ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ ਹੈ । ਧੜਾ ਧੜ ਲੋਕ ਰਾਜ ਤੋਂ ਬਾਹਰ ਜਾਣ ਲਗੇ ਹਨ!"
ਬਸ ਇਹੋ ਤਾਰ ਮਾਹਿਮਪੁਰ ਦੇ ਸਾਡੇ ਕਪਤਾਨ ਨੇ ਭੇਜੀ ਹੈ ।
ਨਗੇਂਦਰ-ਚੰਗੀ ਖਬਰ ਹੈ, ਭਾਵੇਂ ਨਿਰਦੋਸ਼ਿਆਂ ਦਾ ਖੁਨ
ਹੋਇਆ ਹੈ ਪਰ ਛੋਲਿਆਂ ਨਾਲ ਘਣ ਵੀ ਤਾਂ ਪੀਸਦਾ ਹੀ ਹੈ ।
ਕੇਸ਼ਵ-ਠੀਕ ਹੈ, ਪਰ ਮੇਰਾ ਕਹਿਣਾ ਵੀ ਇਹੋ ਹੈ ਕਿ ਹੁਣ
ਯੁੱਧ ਆਰੰਭ ਹੋ ਚੁਕਾ ਹੈ, ਹੁਣ ਤੁਸੀਂ ਵਾਗ ਡੋਰ ਡਡਕੇ ਨਹੀਂ
ਜਾ ਸਕਦੇ ।
ਨਗੇਂਦਰ-(ਕੁਝ ਚਿੰਤਾ ਨਾਲ ਮਨ ਵਿਚ) ਪਰ ਘਟ ਤੋਂ ਘੱਟ
ਕਾਮਨੀ ਨੂੰ ਮਿਲਣ ਤਾਂ ਜਾਣਾ ਹੀ ਪਵੇਗਾ । (ਉੱਚੀ ਜਹੀ) ਚੰਗਾ
ਤੁਸੀਂ ਅੱਧੇ ਕੁ ਘੰਟੇ ਲਈ ਮੇਰੇ ਕਮਰੇ ਵਿਚ ਆਓ ਤਾਂ ਫੈਸਲਾ ਕੀਤਾ
ਜਾਵੇ । ਆਪਣੇ ਨਾਲ ਨੰਬਰ ਦੋ ਨੂੰ ਵੀ ਲਈ ਆਉਣਾ ।
ਕੇਸ਼ਵ ਜੀ ਨੇ ਉਤਰ ਦਿਤਾ, "ਚੰਗੀ ਗੱਲ, ਮੈਂ ਦਸਾਂ ਮਿੰਟਾਂ
ਵਿਚ ਆਇਆ ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਨੰਬਰ ਦੋ ਭਿਆਨਕ ਚਾਰ
ਵਿਚੋਂ ਇਕ ਸੀ ਅਤੇ ਉਹਦੇ ਸਪੁਰਦ ਕਿਲਾ ਜਵਾਲਾ ਮੁਖੀ ਅਤੇ
ਉਹਦੇ ਚਾਰੇ ਪਾਸੇ ਸੌ ਸੌ ਮੀਲ ਦੀ ਰਾਖੀ ਦਾ ਜਿੰਮਾ ਸੀ।

(੨)


ਨਿਪਾਲ ਦੀ ਸਿੰਧੂ ਰੈਜ਼ੀਡੈਨਸੀ ਜਿਸ ਛੋਟੀ ਪਹਾੜੀ ਦੀ ਟੀਸੀ
ਤੇ ਬਣੀ ਹੋਈ ਹੈ ਉਹਦੇ ਚਾਰੇ ਪਾਸਿਆਂ ਦਾ ਦਿਸ਼ ਬੜਾ ਹੀ ਸੁੰਦਰ
ਹੈ । ਹਰੇ ਸੁਹਾਉਣੇ ਬ੍ਰਿਛਾਂ ਨਾਲ ਢਕੀਆਂ ਹੋਈਆਂ ਅਤੇ ਇਕ ਤੋਂ
ਉਪਰ ਇਕ ਹੁੰਦੀ ਜਾਨ ਚਲੀਆਂ ਪਹਾੜੀਆਂ ਨੇ ਤਿੰਨਾਂ ਪਾਸਿਆਂ
ਤੋਂ ਉਹਨੂੰ ਆਪਣੇ ਵਿਚਕਾਰ ਕੀਤਾ ਹੋਇਆ ਹੈ ਅਤੇ ਚੌਥੇ ਪਾਸੇ ਉਹ
ਘਾਟੀ ਹੈ ਜਿਸ ਵਿਚ ਕਾਠਮਾਂਡੂ ਦਾ ਸ਼ਹਿਰ ਬਣਿਆ ਹੋਇਆ ਹੈ।
ਦੂਰੋਂ ਵਲ ਖਾਂਦੀ ਹੋਈ ਇਕ ਸੜਕ ਸ਼ਹਿਰ ਵਲ ਚਲੀ ਗਈ ਹੈ । ਹਰੇ
ਭਰੇ ਜੰਗਲਾਂ ਤੇ ਪਹਾੜਾਂ ਵਿਚ ਇਹ ਚਿੱਟੀ ਸੜਕ ਮਾਨੋਂ ਸੱਪ ਵਾਂਗ
ਖੂਨ ਦੀ ਗੰਗਾ-੪

੨੪