ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਪੱਖ ਪਾਤੀਆਂ ਨੂੰ ਵਸਾ ਲਿਆ ਹੋਇਆ ਹੈ ਅਤੇ ਪੁਰਾਣੇ ਸ਼ਹਿਰ ਨੂੰ ਇਕ ਪਾਸੇ ਛਡ ਦਿਤਾ ਹੈ।

ਕੋਠੀ ਦੇ ਚਾਰੇ ਪਾਸੇ ਦੇ ਬਾਗ ਵਿਚ ਜਾਣ ਲਈ ਸਾਰੇ ਪਾਸੇ ਸੋਹਣੇ ਸੋਹਣੇ ਫਾਟਕ ਬਣੇ ਹੋਏ ਹਨ ਜਿਨ੍ਹਾਂ ਚੋਂ ਇਕ ਦੋ ਤੋਂ ਸਿਵਾ ਬਾਕੀ ਸਾਰੇ ਬੰਦ ਰਹਿੰਦੇ ਹਨ। ਇਨ੍ਹਾਂ ਚੋਂ ਕਈ ਫਾਟਕ ਕੋਠੀ ਚੋਂ ਦਿਸਦੇ ਵੀ ਹਨ ਅਤੇ ਕਿਤੋਂ ਕਿਤੋਂ ਚਹੁੰ ਪਾਸਿਆਂ ਦੀਆਂ ਭੀੜਾਂ ਨਾਲ ਭਰੀਆਂ ਸੜਕਾਂ ਦਾ ਦ੍ਰਿਸ਼ ਵੀ ਦਿਸ ਪੈਂਦਾ ਹੈ।

ਕੋਠੀ ਦੇ ਉਪਰਲੇ ਹਿਸੇ ਵਿਚ ਉਤਰ ਪਾਸੇ ਬਣੇ ਹੋਏ ਇਕ ਸੁੰਦਰ ਕਮਰੇ ਵਿਚ ਇਸ ਵੇਲੇ ਪੰਜ ਛੇ ਆਦਮੀ ਬੈਠੇ ਚਾਹ ਪੀ ਰਹੇ ਹਨ ਸਮਾਂ ਕੋਈ ਤਿੰਨ ਚਾਰ ਵਜੇ ਦਾ ਹੈ।

ਇਨ੍ਹਾਂ ਚੋਂ ਲਗਭਗ ਸਾਰਿਆਂ ਨੂੰ ਹੀ ਸਾਡੇ ਪਾਠਕ ਪਛਾਨ ਦੇ ਹਨ। ਔਹ ਵੇਖੋ ਚਮੜੇ ਦੇ ਮੋਟੇ ਗਦੇ ਵਾਲੀ ਕੁਰਸੀ ਤੇ ਬੈਠੇ ਸਿੰਧੂ ਦੇ ਮਹਾਰਾਜਾ ਜ਼ਾਲਮ ਸਿੰਹ ਹਨ। ਉਨਾਂ ਦੇ ਸਾਹਮਣੇ ਸੰਗ ਮਰਮਰ ਦੇ ਮੇਜ਼ ਤੇ ਅੜਕਾਂ ਰਖੀ ਅਤੇ ਧਿਆਨ ਨਾਲ ਉਨ੍ਹਾਂ ਦੀਆਂ ਗਲਾਂ ਸੁਣ ਕੇ ਹੋਏ ਉਨ੍ਹਾਂ ਦੇ ਪ੍ਰਾਈਵੇਟ ਸੈਕਟਰੀ ਮੀਆਂ ਜੰਗਬੀਰ ਸਿੰਹ ਹੈ, ਉਸਦੇ ਸਜੇ ਪਾਸੇ ਇਥੋਂ ਦੇ ਨਵੇਂ ਕਮਾਂਡਰ-ਇਨ-ਚੀਫ ਮੈਹਤਾ ਕ੍ਰਿਸ਼ਨ ਚੰਦਰ ਬੈਠੇ ਹਨ, ਮਹਾਰਾਜ ਦੇ ਨਾਲ ਦੀ ਕੁਰਸੀ ਤੇ ਰਾਜ ਕੁਮਾਰ ਰਿਪਦੁਮਨ ਸਿੰਹ ਬੈਠੇ ਹਨ ਅਤੇ ਉਨ੍ਹਾਂ ਤੋਂ ਕੁਝ ਪਿਛਾਂਹ ਕਰਕੇ ਪੁਲਸ ਕਮਿਸ਼ਨਰ ਮਿਸਟਰ ਕੋਮਲ ਬੈਠੇ ਹਨ। ਇਨਾਂ ਤੋਂ ਬਿਨਾਂ ਕੁਝ ਚੋਬਦਾਰ ਸਿਪਾਹੀ ਤੇ ਨੌਕਰ ਵੀ ਹਨ ਪਰ ਉਹ ਸਾਰੇ ਦੂਰ ਦੂਰ ਕਮਰੇ ਦੇ ਦਰਵਾਜ਼ਿਆਂ ਤੇ ਉਹਦੇ ਬਾਹਰ ਵਲ ਹੀ ਸਤਿਕਾਰ ਨਾਲ ਖੜੇ ਹਨ।

ਮਹਾਰਾਜ ਕਹਿ ਰਹੇ ਹਨ, "ਪੰਡਤ ਗੋਪਾਲ ਸ਼ੰਕਰ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਬਾਗੀਆਂ ਚੋਂ ਬਿਨਾਂ ਜਿਨਾਂ ਜਿਨਾਂ ਨੂੰ ਉਨਾਂ ਦੇ ਬੰਬ ਨੇ ਉਸੇ ਵੇਲੇ ਹੀ ਨਹੀਂ ਮਾਰ ਦਿਤਾ ਉਨਾਂ ਨੂੰ ਜਾਂ ਤਾਂ ਉਨ੍ਹਾਂ ਦੇ ਸਾਥਾ ਚੁਕਕੇ ਲੈ ਗਏ ਜਾਂ ਜਿਨਾਂ ਨੂੰ ਲਾਇਲਾਜ ਸਮਝਿਆ ਉਨ੍ਹਾਂ ਦੇ ਸਿਰ ਆਪ ਹੀ ਕਟਦੇ ਗਏ। ਪਰ ਕਾਹਲੀ ਵਿਚ ਉਨਾਂ ਨੇ ਆਪਣੇ ਇਕ ਸਾਥੀ ਨੂੰ ਜੋ ਰਿੜਕੇ ਇਕ ਝਾੜੀ ਵਿਚ ਚਲਾ ਗਿਆ ਸੀ ਨਹੀਂ ਵੇਖਿਆ

ਖੂਨ ਦੀ ਗੰਗਾ-੪