ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਗੇਂਦਰ-ਇਹਦੀ ਆਸ ਬੜੀ ਘਟ ਹੈ । ਮੇਰੇ ਆਦਮੀ ਗਿਣਤੀ
ਵਿਚ ਉਹਦੇ ਆਦਮੀਆਂ ਤੋਂ ਘਟ ਨਹੀਂ ਅਤੇ ਹਿੰਮਤ ਤੇ ਬਹਾਦਰੀ
ਵਿਚ ਵੀ ਘਟ ਨਹੀਂ, ਸੋ ਮੈਨੂੰ ਉਮੀਦ ਨਹੀਂ ਕਿ ਉਹ ਉਨ੍ਹਾਂ ਨੂੰ ਨਿਕਲ
ਜਾਣ ਦੇਣਗੇ, ਫਿਰ ਵੀ ਜੇ ਉਹ ਨਿਕਲ ਹੀ ਆਏ ਤੇ ਬੇਬਸੀ ਹੈ, ਇਹੋ
ਜਹੀਆਂ ਛੋਟੀਆਂ ਮੋਟੀਆਂ ਗੱਲਾਂ ਦਾ ਖਿਆਲ ਕਿਥੋਂ ਤਕ ਕੀਤਾ
ਜਾਇਗਾ । ਚੰਗਾ ਹੁਣ ਏਥੇ ਜ਼ਰਾ ਰੁਕ ਜਾਣਾ ਚਾਹੀਦਾ ਹੈ (ਹਥ ਨਾਲ
ਦਸਕੇ) ਔਹ ਜਗਾ ਉਹਲੇ ਵਾਲੀ ਹੈ, ਉਥੇ ਮੈਂ ਆਪਣੀ ਸ਼ਕਲ ਬਦਲਾ
ਲੈਣੀ ਚਾਹੁੰਦਾ ਹਾਂ ।
ਨਗੇੰਦਰ-ਸਿੰਹ ਨੇ ਆਪਣਾ ਘੋੜਾ ਬ੍ਰਿਛਾ ਦੇ ਇਕ ਸੰਘਣੇ ਝੁੰਡ
ਵਲ ਮੋੜਿਆ ਅਤੇ ਕਾਮਨੀ ਨੇ ਵੀ ਓਦਾਂ ਹੀ ਕੀਤਾ ।

(੩)


ਨਿਪਾਲ ਦੇ ਸਿੰਧੀ ਰੈਜੀਡੈਂਟ ਸਰਦਾਰ ਹੁਕਮ ਸਿੰਹ ਆਪਣੇ
ਕਮਰੇ ਵਿਚ ਬੈਠੇ ਹੋਏ ਕੁਝ ਜ਼ਰੂਰੀ ਕਾਗਜ਼ ਵੇਖ ਰਹੇ ਸਨ ਕਿ ਅਚਾਨਕ
ਉਨ੍ਹਾਂ ਦੇ ਚਪੜਾਸੀ ਨੇ ਅੰਦਰ ਆਕੇ ਕਿਹਾ, "ਹਜ਼ੂਰ ! ਕੋਈ ਇਸਤ੍ਰੀ ਜੋ
ਆਪਣਾ ਨਾਂ ਕਾਮਨੀ ਦੇਵੀ ਦਸਦੀ ਹੈ ਆਈ ਹੈ ਅਤੇ ਕਿਸੇ ਬੜੇ ਹੀ
ਜ਼ਰੂਰੀ ਕੰਮ ਲਈ ਤੁਹਾਨੂੰ ਹੁਣੇ ਹੀ ਮਿਲਣਾ ਚਾਹੁੰਦੀ ਹੈ ।
"ਕਾਮਨੀ ਦੇਵੀ" ਇਹ ਨਾਂ ਸੁਣਦਿਆਂ ਹੀ ਹੁਕਮ ਸਿੰਹ
ਤ੍ਰਭਕਿਆ । ਉਨ੍ਹਾਂ ਨੂੰ ਖਿਆਲ ਆ ਗਿਆ ਕਿ ਗੋਪਾਲ ਸ਼ੰਕਰ ਦੇ ਮੁੰਹੋਂ
ਇਹ ਨਾਂ ਕਈ ਵਾਰੀ ਸੁਣ ਚੁਕੇ ਹਨ। ਉਨਾਂ ਨੇ ਝਟ ਕਿਹਾ, "ਇਥੇ
ਕੁਰਸੀ ਰਖ ਜਾ ਅਤੇ ਉਨ੍ਹਾਂ ਨੂੰ ਝਟ ਪਟ ਇਥੇ ਲੈ ਆ।"
ਥੋੜੀ ਹੀ ਦੇਰ ਪਿਛੋਂ ਆਪਣੇ ਨੌਕਰ ਦੇ ਨਾਲ (ਪਾਠਕਾਂ ਨੂੰ
ਇਹ ਦਸਣ ਦੀ ਤਾਂ ਲੋੜ ਨਹੀਂ ਕਿ ਇਹ ਨੌਕਰ ਬਣਿਆ ਅਸਲ
ਵਿਚ ਨਗੇੰਦਰ ਸਿੰਹ ਹੈ) ਉਸ ਕਮਰੇ ਅੰਦਰ ਆਈ । ਭਾਵੇਂ ਉਹ ਬੜੀ
ਦੂਰੋਂ ਸਫਰ ਕਰਦੀ ਹੋਈ ਆ ਰਹੀ ਸੀ ਅਤੇ ਥਕਾਵਟ ਅਤੇ ਕਈ ਤਰ੍ਹਾਂ
ਦੀਆਂ ਮਾਨਸਿਕ ਚਿੰਤਾਂ ਦੇ ਨਾਲ ਉਹ ਚੂਰ ਚੂਰ ਹੋਈ ਹੋਈ ਸੀ ਫੇਰ
ਖੂਨ ਦੀ ਗੰਗਾ-3

੪੮