ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਪਾਹੀਆਂ ਨੂੰ ਨਾਲ ਲੈ ਓਧਰ ਨੂੰ ਤੁਰ ਪਏ। ਜੇ ਏਦਾਂ ਹੋਇਆ ਤਾਂ
ਮੈਨੂੰ ਕੰਮ ਕਰਨ ਦਾ ਪੂਤਾ ਮੌਕਾ ਮਿਲ ਜਾਇਗਾ ।
ਕਾਮਨੀ-ਓਹ ਠੀਕ ਹੈ । ਹੁਣ ਮੈਂ ਸਮਝੀ ! ਜ਼ਰੂਰ ਹੁਕਮ ਸਿੰਹ
ਨਗੇਂਦਰ ਸਿੰਹ ਨੂੰ ਗਿਫਤਾਰ ਕਰਨ ਦਾ ਇਹ ਮੌਕਾ ਕਦੀ ਨਹੀਂ
ਛਡੇਗਾ ਅਤੇ ਖਬਰ ਸੁਣਦਿਆਂ ਹੀ ਚਲ ਪਏਗਾ । ਤਦ ਤੁਹਾਨੂੰ ਕੰਮ
ਕਰਨ ਲਈ ਮੈਦਾਨ ਬਿਲਕੁਲ ਵਿਹਲਾ ਮਿਲੇਗਾ। ਸ਼ਾਬਾਸ਼ । ਤੁਹਾਡੀ
ਸੂਝ ਕਮਾਲ ਦੀ ਹੈ।
ਕਹਿਕੇ-ਕਾਮਨੀ ਨੇ ਘਮੰਡ ਤੇ ਪ੍ਰੇਮ ਭਰੀ ਤਕਣੀ ਨਾਲ ਨਗੇਂਦ੍ਰ
ਸਿੰਹ ਵਲ ਤਕਿਆ । ਉਹਦੀ ਇਸ ਇਕ ਤਕਣੀ ਨੇ ਹੀ ਨਗੇਂਦਰ ਨੂੰ
ਮਗਨ ਕਰ ਦਿਤਾ ਅਤੇ ਉਹਨੇ ਪਿਆਰ ਨਾਲ ਕਾਮਨੀ ਦਾ ਹਥ ਫੜਕੇ
ਦਬਿਆ । ਪਰ ਉਸੇ ਵੇਲੇ ਕਾਮਨੀ ਬੋਲ ਪਈ, "ਪਰ ਇਹ ਤਾਂ ਦਸੋ,
ਕੀ ਤੁਸੀਂ ਆਪ ਹੁਕਮ ਸਿੰਹ ਨੂੰ ਖਬਰ ਦੇਣ ਜਾਓਗੇ ।”
ਨਗੇਂਦਰ-ਹਾਂ, ਆਪ ਹੀ ਜਾਵਾਂਗਾ।
ਕਾਮਨੀ-ਨਹੀਂ, ਏਦਾਂ ਕਰਨਾ ਠੀਕ ਨਹੀਂ। ਜੇ ਉਹਨੇ
ਤੁਹਾਨੂੰ ਪਛਾਣ ਲਿਆਂ ਜਾਂ ਉਹਨੂੰ ਕਿਸੇ ਤਰਾਂ ਦਾ ਸ਼ਕ ਵੀ ਹੋ ਗਿਆ
ਤਾਂ ਫਿਰ ਤੁਹਾਡਾ ਬਚਣਾ ਔਖਾ ਹੋ ਜਾਇਗਾ ।
ਨਗੇਂਦਰ-(ਹਸਕੇ) ਇਸ ਬਾਰੇ ਵੀ ਮੈਂ ਸਭ ਕੁਝ ਸੋਚ ਚੁਕਾ
ਹਾਂ । ਮੈਂ ਆਪਣਾ ਰੂਪ ਏਦਾਂ ਬਦਲਾਵਾਂਗਾ ਕਿ ਹੁਕਮ ਸਿੰਹ ਦਾ ਕੋਈ
ਵਡਾ ਵੀ ਮੈਨੂੰ ਪਛਾਣ ਨਹੀਂ ਸਕੇਗਾ ਅਤੇ ਫੇਰ ਤੈਨੂੰ ਲੈ ਕੇ ਉਹਦੇ ਪਾਸ
ਜਾਵਾਂਗਾ । ਮੈਂ ਆਪਣੇ ਆਪਨੂੰ ਤੇਰਾ ਨੌਕਰ ਪ੍ਰਗਟ ਕਰਾਂਗਾ ਜੋ ਅਸਲ
ਵਿਚ ਹਾਂ ਹੀ (ਇਹ ਸੁਣ ਕਾਮਨੀ ਨੇ ਟੇਢੀ ਤੱਕਣੀ ਨਾਲ ਉਹਦੇ ਵਲ
ਤਕਿਆ) ਅਤੇ ਕਹਾਂਗਾ ਕਿ ਰਾਖੀ ਦੇ ਲਈ ਗੋਪਾਲ ਸ਼ੰਕਰ ਨੇ ਤੈਨੂੰ
ਉਨ੍ਹਾਂ ਦੇ ਪਾਸ ਘਲਿਆ ਹੈ ਅਤੇ ਉਨ੍ਹਾਂ ਨੂੰ ਸਹਾਇਤਾ ਲਈ ਸਦਿਆ
ਹੈ। ਏਦਾਂ ਕਰਨ ਨਾਲ ਉਨ੍ਹਾਂ ਨੂੰ ਕੋਈ ਸ਼ਕ ਵੀ ਨਹੀਂ ਹੋਵੇਗਾ।
ਕਾਮਨੀ-ਅਤੇ ਜੇ ਏਨੇ ਵਿਚ ਗੋਆਲ ਸ਼ੰਕਰ ਤੁਹਾਡੇ ਆਦਮੀਆਂ
ਨੂੰ ਹਰਾਕੇ ਜਾਂ ਧੋਖਾ ਦੇ ਕੇ ਨਿਕਲ ਆਇਆ ਅਤੇ ਰੈਜੀਡੈਨਸੀ ਪੁਜ
ਗਿਆ ਤਾਂ ਫੇਰ ?
ਖੂਨ ਦੀ ਗੰਗਾ-੪

੪੭