ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਈ ਜਾਪਦੀ ਹੈ ।
ਰਾਜ ਵਲ ਜਾਂਦੀ ਇਸੇ ਸੜਕ ਤੇ ਅਸੀਂ ਇਸ ਵੇਲੇ ਦੋ ਸਵਾਰ ਯੋਗ ਹੋਵੇਗਾ।
ਵੇਖਦੇ ਹਾਂ ਜੋ ਤੇਜ਼ ਤੇ ਤਾਕਤਵਰ ਘੋੜਿਆਂ ਤੇ ਚੜੇ ਹੋਏ ਮੁਕਾਇਆ
ਦੋਵੇ ਸਵਾਰ ਥੋੜਾ ਚਿਰ ਹੋਇਆ ਰੈਜ਼ੀਡੈਨਸੀ ਚੋਂ ਨਿਕਲੇ ਸਟੋ 'ਵਜਣ
ਦੱਖਣ ਵਲ ਜਾ ਰਹੇ ਹਨ । ਪਾਠਕ ਇਨ੍ਹਾਂ ਦੋਹਾਂ ਨੂੰ ਹੀ ਪਛਾਨਦੇ ਹਨ ਇਕ
ਇਨ੍ਹਾਂ 'ਚੋਂ ਇਕ ਤਾਂ ਪੰਡਤ ਗੋਪਾਲ ਸ਼ੰਕਰ ਹੈ ਅਤੇ ਦੂਜੇ ਉਹਦੇ ਮਿੱਤਰਾ
ਮਹਾਰਾਜ ਗਿਰੀਸ਼ ਵਿਕ੍ਰਮ ਸਿੰਹ ਜੋ ਉਨ੍ਹਾਂ ਨੂੰ ਹੀ ਮਿਲਣ ਲਈ ਆਏ
ਸਨ ਅਤੇ ਇਸ ਵੇਲੇ ਉਨ੍ਹਾਂ ਨੂੰ ਲਈ ਪਤਾ ਨਹੀਂ ਕਿਧਰ ਜਾ ਰਹੇ ਹਨ
ਪਰ ਘੋੜਿਆਂ ਦੀ ਤੇਜ਼ ਚਾਲ ਦਸ ਰਹੀ ਹੈ ਕਿ ਕਿਤੇ ਦੂਰ ਹੀ ਇਨ੍ਹਾਂ
ਜਾਣਾ ਹੈ । ਦੁਪਹਿਰ ਦਾ ਸਮਾਂ ਹੋਣ ਤੇ ਵੀ ਆਕਾਸ਼ ਤੇ ਖਿਲਰੇ ਹੋਏ
ਬਦਲਾਂ ਨੇ ਸੂਰਜ ਨੂੰ ਢਕਿਆ ਹੋਇਆ ਹੈ ਜਿਸ ਕਰਕੇ ਉਹਦੀ ਗਰਮੀ
ਸਹਿਣ ਤੋਂ ਬਹੁਤੀ ਨਹੀਂ।
ਦੋ ਘੰਟੇ ਸਰਪਟ ਚਲਣ ਪਿਛੋਂ ਇਹ ਗੋਨਾ ਪਹਾੜੀ ਦੇ ਕੋਲ ਜਾ
ਪੁਜੇ ਜਦ ਸਾਹਮਣੇ ਥੋੜੀ ਦੂਰ ਗੋਨਾ ਪਹਾੜੀ ਦੀ ਹਰੀ ਭਰੀ ਉਚਾਈ
ਦਿਸਣ ਹੀ ਤਾਂ ਮਹਾਰਾਜ਼ ਗਿਰੀਸ਼ ਵਿਕ੍ਰਮ ਨੇ ਆਪਣੇ ਘੋੜੇ ਦੀ ਚਾਲ
ਘਟ ਕੀਤੀ ਅਤੇ ਗੋਪਾਲ ਸ਼ੰਕਰ ਨੂੰ ਕਿਹਾ, “ਬੜ ਪੰਡਤ ਜੀ, ਹੁਣ ਅਗੇ
ਮੈਂ ਨਹੀਂ ਜਾ ਸਕਦਾ, ਮੇਰਾ ਰਾਹ ਵਖ ਹੁੰਦਾ ਹੈ ।"
ਪੰਡਤ ਗੋਪਾਲ ਸ਼ੰਕਰ ਨੇ ਆਪਣਾ ਘੋੜਾ ਰੋਕਿਆ ਅਤੇ ਉਨ੍ਹਾਂ
ਵਲ ਵੇਖਕੇ ਹਥ ਵਧਾਉਂਦੇ ਹੋਏ ਕਿਹਾ, “ਚੰਗਾ ਮਹਾਰਾਜਾ ਸਾਹਿਬ,
ਜਾਓ, ਪਰ ਯਾਦ ਰੱਖਣਾ ਕਿ ਜੋ ਕੁਝ ਮੈਂ ਕਿਹਾ ਹੈ ਜੇ ਉਹ ਤੁਸੀਂ ਠੀਕ
ਠੀਕ ਕਰਦੇ ਰਹੇ ਤਦ ਤਾਂ ਠੀਕ ਹੈ ਨਹੀਂ ਤੇ ਤੁਸਾਂ ਆਪਣੀ ਜਾਨ ਦੀ
ਖੈਰ ਨਾ ਸਮਝਣਾ !" ਏਨਾਂ ਕਹਿੰਦਿਆਂ ਹੋਇਆਂ ਉਨ੍ਹਾਂ ਨੇ ਮਹਾਰਾਜ
ਦੇ ਹਥ ਮਿਲਾਉਣ ਲਈ ਵਧਾਏ ਹੋਏ ਹੱਥ ਨੂੰ ਫੜਕੇ ਕੁਝ ਇਸ਼ਾਰੇ ਦੇ
ਨਾਲ ਨਪਿਆ ਅਤੇ ਫੇਰ ਅੱਖਾਂ ਨਾਲ ਹੀ ਇਕ ਝਾੜੀ ਵਲ
ਇਸ਼ਾਰਾ ਕੀਤਾ।
ਗੋਪਾਲ ਸ਼ੰਕਰ ਦੀ ਇਸ ਅਖੀਰੀ ਗਲ ਨੇ ਮਹਾਰਾਜ ਨੂੰ ਕੁਝ ਹੈਰਾਨੀ
ਵਿਚ ਪਾ ਦਿੱਤਾ ਸੀ। ਭਾਵੇਂ ਅਸੀਂ ਨਹੀਂ ਜਾਣਦੇ ਕਿ ਹੁਣ
ਤਕ ਇਨ੍ਹਾਂ ਦੋਹਾਂ ਵਿਚ ਕਿਦਾਂ ਦੀਆਂ ਗੱਲਾਂ ਚਲ ਰਹੀਆਂ ਸਨ ਪਰ

੨੬