ਦੇ ਨਿਕਲ ਜਾਣ ਦਾ ਬੜਾ ਦੁਖ ਹੋਵੇਗਾ ।" ਮੈਂ ਇਹ
ਗਲ ਕਹਿਣੀ ਬਿਲਕੁਲ ਭਲ ਗਿਆ ਸੀ, ਹੁਣੇ ਹੀ ਯਾਦ ਆਉਣ ਤੇ
ਤੁਹਾਨੂੰ ਲਭਿਆ ਹੈ । ਪੰਡਤ ਜੀ ਨੇ ਇਹ ਵੀ ਕਿਹਾ ਸੀ ਕਿ ਜੇ ਤੁਸੀਂ
ਆਵੋ ਤਾਂ ਰੌਸ਼ਨੀ ਦਾ ਸਾਮਾਨ ਕੁਝ ਜ਼ਰੂਰ ਲੈਂਦੇ ਆਉਣਾ।
ਐਡਵਰਡ-ਤੂੰ ਇਹ ਗਲ ਦਸਣ ਵਿਚ ਦੇਰ ਕਰ ਦਿੱਤੀ ਹੈ
ਪਰ ਮੈਂ ਆਪਣੇ ਮਨ ਨਾਲ ਹੀ ਸੋਚਕੇ ਸ਼ਿਆਮਾ ਨੂੰ ਠੀਕ ਕਰ ਰਿਹਾ
ਸਾਂ ਕਿ ਉਨ੍ਹਾਂ ਦੀ ਸਹਾਇਤਾ ਲਈ ਜਾਵਾਂ । ਅਸਲ ਵਿਚ ਜੇ ਨਗੇਂਦਰ
ਸਾਡੇ ਹਥ ਆ ਜਾਵੇ ਤਾਂ ਬੜਾ ਹੀ ਚੰਗਾ ਹੋਵੇ ।
ਨਗੇਂਦਰ-ਪਰ ਮੈਨੂੰ ਇਸ ਵਿਚ ਸ਼ਕ ਹੀ ਹੈ ਕਿਉਂਕਿ ਉਹਦੇ
ਆਦਮੀ ਗਿਣਤੀ ਵਿਚ ਬੜੇ ਜ਼ਿਆਦਾ ਸਨ ਅਤੇ ਪੰਡਤ ਜੀ ਚਹੁੰ
ਖੂਨ ਦੀ ਗੰਗਾ-੪

੫੫